ਧੀਰੇਂਦਰ ਅਤੇ ਸਮਿਤਾਬੇਨ ਸੋਨੇਜੀ ਦੀ ਜੈਵਿਕ ਖੇਤੀ

Submitted by kvm on Thu, 08/14/2014 - 13:55
ਵੈਸੇ ਪਿੰਡਾਂ ਤੋਂ ਸ਼ਹਿਰਾਂ ਵੱਲ ਪਲਾਇਨ ਕਰਨਾ ਭਲੇ ਹੀ ਆਧੁਨਿਕ ਯੁੱਗ ਵਿੱਚ ਵਿਕਾਸ ਦਾ ਪੈਮਾਨਾ ਮੰਨਿਆ ਜਾਂਦਾ ਹੋਵੇ ਪਰ ਉਹਨਾਂ ਲੋਕਾਂ ਦੀ ਵੀ ਕਮੀ ਨਹੀਂ ਹੈ ਜੋ ਸ਼ਹਿਰਾਂ ਤੋਂ ਉਕਤਾ ਕੇ ਪਿੰਡਾਂ ਵਿੱਚ ਆਪਣਾ ਡੇਰਾ ਲਾਉਂਦੇ ਹਨ। ਕਿਉਂਕਿ ਉਹਨਾਂ ਨੂੰ ਪਿੰਡਾਂ ਦਾ ਸੁਗਠਿਤ ਸ਼ਰੀਰ ਅਤੇ ਸ਼ਹਿਰਾਂ ਦਾ ਮੋਟਾਪਾ, ਇਸ ਵਿੱਚ ਫ਼ਰਕ ਨਜਰ ਆਉਂਦਾ ਹੈ। ਇਸੇ ਜਮਾਤ ਦੇ ਹਨ ਧੀਰੇਂਦਰ ਅਤੇ ਸਮਿਤਾਬੇਨ ਸੋਨੋਜੀ। ਧੀਰੇਂਦਰ ਭਾਈ ਪੇਸ਼ੇ ਤੋਂ ਇਲੈਕਟ੍ਰੀਕਲ ਇੰਜੀਨੀਅਰ ਹਨ। ਇੱਕ-ਦੋ ਸਾਲ ਅਹਿਮਦਾਬਾਦ ਦੇ ਕਿਸੇ ਉਦਯੋਗ ਵਿੱਚ ਚੰਗੀ ਤਨਖ਼ਾਹ ਲੈਂਦੇ ਸਨ। ਪਰ ਉੱਥੇ ਮਜ਼ਦੂਰਾਂ ਦੀ ਗਰੀਬੀ ਅਤੇ ਉਹਨਾਂ ਉੱਪਰ ਹੋ ਰਹੇ ਅੱਤਿਆਚਾਰਾਂ ਤੋਂ ਵਿਚਲਿਤ ਹੋ ਕੇ ਉਹਨਾਂ ਨੇ ਨੌਕਰੀ ਛੱਡੀ ਅਤੇ ਅਹਿਮਦਾਬਾਦ ਦੇ ਸ਼ਾਸਕੀ ਪੌਲੀਟੈਕਨਿਕ ਕਾਲਜ ਵਿੱਚ ਪੜਾਉਣ ਲੱਗੇ। ਧੀਰੇਂਦਰ ਭਾਈ ਨਿਮਨ ਮੱਧਵਰਗੀ ਪਰਿਵਾਰ 'ਚੋਂ ਸਨ। ਉਹਨਾਂ ਦੇ ਮਾਤਾ-ਪਿਤਾ ਧਾਰਮਿਕ ਪ੍ਰਵ੍ਰਿਤੀ ਦੇ ਸਨ ਜਿੰਨਾਂ ਦੇ ਸੰਸਕਾਰ ਧੀਰੇਂਦਰ ਭਾਈ ਨੂੰ ਵੀ ਮਿਲੇ। ਉਸੇ ਕਾਲਜ ਵਿੱਚ ਭੌਤਿਕ ਸ਼ਾਸਤਰ ਪੜਾਉਦੇ ਸਨ ਸਮਿਤਾਬੇਨ। ਘਰ ਦਾ ਭਰਿਆ-ਪੁਰਿਆ ਪਰਿਵਾਰ, ਪਿਤਾ ਜੀ ਗਾਂਧੀਵਾਦੀ ਵਿਚਾਰਾਂ ਦੇ, ਸਰਵੋਦਿਆ ਵਿਚਾਰਾਂ ਦੇ ਪਿਤਾਜੀ ਦੇ ਮਿੱਤਰਾਂ ਦਾ ਘਰ ਆਉਣਾ-ਜਾਣਾ ਰਹਿੰਦਾ ਸੀ। ਇਹੀ ਸੰਸਕਾਰ ਸਮਿਤਾਬੇਨ ਨੂੰ ਵੀ ਮਿਲੇ।
ਧੀਰੇਂਦਰਭਾਈ ਦੇ ਇੱਕ ਹੋਰ ਇੰਜੀਨੀਅਰ ਮਿੱਤਰ ਜਵਾਹਰਭਾਈ ਪੰਡਿਆ ਦੀ ਅੰਕਲੇਸ਼ਵਰ ਦੇ ਕੋਲ ਖੇਤੀ ਸੀ। ਧੀਰੇਂਦਰਭਾਈ ਸ਼ਨੀਵਾਰ-ਐਤਵਾਰ ਉੱਥੇ ਜਾਂਦੇ। ਸ਼ਹਿਰ ਦੀ ਬਣਾਵਟੀ ਅਰਥਵਿਵਸਥਾ, ਦੂਸ਼ਿਤ ਹਵਾ, ਅੰਨ ਅਤੇ ਪਾਣੀ ਇਹਨਾਂ ਸਭ ਲਈ ਇੰਜੀਨੀਅਰ ਸਭ ਤੋਂ ਜ਼ਿਆਦਾ ਜਿੰਮੇਦਾਰ ਹਨ। ਇਹ ਜਵਾਹਰਭਾਈ ਦਾ ਵਿਚਾਰ ਸੀ। ਇਸਲਈ ਉਹਨਾਂ ਨੇ ਆਪਣੇ ਇੰਜੀਨੀਅਰ ਮਿੱਤਰਾਂ ਦੇ ਨਾਮ ਇੱਕ ਸਾਰਵਜਨਿਕ ਅਪੀਲ ਜਾਰੀ ਕੀਤੀ। ਉਸਦਾ ਪਰਿਣਾਮ ਇਹ ਹੋਇਆ ਕਿ ਸਮਾਨ ਵਿਚਾਰਾਂ ਵਾਲੇ ਕਰੀਬ ਸੌ ਲੋਕ ਇਕੱਠੇ ਹੋਏ। ਤਕਨੀਕ ਦਾ ਗੁਲਾਮ ਹੋਣ ਦੀ ਬਜਾਏ ਉਸਦਾ ਵਿਵੇਕਪੂਰਨ ਉਪਯੋਗ ਕਿਵੇਂ ਕੀਤਾ ਜਾ ਸਕਦਾ ਹੈ, ਇਸ ਉੱਪਰ ਇਸ ਸਮੂਹ ਦੀਆਂ ਸਮੁਦਾਇਕ ਚਰਚਾਵਾਂ ਆਰੰਭ ਹੋਈਆਂ। ਇਹ ਸੰਨ 1984 ਦੇ ਆਸਪਾਸ ਦੀ ਗੱਲ ਹੈ। ਆਪਣੇ ਯਤਨਾਂ ਨੂੰ ਉਹਨਾਂ ਲੋਕਾਂ ਨੇ ਨਾਮ ਦਿੱਤਾ ਮਾਨਵੀ ਟੈਕਨਾਲੋਜੀ ਫਾਰਮ (ਅੱਜ ਵੀ ਇਹ ਚੱਲ ਰਿਹਾ ਹੈ)। ਸਮਿਤਾਬੇਨ ਅਤੇ ਧੀਰੇਂਦਰਭਾਈ ਵੀ ਇਸਦੇ ਮੈਂਬਰ ਬਣੇ। ਸਮਿਤਾਬੇਨ ਦੁਆਰਾ ਸਮੇਂ-ਸਮੇਂ 'ਤੇ ਦਿੱਤੀਆਂ ਗਈਆਂ ਸਰਵੋਦਿਆ ਵਿਚਾਰਾਂ ਵਾਲੀਆਂ ਕਿਤਾਬਾਂ ਧੀਰੇਂਦਰਭਾਈ ਨੂੰ ਆਕਰਸ਼ਿਤ ਕਰ ਰਹੀਆਂ ਸਨ।
ਚੰਗੀ ਕਮਾਈ ਕਰਕੇ ਅਤੇ ਅਮਰੀਕਾ ਜਾ ਕੇ ਅੱਛਾ-ਖ਼ਾਸਾ ਧਨ ਕਮਾ ਕੇ ਧੀਰੇਂਦਰਭਾਈ ਅਹਿਮਦਾਬਾਦ ਆਉਣ ਅਤੇ ਬੰਗਲਾ-ਗੱਡੀ ਰੱਖ ਕੇ ਸੁਖੀ ਜੀਵਨ ਬਤੀਤ ਕਰਨ, ਇਹੀ ਉਹਨਾਂ ਦੇ ਮਾਤਾ-ਪਿਤਾ ਦੀ ਵਿਵਹਾਰਿਕਇੱਛਾ ਸੀ। ਪਰ ਧੀਰੇਂਦਰਭਾਈ ਅਤੇ ਸਮਿਤਾਬੇਨ ਦੀ ਦੋਸਤੀ ਇਹਨਾਂ ਪ੍ਰਲੋਭਨਾਂ ਨੂੰ ਦੂਰ ਰੱਖਕੇ ਸੰਜਮੀ, ਮਿਹਨਤੀ ਜੀਵਨ ਸ਼ੈਲੀ ਅਪਣਾਉਣ ਲਈ ਇਹਨਾਂ ਦੋਵਾਂ ਨੂੰ ਮਜਬੂਰ ਕਰ ਰਹੀ ਸੀ। ਸ਼ਰੀਰਕ, ਮਾਨਸਿਕ ਅਤੇ ਅਧਿਆਤਮਕ ਵਿਕਾਸ ਮਾਨਵੀ ਜੀਵਨ ਦਾ ਮੂਲ ਉਦੇਸ਼ ਹੈ। ਇਸ ਵਿੱਚ ਦੋਵਾਂ ਦੀ ਆਸਥਾ ਸੀ। ਦੋਵਾਂ ਵਿਚਕਾਰ ਵਿਚਾਰਾਂ ਦਾ ਆਦਾਨ-ਪ੍ਰਦਾਨ ਚਲਦਾ ਰਿਹਾ। 1985 ਵਿੱਚ ਦੋਵਾਂ ਨੇ ਇਕੱਠੇ ਜੀਵਨ ਬਿਤਾਉਣ ਦਾ ਫੈਸਲਾ ਕੀਤਾ। ਜਦ ਆਪਣੇ-ਆਪਣੇ ਘਰ ਉਹਨਾਂ ਨੇ ਦੱਸਿਆ ਤਾਂ ਘਰ ਵਾਲਿਆਂ ਨੂੰ ਧੱਕਾ ਲੱਗਿਆ ਪਰ ਦੋਵਾਂ ਦੇ ਇਰਾਦੇ ਪੱਕੇ ਸਨ। ਧੀਰੇਂਦਰਭਾਈ ਨੇ ਦੱਸਿਆ ਕਿ ਅਸੀਂ ਇੱਕ ਸਾਲ ਘਰ ਵਿੱਚ ਰਹਾਂਗੇ ਅਤੇ ਸਾਡੇ ਕੋਲ ਜੋ ਵੀ ਹੈ ਉਸਦਾ 90 ਪ੍ਰਤੀਸ਼ਤ ਅਸੀਂ ਤੁਹਾਨੂੰ ਦੇਵਾਂਗੇ ਅਤੇ ਬਚਿਆ ਹੋਇਆ 10 ਪ੍ਰਤੀਸ਼ਤ ਲੈ ਕੇ ਕਿਸੀ ਪਿੰਡ ਵਿੱਚ ਆਪਣੀ ਨਵੀਂ ਜਿੰਦਗੀ ਸ਼ੁਰੂ ਕਰਾਂਗੇ।
ਇਸ ਤਰਾ ਨਰਮਦਾ (ਪੁਰਾਣਾਂ ਭੜੂਚ) ਜਿਲੇ ਦੇ ਰਾਜਪੀਪਲਾ ਤਾਲੁਕਾ ਦੇ ਸਾਕਵਾ ਆਦੀਵਾਸੀ ਪਿੰਡ ਵਿੱਚ ਦੋਵਾਂ ਨੇ ਡੇਰਾ ਜਮਾਇਆ। 30 ਹਜਾਰ ਰੁਪਏ ਵਿੱਚ 2 ਏਕੜ ਜਮੀਨ ਖਰੀਦੀ। ਉਹਨਾਂ ਨੇ ਤੈਅ ਕੀਤਾ ਸੀ ਕਿ ਜੇਕਰ ਨਵੇਂ ਵਿਚਾਰਾਂ ਨਾਲ ਜੀਵਨ ਜਿਉਣਾ ਹੋਵੇ ਤਾਂ ਸ਼ਰੀਰ ਨਿਰੋਗੀ ਹੋਣਾ ਹੀ ਚਾਹੀਦਾ ਹੈ ਜੋ ਕੇਵਲ ਪਿੰਡਾਂ ਵਿੱਚ ਹੀ ਸੰਭਵ ਹੈ। ਦੋਵਾਂ ਨੇ ਪੂਰੀ ਤਰਾ ਸਰਵੋਦਯੀ ਵਿਚਾਰਧਾਰਾ ਨਾਲ ਆਪਣੇ ਜੀਵਨ ਦੀ ਰੂਪਰੇਖਾ ਇਸ ਤਰਾ ਤੈਅ ਕੀਤੀ ਸੀ-
1. ਕੁਦਰਤ ਦੇ ਅਨੁਰੂਪ ਸ਼ੋਸ਼ਣ ਮੁਕਤ, ਸ਼ਾਸਨ ਮੁਕਤ, ਵਾਤਾਵਰਣ ਪ੍ਰੇਮੀ ਜੀਵਨ ਸ਼ੈਲੀ ਅਪਣਾਉਣਾ।
2. ਸਭਦੇ ਨਾਲ ਆਪਣੇ ਭਲੇ ਦੀ ਸੋਚਣਾ। ਬੌਧਿਕ ਅਤੇ ਸ਼ਰੀਰਕ ਮਿਹਨਤ ਦਾ ਮੁੱਲ ਇੱਕ ਹੀ ਹੈ। ਸਾਦਾ ਮਿਹਨਤ ਆਧਾਰਿਤ ਕਿਸਾਨ ਦਾ ਜੀਵਨ ਹੀ ਸਰਵਸ੍ਰੇਸ਼ਠ ਹੈ।
3. ਆਤਮਨਿਰਭਰਤਾ, ਆਤਮਬਲ, ਸੰਜਮ, ਗਿਆਨ, ਸਾਧਨਾ, ਨਿਰੋਗੀ ਸ਼ਰੀਰ, ਸਜੀਵ ਖੇਤੀ ਤੋਂ ਸਾਤਵਿਕ ਅੰਨ ਪ੍ਰਾਪਤ ਕਰ ਗ੍ਰਹਿਣ ਕਰਨਾ ਅਤੇ ਖੁਦ ਦੇ ਦੁਆਰਾ ਬਣਾਏ ਗਏ ਵਸਤਰ ਪਹਿਣਨਾ।
ਦੋਵਾਂ ਨੇ ਆਪਣੇ ਪਰਿਵਾਰ ਦੀ ਜਰੂਰਤ ਦੇ ਹਿਸਾਬ ਨਾਲ ਹੀ 2 ਏਕੜ ਜਮੀਨ ਵੀ ਲਈ। ਇਹ ਵੀ ਤੈਅ ਕੀਤਾ ਕਿ ਖੇਤ ਵਿੱਚ ਨਕਦੀ ਫ਼ਸਲਾਂ ਨਹੀਂ ਉਗਾਵਾਂਗੇ। ਸਿਰਫ਼ ਖ਼ੁਦ ਦੇ ਲਈ ਜਰੂਰੀ ਅਨਾਜ ਉਗਾਵਾਂਗੇ। ਬਾਹਰੀ ਊਰਜਾ ਦਾ ਘੱਟ ਤੋਂ ਘੱਟ ਪ੍ਰਯੋਗ ਕਰਾਂਗੇ ਅਤੇ ਖੇਤ ਵਿੱਚ ਉਪਲਬਧ ਸੰਸਾਧਨਾਂ (ਗੋਬਰ, ਗੋਮੂਤਰ, ਚਾਰਾ) ਨਾਲ ਹੀ ਉਤਪਾਦਨ ਵਧਾਵਾਂਗੇ।
ਦੋ ਏਕੜ ਵਿੱਚੋਂ ਡੇਢ ਏਕੜ ਜਮੀਨ ਉਹਨਾਂ ਨੇ ਫ਼ਸਲ ਉਗਾਉਣ ਲਈ ਅਤੇ ਬਚੇ ਅੱਧੇ ਏਕੜ ਵਿੱਚ ਆਪਣਾ ਛੋਟਾ ਜਿਹਾ ਘਰ, ਗਊ ਦੇ ਲਈ ਕੋਠਾ, ਵਰਕਸ਼ਾਪ ਅਤੇ ਹੇਠਲੇ ਪੱਧਰ 'ਤੇ ਮੀਂਹ ਦਾ ਪਾਣੀ ਇਕੱਠਾ ਕਰਨ ਲਈ ਇੱਕ ਤਲਾਬ ਬਣਾਇਆ। ਖੇਤ ਵਿੱਚ ਕੇਲੇ, ਪਪੀਤੇ, ਅੰਬ, ਅਮਰੂਦ, ਨਿੰਬੂ, ਨਿੰਮ ਜਿਹੇ ਦਰੱਖਤ ਲਗਾਏ। ਜਦ ਖੇਤੀ ਸ਼ੁਰੂ ਕੀਤੀ ਤਾਂ ਜਵਾਰ ਅਤੇ ਬਾਜਰੇ ਦੋਵਾਂ ਦਾ ਅੰਤਰ ਦੋਵਾਂ ਨੂੰ ਨਹੀਂ ਪਤਾ ਸੀ। ਆਸ-ਪਾਸ ਦੇ ਕਿਸਾਨਾਂ ਤੋਂ ਪੁੱਛ-ਪੁੱਛ ਕੇ ਉਹਨਾਂ ਨੇ ਖੇਤੀ ਦਾ ਗਿਆਨ ਵਧਾਇਆ। 6 ਪ੍ਰਕਾਰ ਦਾ ਅਨਾਜ, 10 ਪ੍ਰਕਾਰ ਦਾ ਮੋਟਾ ਅਨਾਜ, 6 ਪ੍ਰਕਾਰ ਦੇ ਮਸਾਲੇ, 40 ਪ੍ਰਕਾਰ ਦੀਆਂ ਸਬਜੀਆਂ ਅਤੇ 13 ਪ੍ਰਕਾਰ ਦੇ ਫ਼ਲ ਉਹ ਲੈਂਦੇ ਹਨ। 1986 ਵਿੱਚ ਜਦ ਖੇਤੀ ਸ਼ੁਰੂ ਕੀਤੀ ਤਦ ਘੰਟੇ-ਦੋ ਘੰਟੇ ਵਿੱਚ ਹੀ ਥੱਕ ਜਾਂਦੇ ਸਨ। ਹੁਣ ਅੱਠ-ਦਸ ਘੰਟੇ ਆਸਾਨੀ ਨਾਲ ਕੰਮ ਕਰ ਲੈਂਦੇ ਹਨ। 95 ਪ੍ਰਤੀਸ਼ਤ ਜਰੂਰਤ ਦਾ ਉਹ ਖੇਤ 'ਚ ਹੀ ਪੈਦਾ ਕਰ ਲੈਂਦੇ ਹਨ। ਸ਼ੱਕਰ, ਨਮਕ ਅਤੇ ਕੁੱਝ ਕੱਪੜਾ ਬਾਜਾਰ ਤੋਂ ਲਿਆਉਂਦੇ ਹਨ।
ਫ਼ਸਲਾਂ ਤੋਂ ਹੀ ਉਹ ਕੁਟੀਰ ਉਦਯੋਗ ਚਲਾਉਂਦੇ ਹਨ। ਦਾਲਾਂ, ਦਵਾਈਆਂ, ਹਲਦੀ, ਸਾਬਣ, ਦੰਦ ਮੰਜਨ, ਬਿਸਕੁਟ, ਚਾਕਲੇਟ, ਗੋਲੀ, ਕੇਸ਼ ਤੇਲ, ਮੱਲਮ ਉਹ ਘਰ ਵਿੱਚ ਹੀ ਪੈਦਾ ਕਰ ਲੈਂਦੇ ਹਨ। ਅੰਬਾੜੀ ਉਗਾ ਕੇ ਸ਼ਰਬਤ, ਖੂਨ ਵਧਾਉਣ ਵਾਲੀਆਂ ਗੋਲੀਆਂ ਵੀ ਘਰ ਵਿੱਚ ਹੀ ਬਣਦੀਆਂ ਹਨ। ਕੁੱਝ ਮਾਲ ਵੇਚ ਕੇ ਉਹ ਘਰ ਖਰਚ ਵੀ ਚਲਾ ਲੈਂਦੇ ਹਨ। ਸੁਤਾਰੀ, ਲੁਹਾਰੀ, ਬਾਂਸ ਦੇ ਹਸਤਸ਼ਿਲਪ, ਮਿੱਟੀ ਦੇ ਦੀਵੇਠ ਸਿਲਾਈ-ਬੁਣਾਈ, ਇੱਥੋਂ ਤੱਕ ਕਿ ਚੱਪਲਾਂ ਵੀ ਘਰ ਹੀ ਬਣਾ ਲੈਂਦੇ ਹਨ।
ਧੀਰੇਂਦਰਭਾਈ ਅਤੇ ਸਮਿਤਾਬੇਨ ਦੇ ਦੋ ਬੇਟੇ ਹਨ- ਵਿਸ਼ਵੇਨ ਅਤੇ ਭਾਰਗਵ। ਦੋਵਾਂ ਦੀ ਪੜਾਈ ਘਰ ਹੀ ਹੋਈ ਕਿਉਂਕਿ ਸਕੂਲਾਂ ਵਿੱਚ ਕੇਵਲ ਜਾਣਕਾਰੀ ਮਿਲਦੀ ਹੈ, ਗਿਆਨ ਨਹੀਂ। ਇਹ ਦੋਵਾਂ ਦਾ ਵਿਸ਼ਵਾਸ ਸੀ। ਗਿਆਨ ਤਾਂ ਕੁਦਰਤ ਤੋਂ ਮਿਲਦਾ ਹੈ। ਜਿੰਨਾ ਜਰੂਰੀ ਸੀ ਉਹ ਪੜਨਾ-ਲਿਖਣਾ ਘਰ 'ਚ ਹੀ ਸਿੱਖੇ। ਪਿਤਾ ਜੀ ਦੇ ਨਾਲ ਖੇਤ ਦਾ ਕੰਮ, ਵੈਲਡਿੰਗ, ਮਸ਼ੀਨ ਦੀ ਦਰੁਸਤੀ, ਪੌਣ ਚੱਕੀ ਚਲਾਉਣਾ ਉਹਨਾਂ ਦੋਵਾਂ ਨੇ ਘਰ ਹੀ ਸਿੱਖਿਆ। ਜਦ ਬੱਚੇ 15 ਸਾਲ ਦੇ ਹੋਏ ਤਦ ਪੂਨੇ ਦੇ ਕੋਲ ਪਾਵਲ ਆਸ਼ਰਮਸ਼ਾਲਾ ਵਿੱਚ ਇੱਕ-ਇੱਕ ਕਰਕੇ ਦੋਵਾਂ ਨੇ ਗ੍ਰਾਮੀਣ ਖੇਤਰ ਗਿਆਨ ਸਿੱਖਿਆ। 6 ਮਹੀਨਿਆਂ ਦਾ ਕੰਪਿਊਟਰ ਕੋਰਸ ਕੀਤਾ। ਭਾਰਗਵ ਨੇ ਹੈਦਰਾਬਾਦ ਦੇ ਇੱਕ ਉਦਯੋਗ ਵਿੱਚ 1 ਸਾਲ ਸੌਰ ਊਰਜਾ ਕੰਪਨੀ ਵਿੱਚ ਨੌਕਰੀ ਕੀਤੀ। ਪਾਂਡੇਚਰੀ ਦੇ ਕੋਲ ਮਹਾਂਰਿਸ਼ੀ ਅਰਵਿੰਦ ਦੁਆਰਾ ਪ੍ਰੇਰਿਤ ਔਰੋਵਿਲ ਵਿੱਚ ਦੋਵਾਂ ਨੇ ਕੁਦਰਤੀ ਖੇਤੀ ਸਿੱਖੀ।
ਧੀਰੇਂਦਰ ਭਾਈ ਦੇ ਹੀ ਗਾਂਧੀ ਵਿਚਾਰਧਾਰਾ ਤੋਂ ਪ੍ਰੇਰਿਤ ਇੱਕ ਮਿੱਤਰ ਦੀ ਬੇਟੀ ਕੂਜਨ ਦੇ ਨਾਲ ਵਿਸ਼ਵੇਨ ਦਾ ਵਿਆਹ 2011 ਵਿੱਚ ਹੋਇਆ। ਕੂਜਨ ਗ੍ਰੈਜੂਏਟ (ਵਿਗਿਆਨ) ਪਾਸ ਹੈ। ਬਚਪਨ ਤੋਂ ਹੀ ਕੂਜਨ ਅਤੇ ਵਿਸ਼ਵੇਨ ਦੀ ਦੋਸਤੀ ਸੀ। ਵਿਆਹ ਸਮਾਰੋਹ ਬਹੁਤ ਸਾਦਾ ਸੀ। ਅਤੇ ਉਸ ਵਿਆਹ ਦਾ ਸੱਦਾ ਪੱਤਰ ਇੰਝ ਸੀ:- “ਸਾਡੇ ਬੇਟੇ ਵਿਸ਼ਵੇਨ ਅਤੇ ਕੂਜਨ ਗ੍ਰਹਿਸਥ ਆਸ਼ਰਮ ਵਿੱਚ ਪ੍ਰਵੇਸ਼ ਕਰ ਰਹੇ ਹਨ। ਕ੍ਰਿਪਾ ਕਰਕੇ ਉਹਨਾਂ ਨੂੰ ਉਪਹਾਰ ਸਵਰੂਪ ਆਸ਼ੀਰਵਾਦ ਦਿਉ ਅਤੇ ਵਿਆਹ ਤੋਂ ਬਾਅਦ ਪਹਿਲੇ ਸਾਲ ਵਿੱਚ ਆਪਣੀ ਇੱਛਾ ਨਾਲ ਸਮਾਂ ਕੱਢ ਕੇ ਸਾਡੇ ਨਾਲ ਇੱਕ ਦਿਨ ਰਹਿ ਕੇ ਬਿਤਾਉ।”
ਧੀਰੇਂਦਰ ਅਤੇ ਸਮਿਤਾਬੇਨ ਦੀ ਪ੍ਰਸਿੱਧੀ ਭਾਰਤ ਵਿੱਚ ਹੀ ਨਹੀਂ, ਵਿਦੇਸ਼ਾਂ ਵਿੱਚ ਵੀ ਫੈਲ ਚੁੱਕੀ ਹੈ। ਹੋਵੇ ਵੀ ਕਿਉਂ ਨਾ? ਅਹਿਮਦਾਬਾਦ ਜਿਹੇ ਚਮਕ-ਦਮਕ ਵਾਲੇ ਸ਼ਹਿਰ ਨੂੰ ਛੱਡ ਕੇ ਦੂਰ ਆਦੀਵਾਸੀ ਪਿੰਡ ਵਿੱਚ ਆਪਣੀ ਅਤੇ ਆਪਣੇ ਬੱਚਿਆਂ ਦੀ ਜਿੰਦਗੀ ਦਾਅ 'ਤੇ ਲਗਾ ਦੇਣਾ ਕੋਈ ਆਸਾਨ ਗੱਲ ਨਹੀਂ ਹੈ। ਜਦ ਧੀਰੇਂਦਰ ਅਤੇ ਸਮਿਤਾਬੇਨ ਸੋਨੇਜੀ ਤਸਂ ਉਹਨਾਂ ਦੀ ਸਫਲਤਾ ਦਾ ਰਾਜ ਪੁੱਛਿਆ ਤਾਂ ਬੜੀ ਮਾਸੂਮੀਅਤ ਨਾਲ ਉਹ ਬੋਲੇ - “ਭਰਪੂਰ ਕਮਾਈ ਕਰਕੇ ਭਰਪੂਰ ਉਪਯੋਗ ਕਰਨਾ ਸਾਡਾ ਉਦੇਸ਼ ਕਦੇ ਨਹੀਂ ਰਿਹਾ। ਉਲਟਾ ਘੱਟ ਤੋਂ ਘੱਟ ਕਮਾਉ ਅਤੇ ਘੱਟ ਤੋਂ ਘੱਟ ਵਿੱਚ ਗੁਜਾਰਾ ਕਰੋ, ਇਹੀ ਅਸੀਂ ਕਰਦੇ ਆਏ ਹਾਂ ਅਤੇ ਸਾਡੇ ਬੱਚੇ ਵੀ ਇਹੀ ਕਰ ਰਹੇ ਹਨ। ਸਾਡੇ ਏਥੇ ਔਸਤ ਇੱਕ ਮਹਿਮਾਨ ਰੋਜ਼ ਠਹਿਰਦਾ ਹੈ। ਮੰਦਾਰ ਦੇਸ਼ਪਾਂਡੇ ਤਾਂ ਪੂਰਾ ਸਾਲ ਏਥੇ ਰਹੇ। ਅਸੀਂ ਪੂਰੇ ਸਵਾਬਲੰਬਨ ਨਾਲ ਰਹਿੰਦੇ ਹਾਂ। ਹੁਣ ਤਾਂ ਅੰਬਰ ਚਰਖਾ ਚਲਾ ਕੇ ਕੱਪੜੇ ਵੀ ਖੁਦ ਦੇ ਬਣਾਏ ਹੀ ਪਹਿਨਦੇ ਹਾਂ। ਖੇਤੀ ਪੈਸਾ ਕਮਾਉਣਾ ਨਹੀਂ, ਜੀਵਨ ਜਿਉਣਾ ਸਿਖਾਉਂਦੀ ਹੈ। ਇਹ ਉਹ ਨਿਰਮਤੀ ਹੈ ਜਿੱਥੇ ਤੁਹਾਨੂੰ ਉਤਮ ਵਿਵਸਥਾਪਨ, ਗਣਿਤ, ਵਿਗਿਆਨ, ਇਤਿਹਾਸ, ਭੂਗੋਲ, ਭੌਤਿਕ ਸ਼ਾਸਤਰ, ਰਸਾਇਣ ਸ਼ਾਸਤਰ, ਬਨਸਪਤੀ ਸ਼ਾਸਤਰ, ਜਲਵਾਯੂ ਸ਼ਾਸਤਰ ਅਤੇ ਪ੍ਰਾਣੀ ਸ਼ਾਸਤਰ- ਸਪ ਕੁੱਝ ਸਿੱਖਣ ਲਈ ਮਿਲਦਾ ਹੈ। ਬਗੈਰ ਪਾਠਸ਼ਾਲਾ ਦੇ ਕਿਸਾਨ ਚਤੁਰਾਈ ਨਾਲ ਇਹ ਸਭ ਕੁੱਝ ਸਿੱਖਦਾ ਹੈ। ਇਸਲਈ ਉਹ ਸ੍ਰੇਸ਼ਠ ਹੈ।”
Disqus Comment

Related Articles (Topic wise)

Related Articles (District wise)

About the author

नया ताजा