ਮੋਟੇ ਅਨਾਜ ਆਧਾਰਿਤ ਜੈਵ ਵਿਭਿੰਨਤਾ ਖੇਤੀ ਪ੍ਰਣਾਲੀ - ਖਾਧ ਸੰਪ੍ਰਭੂਤਾ ਵੱਲ ਇੱਕ ਕਦਮ

Submitted by kvm on Tue, 03/29/2016 - 23:24

ਮੋਟੇ ਅਨਾਜ ਉਚ ਪੋਸ਼ਣ ਯੁਕਤ ਖਾਧ ਫ਼ਸਲਾਂ ਜੋ ਜਲਵਾਯੂ ਪਰਿਵਰਤਨ ਦੀਆਂ ਸਥਿਤੀਆਂ ਨਾਲ ਲੜ੍ਹਨ ਵਿਚ ਸਮਰਥ ਹਨ। ਦੁਰਭਾਗਾਂ ਨਾਲ ਪਿਛਲੇ ਕੁਝ ਸਾਲਾਂ ਵਿੱਚ ਏਕਲ ਫ਼ਸਲ ਪ੍ਰਣਾਲੀ ਅਤੇ ਉਚ ਲਾਗਤ ਖੇਤੀ ਦੇ ਪ੍ਰਚਲਨ ਦੇ ਕਾਰਨ ਇਹਨਾਂ ਫ਼ਸਲਾਂ ਦਾ ਖੇਤਰਫਲ ਘਟਿਆ ਹੈ।ਕੰਧਮਾਲ ਦੇ ਆਦਿਵਾਸੀ ਸਮੁਦਾਇ ਨੇ ਮੋਟੇ ਅਨਾਜ ਆਧਾਰਿਤ ਜੈਵ ਵਿਭਿੰਨਤਾ ਆਧਾਰਿਤ ਖੇਤੀ ਪ੍ਰਣਾਲੀ ਨੂੰ ਦੁਬਾਰਾ ਵਾਪਿਸ ਲਿਆ ਕੇ ਇਸ ਏਕਲ ਫ਼ਸ਼ਲ ਦੀ ਹਕੂਮਤ ਅਤੇ ਰੁਕਾਵਟ ਨੂੰ ਤੋੜਿਆ ਹੈ। ਉਹ ਹੁਣ ਜ਼ਿਆਦਾ ਵਾਤਾਵਰਨ ਅਨੁਕੂਲ ਅਤੇ ਜਲਵਾਯੂ ਸੰਵੇਦੀ ਖੇਤੀ ਕਰਦੇ ਹੋਏ ਵਿਭਿੰਨਤਾ ਅਤੇ ਜ਼ਿਆਦਾ ਪੋਸ਼ਣ ਯੁਕਤ ਖਾਧ ਭਰਪੂਰ ਮਾਤਰਾ ਵਿੱਚ ਉਗਾ ਰਹੇ ਹਨ।ਉੜੀਸਾ ਪ੍ਰਾਂਤ ਦੇ ਕੰਧਮਾਲ ਜਿਲ੍ਹੇ ਵਿੱਚ ਤੁਮੁਧੀਬੰਧ ਵਿਕਾਸ ਖੰਡ ਦੇ ਚਾਰੇ ਪਾਸੇ ਪਿੰਡਾਂ ਵਿੱਚ ਨਿਵਾਸ ਕਰਨ ਵਾਲੀ ਕੁਟੀਆ ਕੋੰਧ ਇੱਕ ਦੱਬਿਆ ਕੁਚਲਿਆ ਆਦਿਵਾਸੀ ਸਮੁਦਾਇ ਹੈ। ਸਦੀਆਂ ਤੋਂ ਗਰੀਬੀ ਨਾਲ ਜੂਝ ਰਿਹਾ ਕੁਟੀਆ ਕੋੰਧ ਸਮੁਦਾਇ ਆਪਣੀ ਆਜੀਵਿਕਾ ਦੇ ਲਈ ਵਰਖਾ ਆਧਾਰਿਤ ਖੇਤੀ ਅਤੇ ਪਹਾੜੀ ਖੇਤਰਾਂ ਵਿੱਚ ਹਸਤਾਂਤਰਿਤ ਖੇਤੀ, ਜਿਸਨੂੰ ਸਥਾਨਕ ਪਧਰ ਤੇ ਪੋਡੂਚਸਾ ਦੇ ਤੌਰ ਤੇ ਜਾਣਦੇ ਹਨ, ਤੇ ਨਿਰਭਰ ਕਰਦਾ ਹੈ। ਉਹਨਾਂ ਦੀ ਨਿਰਭਰਤਾ ਜੰਗਲ ਤੋਂ ਮਿਲਣ ਵਾਲੇ ਉਤਪਾਦਾਂ ਉੱਪਰ ਵੀ ਹੈ ਅਤੇ ਉਹ ਆਪਣੀ ਸਾਲਾਂ ਆਮਦਨੀ ਦਾ ਲਗਭਗ 15 ਪ੍ਰਤੀਸ਼ਤ ਗੈਰ ਇਮਾਰਤੀ ਵਣ ਉਤਪਾਦਾਂ ਨੂੰ ਇਕਠਾ ਕਰ ਕੇ ਪ੍ਰਾਪਤ ਕਰਦੇ ਹਨ।

ਪ੍ਰੰਪਰਾਗਤ ਆਜੀਵਿਕਾ ਦੇ ਰੂਪ ਵਿਚ ਖੇਤੀ

ਕੁਟੀਆ ਕੋੰਧ ਸਮੁਦਾਇ ਦੇ ਕੋਲ ਮਿਸ਼੍ਰਿਤ ਖੇਤੀ ਦਾ ਅਮੀਰ ਅਨੁਭਵ ਹੈ। ਉਹ ਮਿਸ਼੍ਰਿਤ ਖੇਤੀ ਵਿਚ 40-50 ਕਿਸਮਾਂ ਨੂੰ ਉਗਾਉਂਦੇ ਰਹੇ ਸਨ । 20-25 ਸਾਲ ਪਹਿਲਾਂ ਇਹ ਤਰੀਕੇ ਵੱਡੇ ਪੈਮਾਨੇ ਤੇ ਅਪਣਾਏ ਜਾਂਦੇ ਸਨ। ਹਰਿਤ ਕ੍ਰਾਂਤੀ ਤਕਨੀਕ ਦੇ ਰਹੀ ਝੋਨੇ ਨੂੰ ਪ੍ਰੋਤਸ਼ਾਹਨ ਦੇਣ ਦੇ ਸਰਕਾਰ ਦੇ ਯਤਨਾਂ ਕਾਰਨ ਖੇਤ ਵਿੱਚ ਫਸਲੀ ਵਿਭਿੰਨਤਾ ਵਿੱਚ ਕਮੀ ਆਉਣ ਲੱਗੀ। ਖਤਮ ਹੋਣ ਵਾਲੀਆਂ ਫਸਲਾਂ ਵਿਚ ਮੋਟੇ ਅਨਾਜ ਅਤੇ ਦਲਹਨ ਫ਼ਸਲਾਂ ਵੀ ਸ਼ਾਮਿਲ ਸਨ। ਨਾਲ ਹੀ ਸਾਰਵਜਨਿਕ ਵਿਤਰਣ ਪ੍ਰਣਾਲੀ ਦੇ ਤਹਿਤ ਵੱਡੇ ਪੈਮਾਨੇ ਤੇ ਚਾਵਲ ਵਿਤਰਣ ਦਾ ਕੰਮ ਹੋਣ ਦੇ ਕਾਰਨ ਕਿਸਾਨਾਂ ਦਾ ਝੁਕਾਅ ਵੀ ਦੂਸਰੀਆਂ ਫ਼ਸਲਾਂ ਦੀ ਬਜਾਇ ਝੋਨੇ ਦੀ ਖੇਤੀ ਵੱਲ ਵਧਿਆ। ਵਰਤਮਾਨ ਵਿੱਚ ਇਸ ਖੇਤਰ ਵਿੱਚ ਫ਼ਸਲਾਂ ਦੀਆਂ ਕੇਵਲ 12-13 ਕਿਸਮਾਂ ਹੀ ਉਗਾਈਆਂ ਜਾ ਰਹੀਆਂ ਹਨ। ਸਥਾਨਕ ਸਮੁਦਾਇ ਆਪਣੀਆਂ ਖਾਧ ਜਰੂਰਤਾਂ ਪੂਰੀਆਂ ਕਰਨ ਲਈ ਪ੍ਰਤਿ ਸਾਲ 200-210 ਦਿਨਾਂ ਦੇ ਲਈ ਖਾਧ ਪਦਾਰਥ ਖ਼ਰੀਦਨ ਲਈ ਮਜਬੂਰ ਹੈ ਅਤੇ ਇਸਦੇ ਲਈ ਉਸਦੀ ਨਿਰਭਰਤਾ ਸਥਾਨਕ ਸ਼ਾਹੂਕਾਰਾਂ ਅਤੇ ਸਰੋਤਾਂ ਉੱਪਰ ਬਣ ਗਈ ਹੈ। ਔਸਤਨ, ਹਰੇਕ ਪਰਿਵਾਰ ਦੇ ਉੱਪਰ 2800 ਰੁਪਏ ਦਾ ਕਰਜ਼ ਹੁੰਦਾ ਹੈ। ਸ਼ੁਰੂ ਵਿੱਚ ਇਹ ਕਰਜ਼ ਭੋਜਨ ਦੇ ਲਈ ਲਏ ਜਾਂਦੇ ਹਨ ਜਿਸਦੇ ਲਈ ਆਮ ਤੌਰ ਤੇ ਝੋਨੇ ਦੇ ਲਈ ਵਰਤੀ ਜਾਣ ਵਾਲੀ ਜ਼ਮੀਨ, ਪਸ਼ੂਧਨ, ਅੰਬ, ਕਟਹਲ ਆਦਿ ਤਿਆਰ ਫਲਾਂ ਦੇ ਰੁਖਾਂ ਜਾਂ ਹਲਦੀ ਅਤੇ ਸਰੋਂ ਦੀ ਫ਼ਸਲ ਬਹੁਤ ਘੱਟ ਪੈਸੇ ਵਿੱਚ ਗਿਰਵੀ ਰਖਦੇ ਹਨ।

ਸਾਲ 2011 ਦੇ ਦੌਰਾਨ ਇੱਕ ਗੈਰ ਸਰਕਾਰੀ ਸੰਗਠਨ ਨਿਰਮਾਣ ਨੇ ਵਿਕਾਸ ਖੰਡ ਦੇ ਗੁਮਾ ਗ੍ਰਾਮ ਪੰਚਾਇਤ ਦੇ ਦੂਪੀ ਪਿੰਡ ਵਿੱਚ ਮੋਟੇ ਅਨਾਜਾਂ ਉੱਪਰ ਇੱਕ ਅਧਿਐਨ ਕੀਤਾ। ਨਿਰਮਾਣ ਇਸ ਖੇਤਰ ਵਿੱਚ ਟਿਕਾਊ ਖੇਤੀ, ਜੀਵ ਵਿਭਿੰਨਤਾ ਅਤੇ ਗ੍ਰਾਮੀਣ ਆਜੀਵਿਕਾ ਦੇ ਸਰੰਖਿਅਨ ਉੱਪਰ ਕੰਮ ਕਰ ਰਹੀ ਹੈ ਅਤੇ ਸਾਲ 2011 ਤੋਂ ਇਸਨੇ ਕੰਧਮਾਲ ਵਿੱਚ ਮੋਟੇ ਅਨਾਜ ਆਧਾਰਿਤ ਖੇਤੀ ਉੱਪਰ ਕੰਮ ਕਰਨਾ ਆਰੰਭ ਕੀਤਾ ਹੈ। ਇਸ ਅਧਿਐਨ ਤੋਂ ਪ੍ਰਾਪਤ ਨਤੀਜਿਆਂ ਤੋਂ ਪਤਾ ਚੱਲਿਆ ਹੈ ਕਿ ਖੇਤਰ ਵਿੱਚ ਮੋਟੇ ਅਨਾਜ ਆਧਾਰਿਤ ਜੈਵ ਵਿਭਿੰਨਤਾ ਦਾ ਨੁਕਸਾਨ ਹੋਇਆ ਹੈ ਜਿਸ ਨਾਲ ਪਰਿਵਾਰ ਪਧਰ ਤੇ ਖਾਧ ਅਤੇ ਪੋਸ਼ਣ ਸੁਰਖਿਆ ਦੇ ਉੱਪਰ ਗੰਭੀਰ ਦੁਸ਼ਪ੍ਰਭਾਵ ਪਿਆ ਹੈ। ਨਿਰਮਾਣ ਨੇ ਬਹੁਤ ਸਾਰੀਆਂ ਬੈਠਕਾਂ ਆਯੋਜਿਤ ਕੀਤੀਆਂ ਅਤੇ ਇਹਨਾਂ ਬੈਠਕਾਂ ਵਿੱਚ ਪਾਇਆ ਕਿ ਮੋਟੇ ਅਨਾਜ ਆਧਾਰਿਤ ਜੈਵ ਵਿਭਿੰਨਤਾ ਆਧਾਰਿਤ ਖੇਤੀ ਪ੍ਰਣਾਲੀ ਨਾ ਕੇਵਲ ਤਾਪਮਾਨ ਵਿਚ ਵਾਧੇ ਅਤੇ ਜਲ ਸੰਕਟ ਦੀ ਸਥਿਤੀ ਵਿੱਚ ਵੀ ਬਚੀ ਰਹਿੰਦੀ ਹੈ ਬਲਕਿ ਪੋਸ਼ਕ ਭੋਜਨ ਵੀ ਪ੍ਰਦਾਨ ਕਰਦੀ ਹੈ।

ਚਰਚਾਵਾਂ ਤੋਂ ਪ੍ਰਾਪਤ ਨਤੀਜਿਆਂ ਦੇ ਆਧਾਰ ਤੇ ਨਿਰਮਾਣ ਨੇ ਇੱਕ ਪਾਸੇ ਤਾਂ ਮੋਟੇ ਅਨਾਜ ਆਧਾਰਿਤ ਖੇਤੀ ਪ੍ਰਣਾਲੀ ਨੂੰ ਸਥਾਪਿਤ ਕਰਨ ਲਈ ਕਿਸਾਨਾਂ ਨੂੰ ਪ੍ਰੋਤਸ਼ਾਹਿਤ ਕਰਨਾ ਆਰੰਭ ਕੀਤਾ ਅਤੇ ਦੂਸਰੇ ਪਾਸੇ ਨੀਤੀ ਨੂੰ ਪ੍ਰਭਾਵਿਤ ਕਰਨ ਦੇ ਲਈ ਐਡਵੋਕੇਸੀ ਕਰਨ ਲਈ ਮੋਟੇ ਅਨਾਜਾਂ ਉੱਪਰ ਕਿਸਾਨਾਂ ਦੇ ਨੈਟਵਰਕ/ਸੰਗਠਨ ਨੂੰ ਵੀ ਤਿਆਰ ਕੀਤਾ।

ਮੋਟੇ ਅਨਾਜ ਆਧਾਰਿਤ ਜੈਵ ਵਿਭਿੰਨਤਾ ਆਧਾਰਿਤ ਖੇਤੀ ਨੂੰ ਬਹਾਲ ਕਰਨਾ

ਨਿਰਮਾਣ ਨੇ 14 ਪਿੰਡਾਂ ਵਿੱਚ ਸਮੁਦਾਇ ਦੇ ਨਾਲ ਪਿੰਡ ਪਧਰੀ ਬੈਠਕਾਂ ਆਯੋਜਿਤ ਕੀਤੀਆਂ ਜਿੰਨਾਂ ਵਿੱਚ ਲਗਭਗ 306 ਪਰਿਵਾਰਾਂ ਦੀ ਸ਼ਮੂਲੀਅਤ ਰਹੀ। ਬੈਠਕਾਂ ਵਿੱਚ ਖਾਧ ਅਤੇ ਪੋਸ਼ਣ ਅਸੁਰਖਿਆ ਅਤੇ ਖੇਤੀ ਦੇ ਤਰੀਕਿਆਂ ਵਿਚ ਹੋ ਰਹੇ ਪਰਿਵਰਤਨਾਂ ਜਿਹੇ ਮੁੱਦਿਆਂ ਉੱਪਰ ਡੂੰਘੀ ਚਰਚਾ ਕੀਤੀ ਗਈ। ਸਮੁਦਾਇ ਨੇ ਇਹ ਮਹਿਸੂਸ ਕੀਤਾ ਕਿ ਮੋਟੇ ਅਨਾਜ ਆਧਾਰਿਤ ਖੇਤੀ ਪ੍ਰਣਾਲੀ ਨੂੰ ਪੁਨਰ੍ਜੀਵਿਤ ਕਰਨ ਦੀ ਜਰੂਰਤ ਹੈ। ਸਮੁਦਾਇ ਦੀ ਅਗੁਵਾਈ ਵਿਚ ਗਤੀਵਿਧੀਆਂ ਨੂੰ ਸੰਪਾਦਿਤ ਕਰਨਾ ਨਿਰਮਾਣ ਦੀ ਮੁਖ ਰਣਨੀਤੀ ਰਹੀ। ਜਿਸਦੇ ਤਹਿਤ ਪਿੰਡ ਪਧਰੀ ਸੰਸਥਾਨਾਂ ਨੂੰ ਇਸ ਤਰ੍ਹਾ ਨਾਲ ਤਿਆਰ ਕੀਤਾ ਗਿਆ ਕਿ ਖਾਧ ਉਤਪਾਦਨ ਪ੍ਰਣਾਲੀ ਉੱਪਰ ਆਪਣਾ ਨਿਯੰਤ੍ਰਨ ਰਖਣ ਉੱਪਰ ਜ਼ੋਰ ਦੇਣ ਅਤੇ ਬੀਜ ਬੈੰਕ ਦੀ ਸਥਾਪਨਾ, ਸਿਖਲਾਈ ਸਤਰਾਂ ਅਤੇ ਭ੍ਰਮਣ ਰਾਹੀ ਗਿਆਨ ਆਦਾਨ-ਪ੍ਰਦਾਨ ਅਤੇ ਮੋਟੇ ਅਨਾਜਾਂ ਆਧਾਰਿਤ ਜੈਵ ਵਿਭਿੰਨਤਾ ਵਾਲੀ ਖੇਤੀ ਪ੍ਰਣਾਲੀ ਨੂੰ ਪੁਨਰਜੀਵਿਤ ਕਰਦੇ ਹੋਏ ਆਪਣੀ ਆਜੀਵਿਕਾ ਨੂੰ ਉਨਤ ਬਣਾ ਸਕੇ।

ਹਰੇਕ ਪਿੰਡ ਵਿੱਚ, ਇੱਕ ਪਿੰਡ ਪਧਰੀ ਸੰਗਠਨ ਦਾ ਨਿਰਮਾਣ ਕੀਤਾ ਗਿਆ। ਇਸ ਗੱਲ ਉੱਪਰ ਸਹਿਮਤੀ ਸੀ ਕਿ ਇਹ ਪਿੰਡ ਪਧਰੀ ਸੰਗਠਨ ਪੂਰੇ ਸਮੁਦਾਇ ਦੀ ਬੀਜਾਂ ਦੀ ਜ਼ਰੂਰਤ ਦਾ ਆਕਲਨ ਕਰਕੇ ਬੀਜਾਂ ਦੀ ਖ਼ਰੀਦ ਕਰਨਗੇ। ਮੋਟੇ ਅਨਾਜਾਂ ਦੇ ਬੀਜ ਬੈਂਕ ਸਥਾਪਿਤ ਕਰਨ ਅਤੇ ਇਹਨਾਂ ਦੇ ਪ੍ਰਬੰਧਨ ਉੱਪਰ ਇਹਨਾਂ ਪਿੰਡ ਪਧਰੀ ਸੰਗਠਨਾਂ ਨੂੰ ਸਿਖਲਾਈ ਦਿੱਤੀ ਗਈ । ਖੁਲੀ ਪਰਾਗਣ ਕਿਸਮਾਂ ਉੱਪਰ ਮੁਖ ਤੌਰ ਤੇ ਧਿਆਨ ਦਿੱਤਾ ਗਿਆ ਜੋ ਕਿ ਕਿਸਾਨਾਂ ਵਿਸ਼ੇਸ਼ ਕਰਕੇ ਮਹਿਲਾ ਕਿਸਾਨਾਂ ਦੁਆਰਾ ਨਿਯਮਿਤ ਰੂਪ ਨਾਲ ਵਧਾਈ ਜਾ ਸਕੇ।

ਸਮੁਦਾਇਕ ਸਮੂਹਾਂ ਦੀ ਮੋਟੇ ਅਨਾਜਾਂ ਅਤੇ ਦਾਲਾਂ ਦੇ ਬੀਜਾਂ ਦੀ ਜਰੂਰਤ ਦਾ ਆਕਲਨ ਕੀਤਾ ਗਿਆ। ਸ਼ੁਰੂ ਵਿੱਚ ਨਿਰਮਾਣ ਨੇ ਸਮੁਦਾਇ ਨੂੰ ਇੱਕ ਵਾਰ ਸਹਿਯੋਗ ਦੇਣ ਦੇ ਰੂਪ ਵਿੱਚ 12 ਕਿਸਮਾਂ ਦੇ ਬੀਜ ਸਮੁਦਾਇ ਨੂੰ ਦਿੱਤੇ। ਸ਼ਰਤ ਇਹ ਸੀ ਕਿ ਸਮੁਦਾਇ ਬੀਜ ਬੈਂਕ ਸਥਾਪਿਤ ਕਰਨ ਵਿੱਚ ਸਹਿਯੋਗ ਕਰੇਗਾ। ਫ਼ਸਲ ਤਿਆਰ ਹੋਣ ਤੋਂ ਬਾਅਦ ਬੀਜ ਨੂੰ ਗ੍ਰਾਮ ਪਧਰੀ ਸੰਗਠਨਾਂ ਨੂੰ ਬੀਜ ਬੈਂਕ ਸਥਾਪਿਤ ਕਰਨ ਲਈ ਬੀਜ ਪੂੰਜੀ ਦੇ ਰੂਪ ਵਿਚ ਦਿੱਤੇ ਗਾਏ ਤਾਂਕਿ ਬੀਜਾਂ ਦੀ ਸੰਖਿਆ ਵਿੱਚ ਵਾਧਾ ਹੁੰਦਾ ਰਹੇ ਅਤੇ ਸਮੁਦਾਇ ਦੀਆਂ ਜ਼ਰੂਰਤਾਂ ਦੀ ਪੂਰਤੀ ਹੁੰਦੀ ਰਹੇ।ਮਹਿਲਾਵਾਂ ਨੇ ਬੀਜ ਚੋਣ ਅਤੇ ਭੰਡਾਰਨ ਦੇ ਆਪਣੇ ਗਿਆਨ ਅਤੇ ਜਾਣਕਾਰੀਆਂ ਨੂੰ ਅਪਣਾਉਂਦੇ ਹੋਏ ਪ੍ਰੋਗਰਾਮ ਨੂੰ ਚਲਾਉਣ ਵਿੱਚ ਪ੍ਰਮੁਖ ਭੂਮਿਕਾ ਨਿਭਾਈ ਹੈ। ਬੀਜਾਂ ਦੀਆਂ ਕਿਸਮਾਂ ਦੀ ਚੋਣ ਕਰਨ ਅਤੇ ਪਰਿਵਾਰ ਦੀਆਂ ਜਰੂਰਤਾਂ ਨੂੰ ਜਾਣਨ ਦੇ ਨਾਲ ਹੀ ਜਰੂਰਤ ਆਕਲਨ ਲਈ ਚਰਚਾ, ਬੀਜਾਂ ਦੀ ਉਪਲਬਧਤਾ ਅਤੇ ਪਰਿਵਾਰਾਂ ਵਿਚਕਾਰ ਵਿਤਰਣ ਦੇ ਕੰਮਾਂ ਵਿੱਚ ਵੀ ਮਹਿਲਾਵਾਂ ਸਕ੍ਰਿਅ ਰੂਪ ਵਿਚ ਸ਼ਾਮਿਲ ਰਹੀ। ਪਿੰਡ ਪਧਰੀ ਬੈਠਕਾਂ ਵਿਚ ਸਮੁਦਾਇ ਨੇ ਮਹਿਲਾਵਾਂ ਨੂੰ ਪ੍ਰਧਾਨ ਅਤੇ ਸੈਕਟਰੀ ਚੁਣਿਆ। ਮਾਤਰ ਇੱਕ ਫਸਲੀ ਰੁੱਤ ਵਿਚ ਕੁੱਲ 25 ਫ਼ਸਲ ਪ੍ਰਜਾਤੀਆਂ ਨੂੰ ਪੁਨਰਜੀਵਿਤ ਕੀਤਾ ਗਿਆ। ਫ਼ਸਲ ਚੱਕਰ ਨਿਯੋਜਨ ਸਾਲ ਦੀ ਸੀਮਾ ਵਧੀ ਅਤੇ ਸਮੁਦਾਇ ਨੂੰ ਜ਼ਿਆਦਾ ਉਪਜ ਮਿਲਣ ਲੱਗੀ। ਇਸ ਨਾਲ ਨਿਸ਼ਚਿਤ ਤੌਰ ਤੇ ਪਰਿਵਾਰ ਪਧਰ ਤੇ ਖਾਧ ਸੁਰਖਿਆ ਦਾ ਪਧਰ ਵੀ ਵਧਿਆ।

ਜੈਵ ਵਿਭਿੰਨਤਾ ਨੂੰ ਮਨਾਉਣਾ

'ਬੁਰਲਾਂਗ ਯਾਤਰਾ' ਕੁਟੀਆ ਕੋਂਧ ਸਮੁਦਾਇ ਦੁਆਰਾ ਪਿੰਡ ਪਧਰ ਤੇ ਮਨਾਇਆ ਜਾਣ ਵਾਲਾ ਇੱਕ ਸਮੁਦਾਇਕ ਤਿਓਹਾਰ ਹੈ, ਜੋ ਫ਼ਸਲ ਕਟਾਈ ਦੇ ਬਾਅਦ ਮਨਾਇਆ ਜਾਂਦਾ ਹੈ। ਨਿਰਮਾਣ ਨੇ ਇਸ ਤਿਓਹਾਰ ਨੂੰ ਵੀ ਆਪਣੇ ਪ੍ਰੋਗਰਾਮ ਨਾਲ ਜੋੜਿਆ। ਵਿਭਿੰਨ ਪਿੰਡਾਂ ਦੇ ਲੋਕਾਂ ਵਿਚਕਾਰ ਸਮਾਜਿਕ ਸੰਬੰਧ ਬਣਾਉਣ ਦੇ ਲੈ ਪਹਿਲੀ ਵਾਰ ਗ੍ਰਾਮ ਪੰਚਾਇਤ ਪਧਰ ਤੇ 'ਬੁਰਲਾਂਗ ਯਾਤਰਾ' ਆਯੋਜਿਤ ਕੀਤੀ ਗਈ। ਇਸ ਤਿਓਹਾਰ ਨੂੰ ਖੇਤ ਵਿੱਚ ਖੇਤੀ ਜੈਵ ਵਿਭਿੰਨਤਾ ਨੂੰ ਪੁਨਰਜੀਵਿਤ ਕਰਨ ਦੇ ਲਈ ਇੱਕ ਅਵਸਰ ਦੇ ਰੂਪ ਵਿੱਚ ਮਨਾਇਆ ਗਿਆ, ਜਿਸਦੇ ਤਹਿਤ ਇਸ ਯਾਤਰਾ ਦੇ ਦੌਰਾਨ ਅਨੇਕ ਸਥਾਨਕ ਬੀਜਾਂ, ਖੇਤੀ ਦੇ ਤਰੀਕੇ ਅਤੇ ਉਹਨਾਂ ਦੀ ਜੀਵਨ ਸ਼ੈਲੀ ਦਾ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਬੀਜਾਂ ਅਤੇ ਖੇਤੀ ਦੀਆਂ ਪ੍ਰਣਾਲੀਆਂ ਦੇ ਸਰੰਖਿਅਨ ਅਤੇ ਫ਼ਸਲ ਵਿਭਿੰਨਤਾ ਨੂੰ ਵਧਾਉਣ ਨਾਲ ਉਨਤ ਖਾਧ ਅਤੇ ਪੋਸ਼ਣ ਸੁਰਖਿਆ ਦੇ ਪ੍ਰਦਰਸ਼ਨ ਦੇ ਲਈ ਸਮੁਦਾਇ ਦੁਆਰਾ ਕੀਤਾ ਗਿਆ ਇਹ ਇੱਕ ਵਿਨਿਮਰ ਯਤਨ ਸੀ। ਇਸ ਯਾਤਰਾ ਵਿੱਚ ਸਮੁਦਾਇ ਦੁਆਰਾ ਉਗਾਏ ਜਾ ਰਹੇ ਮੋਟੇ ਅਨਾਜਾਂ, ਦਾਲਾਂ, ਚਾਵਲ, ਤਿਲਹਨ ਅਤੇ ਸਬਜ਼ੀਆਂ ਦੇ ਬੀਜਾਂ ਦਾ ਪ੍ਰਦਰਸ਼ਨ ਕੀਤਾ ਗਿਆ।

ਬੀਜਾਂ, ਅਨੁਭਵਾਂ ਅਤੇ ਖੇਤੀ ਦੇ ਤਰੀਕਿਆਂ ਨਾਲ ਸੰਬੰਧਿਤ ਜਾਣਕਾਰੀਆਂ ਦਾ ਆਪਸ ਵਿੱਚ ਆਦਾਨ-ਪ੍ਰਦਾਨ ਵੀ ਕੀਤਾ ਗਿਆ, ਜਿਸ ਵਿੱਚ ਰਾਜ ਦੇ ਹੋਰ ਭਾਗਾਂ ਅਤੇ ਗਵਾਂਢੀ ਰਾਜਾਂ ਜਿਵੇਂ ਆਂਧਰ ਪ੍ਰਦੇਸ਼ ਦੇ ਕਿਸਾਨਾਂ ਨੇ ਵੀ ਭਾਗ ਲਿਆ। ਗੁਮਾ ਗ੍ਰਾਮ ਪੰਚਾਇਤ ਦੇ ਕਿਸਾਨਾਂ ਨੇ ਆਪਨੇ ਖੁਸ਼ਹਾਲ ਅਨੁਭਵਾਂ ਨੂੰ ਸਾਂਝਾ ਕੀਤਾ ਕਿ ਕਿਸ ਪ੍ਰਕਾਰ ਮੋਟੇ ਅਨਾਜ ਆਧਾਰਿਤ ਮਿਸ਼੍ਰਿਤ ਜੈਵ ਵਿਭਿੰਨਤਾ ਆਧਾਰਿਤ ਖੇਤੀ ਨੂੰ ਪੁਨਰਜੀਵਿਤ ਕਰਦੇ ਹੋਏ ਆਪਣੀ ਖਾਧ ਅਤੇ ਪੋਸ਼ਣ ਸੁਰਖਿਆ ਨੂੰ ਮਜਬੂਤ ਬਣਾਇਆ ਹੈ। ਸਮੁਦਾਇ ਨੇ ਬੋਲਣ ਦੇ ਇਸ ਮੌਕੇ ਦਾ ਲਾਭ ਉਠਾਉਂਦੇ ਹੋਏ ਇਸ ਨਾਲ ਸੰਬੰਧਿਤ ਲੋਕਾਂ ਦੇ ਵਿਚਾਰਾਂ ਨੂੰ ਪ੍ਰਭਾਵਿਤ ਕਰਨ ਲਈ ਉਪਯੋਗ ਕੀਤਾ। ਸਮੁਦਾਇ ਨੇ ਇਸਦੀ ਪੋਸ਼ਣ ਮਹਤਤਾ ਨੂੰ ਦਸਦੇ ਹੋਏ ਸਕੂਲਾਂ ਅਤੇ ਆਂਗਣਬਾੜੀ ਕੇਂਦਰਾਂ ਦੇ ਮਿੱਡ ਡੇ ਮੀਲ ਦੇ ਮੀਨੂ ਵਿੱਚ ਮੋਟੇ ਅਨਾਜਾਂ ਤੋਂ ਬਣੇ ਭੋਜਨ ਨੂੰ ਸ਼ਾਮਿਲ ਕਰਨ ਦੀ ਜ਼ਰੂਰਤ ਉੱਪਰ ਜ਼ੋਰ ਦਿੱਤਾ।

ਲਾਭ ਅਤੇ ਰਣਨੀਤੀ

14 ਪਿੰਡਾਂ ਵਿੱਚ ਖੇਤੀ ਖੇਤਰ ਵਿਚ ਮੋਟੇ ਅਨਾਜ ਆਧਾਰਿਤ ਖੇਤੀ ਪ੍ਰਣਾਲੀ ਨੂੰ ਮੁੜ-ਬਹਾਲ ਕੀਤਾ ਜਾ ਚੁੱਕਿਆ ਹੈ ਅਤੇ ਇਹਨਾਂ ਵਿਚ ਫ਼ਸਲ ਵਿਭਿੰਨਤਾ 13 ਫ਼ਸਲਾਂ ਤੋਂ ਵਧ ਕੇ 25 ਫਸਲ ਤੱਕ ਹੋ ਗਈ ਹੈ ਅਤੇ ਹੁਣ ਇਹ ਲੋਕਾਂ ਦੇ ਭੋਜਨ ਵਿੱਚ ਸ਼ਾਮਿਲ ਹੋ ਰਿਹਾ ਹੈ। ਪਰਿਵਾਰ ਦੀ 45 ਤੋਂ 60 ਦਿਨਾਂ ਤੱਕ ਦੀ ਖਾਧ ਸੁਰਖਿਆ ਵਧ ਗਈ ਹੈ। ਮਾਤਰ ਇੱਕ ਫਸਲੀ ਰੁੱਤ ਵਿੱਚ ਹੀ ਬੀਜਾਂ ਦੇ ਸੰਕਟ ਨਾਲ ਜੂਝਣ ਵਾਲਾ ਸਮੁਦਾਇ ਬੀਜਾਂ ਦੇ ਮਾਮਲੇ ਵਿਚ ਸੰਪ੍ਰਭੂ ਸਮੁਦਾਇ ਬਣ ਚੁੱਕਿਆ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪਰੰਪਰਾਗਤ ਗਿਆਨ ਆਧਾਰ ਨੂੰ ਇਕਠਾ ਕੀਤਾ ਜਾ ਰਿਹਾ ਹੈ ਜੋ ਫ਼ਸਲ ਵਿਭਿੰਨਤਾ ਵਿੱਚ ਕਮੀ ਦੇ ਕਾਰਨ ਨਿਰੰਤਰ ਖਤਮ ਹੋ ਰਿਹਾ ਸੀ।

ਸਹਿਭਾਗੀ ਗਾਰੰਟੀ ਪ੍ਰਣਾਲੀ ਦੇ ਤਹਿਤ ਜੈਵਿਕ ਦੀ ਤਸਦੀਕ, ਵੈਲਿਉ ਐਡੀਸ਼ਨ, ਬਾਜ਼ਾਰ ਨਾਲ ਜੁੜਾਵ ਅਤੇ ਮਹਿਲਾਵਾਂ ਦੇ ਸੰਗਠਨ ਨੂੰ ਮਜ਼ਬੂਤ ਕਰਨਾ ਨਿਰਮਾਣ ਦੀ ਆਗਾਮੀ ਯੋਜਨਾ ਹੈ। ਇਸਦੇ ਨਾਲ ਹੀ ਮੋਟੇ ਅਨਾਜ ਆਧਾਰਿਤ ਖੇਤੀ ਪ੍ਰਣਾਲੀ ਨੂੰ ਅਪਣਾਉਣ ਨਾਲ ਮਨੁਖ ਦੇ ਨਾਲ ਹੀ ਵਾਤਾਵਰਣੀ ਸਿਹਤ ਉੱਪਰ ਪੈਣ ਵਾਲੇ ਅਨਗਿਣਤ ਫਾਇਦਿਆਂ ਦੇ ਪ੍ਰਸਾਰ ਦੇ ਲਈ ਯਤਨ ਕਰਨਾ ਵੀ ਸੰਸਥਾ ਦੀ ਆਗਾਮੀ ਰਣਨੀਤੀ ਵਿੱਚ ਸ਼ਾਮਿਲ ਹੈ। ਸੰਚਾਰ ਸੰਬੰਧਿਤ ਸਮਗਰੀ ਨੂੰ ਤਿਆਰ ਕਰਕੇ ਉਸਦਾ ਵਿਤਰਣ ਕੀਤਾ ਗਿਆ। ਮੋਟੇ ਅਨਾਜਾਂ ਅਤੇ ਫ਼ਸਲ ਵਿਭਿੰਨਤਾ ਉੱਪਰ ਕੇਂਦ੍ਰਿਤ 'ਕਿਸਾਨ ਸਵਰਾਜ' ਨਾਮਕ ਅਖਬਾਰ ਵੀ ਮੰਗਵਾਇਆ ਜਾਂਦਾ ਹੈ।

ਆਜ ਦੀ ਖੇਤੀ ਦੇ ਸੰਕਟ ਨਾਲ ਨਿਪਟਣ ਅਤੇ ਕੰਧਮਾਲ ਜਿਲ੍ਹੇ ਦੇ ਅਰਧ-ਖੁਸ਼ਕ ਖੇਤਰਾਂ ਦੇ ਸਮੁਦਾਇ ਦੀ ਖਾਧ ਅਤੇ ਪੋਸ਼ਣ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਨਿਰਮਾਣ ਦੁਆਰਾ ਤਿਆਰ ਕੀਤਾ ਗਿਆ ਇਹ ਮਾਡਲ ਇੱਕ ਹੱਲ ਪੇਸ਼ ਕਰਦਾ ਹੈ। ਅਨਿਯਮਿਤ ਵਰਖਾ ਅਤੇ ਜਲਵਾਯੂ ਪਰਿਵਰਤਨ ਦੇ ਇਸ ਦੌਰ ਵਿੱਚ ਅਨੁਕੂਲਨ ਲਈ ਇਹ ਇੱਕ ਵਧੀਆ ਮਾਡਲ ਹੈ ਜਿਸ ਨਾਲ ਖੇਤੀ ਪ੍ਰਣਾਲੀ ਦੇ ਅੰਦਰ ਲਚੀਲੇਪਨ ਵਿੱਚ ਵਾਧਾ ਹੋ ਰਿਹਾ ਹੈ। ਦੂਸਰੇ ਸਾਲ ਵਿੱਚ ਇਸਦਾ ਪ੍ਰਯੋਗ ਹੋਰ ਖੇਤਾਂ ਉੱਪਰ ਕੀਤਾ ਗਿਆ ਅਤੇ ਹੁਣ 27 ਪਿੰਦਾੰਮ ਵਿੱਚ 445 ਪਰਿਵਾਰ ਇਸ ਮਾਡਲ ਨੂੰ ਅਪਨਾ ਰਹੇ ਹਨ। ਸਕੂਲਾਂ ਅਤੇ ਆਂਗਨਬਾੜੀ ਦੇ ਮਿਡ ਡੇ ਮੀਲ ਪ੍ਰੋਗਰਾਮਾਂ ਵਿੱਚ ਮੋਟੇ ਅਨਾਜਾਂ ਨੂੰ ਸ਼ਾਮਿਲ ਕਰਨ ਦੇ ਲਈ ਵੀ ਯਤਨ ਸ਼ੁਰੂ ਹੋ ਚੁੱਕੇ ਹਨ। ਸਰਕਾਰੀ ਅਧਿਕਾਰੀਆਂ, ਜਨ ਪ੍ਰਤਿਨਿਧੀਆਂ ਅਤੇ ਮੀਡੀਆ ਦੀ ਸਕ੍ਰਿਅ ਸਹਿਭਾਗਿਤਾ ਨਾਲ ਇਸ ਟੀਚੇ ਦੀ ਪ੍ਰਾਪਤੀ ਦੀ ਦਿਸ਼ਾ ਵਿਚ ਯਤਨ ਕੀਤੇ ਜਾ ਰਹੇ ਹਨ।

ਧੰਨਵਾਦ

ਨਿਰਮਾਣ ਕੰਧਮਾਲ ਵਿੱਚ ਮੋਟੇ ਅਨਾਜ ਆਧਾਰਿਤ ਖੇਤੀ ਪ੍ਰਣਾਲੀ ਨੂੰ ਪੁਨਰਜੀਵਿਤ ਕਰਨ ਵਿਚ ਐਕਸ਼ਨ ਏਡ ਅਤੇ ਭਾਰਤ ਦੇ ਮੋਟੇ ਅਨਾਜਾਂ ਦੇ ਨੈਟਵਰਕ ਦੇ ਬੇਹਤਰ ਤਾਲਮੇਲ ਅਤੇ ਸਹਿਯੋਗ ਦੇ ਲਈ ਉਹਨਾਂ ਦਾ ਧੰਨਵਾਦ ਕਰਦਾ ਹੈ।Disqus Comment

Related Articles (Topic wise)

Related Articles (District wise)

About the author

नया ताजा