ਇਰਵਾ-ਇੱਕ ਬੀਜ ਕ੍ਰਾਂਤੀ ਦੀ ਗਾਥਾ

Submitted by kvm on Fri, 08/22/2014 - 11:12
Printer Friendly, PDF & Email
ਮਹਾਂਰਾਸ਼ਟਰ ਦੇ ਵਿਦਰਭ ਭਾਗ ਵਿੱਚ ਹੈ ਯਵਤਮਾਲ ਜਿਲਾ। ਵਿਡੰਬਨਾ ਦੇਖੋ ਕਿ ਇਹ ਭਾਗ ਹੁਣ ਤੱਕ ਸੁਰਖੀਆਂ ਵਿੱਚ ਇਸਲਈ ਸੀ ਕਿ ਇੱਥੇ ਆਤਮਹੱਤਿਆ ਕਰਨ ਵਾਲੇ ਕਿਸਾਨਾਂ ਦੇ ਚਰਚੇ ਖ਼ਾਸ ਹੁੰਦੇ ਹਨ। ਨਰਮਾ ਉਗਾਉਣ ਵਾਲੇ ਇਹ ਕਿਸਾਨ ਇਸ ਇੱਕ ਫ਼ਸਲੀ ਖੇਤੀ ਤੋਂ ਏਨੇ ਦੁਖੀ ਸਨ ਕਿ ਫ਼ਸਲ ਦੇ ਲਗਾਤਾਰ ਖਰਾਬ ਹੋਣ ਕਰਕੇ ਉਹਨਾਂ ਦੀ ਕਮਰ ਟੁੱਟ ਜਾਂਦੀ ਅਤੇ ਨਿਰਾਸ਼ਾ ਨਾਲ ਘਿਰੇ ਹੋਣ 'ਤੇ ਮਾਤਰ ਆਤਮਹੱਤਿਆ ਹੀ ਇਹਨਾਂ ਦੇ ਨਸੀਬ ਵਿੱਚ ਲਿਖੀ ਹੁੰਦੀ। ਕਿਸਾਨ ਪੁਰਸ਼ ਤਾ ਆਤਮਹੱਤਿਆ ਕਰਕੇ ਤ੍ਰਾਸਦੀ ਤੋਂ ਮੁਕਤੀ ਪਾ ਜਾਂਦਾ ਪ੍ਰੰਤੂ ਪਿੱਛੇ ਬਚੇ ਪਰਿਵਾਰ ਦਾ ਕੀ? ਪਤਨੀ, ਬੱਚੇ, ਬੁੱਢੇ ਮਾਂ-ਬਾਪ ਕੀ ਕਰਦੇ? ਇੱਕ ਨਵੀਂ ਤ੍ਰਾਸਦੀ ਦੀ ਸ਼ੁਰੂਆਤ ਉਹਨਾਂ ਦੇ ਲਈ।

ਨਕਦੀ ਫ਼ਸਲ ਵਿਵਸਥਾ ਦੇ ਕਾਰਨ ਉਸਦੇ ਪੁਸ਼ਤੈਨੀ ਫ਼ਸਲ ਚੱਕਰ ਨੂੰ ਜਿਵੇਂ ਲਕਵਾ ਮਾਰ ਗਿਆ ਸੀ। ਉਸਦੀ ਵਰਿਆਂ ਪੁਰਾਣੀ ਪੁਸ਼ਤੈਨੀ ਬਹੁਫ਼ਸਲੀ ਵਿਵਸਥਾ ਤੋਂ ਮਿਲਣ ਵਾਲੀ ਖੁਸ਼ਹਾਲੀ ਜਿਵੇਂ ਰੁੱਸ ਚੁੱਕੀ ਸੀ। ਇਸ ਇਨ-ਮੀਨ-ਤੀਨ ਫ਼ਸਲੀ ਚੱਕਰ ਨਾਲ ਨਾ ਕੇਵਲ ਉਸਦੀ ਅਰਥਵਿਵਸਥਾ ਨੂੰ ਗ੍ਰਹਿਣ ਲੱਗ ਗਿਆ ਸੀ ਬਲਕਿ ਉਸਦੀ ਭੋਜਨ ਵਿਭਿੰਨਤਾ ਵੀ ਚੌਪਟ ਕਰ ਦਿੱਤੀ ਸੀ। ਉਸਦੀ ਖੁਰਾਕ ਵਿੱਚੋਂ ਫ਼ਲ, ਸਬਜ਼ੀਆਂ, ਮਸਾਲੇ ਸਭ ਗਾਇਬ ਹੋ ਗਏ ਸਨ।

ਮਹਾਂਰਾਸ਼ਟਰ ਦੇ ਪੂਰਬੀ ਭਾਗ ਵਿੱਚ ਹੈ ਵਿਦਰਭ ਅਤੇ ਇੱਥੋਂ ਦੀ ਮੁੱਖ ਫ਼ਸਲ ਹੈ ਨਰਮਾ। ਨਾਲ ਹੀ ਥੋੜੀ-ਬਹੁਤ ਜਵਾਰ ਅਤੇ ਅਰਹਰ ਅਤੇ ਉਹ ਵੀ ਨਰਮੇ ਦੇ ਨਾਲ ਮਿਲਵੀਂ ਖੇਤੀ ਦੇ ਰੂਪ ਵਿੱਚ, ਬਸ। ਇੱਥੇ ਆ ਕੇ ਹੀ ਕਿਸਾਨ ਦੀ ਕਾਸ਼ਤਕਾਰੀ ਰੁਕ ਜਾਂਦੀ ਸੀ। ਇਸ ਨਕਦੀ ਫ਼ਸਲ ਵਿਵਸਥਾ ਦੇ ਕਾਰਨ ਉਸਦੇ ਪੁਸ਼ਤੈਨੀ ਫ਼ਸਲ ਚੱਕਰ ਨੂੰ ਜਿਵੇਂ ਲਕਵਾ ਮਾਰ ਗਿਆ ਸੀ। ਉਸਦੀ ਵਰਿਆਂ ਪੁਰਾਣੀ ਪੁਸ਼ਤੈਨੀ ਬਹੁਫ਼ਸਲੀ ਵਿਵਸਥਾ ਤੋਂ ਮਿਲਣ ਵਾਲੀ ਖੁਸ਼ਹਾਲੀ ਜਿਵੇਂ ਰੁੱਸ ਚੁੱਕੀ ਸੀ। ਇਸ ਇਨ-ਮੀਨ-ਤੀਨ ਫ਼ਸਲੀ ਚੱਕਰ ਨਾਲ ਨਾ ਕੇਵਲ ਉਸਦੀ ਅਰਥਵਿਵਸਥਾ ਨੂੰ ਗ੍ਰਹਿਣ ਲੱਗ ਗਿਆ ਸੀ ਬਲਕਿ ਉਸਦੀ ਭੋਜਨ ਵਿਭਿੰਨਤਾ ਵੀ ਚੌਪਟ ਕਰ ਦਿੱਤੀ ਸੀ। ਉਸਦੀ ਖੁਰਾਕ ਵਿੱਚੋਂ ਫ਼ਲ, ਸਬਜ਼ੀਆਂ, ਮਸਾਲੇ ਸਭ ਗਾਇਬ ਹੋ ਗਏ ਸਨ। ਅੱਵਲ ਤਾਂ ਇਹਨਾਂ ਜਿਣਸਾਂ ਨੂੰ ਉਗਾਉਣ ਲਈ ਉਸਦੇ ਖੇਤ ਵਿੱਚ ਜਗਾ ਨਹੀਂ ਸੀ ਅਤੇ ਇਹਨਾਂ ਨੂੰ ਖਰੀਦਣ ਦੇ ਲਈ ਜੇਬ ਵਿੱਚ ਪੈਸੇ ਵੀ ਗਾਇਬ ਸਨ। ਇਸ ਸਭ ਦਾ ਮਿਲਿਆ-ਜੁਲਿਆ ਅਸਰ ਸੀ ਗਰੀਬੀ ਅਤੇ ਕੁਪੋਸ਼ਣ।

ਮਹਿਲਾਵਾਂ ਨੇ ਬਣਾਇਆ ਬੀਜ ਬੈਂਕ


ਯਵਤਮਾਲ ਜਿਲੇ ਦੀਆਂ ਤਿੰਨ ਤਹਿਸੀਲਾਂ ਦੇ ਸੱਤ ਪਿੰਡਾਂ ਦੀਆਂ ਕਿਸਾਨ ਪਤਨੀਆਂ ਨੇ ਇਸ ਦਰਦ ਨੂੰ ਮਹਿਸੂਸ ਕੀਤਾ ਅਤੇ ਇਸਤੋਂ ਉੱਭਰਨ ਦੀ ਠਾਣੀ। ਉਹਨਾਂ ਨੇ ਪਾਇਆ ਕਿ ਉਹਨਾਂ ਦੀ ਥਾਲੀ ਵਿੱਚੋਂ ਮੂੰਗ, ਛੋਲੇ, ਬਾਜਰਾ, ਸਥਾਨਕ ਦਾਲਾਂ ਜਿਵੇਂ ਪੋਪਟਵਾਲ, ਨਕੁਲੀਵਾਲ, ਗਵਾਰਾ ਫਲੀ ਅਤੇ ਸਬਜ਼ੀਆਂ ਜਿਵੇਂ ਬੈਂਗਣ (ਗੋਲ ਹਰਾ, ਕੰਡੇਦਾਰ), ਟਮਾਟਰ ਅਤੇ ਭਿੰਡੀ ਗਾਇਬ ਹੋ ਗਏ ਹਨ। ਇਸਦੇ ਨਾਲ ਹੀ ਪੱਤੇਦਾਰ ਸਾਗ, ਸੂਆ-ਪਾਲਕ, ਚੌਲਾਈ, ਤਾਂਦਲਾ, ਮਾਠ ਵੀ ਗਾਇਬ ਸਨ। ਤਾਂ ਪਕਾਉਣ ਕੀ ਅਤੇ ਪਰੋਸਣ ਕੀ? ਇਹ ਜਿਵੇਂ ਇੱਕ ਸਮਾਜਿਕ ਤ੍ਰਾਸਦੀ ਬਣ ਗਈ ਸੀ। ਘਰ-ਘਰ ਦੀ ਕਹਾਣੀ।
ਇਸਤੋਂ ਉੱਭਰਣ ਦੇ ਲਈ ਉਹਨਾਂ ਨੇ ਸਥਾਨਕ ਪ੍ਰੰਪਰਾਗਤ ਖੇਤੀ ਪੱਦਤੀ ਅਪਣਾਉਣ ਦੀ ਠਾਣੀ ਜਿਸਨੂੰ 'ਇਰਵਾ ਖੇਤੀ' ਕਹਿੰਦੇ ਹਨ। ਇਸ ਪੱਦਤੀ ਵਿੱਚ ਮੁੱਖ ਫ਼ਸਲ ਦੀਆਂ ਕਤਾਰਾਂ ਦੇ ਵਿਚਕਾਰ ਖਾਲੀ ਜਗਾ ਵਿੱਚ ਇਹਨਾਂ ਛੋਟੇ ਪੌਦਿਆਂ ਵਾਲੀਆਂ ਫ਼ਸਲਾਂ ਬੀਜਣ ਦਾ ਪ੍ਰਚਲਨ ਸੀ। ਇਰਵਾ ਖੇਤੀ ਵਿੱਚ ਮੁੱਖ ਫ਼ਸਲ ਦਾ ਅੰਕੁਰਨ ਹੋਣ ਤੋਂ ਬਾਅਦ ਮਹਿਲਾਵਾਂ ਖੇਤ ਦਾ ਨਿਰੀਖਣ ਕਰਦੀਆਂ। ਇਸ ਵਿੱਚ ਕਤਾਰਾਂ ਵਿਚਕਾਰ ਖਾਲੀ ਜਗਾ ਦਿਖਾਈ ਦਿੰਦੀ, ਜਿਸਨੂੰ ਸਥਾਨੀ ਭਾਸ਼ਾ ਵਿੱਚ 'ਫੁਲੀਬਾਦ' ਕਿਹਾ ਜਾਂਦਾ ਹੈ, ਤਾਂ ਉਸ ਜਗਾ 'ਤੇ ਦੋ ਦਲੀਆਂ, ਮੋਟੇ ਅਨਾਜ ਜਾਂ ਸਬਜੀਆਂ ਦੇ ਬੀਜ, ਬੀਜ ਦਿੰਦੀਆਂ। ਬਾਅਦ ਵਿੱਚ ਮਹਿਲਾਵਾਂ ਇਹਨਾਂ ਪੌਦਿਆਂ ਦੀ ਦੇਖਭਾਲ ਕਰਦੀਆਂ, ਫਲ ਆਉਣ 'ਤੇ ਫਲ/ਦਾਲਾਂ ਦੇ ਦਾਣਿਆਂ ਨੂੰ ਤੋੜ ਕੇ ਰਸੋਈ ਵਿੱਚ ਉਸਦਾ ਇਸਤੇਮਾਲ ਕਰਦੀਆਂ। ਨਾਲ ਹੀ ਉਹ ਇਹਨਾਂ ਸਬਜੀਆਂ, ਦਾਲਾਂ ਦੇ ਕੁੱਝ ਬੀਜ ਬਚਾ ਕੇ ਅਗਲੀ ਫ਼ਸਲ ਦੇ ਲਈ ਸੁਰੱਖਿਅਤ ਰੱਖਣਾ ਨਹੀਂ ਸਨ ਭੁੱਲਦੀਆਂ। ਇਹਨਾਂ ਬੀਜਾਂ ਨੂੰ 'ਇਰਵਾ ਬਿਆਣੇ' ਕਿਹਾ ਜਾਂਦਾ ਹੈ।
ਇਹਨਾਂ ਕਿਸਮਾਂ ਦੀ ਅਦਲਾ-ਬਦਲੀ ਵੀ ਆਸ-ਪਾਸ ਦੇ ਪਿੰਡਾਂ ਵਿੱਚ ਕੀਤੀ ਜਾਂਦੀ ਹੈ ਜਿਸ ਨਾਲ ਸਾਰੀਆਂ ਕਿਸਮਾਂ ਦੇ ਬੀਜ ਸਾਰੇ ਪਿੰਡਾਂ ਵਿੱਚ ਪਹੁੰਚ ਜਾਂਦੇ ਹਨ। ਪ੍ਰੰਤੂ ਇਸ ਅਦਲਾ-ਬਦਲੀ ਦੀ ਇੱਕ ਸ਼ਰਤ ਹੁੰਦੀ ਹੈ, ਜਿੰਨਾ ਬੀਜ ਲਉ ਉਸਦਾ ਦੁੱਗਣਾ ਵਾਪਸ ਕਰੋ ਤਾਂਕਿ ਇਹ ਲੜੀ ਜਾਰੀ ਰਹੇ। ਜ਼ਾਹਿਰ ਹੈ, ਸਾਰੀਆਂ ਔਰਤਾਂ ਇਸ ਸ਼ਰਤ ਨੂੰ ਪੂਰਾ ਕਰਦੀਆਂ ਹਨ।
ਇਸ ਇਰਵਾ ਕ੍ਰਾਂਤੀ ਨੂੰ ਪਹਿਲੀ ਵਾਰ ਯਵਤਮਾਲ ਦੇ ਸਵਿੱਤਰੀ ਜਯੋਤੀ ਸਮਾਜਕਾਰਜ ਮਹਾਂਵਿਦਿਆਲੇ ਦੇ ਪਾ੍ਰਚਾਰਿਆ ਡਾ. ਅਵੀਨਾਸ਼ ਸ਼ਿਰਕੇ ਨੇ ਦੇਖਿਆ ਅਤੇ ਮਹਿਸੂਸ ਕੀਤਾ ਕਿ ਖੇਤੀ ਵਿੱਚ ਆਮ ਤੌਰ 'ਤੇ ਮਹਿਲਾਵਾਂ ਦਾ ਯੋਗਦਾਨ ਮਾਤਰ ਮਜ਼ਦੂਰੀ ਕਰਨ ਤੱਕ ਹੁੰਦਾ ਹੈ। ਪ੍ਰੰਤੂ ਇਰਵਾ ਬਿਆਣੇ ਦੇ ਮਾਧਿਅਮ ਨਾਲ ਇੱਕ ਬੀਜ ਕ੍ਰਾਂਤੀ ਲਿਆਉਣ ਦਾ ਇਹਨਾਂ ਮਹਿਲਾਵਾਂ ਦਾ ਜ਼ਜ਼ਬਾ ਅਨੋਖਾ ਸੀ।
ਇਹਨਾਂ ਉਤਸ਼ਾਹੀ ਮਹਿਲਾਵਾਂ ਨੇ ਇਰਵਾ ਕ੍ਰਾਂਤੀ ਨੂੰ ਵਧਾਉਣ ਲਈ ਉਸਨੂੰ ਪਿੰਡ-ਪਿੰਡ ਤੱਕ ਫੈਲਾਇਆ ਅਤੇ ਮਾਤਰ ਇੱਕ ਸਾਲ ਦੇ ਅਲਪਕਾਲ ਵਿੱਚ ਅੱਜ ਜਿਲੇ ਦੀਆਂ ਤਿੰਨ ਤਹਿਸੀਲਾਂ ਦੇ ਸੱਤ ਪਿੰਡ ਇਰਵਾ ਬੀਜ ਕ੍ਰਾਂਤੀ ਦੇ ਮਾਧਿਅਮ ਨਾਲ ਜੁੜ ਗਏ ਹਨ। ਇਹਨਾਂ ਪਿੰਡਾਂ ਦੇ ਕਿਸਾਨ ਵੀ ਖੁਸ਼ ਹਨ ਕਿ ਉਹਨਾਂ ਦੀ ਥਾਲੀ ਕਈ ਸਵਾਦੀ ਪਕਵਾਨਾਂ ਨਾਲ ਭਰੀ ਰਹਿੰਦੀ ਹੈ ਜਿੰਨਾਂ ਨੂੰ ਉਹ ਭੁੱਲ ਚੁੱਕੇ ਸਨ। ਅਤੇ ਮਹਿਲਾਵਾਂ, ਉਹ ਤਾਂ ਫੁੱਲੀਆਂ ਨਹੀਂ ਸਮਾ ਰਹੀਆਂ ਕਿਉਂਕਿ ਹੁਣ ਉਹ ਅੰਨ ਦਾਤਾ ਨੂੰ ਭੋਗ ਲਗਾ ਸਕਦੀਆਂ ਹਨ। ਆਪਣੇ ਪਰਿਵਾਰ ਦੀ ਖੁਸ਼ਹਾਲੀ ਦੀ ਹੋਰ ਕੀ ਪਰਿਭਾਸ਼ਾ ਹੋ ਸਕਦੀ ਹੈ?

Add new comment

This question is for testing whether or not you are a human visitor and to prevent automated spam submissions.

1 + 0 =
Solve this simple math problem and enter the result. E.g. for 1+3, enter 4.

More From Author

Related Articles (Topic wise)

Related Articles (District wise)

About the author

Latest