ਐਸ ਆਰ ਆਈ ਕ੍ਰਾਂਤੀ- ਝੋਨਾ ਕ੍ਰਾਂਤੀ

Submitted by kvm on Sun, 11/09/2014 - 16:50
ਕਿਸੇ ਨਵੀਂ ਖੋਜ ਨੂੰ ਜੀਵਿਤ ਰਹਿਣ ਲਈ ਸਹਿਯੋਗ ਦੀ ਲੋੜ ਹੁੰਦੀ ਹੈ। ਉਹੀ ਖੋਜ ਇੱਕ ਕ੍ਰਾਂਤੀ ਲਿਆ ਸਕਦੀ ਹੈ, ਬਸ਼ਰਤੇ ਉਸਨੂੰ ਸਰਕਾਰ ਵੱਲੋਂ ਮਾਨਤਾ ਅਤੇ ਸਮਰਥਨ ਮਿਲੇ। ਬਿਹਾਰ ਸਰਕਾਰ ਨੇ ਦਿਖਾ ਦਿੱਤਾ ਹੈ ਕਿ ਕਿਸ ਤਰਾ ਇੱਕ ਖੋਜ, ਜੋ ਕਿ ਇੱਕ ਕ੍ਰਾਂਤੀ ਵਿੱਚ ਬਦਲ ਗਈ ਹੋਵੇ, ਭੋਜਨ ਉਤਪਾਦਕਤਾ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਮੈਂ 2007 ਵਿੱਚ ਬਿਹਾਰ ਸੂਬੇ ਦੇ ਗਯਾ ਜ਼ਿਲੇ ਵਿੱਚ ਮਹਿਲਾ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਐਸ ਆਰ ਆਈ ਵਿਧੀ ਅਪਣਾਉਣ ਲਈ ਪ੍ਰੋਤਸ਼ਾਹਿਤ ਕਰਨ ਦੇ ਵਿਸ਼ੇਸ਼ ਉਦੇਸ਼ ਨਾਲ ਗਿਆ। ਮੈਨੂੰ ਉਮੀਦ ਸੀ ਕਿ ਮੈਨੂੰ ਉੱਥੇ ਕਈ ਮੁਸ਼ਕਿਲਾਂ ਆਉਣਗੀਆਂ, ਪਰ ਮੈਂ ਉਹਨਾਂ ਵਿੱਚ ਰੁਚੀ ਦੀ ਕਮੀ ਨੂੰ ਦੇਖ ਕੇ ਦੰਗ ਰਹਿ ਗਿਆ। ਉਹਨਾਂ ਦੀ ਧਾਰਣਾ ਉਸ ਇੱਕ ਕਿਸਾਨ ਦੁਆਰਾ ਸਪੱਸ਼ਟ ਸ਼ਬਦਾਂ ਵਿੱਚ ਦੱਸੀ ਗਈ, ਜੋ ਕਿ ਐਸ ਆਰ ਆਈ ਵਿਧੀ ਉੱਪਰ ਬਣੀ ਡਾਕੂਮੈਂਟਰੀ ਦੇਖਣ ਲਈ ਆਇਆ ਸੀ, ਜੋ ਮੈਂ ਬੋਧ ਗਯਾ ਦੇ ਇੱਕ ਪਿੰਡ ਸ਼ੇਖਵਾੜਾ ਵਿੱਚ ਦਿਖਾ ਰਿਹਾ ਸੀ। ਉਸਨੇ ਕਿਹਾ, “ਇਹ ਆਦਮੀ ਸਾਨੂੰ ਮੂਰਖ ਬਣਾਂਉਣ ਲਈ ਆਇਆ ਹੈ। ਅਸੀਂ ਕਈ ਪੀੜੀਆਂ ਤੋਂ ਝੋਨਾ ਲਗਾਉਂਦੇ ਆ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਅਸੀਂ ਇਹ ਕਿਵੇਂ ਕਰਨਾ ਹੈ।” ਸਿਰਫ਼ ਉਦੋਂ ਜਦੋਂ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਮੈਂ ਬਾਹਰ ਨਿਕਲ ਰਿਹਾ ਸੀ, ਪ੍ਰਤੀਭਾਗੀਆਂ ਵਿੱਚੋਂ ਇੱਕ ਔਰਤ, ਸ੍ਰੀਮਤੀ ਕੁੰਤੀ ਦੇਵੀ, ਮੇਰੇ ਕੋਲ ਆਈ ਅਤੇ ਦਯਾ ਦਿਖਾਉਂਦੇ ਹੋਏ ਕਿਹਾ ਕਿ ਉਹ ਆਪਣੀ ਜ਼ਮੀਨ ਉੱਪਰ ਇਸਨੂੰ ਲਾਗੂ ਕਰਕੇ ਦੇਖੇਗੀ। ਉਸਨੂੰ ਆਪਣੇ ਗਵਾਂਢੀਆਂ ਦੇ ਭਾਰੀ ਦਬਾਅ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਉਹ ਇਸਨੂੰ ਲਾਗੂ ਕਰਨ ਲਈ ਰਾਜ਼ੀ ਸੀ। ਕਿਸਾਨਾਂ ਦੀ ਰਾਇ ਬਦਲੀ ਜਦੋਂ 12-15 ਦਿਨਾਂ ਬਾਅਦ ਸ਼ਾਖਾਵਾਂ ਨਿਕਲਣੀਆਂ ਸ਼ੁਰੂ ਹੋਈਆਂ ਅਤੇ ਜਦ ਉਸਦਾ ਝਾੜ 9 ਟਨ ਪ੍ਰਤਿ ਹੈਕਟੇਅਰ ਦੇ ਬਰਾਬਰ ਨਿਕਲਿਆ।
ਸ਼ੇਖਵਾੜਾ ਅਤੇ ਹੋਰ ਪਿੰਡਾਂ ਦੀਆਂ ਵੱਡੀ ਗਿਣਤੀ ਵਿੱਚ ਔਰਤਾਂ ਨੇ ਇਸ ਬਾਰੇ ਸੁਣਿਆ ਅਤੇ ਕੁੰਤੀ ਦੇਵੀ ਕੋਲ ਇਸ ਬਾਰੇ ਗੱਲ ਕਰਨ ਅਤੇ ਸ਼ਾਖਾਵਾਂ ਦੀ ਗਿਣਤੀ ਕਰਨ ਲਈ ਆਈਆਂ। ਗਯਾ ਵਿੱਚ 100 ਤੋਂ ਜ਼ਿਆਦਾ ਔਰਤਾਂ ਨੇ ਅਤੇ ਨਾਲੰਦਾ ਜ਼ਿਲੇ ਦੀਆਂ 25 ਔਰਤਾਂ ਨੇ ਆਪਣੇ ਖੇਤਾਂ ਵਿੱਚ ਸ਼੍ਰੀ ਵਿਧੀ ਲਾਗੂ ਕਰਨ ਦਾ ਫੈਸਲਾ ਕੀਤਾ। ਇਹਨਾਂ ਪਲਾਟਾਂ ਨੂੰ ਦੇਖਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ (ਕੇ ਵੀ ਕੇ, ਬਿਹਾਰ ਖੇਤੀਬਾੜੀ ਯੂਨੀਵਰਸਿਟੀ ਦੇ ਅਧੀਨ ਸਰਕਾਰੀ ਅਦਾਰਾ) ਦੇ ਅਤੇ ਆਤਮਾ ਦੇ ਖੋਜਕਾਰ ਆਏ। ਵਿਗਿਆਨਕਾਂ ਅਤੇ ਅਫ਼ਸਰਾਂ ਨੂੰ ਫ਼ਸਲ ਦੀ ਕਟਾਈ ਅਤੇ ਫਿਰ ਕੁੱਲ ਝਾੜ ਦਾ ਅੰਦਾਜ਼ਾ ਲਗਾਉਣ ਲਈ ਖੇਤਾਂ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ। ਮਗਧ ਡਿਵੀਜ਼ਨ ਦੇ ਖੇਤੀਬਾੜੀ ਨਿਰਦੇਸ਼ਕ ਵੀ ਉਹਨਾਂ ਵਿੱਚੋਂ ਇੱਕ ਸਨ ਜੋ ਉਸ ਮੌਕੇ ਉੱਥੇ ਮੌਜ਼ੂਦ ਸਨ ਜਦ 12.5 ਟਨ ਪ੍ਰਤਿ ਹੈਕਟੇਅਰ ਝਾੜ ਨਿਕਲਿਆ। ਉਹਨਾਂ ਨੇ ਜੋ ਉੱਚ ਝਾੜ ਮਾਪਿਆ, ਉਸਨੇ ਉਹਨਾਂ ਨੂੰ ਆਪਣੇ ਸਹਿਯੋਗੀਆਂ ਅਤੇ ਉੱਚ ਅਧਿਕਾਰੀਆਂ ਨੂੰ ਲਿਆਉਣ ਲਈ ਰਾਜ਼ੀ ਕਰ ਲਿਆ - ਅਤੇ ਜ਼ਿਆਦਾ ਕਿਸਾਨਾਂ ਨੂੰ ਸਾਡੇ ਨਾਲ ਜੁੜਨ ਲਈ ਵੀ ਤਿਆਰ ਕੀਤਾ।
ਉੱਥੇ ਏਨੀ ਦਿਲਚਸਪੀ ਸੀ ਕਿ ਅਸੀਂ ਆਉਣ ਵਾਲੇ ਸਾਲ ਲਈ ਅਸੀਂ ਖੁਦ 2000 ਕਿਸਾਨਾਂ ਨਾਲ ਕੰਮ ਕਰਨ ਦਾ ਟੀਚਾ ਮਿੱਥ ਲਿਆ। ਹੈਰਾਨ ਕਰਨ ਵਾਲੀ ਗੱਲ ਸੀ ਕਿ 5000 ਤੋਂ ਜ਼ਿਆਦਾ ਕਿਸਾਨਾਂ ਨੇ ਝੋਨੇ ਦੀ ਸ਼੍ਰੀ ਵਿਧੀ ਨੂੰ ਆਪਣੇ ਖੇਤਾਂ ਵਿੱਚ ਅਜ਼ਮਾਇਆ। ਪਟਨਾ ਦੇ ਬਿਹਾਰ ਗ੍ਰਾਮੀਣ ਰੁਜ਼ਗਾਰ ਪ੍ਰਮੋਸ਼ਨ ਸੁਸਾਇਟੀ (ਵਿਸ਼ਵ ਬੈਂਕ ਦੁਆਰਾ ਫੰਡਿਡ ਬਿਹਾਰ ਸਰਕਾਰ ਦੁਆਰਾ ਚਲਾਇਆ ਜਾ ਰਿਹਾ ਪ੍ਰੋਜੈਕਟ) ਦੇ ਮੁੱਖ ਕਾਰਜਕਾਰੀ ਅਫ਼ਸਰ ਅਤੇ ਨਾਲੰਦਾ ਦੇ ਜ਼ਿਲਾ ਖੇਤੀਬਾੜੀ ਅਫ਼ਸਰ ਨੇ ਇਸ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ ਅਤੇ ਕਈ ਵਾਰੀ ਖੇਤਾਂ ਵਿੱਚ ਆਏ। ਸਥਾਨਕ ਜ਼ਿਲਾ ਜੱਜ ਅਤੇ ਕਮਿਸ਼ਨਰ ਕਈ ਵਾਰੀ ਪਿੰਡਾਂ ਵਿੱਚ ਗਏ ਅਤੇ ਕਿਸਾਨਾਂ ਨੂੰ ਇਹਨਾਂ ਸਮੁਦਾਇਆਂ ਦੀ ਭੋਜਨ ਸੁਰੱਖਿਆ ਵਿੱਚ ਬਹੁਤ ਵੱਡਾ ਯੋਗਦਾਨ ਪਾਉਣ ਲਈ ਵਧਾਈ ਵੀ ਦਿੱਤੀ।
'ਪ੍ਰਧਾਨ' ਦੁਆਰਾ ਇਹਨਾਂ ਦੋ ਜਿਲਿਆਂ ਵਿੱਚ ਵਰਕਸ਼ਾਪਾਂ ਦੀ ਲੜੀ ਆਯੋਜਿਤ ਕੀਤੀ ਗਈ ਅਤੇ ਜ਼ਿਆਦਾ ਸਮਾਂ ਨਹੀ ਗੁਜ਼ਰਿਆ ਸੀ ਕਿ ਸ਼੍ਰੀ ਵਿਧੀ ਬਾਰੇ ਗੀਤ, ਨਾਟਕ ਅਤੇ ਏਥੋਂ ਤੱਕ ਕਿਸ਼੍ਰੀ ਵਿਧੀ ਅਪਣਾਉਣ ਵਾਲੇ ਕਿਸਾਨਾਂ ਦਾ ਅਧਿਵੇਸ਼ਨ /ਮਿਲਣੀ ਪ੍ਰੋਗਰਾਮ ਵੀ ਜ਼ਿਲੇ ਵਿੱਚ ਆਯੋਜਿਤ ਹੋ ਗਏ। ਇੱਕ ਸੰਸਥਾ ਦੇ ਰੂਪ ਵਿੱਚ ਅਸੀਂ ਅਤੇ ਵਿਅਕਤੀਆਂ ਦੇ ਰੂਪ ਵਿੱਚ ਸਾਡੇ ਕਾਮਯਾਬ ਐਸ ਆਰ ਆਈ ਕਿਸਾਨਾਂ ਨੂੰ ਮਾਨਤਾ ਮਿਲਣ ਲੱਗੀ। ਐਸ ਆਰ ਆਈ ਕਿਸਾਨਾਂ ਨੂੰ ਉਹਨਾਂ ਦੀਆਂ ਸਫਲਤਾਵਾਂ ਲਈ ਐਵਾਰਡ ਮਿਲਣ ਲੱਗੇ ਅਤੇ ਵਿਭਾਗ ਦੁਆਰਾ ਆਯੋਜਿਤ ਕਿਸਾਨ ਮੇਲਿਆਂ ਵਿੱਚ ਉਹਨਾਂ ਨੂੰ ਆਪਣੇ ਤਜ਼ਰਬੇ ਸਾਂਝੇ ਕਰਨ ਲਈ ਬੁਲਾਇਆ ਜਾਣ ਲੱਗਿਆ। ਜ਼ਿਆਦਾ ਤੋਂ ਜ਼ਿਆਦਾ ਕਿਸਾਨ ਐਸ ਆਰ ਆਈ ਬਾਰੇ ਗੱਲ ਕਰਨ ਲੱਗੇ, ਅਪਣਾਉਣ ਲੱਗੇ ਅਤੇ ਵਧੀਆ ਝਾੜ ਪ੍ਰਾਪਤ ਕਰਨ ਲੱਗੇ। 2012-13 ਵਿੱਚ, ਪ੍ਰਧਾਨ ਆਪਣੇ 9 ਸਹਿਯੋਗੀ ਸੰਸਥਾਵਾਂ ਨਾਲ ਮਿਲ ਕੇ ਬਿਹਾਰ ਦੇ 9 ਜਿਲਿਆਂ ਵਿੱਚ 25000 ਤੋਂ ਜ਼ਿਆਦਾ ਕਿਸਾਨ ਪਰਿਵਾਰਾਂ ਤੱਕ ਪਹੁੰਚਣ ਵਿੱਚ ਸਫ਼ਲ ਰਹੇ।
ਐਸ ਡਬਲਿਊ ਆਈ ਵੱਲ ਕਦਮ2008-09 ਦੇ ਸੀਜ਼ਨ ਲਈ, ਆਤਮਾ ਵੱਲੋਂ ਪ੍ਰਧਾਨ ਨੂੰ ਇੱਕ ਛੋਟੀ ਗ੍ਰਾਂਟ ਦਿੱਤੀ ਗਈ ਅਤੇ ਬੀ ਆਰ ਐਲ ਪੀ ਐਸ ਦੇ ਸਹਿਯੋਗ ਨਾਲ ਗਯਾ ਅਤੇ ਨਾਲੰਦਾ ਜ਼ਿਲੇ ਦੇ 278 ਕਿਸਾਨਾਂ ਨਾਲ ਅਸੀਂ ਕਣਕ ਵਿੱਚ ਵੀ ਐਸ ਆਰ ਆਈ ਵਿਧੀ ਦੇ ਸਿਧਾਂਤ ਲਾਗੂ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ। ਝੋਨੇ ਵਿੱਚ ਇਸਦੇ ਏਨੇ ਸਪੱਸ਼ਟ ਨਤੀਜੇ ਦੇਖਣ ਤੋਂ ਬਾਅਦ, ਕਣਕ ਵਿੱਚ ਉਹੀ ਵਿਧੀ ਅਪਣਾਉਣ ਬਾਰੇ ਥੋੜਾ ਪ੍ਰਤੀਰੋਧ ਸੀ। ਘੱਟ ਬੀਜ ਦੀ ਜਰੂਰਤ ਅਤੇ ਜ਼ਿਆਦਾ ਝਾੜ ਨੇ ਕਈ ਕਿਸਾਨਾਂ ਨੂੰ ਇਸ ਵਿਧੀ ਨੂੰ ਕਣਕ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ ਹਾਲਾਂਕਿ ਉਹਨਾਂ ਨੂੰ ਵਾਧੂ ਮਜ਼ਦੂਰਾਂ ਦੀ ਜਰੂਰਤ ਦਾ ਵੀ ਡਰ ਸੀ (ਖ਼ਾਸ ਕਰਕੇ ਬਿਜਾਈ ਦੇ ਸਮੇਂ)।
ਇੱਕ ਵਾਰ ਫਿਰ, ਵੱਡੀ ਗਿਣਤੀ ਵਿੱਚ ਲੋਕ ਖੇਤ ਦੇਖਣ ਆਏ ਜਿੰਨਾਂ ਵਿੱਚ ਕਿਸਾਨ, ਸਥਾਨੀ ਸਰਕਾਰੀ ਅਧਿਕਾਰੀ ਅਤੇ ਇੱਥੋਂ ਤੱਕ ਕਿ ਭਾਰਤੀ ਖੇਤੀਬਾੜੀ ਖੋਜ ਸੰਸਥਾਨ (ਆਈ ਸੀ ਏ ਆਰ) ਦੇ ਪ੍ਰਤੀਨਿਧੀ, ਗ੍ਰਾਮੀਣ ਵਿਕਾਸ ਮੰਤਰਾਲੇ ਦੇ ਜੁਆਇੰਟ ਸੈਕਰੇਟਰੀ ਸ਼੍ਰੀ ਟੀ ਵਿਜੈ ਕੁਮਾਰ ਸੂਬੇ ਦੇ ਕਈ ਅਧਿਕਾਰੀਆਂ ਦੇ ਨਾਲ ਸ਼੍ਰੀ ਵਿਧੀ ਨਾਲ ਬੀਜੀ ਕਣਕ ਵਾਲੇ ਖੇਤ ਦੇਖਣ ਆਏ ਅਤੇ ਬੀ ਆਰ ਐਲ ਪੀ ਐਸ ਦੁਆਰਾ ਪ੍ਰੋਤਸ਼ਾਹਿਤ ਸੈਲਫ਼ ਹੈਲਪ ਗਰੁੱਪਾਂ ਦੀਆਂ ਮੈਂਬਰ ਔਰਤਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਪਿੰਡ ਵਾਲਿਆਂ ਦੇ ਐਸ ਆਰ ਆਈ ਝੋਨੇ ਅਤੇ ਐਸ ਆਰ ਆਈ ਕਣਕ ਦੇ ਬਾਰੇ ਵਿੱਚ ਰੋਚਕ ਤਜ਼ਰਬਿਆਂ ਨੂੰ ਸੁਣਿਆ ਅਤੇ ਐਸ ਆਰ ਆਈ ਕਣਕ ਦੇ ਖੇਤ ਵਿੱਚ ਜ਼ਿਆਦਾ ਟਿੱਲਰਿੰਗ (ਸ਼ਾਖਾਵਾਂ) ਦੇਖੀ। ਸਾਰੇ ਅਫ਼ਸਰ, ਜੋ ਇਹ ਪਲਾਟ ਦੇਖਣ ਆਏ, ਔਰਤ ਮੈਂਬਰਾਂ ਦੀਆਂ ਕੋਸ਼ਿਸ਼ਾਂ ਦੇ ਏਨੇ ਵਧੀਆ ਨਤੀਜੇ ਦੇਖ ਕੇ ਉਤਸ਼ਾਹਿਤ ਸਨ। 2009-10 ਦੇ ਸੀਜ਼ਨ ਦੇ ਅੰਤ ਵਿੱਚ, 15000 ਕਿਸਾਨਾਂ ਨੇ ਕਣਕ ਵਿੱਚ ਐਸ ਆਰ ਆਈ ਵਿਧੀ ਅਪਣਾਈ।
2009-10 ਦੇ ਸੀਜ਼ਨ ਦੌਰਾਨ, ਆਤਮਾ ਨੇ ਪ੍ਰਧਾਨ ਨੂੰ ਤੋਰੀਏ ਦਾ ਝਾੜ ਵਧਾਉਣ ਦੇ ਤਰੀਕੇ ਨੂੰ ਮਾਨਤਾ ਦਿਵਾਉਣ ਲਈ ਇੱਕ ਪਾਇਲਟ ਪ੍ਰੋਜੈਕਟ ਚਲਾਉਣ ਲਈ ਸੱਦਾ ਦਿੱਤਾ। ਵੱਡੀ ਗਿਣਤੀ ਵਿੱਚ ਵਿਗਿਆਨੀਆਂ ਅਤੇ ਅਧਿਕਾਰੀਆਂ ਨੂੰ ਇਹਨਾਂ ਅਲੱਗ-ਅਲੱਗ ਐਸ ਆਰ ਆਈ ਵਿਧੀ ਵਾਲੇ ਖੇਤਾਂ ਨੂੰ ਦੇਖਣ ਲਈ ਸੱਦਾ ਦਿੱਤਾ ਗਿਆ ਅਤੇ ਇਸਦੇ ਸਭਤੋਂ ਵਧੀਆ ਨਤੀਜਿਆਂ ਵਿੱਚੋਂ ਇੱਕ ਨਤੀਜਾ ਇਹ ਨਿਕਲਿਆ ਕਿ ਗਿਆਨ ਦੇ ਆਦਾਨ-ਪ੍ਰਦਾਨ ਦਾ ਮੌਕਾ ਮਿਲਿਆ, ਉਦਾਹਰਣ ਦੇ ਲਈ ਕਣਕ ਖੋਜ ਸੰਸਥਾਨ ਦੇ ਪ੍ਰਤੀਨਿਧੀਆਂ ਨਾਲ ਅਤੇ ਤੋਰੀਆ ਸਰ•ੋ ਖੋਜ ਸੰਸਥਾਨ ਨਿਦੇਸ਼ਾਲਯ ਦੇ ਵਿਗਿਆਨੀਆਂ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਮਿਲਣਾ। ਐਸ ਆਰ ਆਈ ਵਿਧੀ ਨਾਲ ਬੀਜੇ ਗਏ ਤੋਰੀਏ ਦੇ ਮਿਲੇ ਵਧੀਆ ਝਾੜ ਨੇ ਸਥਾਂਨਕ ਅਧਿਕਾਰੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਉਹਨਾਂ ਨੇ ਗਯਾ ਜਿਲ•ੇ ਦੇ 11 ਬਲਾਕਾਂ ਵਿੱਚ ਐਸ ਆਰ ਆਈ ਵਿਧੀ ਨਾਲ ਤੋਰੀਏ ਦੀ ਬਿਜਾਈ ਨੂੰ ਪ੍ਰੋਤਸ਼ਾਹਿਤ ਕਰਨ ਲਈ ਮਹਿਲਾ ਕਿਸਾਨਾਂ ਦੇ ਫੀਲਡ ਸਕੂਲ ਲਗਾਉਣ ਲਈ ਸਹਿਯੋਗ ਦਿੱਤਾ।
2012 ਵਿੱਚ, ਅਸੀਂ ਜਿਮੀਕੰਦ ਦੀ ਫ਼ਸਲ ਵਿੱਚ ਵੀ ਐਸ ਆਰ ਆਈ ਵਿਧੀ ਦਾ ਪਰੀਖਣ ਕੀਤਾ। ਐਸ ਆਰ ਆਈ ਵਿਧੀ ਰਹੀ ਇਸ ਫ਼ਸਲ ਵਿੱਚ ਵੀ ਝਾੜ ਦਾ ਵਧਣਾ ਕਾਫ਼ੀ ਉਤਸਾਹ ਵਧਾਉਣ ਵਾਲਾ ਰਿਹਾ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਇਸ ਫ਼ਸਲ ਵਿੱਚ ਐਸ ਆਰ ਆਈ ਨੂੰ ਅਪਣਾਇਆ। ਬਾਕੀ ਫ਼ਸਲਾਂ ਉੱਪਰ ਕੰਮ ਕਰਨ ਕਰਕੇ ਅਸੀਂ ਐਸ ਆਰ ਆਈ ਦੇ ਪਿੱਛੇ ਕੰਮ ਕਰਨ ਵਾਲੇ ਮੁੱਖ ਸਿਧਾਂਤਾਂ ਅਤੇ ਜੜਾਂ ਨੂੰ ਵਧਣ ਲਈ ਜਗਾ ਉਪਲਬਧ ਕਰਵਾਉਣ ਦੇ ਤਰਕ ਨੂੰ ਵਿਸਤਾਰ ਵਿੱਚ ਸਮਝਣ ਲਈ ਪ੍ਰੇਰਿਆ। ਐਸ ਆਰ ਆਈ ਨੂੰ ਜੜ ਗਹਿਨਤਾ ਪ੍ਰਣਾਲੀ ਦੇ ਤੌਰ 'ਤੇ ਜਾਣਿਆ ਜਾਣ ਲੱਗਿਆ। ਇਹ ਵੀ ਕਿਸਮਤ ਦੀ ਗੱਲ ਹੈ ਕਿ 'ਸ਼੍ਰੀ' ਸ਼ਬਦ ਆਦਰ ਦੇਣ ਲਈ ਵਰਤਿਆ ਜਾਂਦਾ ਹੈ। “ਸ਼੍ਰੀ ਵਿਧੀ” ਜਲਦੀ ਹੀ ਬਿਹਾਰ ਦੇ ਪੇਂਡੂ ਖੇਤਰਾਂ ਅਤੇ ਨੀਤੀਆਂ ਬਣਾਉਣ ਵਾਲਿਆਂ ਦਰਮਿਆਨ ਇੱਕ ਆਮ ਨਾਮ ਬਣ ਗਿਆ।
ਧਿਆਨ ਆਕ੍ਰਸ਼ਿਤ ਕਰਨਾ
2008-09 ਵਿੱਚ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਸ਼੍ਰੀ ਝੋਨੇ ਉੱਪਰ ਸੂਬਾ ਪੱਧਰੀ ਵਰਕਸ਼ਾਪ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਦਾ ਉਦਘਾਟਨ ਉਸ ਸਮੇਂ ਦੀ ਬਿਹਾਰ ਦੀ ਖੇਤੀਬਾੜੀ ਮੰਤਰੀ ਸ਼੍ਰੀਮਤੀ ਡਾ. ਰੇਨੂੰ ਕੁਮਾਰੀ ਕੁਸ਼ਵਾਹਾ ਦੁਆਰਾ ਕੀਤਾ ਗਿਆ। ਉਹਨਾਂ ਨੇ ਕਿਸਾਨਾਂ, ਖ਼ਾਸ ਤੌਰ 'ਤੇ ਮਹਿਲਾ ਕਿਸਾਨਾਂ ਦੇ ਤਜ਼ਰਬੇ ਸੁਣਨ ਵਿੱਚ ਖ਼ਾਸੀ ਦਿਲਚਸਪੀ ਦਿਖਾਈ। 2009 ਦੇ ਪਹਿਲੇ ਮਹੀਨਿਆਂ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨੇ ਪੂਰੇ ਸੂਬੇ ਦੇ ਕਿਸਾਨਾਂ ਨੂੰ ਕਿਸਾਨ ਮਹਾਂਪੰਚਾਇਤ ਜਾਂ ਕਿਸਾਨਾਂ ਦੇ ਵੱਡੇ ਇਕੱਠ ਲਈ ਬੁਲਾਇਆ। 2500 ਤੋਂ ਜ਼ਿਆਦਾ ਕਿਸਾਨਾਂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਮੰਤਰੀਆਂ ਦੀ ਕੌਸਿਲ ਦੇ ਮੈਂਬਰਾਂ ਅਤੇ ਬੂਬੇ ਦੇ ਹੋਰ ਉੱਚ ਅਧਿਕਾਰੀਆਂ ਨਾਲ ਮਿਲ ਕੇ ਭਾਗ ਲਿਆ। ਸੱਦੇ ਗਏ ਕਿਸਾਨਾਂ ਵਿੱਚੋਂ ਇੱਕ ਗਯਾ ਜਿਲ•ੇ ਦੀ ਕਿਸਾਨ ਸ਼੍ਰੀਮਤੀ ਬਾਰਾਤੀ ਦੇਵੀ ਸੀ ਜਿਸਨੇ ਆਪਣੇ ਖੇਤਾਂ ਵਿੱਚ 18.1 ਟਨ ਪ੍ਰਤਿ ਹੈਕਟੇਅਰ ਝਾੜ ਲਿਆ ਸੀ। ਉਸਨੂੰ ਮੀਟਿੰਗ ਦੇ ਆਯੋਜਕਾਂ ਨੇ ਆਪਣੇ ਤਜ਼ਰਬੇ ਦੋ ਮਿਨਟ ਵਿੱਚ ਰੱਖਣ ਲਈ ਕਿਹਾ। ਮੁੱਖ ਮੰਤਰੀ ਇੱਕ ਪਿੰਡ ਦੀ ਔਰਤ ਵੱਲੋਂ ਅਜਿਹੇ ਸ਼ਾਨਦਾਰ ਨਤੀਜੇ ਸਾਂਝੇ ਕਰਨ 'ਤੇ ਹੈਰਾਨ ਸਨ। ਇਸ ਲਈ ਉਹਨਾਂ ਨੇ ਆਯੋਜਕਾਂ ਨੂੰ ਉਸ ਮਹਿਲਾ ਕਿਸਾਨ ਨੂੰ ਹੋਰ ਸਮਾਂ ਦੇਣ ਲਈ ਕਿਹਾ। ਉਹ ਆਪਣੇ ਤਜ਼ਰਬਿਆਂ ਬਾਰੇ ਅੱਧੇ ਘੰਟੇ ਤੱਕ ਬੋਲੀ ਅਤੇ ਉਸਨੇ ਉੱਥੇ ਉਪਸਥਿਤ ਸਭ ਲੋਕਾਂ ਨੂੰ ਕਾਇਲ ਕਰ ਦਿੱਤਾ।
ਅਕਤੂਬਰ 2009 ਵਿੱਚ ਬੀ ਆਰ ਐਲ ਪੀ ਐਸ ਵੱਲੋਂ ਸੈਲਫ਼ ਹੈਲਪ ਗਰੁੱਪ ਦੀਆਂ ਮੈਂਬਰ ਔਰਤਾਂ ਦੀ ਇੱਕ ਵੱਡੀ ਮੀਟਿੰਗ ਆਯੋਜਿਤ ਕੀਤੀ ਗਈ। ਬਾਕੀ ਸਟਾਲਾਂ ਵਿਚਕਾਰ ਮੁੱਖ ਮੰਤਰੀ ਦਾ ਧਿਆਨ ਆਕ੍ਰਸ਼ਿਤ ਕਰਨ ਲਈ ਐਸ ਆਰ ਆਈ ਦਾ ਵੀ ਇੱਕ ਸਟਾਲ ਲਗਾਇਆ ਗਿਆ। ਮੁੱਖ ਮੰਤਰੀ ਨੇ ਮੀਟਿੰਗ ਦਾ ਉਦਘਾਟਨ ਕਰਨ ਤੋਂ ਪਹਿਲਾ ਉਸ ਸਟਾਲ ਦਾ ਦੌਰਾ ਕੀਤਾ ਅਤੇ ਸਟਾਲ 'ਤੇ ਮੌਜ਼ੂਦ ਕਿਸਾਨਾਂ ਨਾਲ ਗੱਲਬਾਤ ਕੀਤੀ। ਇੱਥੇ ਹੀ ਉਹਨਾਂ ਨੇ ਪਹਿਲੀ ਵਾਰ ਐਸ ਆਰ ਆਈ ਦਾ ਮੈਨੂਅਲ ਦੇਖਿਆ ਅਤੇ ਸ਼ਾਇਦ ਇਹੀ ਉਹਨਾਂ ਦਾ ਉੱਥੇ ਜ਼ਿਆਦਾ ਦੇਰ ਤੱਕ ਰੁਕੇ ਰਹਿਣ ਦਾ ਇੱਕ ਹੋਰ ਕਾਰਨ ਸੀ। ਸੈਲਫ਼ ਹੈਲਪ ਗਰੁੱਪਾਂ ਲਈ ਆਪਣੇ ਸੰਬੋਧਨ ਵਿੱਚ ਉਹਨਾਂ ਨੇ ਜੜ• ਗਹਿਨਤਾ ਪ੍ਰਣਾਲੀ ਨੂੰ 'ਖਾਧ ਸਮੱਸਿਆ ਦਾ ਹੱਲ ਹੀ ਨਿਕਲ ਆਏਗਾ' ਦੇ ਤੌਰ ਤੇ ਸਾਹਮਣੇ ਰੱਖਿਆ।
ਵੱਡੇ ਪੱਧਰ 'ਤੇ ਪ੍ਰਸਾਰ
2010-11 ਵਿੱਚ , ਮੁੱਖ ਮੰਤਰੀ, ਖੇਤੀਬਾੜੀ ਮੰਤਰੀ ਸ਼੍ਰੀਮਤੀ ਰੇਨੂ ਕੁਮਾਰੀ ਨਾਲ ਗਯਾ ਆਏ। ਉਹਨਾਂ ਦੇ ਸ਼੍ਰੀ ਵਿਧੀ ਵਾਲੇ ਕਣਕ ਦੇ ਖੇਤਾਂ ਦੇ ਇਸ ਦੌਰੇ ਅਤੇ ਕਿਸਾਨਾਂ ਨਾਲ ਉਹਨਾਂ ਦੀ ਗੱਲਬਾਤ ਨੇ ਜ਼ਿਆਦਾ ਅਧਿਕਾਰੀਆਂ (ਜਿੰਨਾਂ ਵਿੱਚ ਖੇਤੀ ਉਤਪਾਦਨ ਕਮਿਸ਼ਨਰ ਵੀ ਸ਼ਾਮਿਲ ਸਨ) ਨੂੰ ਯਕੀਨ ਦਿਵਾਇਆ ਅਤੇ ਸੂਬਾ ਸਰਕਾਰ ਦੇ ਪੂਰੇ ਸੂਬੇ ਵਿੱਚ ਸ਼੍ਰੀ ਵਿਧੀ ਦੇ ਵੱਡੇ ਪੱਧਰ 'ਤੇ ਪ੍ਰਸਾਰ ਦੇ ਨਾਲ ਹਰ ਜਿਲ•ੇ ਵਿੱਚ ਘੱਟੋਂ- ਘੱਟ 5 ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਲੈਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ। ਸਰਕਾਰ ਨੇ ਪ੍ਰਧਾਂਨ ਸੰਸਥਾਂ ਨੂੰ ਵਿਭਿਂੰਨ ਡਿਵੀਜ਼ਨਾਂ ਵਿੱਚ ਟ੍ਰੇਨਿੰਗ ਪ੍ਰੋਗਰਾਮ ਚਲਾਉਣ ਦਾ ਸੱਦਾ ਦਿੱਤਾ। ਅਸੀਂ ਪਿੰਡ ਦੀਆਂ ਔਰਤਾਂ ਨਾਲ ਫੈਸੀਲਿਟੇਟਰ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਕਿਸਾਨਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ। ਇਹ ਬਹੁਤ ਹੀ ਉਤਸ਼ਾਹਜਨਕ ਸੀ ਕਿ 2009 ਅਤੇ 2010 ਵਿਚਕਾਰ ਸੋਕੇ ਦੇ ਬਾਵਜ਼ੂਦ ਸਾਡੇ ਕੰਮ ਵਿੱਚ ਦਿਲਚਸਪੀ ਨਹੀਂ ਘਟੀ ਸੀ।
ਇਸ ਤੋਂ ਵੀ ਜ਼ਿਆਦਾ ਉਤਸ਼ਾਹ ਵਾਲੀ ਗੱਲ ਬਿਹਾਰ ਸਰਕਾਰ ਵੱਲੋਂ ਸਾਲ 2011 ਨੂੰ ਐਸ ਆਰ ਆਈ ਸਾਲ ਘੋਸ਼ਿਤ ਕੀਤਾ ਜਾਣਾ ਸੀ ਅਤੇ ਇਸਨੂੰ ਐਸ ਆਰ ਆਈ ਕ੍ਰਾਂਤੀ ਦਾ ਨਾਮ ਦਿੱਤਾ ਗਿਆ। ਇਸ ਦੀਆਂ ਤਿਆਰੀਆਂ ਲਈ ਵਿਭਿੰਨ ਸਰਕਾਰੀ ਏਜੰਸੀਆਂ ਵੱਲੋਂ ਆਤਮਾ ਦੀ ਮੱਦਦ ਨਾਲ ਪ੍ਰਚਾਰ ਸਮੱਗਰੀ ਤਿਆਰ ਕੀਤੀ ਗਈ ਜਿਸ ਵਿੱਚ ਸਾਡੇ ਵੱਲੋਂ ਤਿਆਰ ਕੀਤੀ ਸਮੱਗਰੀ ਨੂੰ ਵੀ ਸ਼ਾਮਿਲ ਕੀਤਾ ਗਿਆ। ਜਨਵਰੀ 2011 ਦੇ ਪਹਿਲੇ ਦਿਨਾਂ ਵਿੱਚ, ਐਸ ਆਰ ਆਈ ਕ੍ਰਾਂਤੀ ਦੇ ਸਾਲ ਦੀ ਸ਼ੁਰੂਆਤ ਵਿੱਚ ਪਟਨਾ ਦੇ ਐਸ ਕੇ ਮੈਮੋਰੀਅਲ ਹਾਲ ਵਿੱਚ ਆਯੋਜਿਤ ਵਿਸ਼ੇਸ਼ ਸਤਰ ਵਿੱਚ ਮੁੱਖ ਮੰਤਰੀ ਨੇ ਖੁਦ 2600 ਜਿਲ•ਾ ਅਫ਼ਸਰਾਂ ਦੇ ਸਾਹਮਣੇ ਆਉਣ ਵਾਲੇ ਸਾਲਾਂ ਵਿੱਚ ਐਸ ਆਰ ਆਈ ਝੋਨੇ ਨੂੰ 3,50,000 ਹੈਕਟੇਅਰ ਤੱਕ ਪਹੁੰਚਾਉਣ ਦੇ ਆਪਣੀ ਸਰਕਾਰ ਦੇ ਇਰਾਦੇ ਬਾਰੇ ਦੱਸਿਆ।
ਉਸ ਸਮੇਂ ਦੇ ਬਿਹਾਰ ਖੇਤੀਬਾੜੀ ਪ੍ਰਬੰਧਨ ਵਿਸਤਾਰ ਅਤੇ ਪਰੀਖਣ ਸੰਸਥਾਨ ਦੇ ਨਿਰਦੇਸ਼ਕ ਡਾ. ਆਰ ਕੇ ਸੋਹਾਨੇ ਨੇ ਬਿਹਾਰ ਦੇ ਸਾਰੇ ਜਿਲਿਆਂ ਅਤੇ ਡਿਵੀਜ਼ਨਾਂ ਵਿੱਚ ਟ੍ਰੇਨਿੰਗ ਵਰਕਸ਼ਾਪਾਂ ਆਯੋਜਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨੇ ਖਬਰਾਂ ਅਤੇ ਨਤੀਜਿਆਂ ਦੇ ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਕਿਸਾਨਾਂ ਜਿਵੇਂ ਜੈਜੀਤ ਕੁਮਾਰ, ਬਾਰਤੀ ਦੇਵੀ ਅਤੇ ਸੁਨੀਤਾ ਦੇਵੀ ਨੇ ਪਟਨਾ ਦੇ ਅਧਿਕਾਰੀਆਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਵਿਭਿੰਨ ਪਿੰਡਾਂ ਤੋਂ ਪਿੰਡ ਦੀਆਂ 2 ਔਰਤਾਂ ਅਤੇ ਇੱਕ ਆਦਮੀ ਦੀ ਟੀਮ ਨੇ ਬਿਹਾਰ ਦੇ 38 ਜਿਲਿ•ਆਂ ਵਿੱਚ ਟ੍ਰੇਨਿੰਗ ਅਤੇ ਸਹਿਯੋਗ ਦਿੱਤਾ।
ਨਤੀਜੇ ਸ਼ਾਨਦਾਰ ਰਹੇ ਹਨ। 2011-12 ਦੇ ਸੀਜ਼ਨ ਦੌਰਾਨ, ਸੂਬੇ ਦੇ ਅੰਕੜੇ 335,000 ਹੈਕਟੇਅਰ ਐਸ ਆਰ ਆਈ ਝੋਨੇ ਅਤੇ 26000 ਕਿਸਾਨ ਪਰਿਵਾਰਾਂ ਦੇ ਸ਼ਾਮਿਲ ਹੋਣ ਦੀ ਗੱਲ ਕਰ ਰਹੇ ਹਨ। ਬਿਹਾਰ ਸੂਬੇ ਵਿੱਚ ਝੋਨੇ ਦੀ ਕੁੱਲ ਪੈਦਾਵਾਰ 7.2 ਮਿਲੀਅਨ ਟਨ ਤੱਕ ਪਹੁੰਚ ਗਈ ਜਿਸਨੇ 4.6 ਮਿਲੀਅਨ ਟਨ ਦਾ ਪਿਛਲਾ ਰਿਕਾਰਡ ਤੋੜ ਦਿੱਤਾ। ਇਸ ਵਿੱਚੋਂ ਜ਼ਿਆਦਾਤਰ ਹਿੱਸਾ ਐਸ ਆਰ ਆਈ ਵਾਲੇ ਖੇਤਾਂ ਵਿੱਚੋਂ ਆਇਆ ਜਿੱਥੇ ਔਸਤ ਝਾੜ ਪ੍ਰਤਿ ਹੈਕਟੇਅਰ ਲਗਭਗ 7 ਟਨ ਸੀ। ਨਾਲੰਦਾ ਜਿਲ•ੇ ਦੇ ਪਿੰਡ ਦਰਵੇਸ਼ਪੁਰਾ ਦੇ ਕਿਸਾਨਾਂ ਵਿੱਚੋਂ ਇੱਕ ਕਿਸਾਨ ਨੇ 22.4 ਟਨ ਪ੍ਰਤਿ ਹੈਕਟੇਅਰ ਝਾੜ ਲਿਆ ਅਤੇ 15 ਜਨਵਰੀ 2013 ਨੂੰ ਉਸ ਕਿਸਾਨ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਵਿਸ਼ੇਸ਼ ਕ੍ਰਿਸ਼ੀ ਕਰਮਨ ਐਵਾਰਡ ਨਾਲ ਨਿਵਾਜ਼ਿਆ ਗਿਆ। ਬਿਹਾਰ ਦੇ ਖੇਤੀਬਾੜੀ ਮੰਤਰੀ ਨੂੰ ਸੂਬੇ ਵਿੱਚ ਵਧੀਆ ਝਾੜ ਅਤੇ ਕੁੱਲ ਉਤਪਾਦਨ ਦੇ ਸਤਰ ਦੇ ਲਈ ਵੀ ਉਸੇ ਹੀ ਸਨਮਾਨ ਨਾਲ ਨਿਵਾਜ਼ਿਆ ਗਿਆ। ਬਿਹਾਰ ਵਿੱਚ ਜੋ ਕੁੱਝ ਹੋ ਰਿਹਾ ਹੈ, ਉਸ ਉੱਪਰ ਸਾਨੂੰ ਗਰਵ ਹੈ।
Disqus Comment