ਜੈਵ ਤਕਨੀਕ- ਖੇਤੀ ਅਤੇ ਸਿਹਤ ਦੇ ਲਈ ਖਤਰਾ

Submitted by kvm on Tue, 08/26/2014 - 17:02

ਜ਼ਾਹਿਰ ਹੈ, ਇਹ ਮਾਮਲਾ ਸਾਡੀ ਸੰਪੂਰਨ ਖੇਤੀ ਪ੍ਰਣਾਲੀ, ਖਾਧ ਸੁਰੱਖਿਆ ਅਤੇ ਮਨੁੱਖਾਂ ਅਤੇ ਪਸ਼ੂਆਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ। ਇਸਲਈ ਹੜਬੜੀ ਵਿੱਚ ਇਹਨਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਖੇਤੀ ਵਿਗਿਆਨਕਾਂ ਦਾ ਮੰਨਣਾ ਹੈ ਕਿ ਜੀ ਐਮ ਪ੍ਰਕ੍ਰਿਆ ਤੋਂ ਤਿਆਰ ਬੀਜ ਦਾ ਜੈਵ ਰਸਾਇਣ ਹਾਈਬ੍ਰਿਡ ਬੀਜ ਵਿੱਚ ਤਬਦੀਲ ਹੁੰਦੇ ਸਮੇਂ ਨਵਾਂ ਵਿਸ਼ੈਲਾ ਰੂਪ ਧਾਰਣ ਕਰ ਲੈਂਦਾ ਹੈ ਅਤੇ ਇਸਦੇ ਪੋਸ਼ਕ ਤੱਤਾਂ ਦੇ ਗੁਣਾਂ ਵਿੱਚ ਕਮੀ ਆ ਜਾਂਦੀ ਹੈ। ਲਿਹਾਜ਼ਾ ਜੋ ਮਨੁੱਖ ਅਤੇ ਪਸ਼ੂ ਇਹਨਾਂ ਬੀਜਾਂ ਤੋਂ ਉਤਪਾਦਿਤ ਫ਼ਸਲਾਂ ਨੂੰ ਆਹਾਰ ਬਣਾਉਂਦੇ ਹਨ, ਉਹਨਾਂ ਦੀ ਪ੍ਰਤੀਰੋਧਾਤਮਕ ਸ਼ਕਤੀ ਘਟਣ ਲੱਗਦੀ ਹੈ।

ਖੇਤੀ ਦੇ ਲਈ ਜੀ ਐਮ ਭਾਵ ਅਨੁਵੰਸ਼ਿਕ ਪਰਿਵਰਤਿਤ ਤਕਨੀਕ ਨੂੰ ਸ਼ੁਰੂਆਤੀ ਦੌਰ ਵਿੱਚ ਇਸ ਲਈ ਸ੍ਰੇਸ਼ਠ ਮੰਨਿਆ ਗਿਆ ਕਿਉਂਕਿ ਇਸ ਨਾਲ ਨਵੀਂ ਹਰੀ ਕ੍ਰਾਂਤੀ ਦੀ ਉਮੀਦ ਜਗੀ ਸੀ। ਲਿਹਾਜ਼ਾ ਜੈਨੇਟਿਕ ਮੋਡੀਫਾਈਡ ਇੰਜੀਨੀਅਰਿੰਗ ਨਾਲ ਤਿਆਰ ਬੀਜਾਂ ਦੇ ਰਾਹੀ ਬੰਪਰ ਪੈਦਾਵਾਰ ਦੇ ਨਾਲ ਭੁੱਖਮਰੀ ਅਤੇ ਕੁਪੋਸ਼ਣ ਤੋਂ ਮੁਕਤੀ ਦੇ ਉਪਾਅ ਲੱਭੇ ਜਾਣ ਲੱਗੇ। ਪਰ ਇਸੇ ਵਿਚਕਾਰ ਮਨੁੱਖਾਂ ਅਤੇ ਪਸ਼ੂਆਂ ਦੀ ਸਿਹਤ, ਖੇਤੀ ਅਤੇ ਵਾਤਾਵਰਣ ਨਾਲ ਜੁੜੇ ਕਈ ਤੱਥਾਤਮਕ ਅਧਿਐਨਾਂ ਦੇ ਚਲਦਿਆਂ ਜੀ ਐਮ ਬੀਜਾਂ ਨਾਲ ਉਤਪਾਦਿਤ ਫ਼ਸਲਾਂ ਨੂੰ ਖਤਰਨਾਕ ਦੱਸਿਆ ਗਿਆ।
ਭਾਰਤ ਬੀ ਟੀ ਨਰਮੇ ਦੇ ਦੁਸ਼ਪਰਿਣਾਮ ਹਾਲੇ ਤੱਕ ਭੁਗਤ ਰਿਹਾ ਹੈ। ਇਸਲਈ ਜਦ ਬੀ ਟੀ ਬੈਂਗਣ ਦਾ ਵਿਵਾਦ ਛਿੜਿਆ ਤਾਂ ਦੁਨੀਆ ਦੇ 17 ਵਿਗਿਆਨਕਾਂ ਨੇ ਪੂਰਵ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ ਜੀ ਐਮ ਬੀਜਾਂ ਦੀਆਂ ਆਸ਼ੰਕਾਵਾਂ ਤੋਂ ਜਾਣੂ ਕਰਵਾਇਆ। ਪੂਰਵ ਗ੍ਰਾਮੀਣ ਵਿਕਾਸ ਮੰਤਰੀ ਜੈਰਾਮ ਰਮੇਸ਼ ਨੇ ਵੀ ਜੀ ਐਮ ਫ਼ਸਲਾਂ ਦੀ ਉਪਯੋਗਿਤਾ ਉੱਪਰ ਸ਼ੰਕਾ ਜਤਾਈ। ਖੇਤੀ ਮੰਤਰਾਲੇ ਨਾਲ ਸੰਬੰਧਿਤ ਸੰਸਦੀ ਸਮਿਤੀ ਇਹਨਾਂ ਬੀਜਾਂ ਨੂੰ ਨਕਾਰ ਚੁੱਕੀ ਹੈ। ਇਹੀ ਨਹੀਂ ਸਰਵਉੱਚ ਅਦਾਲਤ ਦੇ ਧਿਆਨ ਵਿੱਚ ਜਦ ਇਹ ਮਾਮਲਾ ਲਿਆਂਦਾ ਗਿਆ ਤਾਂ ਉਸਨੇ ਤਕਨੀਕੀ ਮਾਹਿਰਾਂ ਦੀ ਸਮਿਤੀ ਦੇ ਸੁਝਾਅ 'ਤੇ ਦੇਸ਼ ਵਿੱਚ 10 ਸਾਲ ਦੇ ਲਈ ਜੀ ਐਮ ਬੀਜਾਂ ਦੇ ਪਰੀਖਣ ਉੱਪਰ ਰੋਕ ਲਗਾ ਦਿੱਤੀ। ਪਰ ਬਾਅਦ ਵਿੱਚ ਇਸੇ ਸਮਿਤੀ ਨੇ ਜੀ ਐਮ ਬੀਜਾਂ ਦੇ ਜਮੀਨੀ ਪਰੀਖਣ ਉੱਪਰ ਅਨਿਸ਼ਚਿਤ ਸਮੇਂ ਤੱਕ ਰੋਕ ਲਗਾਉਣ ਦੀ ਸਿਫ਼ਾਰਿਸ਼ ਕਰਦਿਆਂ ਚਾਰ ਸ਼ਰਤਾਂ ਸੁਝਾਈਆਂ। ਇਹ ਹਨ-
1. ਜੈਵ ਸੁਰੱਖਿਆ ਸੰਬੰਧੀ ਮਾਹਿਰਾਂ ਦੀ ਸਮਿਤੀ ਗਠਿਤ ਹੋਵੇ
2. ਵਾਤਾਵਰਣ ਜਾਂ ਸਿਹਤ ਮੰਤਰਾਲੇ ਦੇ ਤਹਿਤ ਜੈਵ ਤਕਨੀਕ ਨਿਯਮਿਕ ਸੰਸਥਾ ਬਣੇ,
3. ਪਰੀਖਣ ਦੀ ਜਗਾ ਪਹਿਲਾਂ ਤੋਂ ਹੀ ਤੈਅ ਹੋਵੇ ਅਤੇ
4. ਸਾਰੇ ਪ੍ਰਯੋਗਾਂ ਵਿੱਚ ਸਾਰੇ ਹਿਤ ਧਾਰਕਾਂ ਦੀ ਭਾਗੀਦਾਰੀ ਸੁਨਿਸ਼ਚਿਤ ਹੋਵੇ।

ਪਰੀਖਣਾਂ ਨਾਲ ਸਾਬਿਤ ਹੋ ਚੁੱਕਿਆ ਹੈ ਕਿ ਜੀ ਐਮ ਫ਼ਸਲਾਂ ਤੋਂ ਉਤਪਾਦਿਤ ਅਨਾਜਾਂ ਤੋਂ ਐਲਰਜੀ, ਹਾਰਮੋਨ ਦੀ ਗੜਬੜੀ, ਕੈਂਸਰ, ਸਾਹ ਅਤੇ ਗੁਰਦਿਆਂ ਸੰਬੰਧੀ ਬਿਮਾਰੀਆਂ ਅਤੇ ਅਪੰਗਤਾ ਹੋ ਸਕਦੀ ਹੈ। ਇਹਨਾਂ ਦੇ ਬੁਰੇ ਪਰਿਣਾਮਾਂ ਕਰਕੇ ਖੇਤਾਂ ਨੂੰ ਬੰਜਰ ਬਣਾ ਦੇਣ ਵਾਲੇ ਖਰਪਤਵਾਰ ਜੜਾਂ ਜਮਾ ਸਕਦੇ ਹਨ ਜੋ ਸਭ ਕੋਸ਼ਿਸ਼ਾਂ ਦੇ ਬਾਵਜ਼ੂਦ ਨਸ਼ਟ ਨਹੀਂ ਹੁੰਦੇ। ਜੀ ਐਮ ਬੀਜਾਂ ਦਾ ਇਸਤੇਮਾਲ ਕਰਨ ਵਾਲੇ 28 ਦੇਸ਼ ਬੇਕਾਬੂ ਖਰਪਤਵਾਰਾਂ ਨੂੰ ਕਿਸੇ ਵੀ ਰਸਾਇਣ ਨਾਲ ਨਸ਼ਟ ਨਹੀਂ ਕਰ ਪਾ ਰਹੇ।

ਇਹਨਾਂ ਸੁਝਾਵਾਂ ਅਤੇ ਅਧਿਐਨਾਂ ਨੂੰ ਦਰਕਿਨਾਰ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਦੀ ਜੈਵ ਤਕਨੀਕ ਸਮਿਤੀ ਨੇ ਹੜਬੜੀ ਵਿੱਚ ਬੀਜ ਪਰੀਖਣ ਦੀ ਇਜਾਜਤ ਦੇ ਦਿੱਤੀ ਹੈ। ਇਹ ਉਪਾਅ ਦੇਸ਼ ਦੀ ਖੇਤੀ-ਕਿਸਾਨੀ ਅਤੇ ਮਨੁੱਖੀ ਸਿਹਤ ਸਭ ਚੌਪਟ ਕਰਨ ਵਾਲੇ ਹਨ। ਸਮਿਤੀ ਦੇ ਫੈਸਲੇ ਉੱਪਰ ਰਾਸ਼ਟਰੀ ਸਵੈ ਸੇਵਕ ਸੰਘ ਨਾਲ ਜੁੜੇ ਸਵਦੇਸ਼ੀ ਜਾਗਰਣ ਮੰਚ ਨੇ ਇਤਰਾਜ਼ ਜਤਾਇਆ ਹੈ।ਦਰਅਸਲ ਲੋਕ ਸਭਾ ਚੋਣਾਂ ਦੇ ਘੋਸ਼ਣਾ ਪੱਤਰ ਵਿੱਚ ਭਾਜਪਾ ਨੇ ਕਿਹਾ ਸੀ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਲੋਕਾਂ ਦੀ ਸਿਹਤ ਉੱਪਰ ਜੀ ਐਮ ਫ਼ਸਲਾਂ ਦੇ ਲੰਬੇ ਸਮੇਂ ਤੱਕ ਅਸਰ ਦਾ ਵਿਗਿਆਨਕ ਪਰੀਖਣ ਕੀਤੇ ਬਿਨਾਂ ਅਜਿਹੇ ਬੀਜਾਂ ਦੇ ਸਿਲਸਿਲੇ ਵਿੱਚ ਕੋਈ ਫੈਸਲਾ ਨਹੀਂ ਲਿਆ ਜਾਵੇਗਾ। ਇਸਦੇ ਬਾਵਜ਼ੂਦ ਸਮਿਤੀ ਨੇ ਬੀਜਾਂ ਦੇ ਜ਼ਮੀਨੀ ਪਰੀਖਣਾਂ ਨੂੰ ਹਰੀ ਝੰਡੀ ਦੇ ਦਿੱਤੀ। ਜਦਕਿ 2012 ਵਿੱਚ ਖੇਤੀ ਮੰਤਰਾਲੇ ਦੀ ਸੰਸਦੀ ਸਮਿਤੀ ਨੇ ਜੀ ਐਮ ਫ਼ਸਲਾਂ ਨੂੰ ਪੂਰੀ ਤਰਾ ਨਾਮਨਜ਼ੂਰ ਕਰ ਦਿੱਤਾ ਸੀ। ਜੀ ਐਮ ਬੀਜਾਂ ਦੀ ਉਪਯੋਗਿਤਾ ਦਾ ਮਤਲਬ ਹੈ, ਸਿੱਧੇ-ਸਿੱਧੇ ਅਮਰੀਕਨ ਬਹੁਰਾਸ਼ਟਰੀ ਕੰਪਨੀਆਂ ਦੇ ਲਈ ਖੇਤੀ ਕਿਸਾਨੀ ਨਾਲ ਜੁੜੇ ਮੁਨਾਫ਼ੇ ਦਾ ਬਾਜ਼ਾਰ ਖੋਲਣਾ। ਉਹ ਵੀ ਸਿਰਫ ਮੌਨਸੈਂਟੋ, ਮਾਹੀਕੋ, ਵਾਲਮਾਰਟ ਅਤੇ ਸਿਜੈਂਟਾ ਜਿਹੀਆਂ ਕੰਪਨੀਆਂ ਦੇ ਲਈ ਜਿੰਨਾਂ ਦੀ ਇਸ ਬੀਜ ਉਤਪਾਦਨ ਅਤੇ ਵਿਤਰਣ ਵਿੱਚ 95 ਫ਼ੀਸਦੀ ਭਾਗੀਦਾਰੀ ਹੈ। ਇਹੀ ਕੰਪਨੀਆਂ ਕੀਟਨਾਸ਼ਕਾਂ ਦਾ ਉਤਪਾਦਨ ਵੱਡੇ ਪੈਮਾਨੇ ਉੱਪਰ ਕਰਦੀਆਂ ਹਨ। ਬੀ ਟੀ ਨਰਮੇ ਦੀ ਵਿਊਹ ਰਚਨਾ ਸਿਜੈਂਟਾ ਨੇ ਰਚੀ ਸੀ, ਇਸੇ ਕ੍ਰਮ ਵਿੱਚ ਬਿਹਾਰ ਵਿੱਚ ਜੀ ਐਮ ਮੱਕੀ ਦੇ ਬੀਜਾਂ ਦੇ ਪਿੱਛੇ ਮੌਨਸੈਂਟੋ ਸੀ, ਤਾਂ ਕਰਨਾਟਕ ਅਤੇ ਤਾਮਿਲਨਾਡੂ ਵਿੱਚ ਬੀ ਟੀ ਬੈਂਗਣ ਖੇਤੀ ਨੂੰ ਵਧਾਵਾ ਦੇਣ ਵਿੱਚ ਮਾਹੀਕੋ ਸੀ।
ਇਸਤੋਂ ਬਾਅਦ ਇੱਕ-ਇੱਕ ਕਰਕੇ 56 ਫ਼ਸਲਾਂ ਜੀ ਐਮ ਬੀਜਾਂ ਨਾਲ ਉਗਾਈਆਂ ਜਾਣੀਆਂ ਸਨ ਪਰ ਦੇਸ਼ ਭਰ ਵਿੱਚ ਜਬਰਦਸਤ ਵਿਰੋਧ ਦੇ ਚਲਦਿਆਂ ਕੰਪਨੀਆਂ ਦੀ ਇਹ ਇੱਛਾ ਧਰੀ ਦੀ ਧਰੀ ਰਹਿ ਗਈ। ਪ੍ਰੰਤੂ ਹੁਣ ਉਦਯੋਗ ਹਿਤੈਸ਼ੀ ਦਿਖਣ ਦੀ ਜਲਦੀ ਵਿੱਚ ਝੋਨਾ, ਸਰੋਂ ਅਤੇ ਬੈਂਗਣ ਜਿਹੀਆਂ ਪ੍ਰਮੁੱਖ ਫ਼ਸਲਾਂ ਦੇ ਜੀ ਐਮ ਬੀਜਾਂ ਦੇ ਜ਼ਮੀਨੀ ਪਰੀਖਣ ਦੀ ਛੁੱਟ ਦੇ ਦਿੱਤੀ ਗਈ ਹੈ। ਇਸਦਾ ਮਤਲਬ ਹੈ ਸਾਰੀਆਂ ਆਸ਼ੰਕਾਵਾਂ ਨੂੰ ਦਰਕਿਨਾਰ ਕਰਦਿਆਂ ਜੀ ਐਮ ਫ਼ਸਲਾਂ ਦੀ ਖੇਤੀ ਦਾ ਰਸਤਾ ਖੋਲ ਦੇਣਾ। ਇਹ ਆਸ਼ੰਕਾਵਾਂ ਇਸ ਲਈ ਪੁਖ਼ਤਾ ਲੱਗਦੀਆਂ ਹਨ ਕਿਉਂਕਿ ਜੀ ਐਮ ਬੀਜਾਂ ਨਾਲ ਜੁੜੇ ਵਿਗਿਆਨਕ ਦੋ ਸਮੁਦਾਵਾਂ ਵਿੱਚ ਵੰਡੇ ਹੋਏ ਹਨ। ਇਹ ਬੇਵਜ੍ਹਾ ਨਹੀਂ ਹੈ ਕਿ ਦੁਨੀਆ ਭਰ ਦੇ ਵਾਤਾਵਰਣ ਪ੍ਰੇਮੀ ਅਤੇ ਖੇਤੀ ਵਿਗਿਆਨਕ ਇਹਨਾਂ ਬੀਜਾਂ ਦੀ ਖਿਲਾਫਤ ਕਰ ਰਹੇ ਹਨ। ਪਰੀਖਣਾਂ ਨਾਲ ਸਾਬਿਤ ਹੋ ਚੁੱਕਿਆ ਹੈ ਕਿ ਇਹਨਾਂ ਤੋਂ ਉਤਪਾਦਿਤ ਅਨਾਜਾਂ ਤੋਂ ਐਲਰਜੀ, ਹਾਰਮੋਨ ਦੀ ਗੜਬੜੀ, ਕੈਂਸਰ, ਸਾਹ ਅਤੇ ਗੁਰਦਿਆਂ ਸੰਬੰਧੀ ਬਿਮਾਰੀਆਂ ਅਤੇ ਅਪੰਗਤਾ ਹੋ ਸਕਦੀ ਹੈ। ਇਹਨਾਂ ਦੇ ਬੁਰੇ ਪਰਿਣਾਮਾਂ ਕਰਕੇ ਖੇਤਾਂ ਨੂੰ ਬੰਜਰ ਬਣਾ ਦੇਣ ਵਾਲੇ ਖਰਪਤਵਾਰ ਜੜਾਂ ਜਮਾ ਸਕਦੇ ਹਨ ਜੋ ਸਭ ਕੋਸ਼ਿਸ਼ਾਂ ਦੇ ਬਾਵਜ਼ੂਦ ਨਸ਼ਟ ਨਹੀਂ ਹੁੰਦੇ। ਜੀ ਐਮ ਬੀਜਾਂ ਦਾ ਇਸਤੇਮਾਲ ਕਰਨ ਵਾਲੇ 28 ਦੇਸ਼ ਬੇਕਾਬੂ ਖਰਪਤਵਾਰਾਂ ਨੂੰ ਕਿਸੇ ਵੀ ਰਸਾਇਣ ਨਾਲ ਨਸ਼ਟ ਨਹੀਂ ਕਰ ਪਾ ਰਹੇ।
ਅਮਰੀਕਾ ਦਾ ਜਾਰਜ਼ੀਆ ਪ੍ਰਾਂਤ ਇਸੀ ਦੇ ਚਲਦਿਆਂ ਬੰਜਰ ਪ੍ਰਦੇਸ਼ ਵਿੱਚ ਬਦਲ ਗਿਆ ਹੈ। ਜਾਰਜ਼ੀਆ ਵਿੱਚ ਜ਼ਮੀਨ ਬਰਬਾਦ ਕਰਨ ਦਾ ਕੰਮ ਮੌਨਸੈਂਟੋ ਦੀਆਂ ਜੀ ਐਮ ਸੋਇਆਬੀਨ ਅਤੇ ਜੀ ਐਮ ਨਰਮੇ ਦੀਆਂ ਫ਼ਸਲਾਂ ਨੇ ਕੀਤਾ ਹੈ। ਇਹਨਾਂ ਕੰਪਨੀਆਂ ਨੇ ਕਿਸਾਨ ਦੀ ਆਤਮਨਿਰਭਰਤਾ ਖਤਮ ਕਰਨ ਦੇ ਮਨਸੂਬੇ ਪਾਲ ਰੱਖੇ ਹਨ ਤਾਂਕਿ ਕਿਸਾਨ ਉਹਨਾਂ ਦੇ ਬੀਜਾਂ ਉੱਪਰ ਨਿਰਭਰ ਹੋ ਜਾਣ। ਇਹਨਾਂ ਬੀਜਾਂ ਦਾ ਪ੍ਰਯੋਗ ਸਿਰਫ ਇੱਕ ਵਾਰ ਕੀਤਾ ਜਾ ਸਕਦਾ ਹੈ।
ਜ਼ਾਹਿਰ ਹੈ, ਇਹ ਮਾਮਲਾ ਸਾਡੀ ਸੰਪੂਰਨ ਖੇਤੀ ਪ੍ਰਣਾਲੀ, ਖਾਧ ਸੁਰੱਖਿਆ ਅਤੇ ਮਨੁੱਖਾਂ ਅਤੇ ਪਸ਼ੂਆਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ। ਇਸਲਈ ਹੜਬੜੀ ਵਿੱਚ ਇਹਨਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਖੇਤੀ ਵਿਗਿਆਨਕਾਂ ਦਾ ਮੰਨਣਾ ਹੈ ਕਿ ਜੀ ਐਮ ਪ੍ਰਕ੍ਰਿਆ ਤੋਂ ਤਿਆਰ ਬੀਜ ਦਾ ਜੈਵ ਰਸਾਇਣ ਹਾਈਬ੍ਰਿਡ ਬੀਜ ਵਿੱਚ ਤਬਦੀਲ ਹੁੰਦੇ ਸਮੇਂ ਨਵਾਂ ਵਿਸ਼ੈਲਾ ਰੂਪ ਧਾਰਣ ਕਰ ਲੈਂਦਾ ਹੈ ਅਤੇ ਇਸਦੇ ਪੋਸ਼ਕ ਤੱਤਾਂ ਦੇ ਗੁਣਾਂ ਵਿੱਚ ਕਮੀ ਆ ਜਾਂਦੀ ਹੈ। ਲਿਹਾਜ਼ਾ ਜੋ ਮਨੁੱਖ ਅਤੇ ਪਸ਼ੂ ਇਹਨਾਂ ਬੀਜਾਂ ਤੋਂ ਉਤਪਾਦਿਤ ਫ਼ਸਲਾਂ ਨੂੰ ਆਹਾਰ ਬਣਾਉਂਦੇ ਹਨ, ਉਹਨਾਂ ਦੀ ਪ੍ਰਤੀਰੋਧਾਤਮਕ ਸ਼ਕਤੀ ਘਟਣ ਲੱਗਦੀ ਹੈ।
ਨਵੀਂਆਂ ਖੋਜਾਂ ਤੋਂ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹਨਾਂ ਬੀਜਾਂ ਤੋਂ ਤਿਆਰ ਅਨਾਜ, ਫ਼ਲ ਅਤੇ ਸਬਜੀਆਂ ਸ਼ਾਕਾਹਾਰ ਨਹੀਂ ਰਹਿ ਜਾਂਦੇ। ਦਰਅਸਲ ਜਦ ਡੀ ਐਨ ਏ ਵਿੱਚ ਜੀਵਾਣੂਆਂ ਅਤੇ ਕੋਸ਼ਿਕਾਵਾਂ ਨੂੰ ਸੰਚਾਰਿਤ ਕੀਤਾ ਜਾਂਦਾ ਹੈ ਤਾਂ ਨਵੇਂ ਪੌਦੇ ਵਿੱਚ ਮਾਂਸਾਹਰਾ ਦੇ ਗੁਣ ਸਵਭਾਵਿਕ ਆ ਜਾਂਦੇ ਹਨ। ਹਾਲਾਂਕਿ ਇਸ ਤੱਥਾਤਮਕ ਮੁੱਦੇ ਨੂੰ ਲੈ ਕੇ ਵਿਗਿਆਨਕਾਂ ਵਿੱਚ ਮਤਭੇਦ ਵੀ ਹਨ। ਸ਼ਾਕਾਹਾਰ ਸੰਸਕ੍ਰਿਤੀ ਸੰਬੰਧੀ ਬਹਿਸ ਤਦ ਵੀ ਉੱਠੀ ਸੀ ਜਦ ਅਮਰੀਕਾ ਆਪਣਾ ਪਨੀਰ ਭਾਰਤ ਵਿੱਚ ਵੇਚਣਾ ਚਾਹੁੰਦਾ ਸੀ। ਇਸਨੂੰ ਬਣਾਉਣ ਦੇ ਲਈ ਵੱਛੇ ਦੀ ਅੰਤੜੀਆਂ ਤੋਂ ਬਣੇ ਪਦਾਰਥ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸਲਈ ਗਊ ਸੇਵਕ ਭਾਰਤੀ ਸਮਾਜ ਇਸਨੂੰ ਕਦੇ ਮਨਜੂਰ ਨਹੀਂ ਕਰ ਸਕਦਾ।ਸੁਤੰਤਰ ਵਿਗਿਆਨ ਮੰਚ ਅਤ ਸਰੋਕਾਰੀ ਵਿਗਿਆਨ ਸੰਘ ਜਿਹੇ ਸੰਗਠਨਾਂ ਨੇ ਵੀ ਜੀ ਐਮ ਫ਼ਸਲਾਂ ਨੂੰ ਸਿਹਤ ਅਤੇ ਖੇਤੀ ਦੇ ਪ੍ਰਤੀਕੂਲ ਮੰਨਿਆ ਹੈ। ਇਹਨਾਂ ਦਾ ਮੰਨਣਾ ਹੈ ਕਿ ਇਹਨਾਂ ਨਾਲ ਪੈਦਾਵਾਰ ਬੇਸ਼ੱਕ ਵਧੇ ਪਰ ਕਿਸਾਨਾਂ ਦੇ ਲਈ ਨਵਾਂ ਬੀਜ ਖਰੀਦਣ ਦੀ ਮਜ਼ਬੂਰੀ ਰਹੇਗੀ।
ਸਾਡੇ ਏਥੇ ਜਲ ਦਾ ਵਿਆਪਕ ਸੰਕਟ ਹੈ। ਅਜਿਹੇ ਵਿੱਚ ਘੱਟੋਂ ਘੱਟ ਪਾਣੀ ਦੀ ਖਪਤ ਵਾਲੀ ਖੇਤੀ ਪ੍ਰਣਾਲੀ ਦੀ ਜਰੂਰਤ ਹੈ। ਕੀਟਨਾਸ਼ਕਾਂ ਦਾ ਲਗਾਤਾਰ ਪ੍ਰਯੋਗ ਖੇਤਾਂ ਦੀ ਉਪਜਾਊ ਸ਼ਕਤੀ ਨੂੰ ਨਸ਼ਟ ਕਰ ਦਿੰਦਾ ਹੈ। ਪੰਜਾਬ ਇਸੇ ਦੇ ਦੁਸ਼ਪਰਿਣਾਮ ਝੱਲ ਰਿਹਾ ਹੈ। ਨਤੀਜੇ ਵਜੋਂ ਉੱਥੇ ਇੰਡੇਸਲਫਾਨ ਜਿਹੇ ਕੀਟਨਾਸ਼ਕਾਂ ਉੱਪਰ ਰੋਕ ਲੱਗ ਰਹੀ ਹੈ।
ਸਵਾਲ ਇਹ ਹੈ ਕਿ ਅਸੀਂ ਅਜਿਹੀ ਪੈਦਾਵਾਰ ਨੂੰ ਪ੍ਰੋਤਸਾਹਨ ਕਿਉਂ ਦੇ ਰਹੇ ਹਾਂ ਜੋ ਜੀਵਨ ਨੂੰ ਮੌਤ ਦੇ ਮੂੰਹ ਵਿਚ ਧੱਕਣ ਵਾਲੇ ਹਾਲਾਤ ਪੈਦਾ ਕਰੇ। ਇਸ ਤੋਂ ਵਧੀਆ ਹੈ ਕਿ ਦੇਸ਼ ਵਿੱਚ ਜੋ ਹਰ ਸਾਲ ਲੱਖਾਂ ਟਨ ਅਨਾਜ, ਸਬਜੀਆਂ ਅਤੇ ਫ਼ਲ ਭੰਡਾਰਣ ਦੀ ਅਵਿਵਸਥਾ ਕਰਕੇ ਨਸ਼ਟ ਹੋ ਜਾਂਦੇ ਹਨ ਉਸਦੀ ਬਰਬਾਦੀ ਰੋਕਣ ਦਾ ਇੰਤਜ਼ਾਮ ਕੀਤਾ ਜਾਵੇ। ਕਿਉਂਕਿ ਪੇਟ ਭਰਨ ਦੇ ਫੇਰ ਵਿੱਚ ਸਿਹਤ ਦੀ ਪਰਵਾਹ ਨਾ ਕੀਤੀ ਗਈ ਤਾਂ ਇਹ ਸਥਿਤੀ ਜੀਵਨ ਦੇ ਅਧਿਕਾਰ ਨਾਲ ਖਿਲਵਾੜ ਹੋਵੇਗੀ।
Disqus Comment