SIMILAR TOPIC WISE

ਡਾ. ਨੀਲ ਰਤਨ ਧਰ: ਇੱਕ ਸੱਚਾ ਭੂਮੀ ਵਿਗਿਆਨੀ

Author: 
ਡਾ. ਸ਼ਿਵ ਗੋਪਾਲ ਮਿਸ਼ਰ
Source: 
ਨਿਰੰਤਰ ਸੋਚ
ਡਾ. ਨੀਲ ਰਤਨ ਧਰ 1919 ਤੋਂ 1952 ਤੱਕ 33 ਸਾਲ ਇਲਾਹਾਬਾਦ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਦੇ ਮੁੱਖੀ ਰਹੇ ਅਤੇ ਇਸ ਸਮੇਂ ਦੌਰਾਨ 33 ਵਿਦਿਆਰਥੀਆਂ ਨੇ ਉਹਨਾਂ ਦੀ ਅਗਵਾਈ ਵਿੱਚ ਡੀ. ਐਸ. ਸੀ. ਅਤੇ ਡੀ. ਫਿਲ. ਦੀਆਂ ਡਿਗਰੀਆਂ ਨਾਲ ਖੋਜ਼ ਕਾਰਜ ਪੂਰਾ ਕੀਤਾ। ਦੇਸ ਆਜ਼ਾਦ ਹੋਣ ਉਪਰੰਤ ਇਹਨਾਂ ਲੋਕਾਂ ਨੇ ਦੇਸ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਦਿੱਤਾ। ਖੋਜ਼ ਕਰਤਾ ਤੋਂ ਦੇ ਨਾਲ-ਨਾਲ ਡਾ. ਧਰ ਇੱਕ ਨਿਰਭੈ ਅਧਿਆਪਕ ਵਜੋਂ ਵੀ ਜਾਣੇ ਜਾਂਦੇ ਸਨ। ਉਹ ਆਪਣੀ ਪ੍ਰਯੋਗਸ਼ਾਲਾ ਵਿੱਚ ਦਿਨ-ਰਾਤ ਕੰਮ 'ਤੇ ਜੁਟੇ ਰਹਿੰਦੇ ਸਨ। ਸਿੱਟੇ ਵਜੋਂ ਭੋਤਿਕੀ ਰਸਾਇਣ ਦੇ ਖੋਜ਼ ਖੇਤਰ ਵਿੱਚ ਉਹਨਾਂ ਦੀ ਤੂਤੀ ਬੋਲਣ ਲੱਗ ਪਈ। ਇਹੀ ਕਾਰਨ ਹੈ ਕਿ ਉਹਨਾਂ ਦੇ ਗੁਰੂ ਸਰ ਅਚਾਰੀਆ ਪ੍ਰਫੁੱਲ ਚੰਦਰ ਨੇ ਆਪਣੀ ਜੀਵਨੀ ਵਿੱਚ ਡਾ. ਧਰ ਨੂੰ ਭੋਤਿਕੀ ਰਸਾਇਣ ਦਾ ਜਨਮਦਾਤਾ ਵਜੋਂ ਸੰਬੋਧਿਤ ਕੀਤਾ ਹੈ ਅਤੇ ਸਰ ਸ਼ਾਂਤੀ ਸਰੂਪ ਭਟਨਾਗਰ ਨੇ 1938 ਵਿੱਚ ਹੋਏ ਸਾਂਇੰਸ ਕਾਂਗਰਸ ਸੰਮੇਲਨ ਮੌਕੇ ਉਹਨਾਂ ਨੂੰ 'ਭੋਤਿਕ ਰਸਾਇਣਕ' ਦਾ ਸੰਸਥਾਪਕ ਘੋਸ਼ਿਤ ਕੀਤਾ। ਨੌਜਵਾਨ ਵਿਗਿਆਨੀ ਡਾ. ਧਰ ਲਈ ਇਹ ਸਭ ਬਹੁਤ ਹੀ ਪ੍ਰੇਰਨਾਦਾਇਕ ਸਿੱਧ ਹੋਇਆ।

ਖੋਜ਼ਾਂ ਨੂੰ ਨਵੀਂ ਦਿਸ਼ਾ:

ਕੋਈ ਵਿਰਲਾ ਹੀ ਵਿਗਿਆਨੀ ਆਪਣੀ ਖੋਜ਼ ਨੂੰ ਕੋਈ ਨਵਾਂ ਮੋੜ ਜਾਂ ਨਵੀਂ ਦਿਸ਼ਾ ਦੇਣ ਦਾ ਹੌਸਲਾ ਕਰਦੇ ਹਨ। ਪਰੰਤੂ ਡਾ. ਧਰ ਨੇ 1935 ਵਿੱਚ ਭੌਤਿਕ ਰਸਾਇਣ ਤੋਂ ਖੇਤੀ ਅਤੇ ਭੂਮੀ ਰਸਾਇਣਕ ਦੇ ਖੇਤਰ ਵਿੱਚ ਖੋਜ਼ ਕਾਰਜ ਕਰਨਾ ਸ਼ੁਰੂ ਕਰ ਦਿੱਤਾ। ਉਸ ਸਮੇਂ ਸਾਡੇ ਦੇਸ ਵਿੱਚ ਖੇਤੀ ਵਿਗਿਆਨ ਦਾ ਅਰਥ ਸੀ ਫ਼ਸਲਾਂ ਤੋਂ ਵੱਧ ਉਤਪਾਦਨ ਦਿਵਾਉਣ ਵਾਲਾ ਵਿਗਿਆਨ। ਕਿਸੇ ਵੀ ਵਿਗਿਆਨੀ ਦਾ ਧਿਆਨ ਭੂਮੀ ਦੇ ਉਪਜਾਊਪਣ ਵੱਲ ਨਹੀਂ ਸੀ। ਉਦੋਂ ਤੱਕ ਡਾ. ਧਰ ਦੀ ਦੋਸਤੀ ਇੰਗਲੈਂਡ ਦੇ ਸਭ ਤੋਂ ਵੱਡੇ ਖੇਤੀ ਫਾਰਮ ਰਾਥੇਮਸਟੇਡ ਦੇ ਭੂਮੀ ਵਿਗਿਆਨੀ ਸਰ ਈ. ਜੇ. ਰਮੇਲ ਨਾਲ ਹੋ ਚੁੱਕੀ ਸੀ। ਇਸ ਲਈ ਉਹ ਉੱਥੋਂ ਦੇ ਉਹਨਾਂ ਖੇਤੀ ਪ੍ਰਯੋਗਾਂ ਤੋਂ ਜਾਣੂ ਸਨ ਜਿਹਨਾਂ ਵਿੱਚ ਨਾਈਟਰੋਜ਼ਨ ਖਾਦ ਦੇ ਪ੍ਰਯੋਗ ਨਾਲ ਭੂਮੀ ਦੀ ਉਪਜਾਊ ਸ਼ਕਤੀ ਲਗਾਤਾਰ ਘਟਦੀ ਜਾ ਰਹੀ ਸੀ। ਡਾ. ਧਰ 'ਆਰਗੈਨਿਕ ਫਾਰਮਰ' ਰਸਾਲੇ ਰਾਹੀਂ ਭੂਮੀ ਦੀ ਉਪਜਾਊ ਸ਼ਕਤੀ ਵਿੱਚ ਕਾਰਬਨਿਕ (ਜੈਵਿਕ) ਪਦਾਰਥਾਂ ਦੇ ਯੋਗਦਾਨ ਉੱਤੇ ਨਜ਼ਰ ਰੱਖ ਰਹੇ ਸਨ। ਇਸ ਕਾਰਨ ਹੀ ਉਹ ਰਸਾਇਣ ਵਿਭਾਗ ਵਿੱਚ ਰਹਿੰਦੇ ਹੋਏ ਵੀ ਭੂਮੀ ਦੀ ਨਾਈਟਰੋਜ਼ਨ ਸਮੱਸਿਆ ਉੱਤੇ ਕੰਮ ਸ਼ੁਰੂ ਕਰ ਸਕੇ। ਡਾ. ਧਰ 1952 ਵਿੱਚ ਰਸਾਇਣਕ ਵਿਭਾਗ ਤੋਂ ਛੁੱਟੀ ਲੈ ਕੇ ਉਪਰੰਤ ਸ਼ੀਲਾ ਧਰ ਭੂਮੀ ਵਿਗਿਆਨ ਖੋਜ਼ ਸੰਸਥਾਨ ਵਿੱਚ ਭੂਮੀ ਦੇ ਉਪਜਾਊਪਣ ਉੱਤੇ ਡੂੰਘੀ ਖੋਜ਼ ਵਿੱਚ ਲੱਗ ਗਏ। 33 ਸਾਲਾਂ ਵਿੱਚ ਉਹਨਾਂ ਦੇ ਇਸ ਸੰਸਾਰ ਨੂੰ ਅਲਵਿਦਾ ਕਹਿਣ ਤੱਕ 123 ਖੋਜ਼ਾਰਥੀਆਂ ਨੇ ਉਹਨਾਂ ਦੇ ਨਿਰਦੇਸ਼ਨ ਵਿੱਚ ਭੂਮੀ ਉਤਪਾਦਕਤਾ, ਕੰਪੋਸਟਿੰਗ, ਨਾਈਟਰੋਜ਼ਨ ਸਥਿਰੀਕਰਨ, ਭੂਮੀ ਦੀਆਂ ਤਹਿਆਂ ਆਦਿ ਉੱਤੇ ਖੋਜ਼ ਕਾਰਜ ਕਰਦੇ ਡੀ. ਫ਼ਿਲ ਅਤੇ ਡੀ. ਐਸ. ਸੀ. ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਇਸ ਸਮੇਂ ਦੌਰਾਨ ਡਾ. ਧਰ ਨੇ 300 ਖੋਜ਼ ਪੱਤਰ ਪ੍ਰਕਾਸ਼ਿਤ ਕੀਤੇ। ਇਹ ਗਿਣਤੀ ਕਿਸੇ ਵੀ ਭੂਮੀ ਵਿਗਿਆਨੀ ਲਈ ਬੜੇ ਮਾਣ ਵਾਲੀ ਗੱਲ ਸੀ। ਬਦਕਿਸਮਤੀ ਨਾਲ ਭਾਰਤੀ ਖੇਤੀਬਾੜੀ ਯੂਨੀਵਰਸਿਟੀਆਂ ਜਾਂ ਖੇਤੀ ਸੰਸਥਾਨਾਂ ਨੇ ਡਾ. ਧਰ ਦੁਆਰਾ ਭੂਮੀ ਵਿਗਿਆਨ 'ਤੇ ਕੀਤੇ ਗਏ ਇੰਨੇ ਵੱਡੇ ਖੋਜ਼ ਕਾਰਜ ਦਾ ਸਵਾਗਤ ਨਹੀਂ ਕੀਤਾ। ਪਰ ਡਾ. ਧਰ ਨੂੰ ਇਸ ਗੱਲ ਦਾ ਕੋਈ ਅਫ਼ਸੋਸ ਨਹੀਂ ਸੀ। ਵਿਦੇਸ਼ਾਂ ਵਿੱਚ ਉਹਨਾਂ ਦੇ ਕੰਮ ਨੂੰ ਬਹੁਤ ਪ੍ਰਸਿੱਧੀ ਹਾਸਿਲ ਹੋਈ। ਡਾ. ਧਰ ਨੇ 1953-54 ਵਿੱਚ ਸਵੀਡਨ ਦੀ ਉਪਸਾਲਾ ਖੇਤੀ ਯੂਨੀਵਰਸਿਟੀ ਵਿੱਚ 10 ਮਹੀਨੇ ਰਹੇ ਜਿੱਥੇ ਉਹਨਾਂ ਨੇ ਪ੍ਰਕਾਸ਼ ਰਸਾਇਣਿਕ ਨਾਈਟਰੋਜ਼ਨ ਯੋਗਿਕੀਕਰਨ ਦੀ ਪੁਸ਼ਟੀ ਲਈ ਪ੍ਰਯੋਗ ਕੀਤੇ। ਡਾ. ਧਰ ਨੇ ਸਮੇਂ-ਸਮੇਂ ਲੰਦਨ, ਪੈਰਿਸ, ਮੈਡਰਿਡ, ਇਲੋਜ਼ ਅਤੇ ਰੋਮ ਅਨੇਕਾਂ ਭਾਸ਼ਣ ਵੀ ਦਿੱਤੇ। ਸਵੀਡਨ ਦੇ ਪ੍ਰੋਫੈਸਰ ਐਸ. ਐਸਲਡਰ ਨੇ ਡਾ. ਧਰ ਦੇ ਕੰਮਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦਾ ਨਾਮ ਨੋਬਲ ਪੁਰਸਕਾਰ ਲਈ ਵੀ ਪੇਸ਼ ਕੀਤਾ। ਇਸੇ ਤਰ੍ਹਾ ਰੂਸ ਦੇ ਖੇਤੀ ਰਸਾਇਣਕ ਤੇ ਭੂਮੀ ਵਿਗਿਆਨ ਸੰਸਥਾਨ ਦੇ ਨਿਰਦੇਸ਼ਕ ਪ੍ਰੋ. ਵਿਕਟਰ ਕੋਬਡਾ ਨੇ ਵੀ ਕਿਹਾ ਕਿ ਡਾ. ਧਰ ਦੀਆਂ ਖੇਤੀ ਬਾਰੇ ਖੋਜ਼ਾਂ ਕਦੇ ਭੁਲਾਈਆਂ ਨਹੀਂ ਜਾ ਸਕਦੀਆਂ। ਅਪ੍ਰੈਲ 1968 ਵਿੱਚ ਰੋਮ ਵਿਖੇ ਆਯੋਜਿਤ ਇੱਕ ਸੈਮੀਨਾਰ 'ਆਰਗੈਨਿਕ ਮੈਟਰ ਐਂਡ ਸੌਇਲ ਫਰਟੀਲਿਟੀ' ਵਿੱਚ ਭਾਸ਼ਣ ਦੇਣ ਲਈ ਉੱਥੋਂ ਦੇ ਪੌਪ ਨੇ ਡਾ. ਧਰ ਨੂੰ ਸੱਦਾ ਦਿੱਤਾ। ਡਾ. ਧਰ ਨੂੰ ਮੌਕਾ ਮਿਲਿਆ ਕਿ ਉਹ ਕਾਰਬਨਿਕ ਪਦਾਰਥ ਬਾਰੇ ਆਪਣੀਆਂ ਖੋਜਾਂ ਨੂੰ ਜ਼ੋਰ-ਸ਼ੋਰ ਪੇਸ਼ ਕਰਨ।

ਪ੍ਰੋ. ਧਰ ਦੁਆਰਾ ਇਲਾਹਾਬਾਦ ਵਿੱਚ ਅੰਨ, ਸਬਜ਼ੀਆਂ ਅਤੇ ਚਾਰਾ ਉਤਪਾਦਨ ਵਿੱਚ ਵਾਧੇ ਦਾ ਇੱਕ ਸਸਤਾ ਬਦਲ ਅਜਮਾਇਆ ਗਿਆ। ਇਸ ਪੱਧਤੀ ਵਿੱਚ ਹਰ ਪ੍ਰਕਾਰ ਦੇ ਜੈਵਿਕ ਪਦਾਰਥ ਅਤੇ ਕੈਲਸੀਅਮ ਫਾਸਫੇਟ ਖੇਤ ਵਿੱਚ ਪਾਏ ਜਾਂਦੇ ਹਨ। ਇਹ ਦੋਹੇਂ ਵਾਯੂਮੰਡਲੀ ਨਾਈਟ੍ਰੋਜ਼ਨ ਨੂੰ ਭੂਮੀ ਵਿੱਚ ਸਥਿਰ ਕਰਕੇ ਨਾਈਟ੍ਰੋਜ਼ਨ ਪੱਖੋਂ ਭੂਮੀ ਦੀ ਸਥਿਤੀ ਵਿੱਚ ਵਰਨਣਯੋਗ ਸੁਧਾਰ ਲਿਆਉਂਦੇ ਹਨ। ਇਸ ਦੇ ਨਾਲ-ਨਾਲ ਇਸ ਪ੍ਰਕਿਰਿਆ ਦਾ ਫ਼ਸਲਾਂ ਦੇ ਵਿਕਾਸ 'ਤੇ ਵੀ ਲਾਭਕਾਰੀ ਪ੍ਰਭਾਵ ਪੈਂਦਾ ਹੈ।

ਡਾ. ਧਰ ਦਾ ਭੂਮੀ ਉਤਪਾਦਕਤਾ ਵਧਾਉਣ ਲਈ ਖੋਜ਼ ਕਾਰਜ: ਡਾ. ਧਰ ਦਾ ਭੂਮੀ ਉਤਪਾਦਕਤਾ ਵਧਾਉਣ ਦਾ ਸਾਰਾ ਕੰਮ ਨਾਈਟਰੋਜ਼ਨ ਦੇ ਸਥਿਰੀਕਰਨ ਦੇ ਪ੍ਰਕਾਸ਼ ਰਸਾਇਣਕ ਸਿਧਾਂਤ 'ਤੇ ਆਧਾਰਿਤ ਸੀ। ਇਸ ਸਿਧਾਂਤ ਦੀਆਂ ਪ੍ਰਮੁੱਖ ਮਦਾਂ ਇਸ ਪ੍ਰਕਾਰ ਹਨ:

• ਮਿੱਟੀ ਵਿੱਚ ਜੈਵ-ਪਦਾਰਥਾਂ ਦਾ ਆਕਸੀਕਰਨ ਪ੍ਰਕਾਸ਼ ਰਸਾਇਣਕ ਘਟਨਾ ਹੈ।

• ਇਹ ਘਟਨਾ ਜੈਵਿਕ ਹੈ।

• ਭਾਰਤੀ ਮਿੱਟੀ ਵਿੱਚ ਨਮੀ ਅਤੇ ਨਾਈਟਰੋਜ਼ਨ ਦੀ ਕਮੀ ਦਾ ਮੁੱਖ ਕਾਰਨ ਭਾਰਤ ਦੀ ਊਸ਼ਣ ਜਲਵਾਯੂ ਹੈ, ਇਸ ਕਾਰਨ ਭਾਰਤੀ ਮਿੱਟੀ ਵਿੱਚ ਲੋੜੀਂਦੀ ਨਾਈਟਰੋਜ਼ਨ ਦੀ ਮਾਤਰਾ ਵਿਦੇਸ਼ੀ ਮਿੱਟੀਆਂ ਦੇ ਮੁਕਾਬਲੇ ਘੱਟ ਹੈ।

• ਭਾਰਤੀ ਮਿੱਟੀਆਂ ਵਿੱਚ ਜੈਵਿਕ ਖਾਦ ਪਾ ਕੇ ਨਾਈਟਰੋਜ਼ਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।

• ਜੇਕਰ ਜੈਵਿਕ ਖਾਦਾਂ ਨਾਲ ਫਾਸਫੇਟ ਮਿਲਾ ਦਿੱਤਾ ਜਾਵੇ ਤਾਂ ਨਾਈਟਰੋਜ਼ਨ ਦੀ ਬੇਲੋੜੀ ਜ਼ਿਆਦਾ ਵਰਤੋਂ ਨਾਲ ਭੂਮੀ ਦੀ ਉਪਜਾਊ ਸ਼ਕਤੀ 50 % ਤੱਕ ਘਟਦਾ ਹੈ। ਡਾ. ਧਰ ਨੇ ਦੇਸ਼ ਦੀ ਗਰੀਬੀ ਅਤੇ ਦੇਸ਼ ਵਿੱਚ ਮੌਜੂਦ ਸਸਤੇ ਸਾਧਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਦੇ ਲਾਭ ਲਈ ਖੋਜ਼ਾਂ ਕੀਤੀਆਂ। ਉਹਨਾਂ ਨੇ ਆਪਣੇ ਇਹਨਾਂ ਪ੍ਰਯੋਗਾਂ ਦਾ ਪ੍ਰਦਰਸ਼ਨ ਅਤੇ ਉਹਨਾਂ ਦੀ ਪੁਸ਼ਟੀ ਕਰਨ ਲਈ 1953-54 ਵਿੱਚ ਸਵੀਡਨ ਦੇ 'ਰਇਲ ਕਾਲਜ ਉਪਸ਼ਾਲਾ' ਵਿੱਚ ਸਾਰੇ ਪ੍ਰਯੋਗ ਕਰਵਾਏ। ਇਸ ਨਾਲ ਸਾਰੇ ਭਰਮ-ਭੁਲੇਖੇ ਦੂਰ ਹੋ ਗਏ।

ਜੈਵਿਕ ਖਾਦ ਅਤੇ ਕੈਲਸੀਅਮ ਫਾਸਫੇਟ ਦਾ ਉਪਯੋਗ ਨਾਲ ਉਤਪਾਦਨ ਵਿੱਚ ਤਿੰਨ ਤੋਂ ਚਾਰ ਗੁਣਾਂ ਵਾਧਾ ਸੰਭਵ:

ਪ੍ਰੋ. ਧਰ ਦੁਆਰਾ ਇਲਾਹਾਬਾਦ ਵਿੱਚ ਅੰਨ, ਸਬਜ਼ੀਆਂ ਅਤੇ ਚਾਰਾ ਉਤਪਾਦਨ ਵਿੱਚ ਵਾਧੇ ਦਾ ਇੱਕ ਸਸਤਾ ਬਦਲ ਅਜਮਾਇਆ ਗਿਆ। ਇਸ ਪੱਧਤੀ ਵਿੱਚ ਹਰ ਪ੍ਰਕਾਰ ਦੇ ਜੈਵਿਕ ਪਦਾਰਥ ਅਤੇ ਕੈਲਸੀਅਮ ਫਾਸਫੇਟ ਖੇਤ ਵਿੱਚ ਪਾਏ ਜਾਂਦੇ ਹਨ। ਇਹ ਦੋਹੇਂ ਵਾਯੂਮੰਡਲੀ ਨਾਈਟ੍ਰੋਜ਼ਨ ਨੂੰ ਭੂਮੀ ਵਿੱਚ ਸਥਿਰ ਕਰਕੇ ਨਾਈਟ੍ਰੋਜ਼ਨ ਪੱਖੋਂ ਭੂਮੀ ਦੀ ਸਥਿਤੀ ਵਿੱਚ ਵਰਨਣਯੋਗ ਸੁਧਾਰ ਲਿਆਉਂਦੇ ਹਨ। ਇਸ ਦੇ ਨਾਲ-ਨਾਲ ਇਸ ਪ੍ਰਕਿਰਿਆ ਦਾ ਫ਼ਸਲਾਂ ਦੇ ਵਿਕਾਸ 'ਤੇ ਵੀ ਲਾਭਕਾਰੀ ਪ੍ਰਭਾਵ ਪੈਂਦਾ ਹੈ। ਇਸ ਪੱਧਤੀ ਸਦਕਾ ਭਾਰਤ ਸਮੇਤ ਇੰਗਲੈਂਡ ਅਤੇ ਬਰਾਜ਼ੀਲ ਵਰਗੇ ਦੇਸ਼ਾਂ ਵਿੱਚ ਅਨਾਜ, ਸਬਜ਼ੀਆਂ ਅਤੇ ਚਾਰੇ ਦੀ ਪੈਦਾਵਾਰ ਵਿੱਚ ਆਮ ਨਾਲ 3-4 ਗੁਣਾਂ ਵਾਧਾ ਦਰਜ਼ ਕੀਤਾ ਗਿਆ ਹੈ। ਕੈਲਸੀਅਮ ਫਾਸਫੇਟ (ਰਾਕ ਫਾਸਫੇਟ ਜਾਂ ਹੱਡੀ ਚੂਰਾ ਜਾਂ ਬੇਸਿਕ ਸਲੇਗ ਦੇ ਰੂਪ ਵਿੱਚ) ਦਾ ਮਿਸ਼ਰਨ ਦੇਣ ਨਾਲ ਪੌਦਿਆਂ ਦੀ ਅਤੇ ਫ਼ਸਲਾਂ ਵਿੱਚ ਛੂਤ ਦੀਆਂ ਬਿਮਾਰੀਆਂ, ਕੀਟ ਹਮਲਿਆਂ ਅਤੇ ਹੋਰ ਵੱਖ-ਵੱਖ ਪ੍ਰਕਾਰ ਦੇ ਰੋਗਾਂ ਦਾ ਸਾਹਮਣਾ ਕਰਨ ਦੀ ਸ਼ਕਤੀ ਆਉਂਦੀ ਹੈ। ਇੰਨਾਂ ਹੀ ਨਹੀਂ ਇਸ ਮਿਸ਼ਰਨ ਨਾਲ ਪੈਦਾ ਕੀਤਾ ਗਿਆ ਅਨਾਜ ਪੌਸ਼ਟਿਕਤਾ ਪੱਖੋਂ ਰਸਾਇਣਕ ਖਾਦਾਂ ਨਾਲ ਤਿਆਰ ਕੀਤੇ ਗਏ ਅਨਾਜ਼ ਦੀ ਤੁਲਨਾ ਵਿੱਚ ਬਹੁਤ ਹੀ ਉੱਤਮ ਹੋਵੇਗਾ। ਕਿਉਂਕਿ ਇਸ ਵਿੱਚ ਵਧੇਰੇ ਮਾਤਰਾ ਵਿੱਚ ਵਿਟਾਮਿਨ, ਪ੍ਰੋਟੀਨ ਅਤੇ ਖਣਿਜ ਪਦਾਰਥ ਉਪਲਭਧ ਹੁੰਦੇ ਹਨ।

ਡਾ. ਧਰ ਨੇ ਕਪੋਸਟਿੰਗ ਦੇ ਸਬੰਧ ਵਿੱਚ ਵੀ ਮਹੱਤਵਪੂਰਨ ਖੋਜ਼ ਕਾਰਜ ਪੂਰਾ ਕਰਵਾਇਆ। ਉਹ ਹਾਵਰਡ ਅਤੇ ਵੈਡ ਦੇ ਕੰਮਾਂ ਤੋਂ ਪ੍ਰਭਾਵਿਤ ਸਨ। ਸੋ ਉਹਨਾਂ ਨੇ ਸ਼ੀਲਾ ਧਰ ਇੰਸਟੀਚਿਊਟ ਵਿੱਚ ਵੱਖ-ਵੱਖ ਪ੍ਰਕਾਰ ਦੇ ਜੈਵਿਕ ਪਦਾਰਥਾਂ ਤੋਂ ਕੰਪੋਸਟ ਬਣਾਉਣ ਦੇ ਢੰਗਾਂ 'ਤੇ ਕੰਮ ਕਰਵਾਇਆ। 1935-36 ਵਿੱਚ ਬੰਜ਼ਰ ਭੂਮੀ ਸੁਧਾਰ ਸਮਿਤੀ ਦੇ ਮੈਂਬਰ ਹੁੰਦਿਆਂ ਉਹਨਾਂ ਨੇ ਬੰਜ਼ਰ ਭੂਮੀ ਦੇ ਸੁਧਾਰ ਲਈ ਖੰਡ ਮਿੱਲਾਂ ਤੋਂ ਨਿਕਲਿਆ ਸ਼ੀਰਾ, ਗੰਨੇ ਦਾ ਫੂਸ ਅਤੇ ਫ਼ਸਲੀ ਰਹਿੰਦ-ਖੂੰਹਦ ਆਦਿ ਦੀ ਵਰਤੋਂ ਦਾ ਪ੍ਰਯੋਗ ਕੀਤਾ। ਲੇਖਕ (ਡਾ. ਸ਼ਿਵ ਗੋਪਾਲ ਮਿਸ਼ਰ) ਨੇ ਵੀ ਉਹਨਾਂ ਦੇ ਨਿਰਦੇਸ਼ਨ ਵਿੱਚ ਮਿੱਟੀ ਦੇ ਨਿਰਮਾਣ ਬਾਰੇ ਖੋਜ਼ ਕਾਰਜ ਕੀਤਾ। ਡਾ. ਧਰ ਪਹਿਲੇ ਭਾਰਤੀ ਰਸਾਇਣਕ ਸ਼ਸਤਰੀ ਸਨ ਜਿਹਨਾਂ ਨੇ ਫਰਾਂਸ ਦੇ ਪ੍ਰਸਿੱਧ ਰਸਾਇਣ ਸ਼ਾਸਤਰੀ ਲੈਵੋਜ਼ੀਅਰ ਅਤੇ ਜ਼ਰਮਨੀ ਰਸਾਇਣ ਸ਼ਾਸਤਰੀ ਬੈਰਨ ਲੀਬਿਗ ਜਿਹੇ ਮਹਾਨ ਵਿਗਿਆਨਕਾਂ ਨਾਲ ਖੋਜ਼ ਕੀਤੀ। ਡਾ. ਧਰ ਦਾ ਜੈਵ ਪਦਾਰਥ ਉੱਤੇ ਇੰਨਾਂ ਵਿਸ਼ਵਾਸ਼ ਸੀ ਕਿ ਉਹ 1968 ਵਿੱਚ ਰੋਮ ਦੇ ਪੋਪ ਵੱਲੋਂ ਆਯੋਜਿਤ ਕਾਨਫਰੰਸ ਵਿੱਚ ਆਪਣੇ ਖੋਜ਼ ਕਾਰਜ ਦਾ ਵੇਰਵਾ ਦੇਣਾ ਨਹੀਂ ਭੁੱਲੇ।

ਡਾ. ਧਰ ਦੇ ਕੰਮ ਦੀ ਪ੍ਰਸ਼ੰਸਾ ਮਹਾਤਮਾ ਗਾਂਧੀ ਜਿਹੇ ਯੁਗ ਪੁਰਸ਼ ਨੇ ਵੀ ਕੀਤੀ। ਰੂਸ ਦੇ ਪ੍ਰਸਿੱਧ ਭੂਮੀ ਵਿਗਿਆਨੀ ਕੋਬਡਾ ਅਤੇ ਸਵੀਡਨ ਦੇ ਅਨੇਕ ਵਿਗਆਨੀ ਉਹਨਾਂ ਦੇ ਪੱਖ ਵਿੱਚ ਸਨ। ਇੰਨਾਂ ਹੀ ਨਹੀਂ, ਉਹਨਾਂ ਦੇ ਕੁੱਝ ਪ੍ਰਸ਼ੰਸਕ ਤਾਂ ਉਹਨਾਂ ਨੂੰ ਨੋਬਲ ਪੁਰਸਕਾਰ ਦੇ ਯੋਗ ਵੀ ਸਮਝਦੇ ਸਨ।

ਸੰਖੇਖ ਜੀਵਨ ਵੇਰਵਾ:

ਡਾ. ਨੀਲ ਰਤਨ ਧਰ ਦਾ ਜਨਮ 2 ਫਰਵਰੀ 1892 ਨੂੰ ਜੇਸੋਰ (ਜਿਹੜਾ ਕਿ ਹੁਣ ਬੰਗਲਾਦੇਸ਼ ਵਿੱਚ ਹੈ) ਵਿਖੇ ਹੋਇਆ। ਉਹਨਾਂ ਦੇ ਪਿਤਾ ਸ਼੍ਰੀ ਪ੍ਰਸ਼ਾਂਤ ਕੁਮਾਰ ਧਰ ਇੱਕ ਜ਼ਿਮੀਦਾਰ ਸਨ। ਉਹਨਾਂ ਦੀ ਮਾਤਾ ਦਾ ਨਾਮ ਮੋਹਿਣੀ ਦੇਵੀ ਸੀ। ਡਾ. ਧਰ ਆਪਣੇ 9 ਭੈਣ-ਭਰਾਵਾਂ ਵਿੱਚੋਂ ਤੀਸਰੇ ਸਨ।

ਬਾਲਕ ਨੀਲ ਰਤਨ ਨੂੰ ਪੰਜ ਸਾਲ ਦੀ ਉਮਰ ਵਿੱਚ ਸਰਕਾਰੀ ਜ਼ਿਲ੍ਹਾ ਸਕੂਲ ਜੇਸੋਰ ਵਿੱਚ ਪੜ੍ਹਨ ਭੇਜਿਆ ਗਿਆ। ਉਹ ਪੜ੍ਹਨ ਵਿੱਚ ਬਹੁਤ ਤੇਜ਼ ਸਨ। ਉਹਨਾਂ ਨੇ 1907 ਵਿੱਚ ਦਾਖਲਾ ਪ੍ਰੀਖਿਆ ਪਹਿਲੇ ਦਰਜ਼ੇ ਵਿੱਚ ਵਿਸ਼ੇਸ਼ ਯੋਗਤਾ ਨਾਲ ਪਾਸ ਕੀਤੀ। ਜਿਸ ਕਾਰਨ ਉਹਨਾਂ 15 ਰੁਪਏ ਦਾ ਵਜ਼ੀਫਾ ਦੋ ਸਾਲ ਤੱਕ ਮਿਲਦਾ ਰਿਹਾ। ਉਹਨਾਂ ਨੇ ਅੰੰਗਰੇਜ਼ੀ, ਸੰਸਕ੍ਰਿਤ, ਬੰਗਲਾ, ਗਣਿਤ, ਇਤਿਹਾਸ ਅਤੇ ਭੁਗੋਲ ਵਿਸ਼ਿਆਂ ਨੂੰ ਚੁਣਿਆਂ। ਦਿਲਚਸਪ ਗੱਲ ਇਹ ਸੀ ਕਿ ਉਸ ਸਮੇਂ ਦਸਵੀਂ ਸ਼੍ਰੇਣੀ ਤੱਕ ਵਿਗਿਆਨ ਪੜ੍ਹਾਇਆ ਵੀ ਨਹੀਂ ਜਾਂਦਾ ਸੀ। ਬਾਲਕ ਨੀਲ ਰਤਨ ਧਰ 1907 ਵਿੱਚ ਜੋਸੇਰ ਛੱਡ ਕੇ ਰਿਪਨ ਕਾਲਜ਼, ਕੋਲਕੱਤਾ ਚਲੇ ਗਏ। ਇੱਥੋਂ ਉਹਨਾਂ ਨੇ ਭੋਤਿਕੀ ਰਸਾਇਣ, ਗਣਿਤ ਤੇ ਅੰਗਰੇਜ਼ੀ ਵਿਸ਼ੇ ਲੈ ਕੇ ਇੰਟਰ ਸਾਂਇੰਸ ਪ੍ਰੀਖਿਆ ਪਾਸ ਕੀਤੀ। ਇਸੇ ਦੌਰਾਨ ਡਾ. ਧਰ ਨੇ ਇੱਕ ਛੋਟੀ ਜਿਹੀ ਪ੍ਰਯੋਗਸ਼ਾਲਾ ਵੀ ਬਣਾਈ ਤੇ ਉਸ ਵਿੱਚ ਪ੍ਰਯੋਗ ਕਰਨ ਲੱਗੇ। ਰਿਪਨ ਕਾਲਜ਼ ਵਿੱਚੋਂ 190 ਵਿੱਚ ਪਹਿਲੇ ਦਰਜ਼ੇ 'ਚ ਇੰਟਰ ਪਾਸ ਕਰਨ ਉਪਰੰਤ ਅਗਲੇਰੀ ਪੜ੍ਹਾਈ ਲਈ ਪ੍ਰੈਜੀਡੈਂਸੀ ਕਾਲਜ ਕੋਲਕੱਤਾ ਚਲੇ ਗਏ। ਪ੍ਰੈਜ਼ੀਡੈਂਸੀ ਕਾਲਜ ਵਿੱਚ ਪੜ੍ਹਦਿਆ ਡਾ. ਧਰ ਨੂੰ ਕਈ ਨਾਮਵਰ ਯੂਰਪੀ ਅਤੇ ਭਾਰਤੀ ਪ੍ਰੋਫ਼ੈਸਰਾਂ ਸਿੱਖਿਆ ਪ੍ਰਾਪਤ ਕਰਨ ਦਾ ਸੁਨਹਿਰਾ ਮੌਕਾ ਮਿਲਿਆ। ਪ੍ਰੈਜ਼ੀਡੈਂਸੀ ਕਾਲਜ ਵਿੱਚ ਉਸ ਸਮੇਂ ਅਚਾਰੀਆਂ ਪ੍ਰਫੁੱਲ ਚੰਦਰ ਰੇਅ ਰਸਾਇਣ ਵਿਗਿਆਨ ਵਿਭਾਗ ਅਤੇ ਸਰ ਜਗਦੀਸ਼ ਚੰਦਰ ਬੋਸ ਭੋਤਿਕ ਵਿਗਆਨ ਵਿਭਾਗ ਦੇ ਮੁਖੀ ਸਨ। ਡਾ. ਧਰ ਨੇ ਆਪਣੀ ਇੱਕ ਪੁਸਤਕ ਵਿੱਚ ਇਹਨਾਂ ਦੋਹਾਂ ਅਧਿਆਪਕਾਂ ਨੂੰ ਕੋਲਕਾਤਾ ਵਿੱਚ ਚੱਲ ਰਹੇ ਰਸਾਇਣ ਅਤੇ ਭੌਤਿਕ ਵਿਗਿਆਨ ਸਬੰਧੀ ਖੋਜ਼ ਕਾਰਜਾਂ ਵਿੱਚ ਮੋਹਰੀ ਕਿਹਾ ਹੈ।

ਡਾ. ਧਰ ਨੇ 1911 ਵਿੱਚ ਬੀ. ਐੱਸ. ਸੀ. (ਆਨਰਜ਼) ਪਾਸ ਕੀਤੀ ਅਤੇ ਐੱਮ. ਐੱਸ. ਸੀ. ਵਿੱਚ ਦਾਖਲਾ ਲੈ ਲਿਆ। ਅਚਾਰੀਆ ਪ੍ਰਫੁੱਲ ਚੰਦਰ ਰੇਅ ਨੇ 1912 ਵਿੱਚ ਵੱਖ-ਵੱਖ ਨਾਈਟ੍ਰੇਟਾਂ ਦੇ ਗੁਣਾਂ ਦੀ ਜਾਣਕਾਰੀ ਲਈ ਵਿਦੇਸ਼ ਜਾਣਾ ਸੀ। ਪਰ ਡਾ. ਨੀਲ ਰਤਨ ਧਰ ਨੇ ਇੱਥੇ ਹੀ ਉਹਨਾ ਗੁਣਾਂ ਬਾਰੇ ਪਤਾ ਕਰਨ ਦਾ ਬੀੜਾ ਚੁੱਕ ਕੇ ਇੱਕ ਤਰ੍ਹਾ ਨਾਲ ਖੋਜ਼ ਕਾਰਜ ਦੀ ਸ਼ੁਰੂਆਤ ਕਰ ਦਿੱਤੀ। ਡਾ. ਧਰ ਦੁਆਰਾ ਨਾਈਟਰੇਟਾਂ ਦੇ ਗੁਣਾਂ ਬਾਰੇ ਕੀਤੇ ਗਏ ਖੋਜ਼ ਕਾਰਜਾਂ ਤੋਂ ਪ੍ਰਾਪਤ ਜਾਣਕਾਰੀ ਨੂੰ 1913 ਵਿੱਚ ਲੰਦਨ ਤੋਂ ਨਿਕਲਣ ਵਾਲੀ ਪ੍ਰਸਿੱਧ ਖੋਜ਼-ਪੱਤ੍ਰਿਕਾ 'ਜਨਰਲ ਆਫ਼ ਕੈਮੀਕਲ ਸਾਂਇੰਸ' ਨੇ ਪ੍ਰਕਾਸ਼ਿਤ ਕੀਤਾ। 1913 ਵਿੱਚ ਹੀ ਡਾ. ਧਰ ਨੇ ਐੱਮ. ਐੱਸ. ਸੀ. ਪਹਿਲੇ ਦਰਜ਼ੇ ਵਿੱਚ ਪਾਸ ਕੀਤੀ। ਇਸੇ ਸਾਲ ਉਹਨਾਂ ਦੋ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਅਤੇ ਖੋਜ਼ ਕਾਰਜ ਲਈ ਪ੍ਰਤੀ ਮਹੀਨਾ 100 ਰੁਪਏ ਵਜ਼ੀਫੇ ਦੀ ਵਿਵਸਥਾ ਵੀ ਕੀਤੀ ਗਈ। ਪਹਿਲੇ ਹੀ ਸਾਲ ਉਹਨਾਂ ਨੇ ਭੋਤਿਕ ਰਸਾਇਣਕ ਦੇ ਖੇਤਰ ਵਿੱਚ ਮਹੱਤਵਪੂਰਨ ਕਾਰਜ ਕੀਤਾ। ਉਹਨਾਂ ਦਾ ਇਹ ਖੋਜ਼ ਕਾਰਜ ਜ਼ਰਮਨੀ ਅਤੇ ਲੰਦਨ ਦੇ ਖੋਜ਼ ਜਨਰਲਾਂ ਵਿੱਚ ਛਪਿਆ। ਇਸ ਤਰ੍ਹਾ ਭਾਰਤ ਵਿੱਚ ਭੌਤਿਕ ਰਸਾਇਣਕ ਵਿਗਿਆਨ ਵਿੱਚ ਖੋਜ਼ ਕਾਰਜ ਸ਼ੁਰੂ ਕਰਨ ਦਾ ਸ਼ਿਹਰਾ ਡਾ. ਨੀਲ ਰਤਨ ਧਰ ਨੂੰ ਜਾਂਦਾ ਹੈ।

ਵਿਦੇਸ਼ ਜਾਣਾ:

ਹੁਣ ਡਾ. ਧਰ ਨੇ ਵਿਦੇਸ਼ ਵਿੱਚ ਆਪਣੀ ਡਾਕਟਰੇਟ ਲਈ ਖੋਜ਼ ਕਾਰਜ ਆਰੰਭ ਕਰਨਾ ਸੀ। ਖੁਸ਼ਕਿਸਮਤੀ ਨਾਲ ਪਹਿਲੇ ਵਿਸ਼ਵ ਯੁੱਧ ਦੌਰਾਨ ਉਹਨਾਂ ਨੂੰ ਤਿੰਨ ਸਾਲਾਂ ਲਈ ਰਾਜ ਵਜ਼ੀਫਾ (200 ਪੌਂਡ ਪ੍ਰਤੀ ਸਾਲ) ਪ੍ਰਾਪਤ ਹੋਇਆ। ਪਰੰਤੂ ਉਹਨਾਂ ਦੇ ਗੁਰੂ ਪ੍ਰਫੁੱਲ ਚੰਦਰ ਰੇਅ ਅਤੇ ਰਮਿੰਦਰ ਸੁੰਦਰ ਤ੍ਰਿਵੇਦੀ ਯੁੱਧ ਦੌਰਾਨ ਉਹਨਾਂ ਦੇ ਵਿਦੇਸ਼ ਜਾਣ ਦੇ ਵਿਰੁੱਧ ਸਨ। ਪਰ ਡਾ. ਧਰ ਰੁਕੇ ਨਹੀਂ। ਉਹਨਾਂ ਦੇ ਮਨ ਵਿੱਚ ਗਿਆਨ ਲਈ ਜਬਰਦਸਤ ਜਗਿਆਸਾ ਸੀ। ਉਹ ਯੂਨੀਵਰਸਿਟੀ ਕਾਲਜ ਲੰਦਨ ਵਿੱਚ ਪ੍ਰੋਫ਼ੈਸਰ ਐੱਫ. ਜੀ. ਡੋਲੇਨ ਨਾਲ ਡੀ. ਐਸ. ਸੀ. ਦੀ ਡਿਗਰੀ ਲਈ ਖੋਜ਼ ਕਾਰਜ ਕਰਨਾ ਚਾਹੁੰਦੇ ਸਨ। ਪਰੰਤੂ ਕੁੱਝ ਕਾਰਨਾਂ ਕਰਕੇ ਉਹਨਾਂ ਨੂੰ ਇੰਪੀਰੀਅਲ ਕਾਲਜ ਆਫ ਸਾਂਇੰਸ ਐਂਡ ਟੈਕਨੋਲੋਜ਼ੀ, ਸਾਊਥ ਕਰਿਸਟਨ ਲੰਦਨ ਵਿੱਚ ਪ੍ਰੋ. ਜੇ. ਸੀ. ਫਿਲਿਪ ਨਾਲ ਕੰਮ ਕਰਨਾ ਪਿਆ। ਇੱਥੋਂ 1917 ਵਿੱਚ ਉਹਨਾਂ ਨੂੰ ਡੀ. ਐੱਸ. ਸੀ. ਦੀ ਡਿਗਰੀ ਪ੍ਰਾਪਤ ਕੀਤੀ। ਇੰਗਲੈਂਡ ਵਿੱਚ ਡਾ. ਧਰ ਉੱਥੋਂ ਦੇ ਪ੍ਰਸਿੱਧ ਵਿਗਿਆਨੀਆਂ ਜੇ. ਜੇ. ਥਾਮਸਨ, ਸਰ ਰਦਰਫੋਰਡ, ਐਸ. ਸਾਰਮਡੀ, ਪ੍ਰੋ. ਟਰਕਿਨ ਜੇਮਜ਼ ਵਾਕਰ, ਲਾਰਡ ਰੈਲੇ ਆਦਿ ਦੇ ਸੰਪਕਰ ਵਿੱਚ ਆਏ ਅਤੇ ਉਹਨਾਂ ਤੋਂ ਬਹੁਤ ਕੁੱਝ ਸਿੱਖਿਆ।

ਅਧਿਐਨ ਲਈ ਫਰਾਂਸ ਯਾਤਰਾ:

ਡਾ. ਧਰ ਅਕਤੂਬਰ 1917 ਨੂੰ ਬ੍ਰਿਟਿਸ਼ ਪਾਸਪੋਰਟ 'ਤੇ ਪੈਰਿਸ ਪਹੁੰਚੇ ਅਤੇ ਸਾਵੋਰਨ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਦੇ ਪ੍ਰੋ. ਜੀ. ਊਬੈਨ ਨੂੰ ਮਿਲੇ ਅਤੇ ਕੋਬਾਲਟ ਰਸਾਇਣਾਂ ਤੇ ਹੋਰ ਯੋਗਿਕਾਂ ਉੱਤੇ ਕੰਮ ਕਰਕੇ ਦੋ ਖੋਜ਼ ਪੱਤਰ ਪ੍ਰਕਾਸ਼ਿਤ ਕੀਤੇ। ਡਾ. ਧਰ ਨੇ ਪੈਰਿਸ ਦੀ ਡਾਕਟਰ ਆਫ ਸਾਂਇੰਸ ਡਿਗਰੀ ਲਈ ਰਸਾਇਣਕ ਗਤੀ 'ਤੇ ਆਧਾਰਿਤ ਥੀਸਿਸ ਵੀ ਲਿਖਿਆ। ਪੈਰਿਸ ਵਿੱਚ ਰਹਿੰਦੇ ਸਮੇਂ ਡਾ. ਧਰ ਵਿਸ਼ਵ ਪ੍ਰਸਿੱਧ ਵਿਗਿਆਨਕ ਮੈਡਮ ਮੇਰੀ ਕਿਊਰੀ ਨੂੰ ਵੀ ਮਿਲੇ।

ਭਾਰਤ ਵਾਪਸੀ:

ਸੰਨ 1919 ਵਿੱਚ ਡਾ. ਧਰ ਵਾਪਸ ਵਤਨ ਪਰਤ ਆਏ ਅਤੇ 19 ਜੁਲਾਈ 1919 ਡਾ. ਧਰ ਨੇ ਇਲਾਹਾਬਾਦ ਦੇ ਮਯੂਰ ਕਾਲਜ ਵਿੱਚ ਪ੍ਰੋਫ਼ੈਸਰ ਦਾ ਅਹੁਦਾ ਸੰਭਾਲ ਲਿਆ। ਜਲਦੀ ਹੀ ਉਹਨਾਂ ਕੋਲ ਪੜ੍ਹਨ ਲਈ ਦੇਸ ਦੇ ਕੋਨੇ-ਕੋਨੇ ਤੋਂ ਵਿਦਿਆਰਥੀ ਆਉਣ ਲੱਗੇ। ਲੇਖਕ (ਡਾ. ਸ਼ਿਵ ਗੋਪਾਲ) ਸਮੇਤ ਅਨੇਕਾਂ ਹੀ ਵਿਦਿਆਰਥੀਆਂ ਨੇ ਡਾ. ਧਰ ਦੇ ਨਿਰਦੇਸ਼ਨ ਵਿੱਚ ਡੀ. ਫ਼ਿਲ. ਦੀ ਡਿਗਰੀ ਪ੍ਰਾਪਤ ਕੀਤੀ।

ਵਿਅਕਤੀਤਵ:

ਡਾ. ਧਰ ਇੱਕ ਆਦਰਸ਼ ਅਧਿਆਪਕ, ਬੜੇ ਹੀ ਸਨੇਹੀ ਅਤੇ ਦਾਨੀ ਸੁਭਾਅ ਦੇ ਵਿਅਕਤੀ ਸਨ। ਉਹ ਸਾਦਾ ਅਤੇ ਸਰਲ ਜੀਵਨ ਬਤੀਤ ਕਰਦੇ ਸਨ। ਉਹ ਕਦੇ ਵੀ ਫਜ਼ੂਲ ਖਰਚ ਨਹੀਂ ਸਨ ਕਰਦੇ। ਉਹਨਾਂ ਨੇ ਆਪਣੀ ਸਾਰੀ ਕਮਾਈ ਨੂੰ ਬਹੁਤ ਸੰਭਾਲ ਕੇ ਰੱਖਿਆ ਅਤੇ ਬਾਅਦ ਵਿੱਚ ਆਪਣੀ ਸਾਰੀ ਬੱਚਤ ਇਲਾਹਾਬਾਦ ਯੂਨੀਵਰਸਿਟੀ, ਸ਼ਾਂਤੀ ਨਿਕੇਤਨ, ਕੋਲਕਾਤਾ ਯੂਨੀਵਰਸਿਟੀ, ਚਿਤਰੰਜ਼ਨ ਸੇਵਾ ਸਦਨ ਅਤੇ ਰਾਮ ਕ੍ਰਿਸ਼ਨ ਮਿਸ਼ਨ ਨੂੰ ਦਾਨ ਵਿੱਚ ਦੇ ਦਿੱਤੀ।

ਉਹਨਾਂ ਦਾ ਪਹਿਲਾ ਵਿਆਹ ਵਿਧਾਨ ਚੰਦਰ ਰਾਏ ਦੀ ਭਤੀਜੀ ਸ਼ੀਲਾ ਧਰ ਨਾਲ 1930 ਵਿੱਚ ਹੋਇਆ। ਪਰੰਤੂ ਬਿਮਾਰੀ ਦੇ ਚਲਦਿਆਂ 1949 ਵਿੱਚ ਉਹਨਾਂ ਦੀ ਮੌਤ ਹੋ ਗਈ। 60 ਸਾਲ ਦੀ ਉਮਰ ਵਿੱਚ ਉੁਹਨਾਂ ਨੇ ਮੀਰਾ ਚੈਟਰਜ਼ੀ ਨੂੰ ਜੀਵਨ ਸਾਥੀ ਬਣਾ ਲਿਆ। ਦੋਹਾਂ ਪਤਨੀਆਂ ਤੋਂ ਉਹਨਾਂ ਨੂੰ ਕੋਈ ਸੰਤਾਨ ਨਹੀਂ ਹੋਈ। 5 ਸਤੰਬਰ 1986 ਨੂੰ ਡਾ. ਨੀਲ ਰਤਨ ਧਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।

ਮੈਂ ਇਸ ਤੱਥ ਤੋਂ ਚੰਗੀ ਤਰ੍ਹਾ ਜਾਣੂ ਹਾਂ ਕਿ ਅੱਜ ਅਸੀਂ ਜਿਸ ਨੂੰ ਪਰਮ ਸੱਚ ਮੰਨਦੇ ਹਾਂ, ਉਹ ਆਉਣ ਵਾਲੇ ਸਮੇਂ ਵਿੱਚ ਸਾਡੇ ਉੱਤਰਾਧਿਕਾਰੀਆਂ ਦੁਆਰਾ ਗਲਤ ਵੀ ਸਿੱਧ ਕੀਤਾ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਉਹਨਾਂ ਦੀ ਵਿਵੇਚਨਾ ਨੂੰ ਵੀ ਗਲਤ ਸਾਬਿਤ ਕੀਤਾ ਜਾ ਸਕਦਾ ਹੈ। ਜਿਹੜੇ ਲੋਕ ਜੀਵਨ ਦੇ ਰਹੱਸਾਂ ਨੂੰ ਪ੍ਰਗਟ ਕਰਨ ਵਿੱਚ ਲੱਗੇ ਹੋਏ ਹਨ ਉਹਨਾਂ ਨੂੰ ਇਸ ਗੱਲ ਤੋਂ ਸੰਤੁਸ਼ਟ ਰਹਿਣਾ ਚਾਹੀਦਾ ਹੈ ਕਿ ਉਹ ਇੱਕ ਮਹਾਨ ਕਾਰਜ ਨੂੰ ਅੰਜ਼ਾਮ ਦੇ ਰਹੇ ਹਨ।

ਰਚਨਾਵਾਂ:

1932 ਵਿੱਚ ਪ੍ਰਕਾਸ਼ਿਤ ਹੋਈ 'ਨਿਊ ਕਨਸੈਪਸ਼ਨਜ਼ ਇੰਨ ਬਾਇਉ ਕਮੈਸਟਰੀ' ਡਾ. ਧਰ ਦੁਆਰਾ ਲਿਖੀ ਗਈ ਪਹਿਲੀ ਪੁਸਤਕ ਸੀ। ਇਸ ਦੀ ਭੂਮਿਕਾ ਵਿੱਚ ਡਾ. ਧਰ ਲਿਖਦੇ ਹਨ: “ਮੈਂ ਆਪਣੀ ਪੂਰੀ ਯੋਗਤਾ ਅਤੇ ਸਾਰੇ ਪਰੀਖਣਾਂ ਨਾਲ ਜੈਵ-ਰਸਾਇਣਕ ਵਿੱਚ ਇਹ ਪੁਸਤਕ ਲਿਖੀ ਹੈ। ਮੈਂ ਇਸ ਤੱਥ ਤੋਂ ਚੰਗੀ ਤਰ੍ਹਾ ਜਾਣੂ ਹਾਂ ਕਿ ਅੱਜ ਅਸੀਂ ਜਿਸ ਨੂੰ ਪਰਮ ਸੱਚ ਮੰਨਦੇ ਹਾਂ, ਉਹ ਆਉਣ ਵਾਲੇ ਸਮੇਂ ਵਿੱਚ ਸਾਡੇ ਉੱਤਰਾਧਿਕਾਰੀਆਂ ਦੁਆਰਾ ਗਲਤ ਵੀ ਸਿੱਧ ਕੀਤਾ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਉਹਨਾਂ ਦੀ ਵਿਵੇਚਨਾ ਨੂੰ ਵੀ ਗਲਤ ਸਾਬਿਤ ਕੀਤਾ ਜਾ ਸਕਦਾ ਹੈ। ਜਿਹੜੇ ਲੋਕ ਜੀਵਨ ਦੇ ਰਹੱਸਾਂ ਨੂੰ ਪ੍ਰਗਟ ਕਰਨ ਵਿੱਚ ਲੱਗੇ ਹੋਏ ਹਨ ਉਹਨਾਂ ਨੂੰ ਇਸ ਗੱਲ ਤੋਂ ਸੰਤੁਸ਼ਟ ਰਹਿਣਾ ਚਾਹੀਦਾ ਹੈ ਕਿ ਉਹ ਇੱਕ ਮਹਾਨ ਕਾਰਜ ਨੂੰ ਅੰਜ਼ਾਮ ਦੇ ਰਹੇ ਹਨ।” ਡਾ. ਧਰ ਦੀ ਦੂਸਰੀ ਕਿਤਾਬ 'ਕੈਮੀਕਲ ਐਕਸ਼ਨ ਆਫ਼ ਲਾਈਟ' 1939 ਪ੍ਰਾਕਾਸ਼ਿਤ ਹੋਈ। ਇਸ ਤਰ੍ਹਾ 1972 ਵਿੱਚ ਉਹਨਾਂ ਦੀ ਤੀਜੀ ਕਿਤਾਬ 'ਅਚਾਰੀਆ ਪ੍ਰਫੁੱਲ ਚੰਦਰ ਰੇਅ: ਲਾਈਫ ਐਂਡ ਅਚੀਵਮੈਂਟ 1972 ਵਿੱਚ ਛਪੀ। 1974 ਵਿੱਚ ਉਹਨਾਂ ਦੀ ਚੌਥੀ ਕਿਤਾਬ 'ਰਿਫਲੈਕਸ਼ਨ ਆਨ ਕੈਮੀਕਲ ਐਜੂਕੇਸ਼ਨ' ਪ੍ਰਾਕਸ਼ਿਤ ਹੋਈ। ਉਹਨਾਂ ਨੇ ਬੰਗਲਾ ਵਿੱਚ ਵੀ ਦੋ ਕਿਤਾਬਾਂ: 'ਜ਼ਮੀਨੇਰ ਉਰਵਰਤਾ ਵ੍ਰਿਧੀਰ, ਉਪਾਯ' ਅਤੇ 'ਆਮਾਦੇਰ ਖਾਦੇਨ' ਦੀ ਰਚਨਾ ਕੀਤੀ। ਡਾ. ਧਰ ਦੀ ਕਿਤਾਬ 'ਰਿਫਲੈਕਸ਼ਨ ਆਨ ਕੈਮੀਕਲ ਐਜੂਕੇਸ਼ਨ' 1990 ਵਿੱਚ ਹਿੰਦੀ ਭਾਸ਼ਾ 'ਚ 'ਰਸਾਇਣ ਸ਼ਿਕਸ਼ਾ ਪਰ ਵਿਚਾਰ' ਨਾਮ ਤੋਂ ਛਪੀ। ਡਾ. ਧਰ ਨੇ ਅਨੇਕ ਯਾਦਗਾਰੀ ਭਾਸ਼ਣ ਵੀ ਦਿੱਤੇ। ਉਹਨਾਂ ਦੀ ਸਾਰੀਆਂ ਰੇਡੀਉ ਵਾਰਤਾਲਾਪਾਂ ਪ੍ਰਮਾਣਿਤ ਹੋਈਆਂ ਅਤੇ ਉਹਨਾਂ ਦੇ ਲੇਖ ਐਵਰੀਮੈਨਜ਼ ਸਾਂਇੰਸ ਅਤੇ ਹੋਰ ਰੋਜ਼ਾਨ ਅਖ਼ਬਾਰਾਂ ਵਿੱਚ ਛਪਦੇ ਰਹੇ ਹਨ।

ਸਨਮਾਨ ਅਤੇ ਪ੍ਰਾਪਤੀਆਂ:

ਡਾ. ਨੀਲ ਰਤਨ ਧਰ 1916 ਵਿੱਚ ਕੈਮੀਕਲ ਸੋਸਾਇਟੀ ਲੰਦਨ ਅਤੇ 1919 ਵਿੱਚ ਰਾਇਲ ਇੰਸਟੀਚਿਊਟ ਆਫ਼ ਕੈਮਿਸਟਰੀ ਦੇ ਫ਼ੈਲੋ ਚੁਣੇ ਗਏ। 1992 ਵਿੱਚ ਇੰਡੀਅਨ ਸਾਂਇੰਸ ਕਾਂਗਰਸ ਦੇ ਰਸਾਇਣ ਵਿਭਾਗ ਦੇ ਮੁਖੀ ਰਹੇ। 1930 ਤੋਂ 1933 ਤੱਕ ਵਿਗਿਆਨ ਪ੍ਰੀਸ਼ਦ, ਪ੍ਰਯਾਗ ਦੇ ਮੁਖੀ ਰਹੇ। 1933-34 ਵਿੱਚ ਉਹ ਇੰਡੀਅਨ ਕੈਮੀਕਲ ਸੋਸਾਇਟੀ ਦੇ ਪ੍ਰਧਾਨ ਚੁਣੇ ਗਏ। 1935 ਅਤੇ 37 ਵਿੱਚ ਉਹਨਾਂ ਨੂੰ ਨੈਸ਼ਨਲ ਅਕੈਡਮੀ ਆਫ਼ ਸਾਂਇੰਸਜ਼ ਦਾ ਪ੍ਰਧਾਨ ਚੁਣਿਆ ਗਿਆ। 1935 ਵਿੱਚ ਉਹ ਫਰੈਂਚ ਅਕੈਡਮੀ ਆਫ਼ ਐਗਰੀਕਲਚਰ ਦੇ ਵਿਦੇਸ਼ੀ ਮੈਂਬਰ ਨਾਮਜ਼ਦ ਹੋਏ। 1937 ਵਿੱਚ ਹੀ ਉਹ ਅੰਤਰਾਸ਼ਟਰੀ ਐਗਰੀਕਲਚਰ ਕਾਂਗਰਸ ਸਵੇਨਿਜਨ, ਹਾਲੈਂਡ ਦੇ ਮੈਂਬਰ ਚੁਣੇ ਗਏ। 1960 ਵਿੱਚ ਡਾ. ਧਰ ਨੂੰ ਇੰਟਰਨੈਸ਼ਨਲ ਸੁਆਇਲ ਸਾਂਇੰਸ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ। ਡਾ. ਧਰ ਕੋਲਕਾਤਾ ਯੂਨੀਵਰਸਿਟੀ, ਵਿਸ਼ਵ ਭਾਰਤੀ, ਬਨਾਰਸ ਹਿੰਦੂ ਯੂਨੀਵਰਸਿਟੀ, ਗੋਰਖਪੁਰ, ਇਲਾਹਾਬਾਦ ਯੂਨੀਵਰਸਿਟੀ ਤੇ ਜਾਦਵਪੁਰ ਯੂਨੀਵਰਸਿਟੀ ਵੱਲੋਂ ਡੀ. ਐਸ. ਸੀ. ਦੀਆਂ ਆਨਰੇਰੀ ਡਿਗਰੀਆਂ ਨਾਲ ਸਨਮਾਨਿਤ ਕੀਤੇ ਗਏ। ਡਾ. ਧਰ ਜੀਵਨ ਭਰ ਭਾਰਤੀ ਸਾਂਇੰਸ ਕਾਂਗਰਸ ਦੇ ਸਰਗਰਮ ਮੈਂਬਰ ਰਹੇ।

Post new comment

The content of this field is kept private and will not be shown publicly.
  • Web page addresses and e-mail addresses turn into links automatically.
  • Allowed HTML tags: <a> <em> <strong> <cite> <code> <ul> <ol> <li> <dl> <dt> <dd>
  • Lines and paragraphs break automatically.

More information about formatting options

CAPTCHA
यह सवाल इस परीक्षण के लिए है कि क्या आप एक इंसान हैं या मशीनी स्वचालित स्पैम प्रस्तुतियाँ डालने वाली चीज
इस सरल गणितीय समस्या का समाधान करें. जैसे- उदाहरण 1+ 3= 4 और अपना पोस्ट करें
3 + 0 =
Solve this simple math problem and enter the result. E.g. for 1+3, enter 4.