SIMILAR TOPIC WISE

ਦੇਵਾਸ: ਪਸੀਨੇ ਨਾਲ ਉਠਿਆ ਜਲਸਤਰ

Author: 
ਮੀਨਾਕਸ਼ੀ ਅਰੋੜਾ ਅਤੇ ਸਿਰਾਜ ਕੇਸਰ
Source: 
ਗਾਂਧੀ ਮਾਰਗ, ਜਨਵਰੀ-ਫ਼ਰਵਰੀ 2013
ਦੇਵਾਸ ਦੇ ਪਿੰਡਾਂ ਦਾ ਹਾਲ ਪਾਣੀ ਦੇ ਮਾਮਲੇ ਵਿੱਚ, ਜਿਥੇ ਤਾਲਾਬ ਨਹੀਂ ਹਨ।ਦੇਵਾਸ ਦੇ ਪਿੰਡਾਂ ਦਾ ਹਾਲ ਪਾਣੀ ਦੇ ਮਾਮਲੇ ਵਿੱਚ, ਜਿਥੇ ਤਾਲਾਬ ਨਹੀਂ ਹਨ।ਮਾਂ ਚਾਮੁੰਡਾ ਅਤੇ ਮਾਂ ਤੁਲਜਾ ਦੇਵੀਆਂ ਦੇ ਵਾਸ ਦਾ ਸ਼ਹਿਰ ਹੈ ਦੇਵਾਸ। 17ਵੀਂ ਸਦੀ ਵਿਚ ਇਸ ਸ਼ਹਿਰ ਨੂੰ ਸ਼ਿਵਾਜੀ ਦੇ ਸੇਨਾਪਤੀ ਸਾਬੂ ਸਿੰਘ ਪੰਵਾਜ ਨੇ ਵਸਾਇਆ ਸੀ। ਚੰਦਬਰਦਾਈ ਦੁਆਰਾ ਲਿਖੀ ਗਈ 'ਪ੍ਰਿਥਵੀਰਾਜ ਰਾਸੋ' ਵਿੱਚ ਵੀ ਸ਼ਹਿਰ ਦਾ ਉਲੇਖ ਹੈ। ਉੱਜੈਨ ਤੋਂ ਵਾਪਿਸ ਦਿੱਲੀ ਆਉਂਦੇ ਸਮੇਂ ਇਥੇ ਪ੍ਰਿਥਵੀਰਾਜ ਨੇ ਆਪਣੀ ਸੈਨਾ ਦਾ ਪੜਾਅ ਪਾਇਆ ਸੀ। ਦੋ ਦੇਵੀਆਂ ਦੀ ਇਹ ਜਗ੍ਹਾ 15 ਅਗਸਤ 1947 ਦੀ ਆਜ਼ਾਦੀ ਤੋਂ ਪਹਿਲਾਂ ਦੇ ਕਾਲਖੰਡ ਵਿੱਚ ਦੋ ਰਿਆਸਤਾਂ ਦੀ ਰਾਜਧਾਨੀ ਵੀ ਸੀ। 18ਵੀਂ ਸਦੀ ਦੇ ਅੰਤ ਤਕ 'ਦੇਵਾਸ ਵੱਡੀ ਪਾਂਤੀ' ਰਿਆਸਤ ਅਤੇ 'ਦੇਵਾਸ ਛੋਟੀ ਪਾਂਤੀ' ਰਿਆਸਤ ਦੋਵਾਂ ਨੇ ਦੇਵਾਸ ਦੀ ਬਸਾਹਟ ਨੂੰ ਆਬਾਦ ਰਖਣ ਦੇ ਲਈ ਬਹੁਤ ਸਾਰੇ ਤਲਾਬਾਂ, ਖੂਹਾਂ, ਬਾਵੜੀਆਂ ਦਾ ਨਿਰਮਾਣ ਕਰਵਾਇਆ। ਮਹਾਰਾਣੀ ਯਮੁਨਾ ਬਾਈ ਸਾਹਿਬ ਨੇ ਪਾਣੀ ਦੇ ਕੰਮ ਨੂੰ ਲਗਾਤਾਰ ਵਧਾਉਂਦੇ ਰਹਿਣ ਦੇ ਲਈ ਇੱਕ ਸੰਸਥਾ ਵੀ ਬਣਾਈ ਸੀ। ਸੰਸਥਾ ਲੋਕਾਂ ਨੂੰ ਤਲਾਬ, ਖੂਹ, ਬਾਵੜੀ ਆਦਿ ਬਣਾਉਣ ਦੇ ਲਈ ਮਦਦ ਵੀ ਦਿੰਦੀ ਸੀ। ਰਾਜਿਆਂ-ਮਹਾਰਾਜਿਆਂ ਅਤੇ ਸਮਾਜ ਦੀ ਸਾਮੂਹਿਕ ਮਿਹਨਤ ਨਾਲ ਬਣੇ ਤਲਾਬ , ਮੇਢਕੀ ਤਲਾਬ , ਮੁਕਤਾ ਸਰੋਵਰ ਦੇ ਨਾਲ ਹੀ ਹਜਾਰ ਦੇ ਕਰੀਬ ਖੂਹ ਅਤੇ ਬਾਵੜੀਆਂ ਸ਼ਹਿਰ ਵਿੱਚ ਪਾਣੀ ਦੇ ਵਧੀਆ ਅਤੇ ਸੁੰਦਰ ਪ੍ਰਬੰਧ ਦੀ ਯਾਦ ਦਿਵਾਉਂਦੇ ਹਨ। ਰਾਜਾ ਬਦਲਿਆ। ਅੰਗ੍ਰੇਜ਼ ਆਏ। ਓਹਨਾਂ ਨੇ ਤਲਾਬਾਂ ਅਤੇ ਪਾਣੀ ਦੇ ਪ੍ਰਬੰਧ ਨੂੰ ਅੰਗ੍ਰੇਜ਼ੀ ਰਾਜ ਦਾ ਹਿੱਸਾ ਬਣਾ ਦਿੱਤਾ। ਸਮਾਜ ਨੂੰ ਤੋੜਣ ਦੇ ਲਈ ਸਮਾਜ ਦੇ ਸਤ-ਕਰਮਾਂ ਨੂੰ ਮਿਟਾਉਣ ਦੀ ਹਰ ਕੋਸ਼ਿਸ਼ ਅੰਗ੍ਰੇਜ਼ੀ ਰਾਜ ਨੇ ਕੀਤੀ। ਨਤੀਜਾ ਭਿਆਨਕ ਹੋਇਆ।

ਪਿਛਲੇ 30 ਸਾਲਾਂ ਵਿੱਚ ਇਥੋਂ ਦੇ ਸਾਰੇ ਛੋਟੇ-ਵੱਡੇ ਤਾਲਾਬ ਭਰ ਦਿੱਤੇ ਗਏ ਅਤੇ ਓਹਨਾ ਉੱਪਰ ਮਕਾਨ ਅਤੇ ਕਾਰਖਾਨੇ ਖੁੱਲ ਗਾਏ। ਪਰ ਫਿਰ ਪਤਾ ਚੱਲਿਆ ਕਿ ਇਹਨਾਂ ਨੂੰ ਪਾਣੀ ਦੇਣ ਦਾ ਕੋਈ ਸ੍ਰੋਤ ਨਹੀਂ ਬਚਿਆ ਹੈ। ਸ਼ਹਿਰ ਦੇ ਖਾਲੀ ਹੋਣ ਤੱਕ ਦੀਆਂ ਖਬਰਾਂ ਛਪਣ ਲੱਗੀਆਂ ਸਨ। ਸ਼ਹਿਰ ਦੇ ਲਈ ਪਾਣੀ ਜੁਟਾਉਣਾ ਸੀ ਪਰ ਪਾਣੀ ਕਿਥੋਂ ਲਿਆਉਣ? ਦੇਵਾਸ ਦੇ ਤਲਾਬਾਂ, ਖੂਹਾਂ ਦੇ ਬਦਲੇ ਰੇਲਵੇ ਸਟੇਸ਼ਨ ਉੱਤੇ ਦਸ ਦਿਨ ਤੱਕ ਦਿਨ-ਰਾਤ ਕੰਮ ਚਲਦਾ ਰਿਹਾ। 25 ਅਪ੍ਰੈਲ 1990 ਨੂੰ ਇੰਦੌਰ ਤੋਂ 50 ਟੈਂਕਰ ਪਾਣੀ ਲੈ ਕੇ ਰੇਲ ਗੱਡੀ ਦੇਵਾਸ ਆਈ। 1993 ਵਿੱਚ ਪ੍ਰਕਾਸ਼ਿਤ ਪੁਸਤਕ 'ਅੱਜ ਵੀ ਖਰੇ ਹਨ ਤਾਲਾਬ' ਵਿੱਚ ਲਿਖਿਆ ਹੈ: "ਇੰਦੌਰ ਦੇ ਗਵਾਂਢ ਵਿੱਚ ਵਸੇ ਦੇਵਾਸ ਸ਼ਹਿਰ ਦਾ ਕਿੱਸਾ ਤਾ ਹੋਰ ਵੀ ਵਿਚਿੱਤਰ ਹੈ। ਪਿਛਲੇ 30 ਸਾਲਾਂ ਵਿੱਚ ਇਥੋਂ ਦੇ ਸਾਰੇ ਛੋਟੇ-ਵੱਡੇ ਤਾਲਾਬ ਭਰ ਦਿੱਤੇ ਗਏ ਅਤੇ ਓਹਨਾ ਉੱਪਰ ਮਕਾਨ ਅਤੇ ਕਾਰਖਾਨੇ ਖੁੱਲ ਗਾਏ। ਪਰ ਫਿਰ ਪਤਾ ਚੱਲਿਆ ਕਿ ਇਹਨਾਂ ਨੂੰ ਪਾਣੀ ਦੇਣ ਦਾ ਕੋਈ ਸ੍ਰੋਤ ਨਹੀਂ ਬਚਿਆ ਹੈ। ਸ਼ਹਿਰ ਦੇ ਖਾਲੀ ਹੋਣ ਤੱਕ ਦੀਆਂ ਖਬਰਾਂ ਛਪਣ ਲੱਗੀਆਂ ਸਨ। ਸ਼ਹਿਰ ਦੇ ਲਈ ਪਾਣੀ ਜੁਟਾਉਣਾ ਸੀ ਪਰ ਪਾਣੀ ਕਿਥੋਂ ਲਿਆਉਣ? ਦੇਵਾਸ ਦੇ ਤਲਾਬਾਂ, ਖੂਹਾਂ ਦੇ ਬਦਲੇ ਰੇਲਵੇ ਸਟੇਸ਼ਨ ਉੱਤੇ ਦਸ ਦਿਨ ਤੱਕ ਦਿਨ-ਰਾਤ ਕੰਮ ਚਲਦਾ ਰਿਹਾ। 25 ਅਪ੍ਰੈਲ 1990 ਨੂੰ ਇੰਦੌਰ ਤੋਂ 50 ਟੈਂਕਰ ਪਾਣੀ ਲੈ ਕੇ ਰੇਲ ਗੱਡੀ ਦੇਵਾਸ ਆਈ। ਸਥਾਨਕ ਸ਼ਾਸਨ ਮੰਤਰੀ ਦੀ ਉਪਸਥਿਤੀ ਵਿੱਚ ਢੋਲ ਨਗਾੜੇ ਵਜਾ ਕੇ ਪਾਣੀ ਦੇ ਰੇਲ ਦਾ ਸਵਾਗਤ ਹੋਇਆ। ਮੰਤਰੀ ਜੀ ਨੇ ਰੇਲਵੇ ਸਟੇਸ਼ਨ ਆਈ 'ਨਰਮਦਾ' ਦਾ ਪਾਣੀ ਪੀ ਕੇ ਇਸ ਯੋਜਨਾ ਦਾ ਉਦਘਾਟਨ ਕੀਤਾ। ਸੰਕਟ ਦੇ ਸਮੇਂ ਇਸਤੋਂ ਪਹਿਲਾਂ ਵੀ ਗੁਜਰਾਤ ਅਤੇ ਤਮਿਲਨਾਡੂ ਦੇ ਕੁਝ ਸ਼ਹਿਰਾਂ ਵਿੱਚ ਰੇਲ ਨਾਲ ਪਾਣੀ ਪਹੁੰਚਾਇਆ ਗਿਆ ਹੈ। ਪਰ ਦੇਵਾਸ ਵਿੱਚ ਤਾਂ ਹੁਣ ਹਰ ਸਵੇਰੇ ਪਾਣੀ ਦੀ ਰੇਲ ਆਉਂਦੀ ਹੈ, ਟੈਂਕਰਾਂ ਦਾ ਪਾਣੀ ਪੰਪਾਂ ਦੇ ਸਹਾਰੇ ਟੈਂਕੀਆਂ ਵਿੱਚ ਚੜਦਾ ਹੈ ਅਤੇ ਫਿਰ ਕੀਤੇ ਜਾ ਕੇ ਸ਼ਹਿਰ ਵਿੱਚ ਵੰਡਿਆ ਜਾਂਦਾ ਹੈ।"

ਫਿਲਹਾਲ ਤਾਂ ਪੀਣ ਦੇ ਪਾਣੀ ਦੀਆਂ ਰੇਲ ਗੱਡੀਆਂ ਦਾ ਕ੍ਰਮ ਰੁਕ ਗਿਆ ਹੈ ਪਰ ਹੁਣ ਸੌ ਤੋਂ ਡੇਢ ਸੌ ਕਿਲੋਮੀਟਰ ਦੂਰ ਤੋਂ ਪਾਈਪ ਲਾਈਨਾਂ ਦੁਆਰਾ ਦੇਵਾਸ ਸ਼ਹਿਰ ਨੂੰ ਪਾਣੀ ਉਪਲਬਧ ਕਰਵਾਇਆ ਜਾ ਰਿਹਾ ਹੈ। ਖੰਡਵਾ-ਖਰਗੋਨ ਦੇ ਮੰਡਲੇਸ਼ਵਰ ਤੋਂ, ਨੇਮਾਵਰ ਤੋਂ ਅਤੇ ਸ਼ਾਜਾਪੁਰ ਦੇ ਲਖੁੰਦਰ ਬੰਨ੍ਹ ਤੋਂ ਦੇਵਾਸ ਦੀ ਪਿਆਸ ਬੁਝਾਈ ਜਾ ਰਹੀ ਹੈ।

"ਕਿਸੀ ਨਾਲ ਜੇ ਦੁਸ਼ਮਨੀ ਕਢਣੀ ਹੋਵੇ ਤਾਂ ਉਸਦੇ ਖੇਤ ਵਿਚ ਟਿਊਬਵੇੱਲ ਲਗਵਾ ਦਿਓ। ਉਸਦੀ ਜਮੀਨ ਖਰਾਬ ਹੋ ਜਾਵੇਗੀ। ਓਹ ਬਰਬਾਦ ਹੋ ਜਾਵੇਗਾ।" ਇਹ ਕਹਿੰਦੇ ਹਨ ਟੋਂਕ ਖੁਰਦ ਤਹਿਸੀਲ ਦੇ ਹਰਨਾਵਦਾ ਪਿੰਡ ਦੇ ਰਘੂਨਾਥ ਸਿੰਘ ਤੋਮਰ। ਇਹ ਤਾਂ ਰਿਹਾ ਸ਼ਹਿਰ ਦਾ ਹਾਲ। ਪਰ ਦੇਵਾਸ ਜਿਲ੍ਹੇ ਦੇ 1,067 ਪਿੰਡਾਂ ਨੂੰ ਕਿਥੋਂ ਪਾਣੀ ਮਿਲੇ ਇਹ ਤਾਂ ਕਿਸੇ ਵੀ ਸਰਕਾਰ ਨੇ ਸੋਚਿਆ ਨਹੀਂ। ਪਾਈਪਾਂ ਦੁਆਰਾ ਦੇਵਾਸ ਸ਼ਹਿਰ ਦੀ ਪਿਆਸ ਤਾਂ ਬੁਝਾਈ ਜਾਂਦੀ ਰਹੀ ਪਰ ਰੇਲ ਪਟੜੀਆਂ ਅਤੇ ਪਾਈਪਾਂ ਤੋਂ ਦੂਰ ਵਸੇ ਪਿੰਡਾਂ ਦੀ ਚਿੰਤਾ ਭਲਾ ਕਿਸਨੂੰ ਹੁੰਦੀ?

ਅੰਗ੍ਰੇਜੀ ਰਾਜ ਤੋਂ ਬਾਅਦ ਆਏ ਅੰਗ੍ਰੇਜੀਦਾਂ ਰਾਜ ਵਿੱਚ ਪਿੰਡ-ਸਮਾਜ ਦੇ ਕੋਲ ਟਿਊਬਵੇੱਲ ਦੀ ਤਕਨੀਕ ਪੁੱਜੀ। ਸਭ ਨੇ ਟਿਊਬਵੇੱਲ ਨੂੰ ਆਧੁਨਿਕ ਖੇਤੀ ਦੇ ਸਭਤੋਂ ਬਿਹਤਰ ਵਿਕਲਪ ਦੇ ਤੌਰ 'ਤੇ ਪ੍ਰਚਾਰਿਤ ਕੀਤਾ। 60-70 ਦੇ ਦਸ਼ਕ ਤੋਂ ਹੀ ਟਿਊਬਵੇੱਲ ਖੋਦਣ ਅਤੇ ਪਾਣੀ ਖਿਚਣ ਵਾਲੀਆਂ ਮੋਟਰਾਂ ਦੇ ਲਈ ਵੱਡੇ ਪੈਮਾਨੇ 'ਤੇ ਕਰਜ਼ ਅਤੇ ਸੁਵਿਧਾਵਾਂ ਉਪਲਬਧ ਕਾਰਵਾਈਆਂ ਗਈਆਂ। ਦੇਵਾਸ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਤਾਂ ਜਿਵੇਂ ਟਿਊਬਵੇੱਲ ਖੋਦਣ ਦਾ ਹੜ੍ਹ ਹੀ ਆ ਗਿਆ।

ਅੱਜ ਇਥੋਂ ਦੇ ਕੁਝ ਪਿੰਡਾਂ ਨੇ ਤਾਂ 500-1000 ਟਿਊਬਵੇੱਲ ਖੋਦ ਦਿੱਤੇ ਹਨ। ਦੇਵਾਸ ਜਿਲ੍ਹੇ ਦੇ ਇਸਮਾਈਲ ਖੇੜੀ ਪਿੰਡ ਵਿੱਚ ਟਿਊਬਵੇੱਲਾਂ ਦੀ ਸੰਖਿਆ ਲਗਭਗ 1000 ਦੇ ਕਰੀਬ ਹੈ। ਪੂਰੇ ਦੇਵਾਸ ਦੇ ਪਿੰਡਾਂ ਵਿੱਚ ਦੱਬ ਕੇ ਟਿਊਬਵੇੱਲ ਖੋਦੇ ਗਏ।

ਇੱਕ-ਇੱਕ ਕਿਸਾਨ ਨੇ 10 ਤੋਂ 25 ਟਿਊਬਵੇੱਲ ਖੋਦ ਦਿੱਤੇ। ਇਹਨਾਂ ਕਰਕੇ ਪਾਣੀ ਮਿਲਿਆ। 1975 ਤੋਂ ਲੈ ਕੇ 85 ਤੱਕ ਖੇਤੀ ਵਿੱਚ ਥੋੜ੍ਹਾ-ਬਹੁਤ ਵਾਧਾ ਵੀ ਦਿਖਿਆ। ਪਰ 10-20 ਸਾਲਾਂ ਵਿੱਚ ਹੀ ਧਰਤੀ ਦਾ ਪਾਣੀ ਹੇਠਾਂ ਜਾਣ ਲਗਿਆ। 60-70 ਫੁੱਟ ਉੱਪਰ ਮਿਲਣ ਵਾਲਾ ਪਾਣੀ 300-400 ਫੁੱਟ ਦੇ ਕਰੀਬ ਪਹੁੰਚ ਗਿਆ। ਮਹਿੰਗਾਈ ਵਧੀ। ਸੰਨ 200 ਤੱਕ ਟਿਊਬਵੇੱਲ ਡੂੰਘੇ ਤੋਂ ਡੂੰਘੇ ਖੋਦਣ ਦੀ ਮਜਬੂਰੀ ਨੇ ਟਿਊਬਵੇੱਲ ਦੀ ਖੁਦਾਈ ਨੂੰ ਹੋਰ ਮਹਿੰਗਾ ਕਰ ਦਿੱਤਾ। ਡੂੰਘੇ ਟਿਊਬਵੇੱਲ ਖੋਦ-ਖੋਦ ਕੇ ਕਿਸਾਨ ਕਰਜ਼ੇ ਵਿੱਚ ਡੂੰਘਾ ਧਸਦਾ ਗਿਆ। ਕਦੇ ਹਰਟਾਂ ਨਾਲ ਸਿੰਚਾਈ ਕਰਨ ਵਾਲਾ ਦੇਵਾਸ ਦਾ ਕਿਸਾਨ ਟਿਊਬਵੇੱਲਾਂ ਦੇ ਬੋਝ ਨਾਲ ਲੱਦਦਾ ਚਲਿਆ ਗਿਆ। ਕਿਸਾਨਾਂ ਵਿਚ ਪਲਾਇਣ ਦੀ ਸਥਿਤੀ ਪੈਦਾ ਹੋਣ ਲੱਗੀ। ਪਾਣੀ ਦੇ ਲਗਾਤਾਰ ਦੋਹਨ ਨੇ ਟਿਊਬਵੇੱਲਾਂ ਵਿੱਚ ਆਉਣ ਵਾਲੇ ਪਾਣੀ ਦੀ ਧਾਰ ਕਮਜੋਰ ਕਰ ਦਿੱਤੀ। 7-7 ਇੰਚ ਦੇ ਟਿਊਬਵੇੱਲਾਂ ਵਿੱਚ ਵੀ ਪਾਣੀ ਇੱਕ ਇੰਚ ਤੋਂ ਮੋਟੀ ਧਾਰ ਵਿੱਚ ਨਹੀਂ ਆ ਪਾਉਂਦਾ ਸੀ। ਏਨੀ ਘੱਟ ਧਾਰ ਵਿੱਚ ਸਿੰਚਾਈ ਦੀ ਗੱਲ ਤਾਂ ਦੂਰ, ਪੀਣ ਵਾਲੇ ਪਾਣੀ ਤੱਕ ਦੇ ਵੀ ਲਾਲੇ ਪੈਣ ਲੱਗੇ। ਬਹੁਤ ਡੂੰਘਾਈ ਤੋਂ ਪਾਣੀ ਕਢ ਕੇ ਖੇਤਾਂ ਵਿੱਚ ਪਾਉਣ ਨਾਲ ਟਿਊਬਵੇੱਲਾਂ ਵਿੱਚ ਕਈ ਅਜਿਹੇ ਖਣਿਜ ਆਉਣ ਲੱਗੇ ਜਿੰਨਾਂ ਨਾਲ ਖੇਤ ਖਰਾਬ ਹੋਣ ਲੱਗੇ। ਨਤੀਜਾ ਇਹ ਹੋਇਆ ਕਿ 70-90 ਦੇ ਦਸ਼ਕ ਵਿੱਚ ਕਿਸਾਨਾਂ ਨੇ ਖੇਤੀ ਤਾਂ ਘੱਟ ਕੀਤੀ, ਜ਼ਮੀਨ ਵੇਚਣ ਦਾ ਕੰਮ ਜ਼ਿਆਦਾ ਕੀਤਾ।

"ਕਿਸੀ ਨਾਲ ਜੇ ਦੁਸ਼ਮਨੀ ਕਢਣੀ ਹੋਵੇ ਤਾਂ ਉਸਦੇ ਖੇਤ ਵਿਚ ਟਿਊਬਵੇੱਲ ਲਗਵਾ ਦਿਓ। ਉਸਦੀ ਜਮੀਨ ਖਰਾਬ ਹੋ ਜਾਵੇਗੀ। ਓਹ ਬਰਬਾਦ ਹੋ ਜਾਵੇਗਾ।" ਇਹ ਕਹਿੰਦੇ ਹਨ ਟੋਂਕ ਖੁਰਦ ਤਹਿਸੀਲ ਦੇ ਹਰਨਾਵਦਾ ਪਿੰਡ ਦੇ ਰਘੂਨਾਥ ਸਿੰਘ ਤੋਮਰ। ਰਘੂਨਾਥ ਸਿੰਘ ਲਗਭਗ 90 ਏਕੜ ਜਮੀਨ ਵਾਲਾ ਕਿਸਾਨ ਹੈ। ਪਰ ਸੰਨ 2005 ਵਿੱਚ ਓਹਨਾਂ ਦੀ ਆਰਥਿਕ ਸਥਿਤੀ ਬਹੁਤ ਵਧੀਆ ਨਹੀਂ ਸੀ। ਸਮੇਂ ਤੇ ਸਿੰਚਾਈ ਵਾਲੇ ਪਾਣੀ ਦਾ ਉਪਲਬਧ ਨਾ ਹੋਣਾ ਓਹਨਾਂ ਦੇ ਲਈ ਖੇਤੀ ਨੂੰ ਘਾਟੇ ਦਾ ਸੌਦਾ ਬਣਾ ਗਿਆ। ਰਘੂਨਾਥ ਸਿੰਘ ਜਾਂਦੇ ਸਨ ਕਿ ਓਹਨਾਂ ਨੂੰ ਪਾਣੀ ਦਾ ਠੀਕ ਪ੍ਰਬੰਧ ਕਰਨਾ ਹੀ ਹੋਵੇਗਾ। ਓਹ ਨਿਸ਼ਚਿੰਤ ਹੋ ਚੁਕੇ ਸਨ ਕਿ ਓਹ ਜੇਕਰ ਤਾਲਾਬ ਬਣਾ ਲੈਣ ਤਾਂ ਓਹਨਾਂ ਦੀ ਸਮਸਿਆ ਦਾ ਹੱਲ ਨਿਕਲ ਆਵੇਗਾ। ਰਘੂਨਾਥ ਸਿੰਘ ਨੇ ਤਾਲਾਬ ਬਣਾਉਣ ਤੋਂ ਪਹਿਲਾਂ ਆਪਣੇ ਭਰਾ ਅੱਗੇ ਮਦਦ ਲਈ ਅਰਜੋਈ ਕੀਤੀ ਪਰ ਭਰਾ ਨੇ ਸਿੰਚਾਈ ਦੇ ਲਈ ਤਾਲਾਬ ਬਣਾਉਣ ਨੂੰ ਬੇਵਕੂਫੀ ਅਤੇ ਸਮੇਂ ਦੀ ਬਰਬਾਦੀ ਸਮਝਿਆ। ਇਸਲਈ ਮਦਦ ਤੋਂ ਇਨਕਾਰ ਕਰ ਦਿੱਤਾ। ਰਘੂਨਾਥ ਸਿੰਘ ਨੇ ਹੌਂਸਲਾ ਨਹੀਂ ਹਾਰਿਆ। ਓਹਨਾਂ ਨੇ ਇਕੱਲੇ ਹੀ ਦਸ ਫੁੱਟ ਡੂੰਘਾ ਇੱਕ ਹੈਕਟੇਅਰ ਦਾ ਤਾਲਾਬ ਆਪਣੇ ਖੇਤ ਦੀ ਸਿੰਚਾਈ ਕਰਨ ਲਈ ਬਣਾਇਆ। ਤਾਲਾਬ ਬਣਕੇ ਤਿਆਰ ਹੋ ਗਿਆ। 15 ਬੀਘਾ ਦੇ ਖੇਤ ਦੀ ਸਿੰਚਾਈ ਤਾਲਾਬ ਨੇ ਕਰ ਦਿੱਤੀ। ਪ੍ਰਤਿ ਬੀਘਾ ਉੱਤੇ 350 ਕਿਲੋਗ੍ਰਾਮ ਛੋਲਿਆਂ ਦੀ ਫਸਲ ਹੋਈ ਜੋ ਆਮ ਤੌਰ ਉੱਤੇ ਪਿਛਲੇ ਕੁਝ ਸਾਲਾਂ ਤੋਂ ਕੋਈ 150 ਕਿਲੋਗ੍ਰਾਮ ਹੀ ਹੁੰਦੀ ਰਹੀ ਸੀ। ਇਸ ਤਰ੍ਹਾ ਓਹਨਾਂ ਨੂੰ ਲਗਭਗ ਇੱਕ ਲਖ ਦਾ ਵਾਧੂ ਮੁਨਾਫ਼ਾ ਹੋਇਆ। ਤਾਲਾਬ ਬਣਾਉਣ ਵਿੱਚ ਸਿਰਫ 52 ਹਜਾਰ ਰੁਪਏ ਖਰਚ ਹੋਏ ਸਨ। ਤਾਲਾਬ ਨਾਲ ਹੋਈ ਸਿੰਚਾਈ ਨਾਲ ਫਸਲ ਨੇ ਓਹਨਾਂ ਨੂੰ ਦੁੱਗਣਾ ਮੁਨਾਫ਼ਾ ਦਿੱਤਾ। ਇਸ ਅਰਥਸ਼ਾਸਤਰ ਨੇ ਕਈ ਲੋਕਾਂ ਨੂੰ ਅਤੇ ਭਰਾ ਨੂੰ ਵੀ ਤਾਲਾਬ ਦੇ ਫਾਇਦੇ ਸਮਝਾ ਦਿੱਤੇ। ਰਘੂਨਾਥ ਸਿੰਘ ਨੇ ਆਪਣੇ ਦ੍ਰਿੜ੍ਹ ਨਿਸ਼ਚੇ ਨਾਲ ਪੂਰੇ ਪਿੰਡ ਦੇ ਸਾਹਮਣੇ ਇੱਕ ਨਵੀਂ ਮਿਸਾਲ ਕਾਇਮ ਕਰ ਦਿੱਤੀ ਸੀ।

ਸੰਨ 2005 ਵਿੱਚ ਇਸ ਕਿਸਾਨ ਦੇ ਤਾਲਾਬ ਨੂੰ ਦੇਖ ਕੇ ਜਿਲ੍ਹੇ ਦੇ ਪਿੰਡਾਂ ਵਿੱਚ ਵੀ ਲੋਕਾਂ ਨੇ ਤਾਲਾਬ ਬਣਾਉਣੇ ਸ਼ੁਰੂ ਕੀਤੇ। ਦੇਵਾਸ ਦੇ ਪਾਣੀ ਦੇ ਇਤਿਹਾਸ ਵਿੱਚ ਇਹ ਓਹ ਬਿੰਦੂ ਸੀ, ਓਹ ਪਲ ਸੀ ਜਿਥੋਂ ਉਸਦੀ ਦਿਸ਼ਾ ਬਦਲ ਗਈ। ਹੁਣ ਟਿਊਬਵੇੱਲ ਰਘੂਨਾਥ ਸਿੰਘ ਤੋਮਰ ਦੇ ਲਈ ਬਹੁਤ ਉਪਯੋਗੀ ਨਹੀਂ ਰਹਿ ਗਿਆ ਸੀ। ਸਾਰੀ ਸਿੰਚਾਈ ਤਾਲਾਬ ਨਾਲ ਹੋਣ ਲੱਗੀ। ਤਦ ਇੱਕ ਸਾਲ ਬਾਅਦ ਓਹਨਾਂ ਨੇ ਆਪਣੇ ਤਾਲਾਬ ਦਾ ਜਨਮਦਿਨ ਮਨਾਇਆ ਅਤੇ ਟਿਊਬਵੇੱਲ ਦਾ ਅੰਤਿਮ ਸੰਸਕਾਰ ਕਰ ਦਿੱਤਾ।

ਆਪਣੇ ਤਾਲਾਬ ਦੇ ਨਾਲ ਰਘੂਨਾਥ ਸਿੰਘਆਪਣੇ ਤਾਲਾਬ ਦੇ ਨਾਲ ਰਘੂਨਾਥ ਸਿੰਘ ਓਹਨਾਂ ਹੀ ਦਿਨਾਂ ਵਿੱਚ ਦੇਵਾਸ ਦੇ ਕਲੈਕਟਰ ਨੇ ਜਿਲ੍ਹੇ ਵਿੱਚ ਜਲ ਸੰਕਟ ਦੀ ਸਥਿਤੀ ਦੇਖਦੇ ਹੋਏ ਕਿਸਾਨਾਂ ਦੀ ਇੱਕ ਵੱਡੀ ਸਭਾ ਬੁਲਾਈ ਤਾਂਕਿ ਕੁਝ ਨੀਤੀਆਂ ਬਣਾਈਆਂ ਜਾ ਸਕਣ। ਕੁਝ ਨਵੇਂ ਫੈਸਲੇ ਕੀਤੇ ਜਾ ਸਕਣ। ਕਿਸਾਨ ਰਘੂਨਾਥ ਸਿੰਘ ਤੋਮਰ ਨੇ ਕਲੈਕਟਰ ਨੂੰ ਆਪਣਾ ਅਨੁਭਵ ਦਸਿਆ। ਕਲੈਕਟਰ ਨੇ ਦੇਖਿਆ ਕਿ ਤਾਲਾਬ ਬਣਾਉਣ ਦੇ ਲਈ ਕਿਸਾਨਾਂ ਨੂੰ ਪੈਸਾ ਮੁਹਈਆ ਕਰਵਾਉਣ ਦੇ ਸੰਬੰਧ ਵਿੱਚ ਕੋਈ ਸਰਕਾਰੀ ਨੀਤੀ ਹੈ ਹੀ ਨਹੀਂ ਅਤੇ ਨਾ ਕੋਈ ਬੈਂਕ ਹੀ ਇਸ ਲਈ ਕਰਜ਼ ਦਿੰਦਾ ਹੈ। ਤਦ ਕਲੈਕਟਰ ਦੀ ਚਿੰਤਾ ਦੇਖ ਖੇਤੀ ਵਿਭਾਗ ਨੇ ਕਿਸਾਨਾਂ ਦੀ ਕੁਝ ਮਦਦ ਕਰਨ ਦਾ ਨਿਸ਼ਚਾ ਕੀਤਾ। ਦੇਵਾਸ ਵਿੱਚ ਖੇਤੀ ਵਿਭਾਗ ਦੇ ਸ਼੍ਰੀ ਮੁਹੰਮਦ ਅੱਬਾਸ ਨੇ ਸੱਤ ਹਜਾਰ ਅਜਿਹੇ ਵੱਡੇ ਕਿਸਾਨਾਂ ਦੀ ਸੂਚੀ ਬਣਾਈ, ਜਿੰਨਾ ਦੇ ਕੋਲ ਖੁਦਾਈ ਦਾ ਕੰਮ ਕਰਨ ਦੇ ਲਈ ਟ੍ਰੈਕਟਰ ਸੀ। ਓਹਨਾਂ ਨਾਲ ਗੱਲ ਕੀਤੀ ਗਈ। ਲੋਕਾਂ ਤੱਕ ਇਸ ਅਭਿਆਨ ਨੂੰ ਪਹੁੰਚਾਉਣ ਦੇ ਲਈ ਇਸਨੂੰ 'ਭਗੀਰਥ ਅਭਿਆਨ' ਕਿਹਾ ਗਿਆ। ਜੋ ਕਿਸਾਨ ਤਾਲਾਬ ਬਣਾ ਰਹੇ ਸਨ, ਓਹਨਾਂ ਨੂੰ 'ਭਗੀਰਥ ਕਿਸਾਨ' ਅਤੇ ਬਣਨ ਵਾਲੇ ਤਲਾਬਾਂ ਨੂੰ 'ਰੇਵਾ ਸਾਗਰ' ਨਾਮ ਦਿੱਤਾ ਗਿਆ। ਤਾਲਾਬ ਨਿਰਮਾਣ ਨਾਲ ਕਿਸਾਨਾਂ ਨੇ ਸੌ ਫੀਸਦੀ ਜਮੀਨ ਉੱਤੇ ਰਬੀ ਅਤੇ ਖ਼ਰੀਫ਼ ਦੋਵੇਂ ਫਸਲਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਕਿਸਾਨਾਂ ਨੇ ਕਿਸਾਨ ਗੋਸ਼ਠੀਆਂ ਵਿਚ ਆਪਣੇ ਅਨੁਭਵਾਂ ਨੂੰ ਸਾਂਝਾ ਕਰਨਾ ਸ਼ੁਰੂ ਕੀਤਾ, ਪਿੰਡ-ਪਿੰਡ ਖੁਦ ਆਪਣੇ ਖਰਚੇ 'ਤੇ ਦੌਰਾ ਕਰਕੇ ਦੂਸਰੇ ਕਿਸਾਨਾਂ ਨੂੰ ਇਸਦੇ ਨਾਲ ਜੋੜਿਆ। ਕਿਸਾਨਾਂ ਨੂੰ ਦਸਿਆ ਕਿ ਆਪਣੇ ਹੀ ਖੇਤ ਵਿੱਚ ਤਾਲਾਬ ਬਣਾਉਣਾ ਖੁਸ਼ਹਾਲੀ ਦੀ ਕੁੰਜੀ ਹੈ। ਇੱਕ ਨਾਲ ਇੱਕ ਕਰਦੇ ਹੋਏ ਇਲਾਕੇ ਦੇ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ 6,000 ਤੋਂ ਜਿਆਦਾ ਤਾਲਾਬ ਬਣਾ ਕੇ ਸਵੈਲੰਬਨ ਦੀ ਨਵੀਂ ਪਰਿਭਾਸ਼ਾ ਘੜ ਦਿੱਤੀ ਹੈ।

ਦੇਵਾਸ ਦੇ ਦੇਹਾਤੀ ਖੇਤਰ ਦਾ ਜਲ ਸਤਰ ਜੋ 200 ਤੋਂ 400 ਫੁੱਟ ਹੇਠਾਂ ਪਹੁੰਚ ਗਿਆ ਸੀ, ਅੱਜ ਕੁਝ ਇਲਾਕਿਆ ਵਿਚ ਇਹ 30-40 ਫੁੱਟ ਜਾਂ ਉਸਤੋਂ ਵੀ ਘੱਟ ਹੈ। ਪਿੰਡਾਂ ਦੇ ਇਸ ਸੁੰਦਰ ਕੰਮ ਦਾ ਅਸਰ ਸ਼ਹਿਰ ਦੇਵਾਸ ਉੱਪਰ ਵੀ ਪਿਆ ਹੈ। ਦੇਵਾਸ ਸ਼ਹਿਰ ਦਾ ਜਲਸਤਰ ਜੋ 300 ਫੁੱਟ ਤੋਂ ਵੀ ਹੇਠਾਂ ਪਹੁੰਚ ਗਿਆ ਸੀ, ਅੱਜ ਓਹ 170 ਫੁੱਟ 'ਤੇ ਆ ਗਿਆ ਹੈ। ਸ਼ਾਸਨ ਅਤੇ ਸਮਾਜ ਜੇਕਰ ਇਸ ਕੰਮ ਨੂੰ ਮਿਲਕੇ ਵਧੀਆ ਢੰਗ ਨਾਲ ਕਰਦੇ ਰਹੇ ਤਾਂ ਪਿਛਲੇ 40-50 ਸਾਲਾਂ ਦੀਆਂ ਗਲਤੀਆਂ 2-4 ਸਾਲਾਂ ਵਿੱਚ ਹੀ ਠੀਕ ਕੀਤੀਆਂ ਜਾ ਸਕਣਗੀਆਂ। ਹਰਨਾਵਦਾ ਪਿੰਡ ਦੇ ਵੱਡੇ ਬਜ਼ੁਰਗ ਦਸਦੇ ਹਨ ਕਿ ਵਰ੍ਹਿਆਂ ਪਹਿਲਾਂ ਇਸ ਇਲਾਕੇ ਵਿੱਚ ਓਹਨਾਂ ਦੀ ਬਹਾਲੀ ਬਾਰੇ ਵਿੱਚ ਕੁਝ ਨਹੀਂ ਸੋਚਿਆ ਗਿਆ। ਅਜਿਹੇ ਵਿੱਚ ਟਿਊਬਵੇੱਲਾਂਨੇ ਸੰਕਟ ਨੂੰ ਹੋਰ ਵੀ ਹਵਾ ਦਿੱਤੀ। ਪਾਣੀ ਦੇ ਲਈ ਕਿਸਾਨਾਂ ਨੇ ਕਰਜ਼ੇ ਲੈ ਕੇ ਟਿਊਬਵੇੱਲ ਲਗਵਾਉਣੇ ਸ਼ੁਰੂ ਕਰ ਦਿੱਤੇ। ਖੁਦ ਸ਼੍ਰੀ ਤੋਮਰ ਦਸਦੇ ਹਨ ਕਿ ਓਹ 25 ਸਾਲ ਤੱਕ ਆਪਣੇ ਖੇਤਾਂ ਵਿੱਚ ਇਥੇ-ਓਥੇ ਟਿਊਬਵੇੱਲ ਲਗਵਾਉਂਦੇ ਰਹੇ। ਪਰ ਹੁਣ ਜਦੋਂ ਤੋਂ ਓਹਨਾਂ ਨੇ ਤਾਲਾਬ ਬਣਵਾਇਆ ਹੈ, ਉਸਦਾ ਫਾਇਦਾ ਹੁੰਦਾ ਦੇਖ ਕੇ ਹਰ ਕੋਈ ਹੁਣ ਇਸੇ ਤਰ੍ਹਾ ਹੀ ਕਰ ਰਿਹਾ ਹੈ।

ਲੋਕਾਂ ਨੇ ਆਪਣੇ ਆਪ ਲਗਭਗ 1700 ਤਾਲਾਬ ਬਣਾ ਦਿੱਤੇ। ਲੋਕਾਂ ਦੇ ਉਤਸ਼ਾਹ ਨੂੰ ਦੇਖ ਕੇ ਸਰਕਾਰ ਨੇ ਇਸਤੋਂ ਸਬਕ ਲੈ ਕੇ ਫਿਰ 'ਬਲਰਾਮ ਤਾਲਾਬ' ਯੋਜਨਾ ਬਣਾਈ। ਇਸਦੀ ਮਦਦ ਨਾਲ ਲਗਭਗ 4000 ਤਾਲਾਬ ਹੋਰ ਬਣ ਗਏ ਹਨ। ਬਲਰਾਮ ਤਾਲਾਬ ਯੋਜਨਾ ਵਿੱਚ ਪ੍ਰਤਿ ਤਾਲਾਬ 80 ਹਜਾਰ ਤੋਂ ਇੱਕ ਲਖ ਰੁਪਇਆ ਕਿਸਾਨ ਨੂੰ ਦਿੱਤਾ ਜਾਂਦਾ ਹੈ।

ਅੱਜ ਇਹਨਾਂ ਤਲਾਬਾਂ ਨੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਟਿਊਬਵੇੱਲਾਂ ਨੂੰ ਵੀ ਰੀਚਾਰਜ ਕਰ ਦਿੱਤਾ ਹੈ। ਇਹਨਾਂ ਦੇ ਕੋਲ ਛੋਟੀਆਂ-ਛੋਟੀਆਂ ਜ਼ਮੀਨਾਂ ਹਨ। ਇਹ ਓਹਨਾਂ ਉੱਪਰ ਤਾਲਾਬ ਨਹੀਂ ਬਣਾ ਸਕਦੇ। ਪਰ ਗਵਾਂਢ ਵਿੱਚ ਵੱਡੀ ਜਮੀਨ ਉੱਪਰ ਬਣੇ ਤਲਾਬਾਂ ਦੀ ਵਜ੍ਹਾ ਕਰਕੇ ਓਹਨਾਂ ਦੇ ਵੀ ਟਿਊਬਵੇੱਲ ਰੀਚਾਰਜ ਹੋ ਗਏ ਹਨ।

ਅੱਜ ਟੋਂਕ ਖੁਰਦ ਤਹਿਸੀਲ ਦੇ ਧਤੂਰੀਆ ਪਿੰਡ ਵਿਚ 300 ਪਰਿਵਾਰ ਹਨ ਅਤੇ ਤਾਲਾਬ ਹਨ 150। ਇਹ ਸਾਰੇ ਤਾਲਾਬ ਸੰਨ 2006 ਵਿੱਚ ਬਣਾਏ ਗਏ ਸਨ। ਪਾਣੀ ਦੀ ਕਮੀ ਦੇ ਕਾਰਣ ਇਹਨਾਂ ਵਿਚੋਂ ਜਿਆਦਾਤਰ ਕਿਸਾਨਾਂ ਦੇ ਸਿਰ 'ਤੇ ਕਰਜ਼ ਸੀ।ਤਾਲਾਬ ਬਣਨ ਤੋਂ ਬਾਅਦ ਵਧੀਆ ਫਸਲ, ਠੀਕ ਆਮਦਨੀ ਨੇ 2 ਸਾਲ ਵਿੱਚ ਹੀ ਇਹਨਾਂ ਦੇ ਪਿਛਲੇ ਕਰਜ਼ ਚੁਕਾ ਦਿੱਤੇ। ਪਿੰਡ ਦਾ ਹੀ ਨਹੀਂ, ਅੱਜ ਹੌਲੀ-ਹੌਲੀ ਜਿਲ੍ਹੇ ਦਾ ਵੀ ਨਕਸ਼ਾ ਬਦਲ ਰਿਹਾ ਹੈ। ਹੁਣ ਕਿਸਾਨ ਪਹਿਲੀ ਫਸਲ ਵਿੱਚ ਮੂੰਗ, ਉੜਦ, ਸੋਇਆ ਅਤੇ ਦੂਸਰੇ ਅਨਾਜ ਉਗਾਉਂਦੇ ਹਨ। ਦੂਸਰੀ ਫਸਲ ਵਿਚ ਚੋਲੇ ਅਤੇ ਚੰਦੌਸੀ ਕਣਕ ਦੇ ਨਾਲ-ਨਾਲ ਆਲੂ, ਪਿਆਜ਼,ਮਿਰਚ ਆਦਿ ਵੀ ਉਗਾਉਂਦੇ ਹਨ। ਚੰਦੌਸੀ ਕਣਕ ਉੱਤਮ ਗੁਣਵੱਤਾ ਵਾਲੀ ਪਰੰਪਰਿਕ ਕਣਕ ਮੰਨੀ ਜਾਂਦੀ ਹੈ। ਪਹਿਲੇ ਪਸ਼ੂਆਂ ਦੇ ਲਈ ਚਾਰਾ ਖਰੀਦਣਾ ਪੈਂਦਾ ਸੀ। ਹੁਣ ਕਿਸਾਨ ਹਰਾ ਚਾਰਾ ਖੁਦ ਉਗਾ ਰਹੇ ਹਨ ਅਤੇ ਉਸਨੂੰ ਵੇਚ ਵੀ ਰਹੇ ਹਨ। ਇਸ ਵਧੀਆ ਹਰੇ ਚਾਰੇ ਨਾਲ ਦੁਧ ਦਾ ਵੀ ਉਤਪਾਦਨ ਵਧ ਗਿਆ ਹੈ। ਜਦੋਂ ਤੋਂ ਤਾਲਾਬ ਬਣਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਹੈ, ਇਥੋਂ ਦੇ ਪਿੰਡਾਂ ਵਿੱਚ ਗਾਂਵਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ। ਭੈਰਵਾਨ ਖੇੜੀ ਨਾਮ ਦੇ ਪਿੰਡ ਵਿੱਚ 70 ਪਰਿਵਾਰ ਹਨ। ਓਹਨਾਂ ਦੇ ਕੋਲ ਛੋਟੀਆਂ-ਛੋਟੀਆਂ ਜ਼ਮੀਨਾਂ ਹਨ। ਇਸ ਪਿੰਡ ਵਿੱਚ ਜੀਵਿਕਾ ਦਾ ਮੁਖ ਸਰੋਤ ਦੁਧ ਹੀ ਹੈ। ਅੱਜ ਇਥੇ ਪਿੰਡ ਵਿੱਚ 18 ਤਾਲਾਬ ਹਨ।

ਧਤੂਰੀਆ ਪਿੰਡ ਵਿੱਚ ਇੱਕ ਖੂਹ ਵਿੱਚ ਜਲਸਤਰਧਤੂਰੀਆ ਪਿੰਡ ਵਿੱਚ ਇੱਕ ਖੂਹ ਵਿੱਚ ਜਲਸਤਰ ਜਿਲ੍ਹੇ ਦੇ 100-150 ਪਿੰਡਾਂ ਵਿੱਚ 100 ਤੋਂ ਜ਼ਿਆਦਾ ਤਾਲਾਬ ਬਣੇ ਹਨ। ਸਭਤੋਂ ਜ਼ਿਆਦਾ ਤਾਲਾਬ ਧਤੂਰੀਆ ਪਿੰਡ ਵਿੱਚ ਬਣਾਏ ਗਏ ਹਨ। ਇਥੇ 165 ਤਾਲਾਬ ਹਨ। ਟੋਂਕ ਕਲਾਂ ਵਿੱਚ 132 ਤਾਲਾਬ ਹਨ। ਹਰਨਾਵਦਾ, ਲਸੂਡਲੀਆ ਬ੍ਰਹਾਮਣ, ਚਿੜਾਵਦ ਅਤੇ ਜਿਰਵਾਏ ਪਿੰਡ ਵਿਚ 100 ਤੋਂ ਜ਼ਿਆਦਾ ਤਾਲਾਬ ਬਣੇ ਹਨ। ਖੇਤਰਫਲ ਦੀ ਦ੍ਰਿਸ਼ਟੀ ਤੋਂ ਵੱਡੇ ਤਲਾਬਾਂ ਵਿੱਚ ਖਾਰਦਾ ਪਿੰਡ ਦੀ ਚਰਚਾ ਹੁੰਦੀ ਹੈ। ਉਥੇ 8-10 ਏਕੜ ਦੇ ਤਾਲਾਬ ਹਨ।

ਅੱਜ ਦੇਸ਼ ਦੁਨਿਆ ਦੀਆਂ ਕਈ ਸੰਸਥਾਵਾਂ ਇਹਨਾਂ ਪਿੰਡਾਂ ਵਿੱਚ ਘੁਮਣ ਆ ਚੁਕੀਆਂ ਹਨ। ਦੇਵਾਸ ਦੇ ਦੇਹਾਤੀ ਖੇਤਰ ਦਾ ਜਲ ਸਤਰ ਜੋ 200 ਤੋਂ 400 ਫੁੱਟ ਹੇਠਾਂ ਪਹੁੰਚ ਗਿਆ ਸੀ, ਅੱਜ ਕੁਝ ਇਲਾਕਿਆ ਵਿਚ ਇਹ 30-40 ਫੁੱਟ ਜਾਂ ਉਸਤੋਂ ਵੀ ਘੱਟ ਹੈ। ਪਿੰਡਾਂ ਦੇ ਇਸ ਸੁੰਦਰ ਕੰਮ ਦਾ ਅਸਰ ਸ਼ਹਿਰ ਦੇਵਾਸ ਉੱਪਰ ਵੀ ਪਿਆ ਹੈ। ਦੇਵਾਸ ਸ਼ਹਿਰ ਦਾ ਜਲਸਤਰ ਜੋ 300 ਫੁੱਟ ਤੋਂ ਵੀ ਹੇਠਾਂ ਪਹੁੰਚ ਗਿਆ ਸੀ, ਅੱਜ ਓਹ 170 ਫੁੱਟ 'ਤੇ ਆ ਗਿਆ ਹੈ। ਸ਼ਾਸਨ ਅਤੇ ਸਮਾਜ ਜੇਕਰ ਇਸ ਕੰਮ ਨੂੰ ਮਿਲਕੇ ਵਧੀਆ ਢੰਗ ਨਾਲ ਕਰਦੇ ਰਹੇ ਤਾਂ ਪਿਛਲੇ 40-50 ਸਾਲਾਂ ਦੀਆਂ ਗਲਤੀਆਂ 2-4 ਸਾਲਾਂ ਵਿੱਚ ਹੀ ਠੀਕ ਕੀਤੀਆਂ ਜਾ ਸਕਣਗੀਆਂ।

ਸ਼੍ਰੀ ਸ਼ਿਰਾਜ ਕੇਸਰ 'ਇੰਡੀਆ ਵਾਟਰ ਪੋਰਟਲ' ਹਿੰਦੀ ਦੇ ਸੰਪਾਦਕ ਹਨ।
ਮੀਨਾਕਸ਼ੀ ਅਰੋੜਾ 'ਵਾਟਰ ਕੀਪਰ ਅਲਾਇੰਸ' ਨਾਲ ਜੁੜੇ ਹੋਏ ਹਨ।

Post new comment

The content of this field is kept private and will not be shown publicly.
  • Web page addresses and e-mail addresses turn into links automatically.
  • Allowed HTML tags: <a> <em> <strong> <cite> <code> <ul> <ol> <li> <dl> <dt> <dd>
  • Lines and paragraphs break automatically.

More information about formatting options

CAPTCHA
यह सवाल इस परीक्षण के लिए है कि क्या आप एक इंसान हैं या मशीनी स्वचालित स्पैम प्रस्तुतियाँ डालने वाली चीज
इस सरल गणितीय समस्या का समाधान करें. जैसे- उदाहरण 1+ 3= 4 और अपना पोस्ट करें
9 + 8 =
Solve this simple math problem and enter the result. E.g. for 1+3, enter 4.