ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਨਿਪਟਦੇ ਕਿਸਾਨ

Submitted by kvm on Mon, 03/14/2016 - 23:00

ਹੜ੍ਹ ਅਤੇ ਸੇਮ ਕਛਾਰੀ ਇਲਾਕੇ ਦੀ ਖਾਧ ਸੁਰਖਿਆ ਨੂੰ ਹਮੇਸ਼ਾ ਤੋਂ ਹੀ ਪ੍ਰਭਾਵਿਤ ਕਰਦੇ ਰਹੇ ਹਨ। ਉਸ ਤੇ ਜਲਵਾਯੂ ਪਰਿਵਰਤਨ ਨੇ ਕਿਸਾਨਾਂ ਦੇ ਸਾਹਮਣੇ ਭਿਅੰਕਰ ਸੰਕਟ ਉਤਪੰਨ ਕੀਤਾ ਹੈ, ਪ੍ਰੰਤੂ ਕੁਝ ਨਵੀਆਂ ਖੋਜਾਂ ਨੂੰ ਅਪਣਾ ਕੇ ਇਸ ਸੰਕਟ ਦਾ ਸਾਹਮਣਾ ਬਾਖੂਬੀ ਕੀਤਾ ਜਾ ਸਕਦਾ ਹੈ ਅਤੇ ਇਸਨੂੰ ਬੜਹਲਗੰਜ ਦੇ ਕਿਸਾਨਾਂ ਨੇ ਸਿਧ ਵੀ ਕੀਤਾ ਹੈ, ਜਿੰਨਾਂ ਨੇ ਨਾਲ ਖੇਤੀ ਕਰ ਸੇਮ ਦੀ ਸਥਿਤੀ ਵਿੱਚ ਵੀ ਵਧੀਆ ਪੈਦਾਵਾਰ ਲਈ ਹੈ। ਦੇਸ਼ ਦੀ ਵਧਦੀ ਹੋਈ ਜਨਸੰਖਿਆ ਦੇ ਨਾਲ ਅਨਾਜ ਦੀ ਮੰਗ ਨੂੰ ਪੂਰਾ ਕਰਨਾ ਇੱਕ ਗੰਭੀਰ ਚੁਣੌਤੀ ਬਣੀ ਹੋਈ ਹੈ। ਝੋਨਾ ਸਾਡੇ ਦੇਸ਼ ਦੀ ਪ੍ਰਮੁਖ ਖਾਧ ਫ਼ਸਲ ਹੈ। ਇਸਦੀ ਖੇਤੀ ਵਿਭਿੰਨ ਭੌਗੋਲਿਕ ਪਰਿਸਥਿਤੀਆਂ ਵਿਚ ਲਗਭਗ 4 ਕਰੋੜ 22 ਲਖ ਹੈਕਟੇਅਰ ਖੇਤਰਫਲ ਵਿੱਚ ਕੀਤੀ ਜਾਂਦੀ ਹੈ। ਝੋਨੇ ਦਾ ਉਤਪਾਦਨ ਲਗਭਗ 9 ਕਰੋੜ ਟਨ ਤੱਕ ਮੰਨਿਆ ਗਿਆ ਹੈ। ਰਾਸ਼ਟਰੀ ਪਧਰ ਤੇ ਝੋਨੇ ਦੀ ਔਸਤ ਪੈਦਾਵਾਰ 20 ਕੁਇੰਟਲ ਪ੍ਰਤਿ ਹੈਕਟੇਅਰ ਹੈ।

ਝੋਨੇ ਦੀ ਉਤਪਾਦਨ ਸਮਰਥਾ ਨੂੰ ਵਧਾਉਣ ਦੇ ਲਈ ਸੁਧਰੀ ਖੇਤੀ ਦੀਆਂ ਸਾਰੀਆਂ ਪ੍ਰਯੋਗਿਕ ਵਿਧੀਆਂ ਨੂੰ ਅਪਣਾਉਣਾ ਜਰੂਰੀ ਹੈ, ਸਾਡੇ ਦੇਸ਼ ਵਿੱਚ ਝੋਨੇ ਦੀ ਖੇਤੀ ਮੁਖ ਤੌਰ ਤੇ ਦੋ ਪਰਿਸਥਿਤੀਆਂ ਵਿੱਚ ਕੀਤੀ ਜਾਂਦੀ ਹੈ - ਵਰਖਾ ਆਧਾਰਿਤ ਅਤੇ ਸਿੰਚਿਤ।

ਗੋਰਖਪੁਰ ਦੇ ਦਖਣ ਵਿਚ ਘਾਘਰਾ ਨਦੀ ਦੇ ਨੇੜੇ ਸਥਿਤ ਬੜਹਲਗੰਜ ਵਿਕਾਸ ਖੰਡ ਦੇ ਕਿਸਾਨਾਂ ਦੇ ਲੈ ਦੋ ਦਸ਼ਕ ਪਹਿਲਾਂ ਖੇਤੀ ਬਹੁਤ ਸਰਲ ਅਤੇ ਫਾਇਦੇ ਦਾ ਕੰਮ ਸੀ। ਸਾਲ ਭਰ ਵਿੱਚ ਉਹ ਝੋਨੇ ਦੀ ਵਧੀਆ ਫ਼ਸਲ ਉਗਾ ਸਕਦੇ ਸਨ। ਪਰ ਜਲਵਾਯੂ ਪਰਿਵਰਤਨ ਨੇ ਉਹਨਾਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਖੜੀਆਂ ਕਰ ਦਿੱਤੀਆਂ ਅਤੇ ਹਰੇਕ ਸਾਲ ਸੇਮ ਦੀ ਸਥਿਤੀ ਪੈਦਾ ਹੋਣ ਲੱਗੀ ਜੋ ਇੱਕ ਤੋਂ ਤਿੰਨ/ਚਾਰ ਮਹੀਨੇ ਤੱਕ ਰਹਿੰਦੀ ਹੈ। ਅਜਿਹੀ ਪਰਿਸਥਿਤੀ ਵਿੱਚ ਕਿਸਾਨਾਂ ਦੁਆਰਾ ਆਪਣੇ ਖੇਤਾਂ ਦਾ ਪ੍ਰਯੋਗ ਕਰਨ ਅਤੇ ਝੋਨੇ ਦੇ ਉਤਪਾਦਨ ਨੂੰ ਲੈਣ ਦੇ ਲਈ ਪਿਛਲੇ ਕੁਝ ਦਸ਼ਕਾਂ ਵਿੱਚ ਕੁਝ ਪ੍ਰਯੋਗ ਕੀਤੇ ਗਏ ਜੋ ਝੋਨੇ ਦਾ ਕੁਝ ਉਤਪਾਦਨ ਦੇਣ ਵਿੱਚ ਸਫ਼ਲ ਰਹੇ।

ਦੋ ਸਾਲ ਪਹਿਲਾਂ ਖੇਤੀ ਆਧਾਰਿਤ ਆਜੀਵਿਕਾ ਪ੍ਰੋਤਸਾਹਨ ਉੱਪਰ ਕੰਮ ਕਰਨ ਵਾਲੀ ਟੀ ਐਸ ਡਬਲਿਊ ਟੀ ਤੋਂ ਸਹਾਇਤਾ ਪ੍ਰਾਪਤ ਪਰਿਯੋਜਨਾ ਵਿੱਚ ਕੰਮ ਕਰਨ ਵਾਲੇ ਕਾਰਜਕਰਤਾਵਾਂ ਅਤੇ ਸਲਾਹਕਾਰਾਂ ਦੀ ਰਾਇ ਮੰਨਦੇ ਹੋਏ ਸਥਾਨਕ ਕਿਸਾਨਾਂ ਨੇ ਇਸ ਵਿਧੀ ਵਿੱਚ ਵਿਗਿਆਨਕ ਵਿਧੀਆਂ ਦੁਆਰਾ ਪ੍ਰਯੋਗ ਕੀਤੇ ਜਾਂ ਵਾਲੇ ਕੰਮਾਂ ਜਿਵੇਂ ਜ਼ਮੀਨ ਦੀ ਸ਼ੁਧਤਾ, ਬੀਜ ਦੀ ਸ਼ੁਧਤਾ, ਜਲ ਪ੍ਰਬੰਧਨ, ਜਲਵਾਯੂ ਆਧਾਰਿਤ ਪ੍ਰਜਾਤੀਆਂ ਆਦਿ ਨੂੰ ਵੀ ਸ਼ਾਮਿਲ ਕਰ ਲਿਆ ਅਤੇ ਸੇਮ ਵਾਲੀ ਜ਼ਮੀਨ ਤੋਂ ਝੋਨੇ ਦਾ 16-18 ਕੁਇੰਟਲ ਪ੍ਰਤਿ ਏਕੜ ਉਤਪਾਦਨ ਪ੍ਰਾਪਤ ਕਰ ਰਹੇ ਹਨ ।

ਝੋਨੇ ਦੀ ਖੇਤੀ ਗੋਲੀ ਵਿਧੀ ਨਾਲ


ਗੋਲੀ ਵਿਧੀ ਵਿੱਚ ਕਿਸਾਨ ਮਈ-ਜੂਨ ਦੇ ਮਹੀਨੇ ਵਿੱਚ ਜਦ ਖੇਤਾਂ ਵਿੱਚ ਹੋਰ ਫ਼ਸਲ ਲੱਗੀ ਹੋਵੇ ਜਾਂ ਪਾਣੀ ਭਰਿਆ ਹੋਵੇ ਉਦੋਂ ਹੀ ਝੋਨੇ ਦੀ ਖੇਤੀ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੰਦੇ ਹਨ। ਇਸ ਵਿਧੀ ਵਿੱਚ 1-2 ਇੰਚ ਦੀ ਮਿੱਟੀ ਦੀ ਗੋਲੀ ਬਣਾਉਂਦੇ ਹਨ ਜਿਸ ਵਿਚ 3-5 ਝੋਨੇ ਦੇ ਬੀਜਾਂ ਨੂੰ ਲੈਂਦੇ ਹਨ ਅਤੇ ਇਸਨੁ ਗਰਮੀ ਦੀ ਧੁੱਪ ਵਿਚ ਸੁੱਕਣ ਲਈ ਰਖ ਦਿੰਦੇ ਹਨ। ਗੋਲੀਆਂ ਨੂੰ ਸੁੱਕਣ ਤੋਂ ਬਾਅਦ ਇਸਨੂੰ ਸਹੇਜ ਕੇ ਜੂਟ ਜਾਂ ਪਲਾਸਟਿਕ ਦੀਆਂ ਬੋਰੀਆਂ ਵਿੱਚ ਭਰ ਕੇ ਰਖਿਆ ਜਾਂਦਾ ਹੈ। ਜਦ ਖੇਤਾਂ ਵਿਚੋਂ ਪਾਣੀ ਨਿਕਲ ਜਾਂਦਾ ਹੈ ਅਤੇ ਮਿੱਟੀ ਵਿੱਚ ਭਰਪੂਰ ਨਮੀ ਹੁੰਦੀ ਹੈ ਉਦੋਂ ਇਹਨਾਂ ਗੋਲੀਆਂ ਦਾ ਛਿੱਟਾ ਦੇ ਦਿੰਦੇ ਹਨ। ਆਮ ਤੌਰ ਤੇ ਇਸ ਵਿਧੀ ਦਾ ਪ੍ਰਯੋਗ ਕਛਾਰ ਦੇ ਖੇਤਾਂ ਵਿੱਚ ਕੀਤਾ ਜਾਂਦਾ ਹੈ ਜਿਥੇ ਸੇਮ ਹੁੰਦੀ ਹੈ ਅਤੇ ਦੂਸਰੀਆਂ ਫ਼ਸਲਾਂ ਦੀ ਬਿਜਾਈ ਕਰਨੀ ਅਸੰਭਵ ਹੁੰਦੀ ਹੈ।

ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨਾਲ ਨਿਪਟਣ ਲਈ ਗੋਲੀ ਵਿਧੀ ਵਿੱਚ ਸ਼ਾਮਿਲ ਕੀਤੀਆਂ ਗਈਆਂ ਵਿਗਿਆਨਕ ਵਿਧੀਆਂ

ਹੜ੍ਹ ਪ੍ਰਭਾਵਿਤ ਅਤੇ ਸੇਮ ਵਾਲੇ ਖੇਤਰਾਂ ਦੀ ਭੂਮੀ ਵਿਚ ਨਦੀਨ ਜ਼ਿਆਦਾ ਮਾਤਰਾ ਵਿਚ ਉਤਪੰਨ ਹੁੰਦੇ ਹਨ। ਫ਼ਸਲ ਦੇ ਮਾਨਕਾਂ ਅਨੁਸਾਰ ਉਤਪਾਦਨ ਲੈਣ ਲਈ ਜਰੂਰੀ ਹੈ ਕਿ ਸ਼ੁਰੂ ਵਿੱਚ ਹੀ ਨਦੀਨ ਕੰਟਰੋਲਦੀਆਂ ਵਿਧੀਆਂ ਨੂੰ ਆਪਣਾ ਲਿਆ ਜਾਵੇ। ਨਦੀਨ ਅਕਸਰ ਫ਼ਸਲ ਤੋਂ ਨਮੀ, ਪੋਸ਼ਕ ਤੱਤ, ਪ੍ਰਕਾਸ਼ ਦੇ ਲਈ ਮੁਕਾਬਲਾ ਕਰਦੇ ਹਨ ਜਿਸ ਨਾਲ ਮੁਖ ਫ਼ਸਲ ਦੇ ਉਤਪਾਦਨ ਵਿੱਚ ਕਮੀ ਆ ਜਾਂਦੀ ਹੈ। ਝੋਨੇ ਦੀ ਫ਼ਸਲ ਵਿੱਚ ਨਦੀਨਾਂ ਤੋਂ ਹੋਣ ਵਾਲੇ ਨੁਕਸਾਨ ਦੇ 15-85 ਪ੍ਰਤੀਸ਼ਤ ਤੱਕ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਕਦੇ-ਕਦੇ ਇਹ ਨੁਕਸਾਨ 100 ਪ੍ਰਤੀਸ਼ਤ ਤੱਕ ਪਹੁੰਚ ਜਾਂਦਾ ਹੈ। ਪੈਦਾਵਾਰ ਵਿੱਚ ਕਮੀ ਦੇ ਨਾਲ -ਨਾਲ ਨਦੀਨ ਝੋਨੇ ਵਿੱਚ ਲੱਗਣ ਵਾਲੇ ਰੋਗਾਂ ਦੇ ਜੀਵਾਣੂਆਂ ਅਤੇ ਕੀਟ ਆਦਿ ਨੂੰ ਵੀ ਆਵਾਸ ਦਿੰਦੇ ਹਨ। ਕੁਝ ਨਦੀਨਾਂ ਦੇ ਬੀਜ ਝੋਨੇ ਦੇ ਨਾਲ ਮਿਲ ਕੇ ਉਸਦੀ ਗੁਣਵੱਤਾ ਨੂੰ ਖਰਾਬ ਕਰ ਦਿੰਦੇ ਹਨ। ਇਸਦੇ ਇਲਾਵਾ ਨਦੀਨ ਸਿਧੇ ਬੀਜੇ ਗਏ ਝੋਨੇ ਵਿਚੋਂ 20-40 ਕਿ.ਗ੍ਰਾ ਨਾਈਟ੍ਰੋਜਨ, 5-15 ਕਿ.ਗ੍ਰਾ ਫਾਸਫੋਰਸ, 15-50 ਕਿ.ਗ੍ਰਾ ਪੋਟਾਸ਼ ਅਤੇ ਰੋਪਾਈ ਵਾਲੇ ਝੋਨੇ ਵਿਚੋਂ 4-12 ਕਿ.ਗ੍ਰਾ ਨਾਈਟ੍ਰੋਜਨ, 1.13 ਕਿ.ਗ੍ਰਾ ਫਾਸਫੋਰਸ ਅਤੇ 7-14 ਕਿ.ਗ੍ਰਾ ਪੋਟਾਸ਼ ਪ੍ਰਤਿ ਹੈਕਟੇਅਰ ਦੀ ਦਰ ਨਾਲ ਸੋਖ ਲੈਂਦੇ ਹਨ ਅਤੇ ਝੋਨੇ ਦੀ ਫ਼ਸਲ ਨੂੰ ਪੋਸ਼ਕ ਤੱਤਾਂ ਤੋਂ ਵੰਚਿਤ ਕਰ ਦਿੰਦੇ ਹਨ।

ਨਦੀਨਾਂ ਨਾਲ, ਸਿਧੇ ਬੀਜੇ ਗਏ ਝੋਨੇ ਵਿੱਚ ਰੋਪਾਈ ਕੀਤੇ ਝੋਨੇ ਦੀ ਤੁਲਣਾ ਵਿਚ ਜ਼ਿਆਦਾ ਨੁਕਸਾਨ ਹੁੰਦਾ ਹੈ। ਇਸੇ ਤਰ੍ਹਾ ਗੋਲੀ ਵਿਧੀ ਵਿਚ ਗੋਲੀਆਂ ਇੱਕ ਉਚਿਤ ਸਥਾਨ ਤੇ ਪੈਂਦੀਆਂ ਹਨ ਜਿਸ ਨਾਲ ਨਦੀਨਾਂ ਨੂੰ ਕੰਟ੍ਰੋਲ ਕਰਨ ਲਈ ਯਾਂਤ੍ਰਿਕ ਵਿਧੀਆਂ ਦਾ ਪ੍ਰਯੋਗ ਕਿਸਾਨ ਆਸਾਨੀ ਨਾਲ ਕਰ ਲੈਂਦੇ ਹਨ। ਕਿਸਾਨ ਝੋਨੇ ਦੇ ਖੇਤਾਂ ਵਿਚੋਂ ਨਦੀਨਾਂ ਨੂੰ ਹਥ ਜਾਂ ਖੁਰਪੀ ਦੀ ਸਹਾਇਤਾ ਨਾਲ ਕਢਦੇ ਹਨ। ਇਸ ਵਿੱਚ ਬਾਹਰੀ ਲਾਗਤ ਕੋਈ ਨਹੀਂ ਹੁੰਦੀ। ਝੋਨੇ ਦੀ ਫ਼ਸਲ ਵਿਚ 2 ਗੁਡਾਈ , ਪਹਿਲੀ ਬਿਜਾਈ/ਰੋਪਾਈ ਦੇ 20-25 ਦਿਨ ਬਾਅਦ ਅਤੇ ਦੂਸਰੀ 40-45 ਦਿਨ ਬਾਅਦ ਕਰਨ ਨਾਲ ਨਦੀਨਾਂ ਦਾ ਪ੍ਰਭਾਵੀ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਫ਼ਸਲ ਦੀ ਪੈਦਾਵਾਰ ਵਿੱਚ ਕਾਫੀ ਵਾਧਾ ਕੀਤਾ ਜਾ ਸਕਦਾ ਹੈ।

ਝੋਨੇ ਦੀ ਪੈਦਾਵਾਰ ਵਧਾਉਣ ਲਈ ਕੀਤਾ ਗਿਆ ਪ੍ਰਯੋਗਵਿਗਿਆਨਕਾਂ ਦੁਆਰਾ ਇਹ ਪ੍ਰਮਾਣਿਤ ਹੈ ਕਿ ਨਾਈਟ੍ਰੋਜਨ ਨੂੰ ਝੋਨੇ ਦੀਆਂ ਲਾਈਨਾਂ ਦੇ ਕੋਲ ਪਾਉਣਾ ਚਾਹੀਦਾ ਹੈ ਤਾਂਕਿ ਇਸਦਾ ਜ਼ਿਆਦਾਤਰ ਭਾਗ ਫ਼ਸਲ ਨੂੰ ਮਿਲੇ, ਜਿਸ ਨਾਲ ਫ਼ਸਲ ਉਤਪਾਦਨ ਪ੍ਰਾਪਤ ਹੋ ਸਕੇ। ਇਸੇ ਸੋਚ ਨੂੰ ਅਪਣਾਉਂਦੇ ਹੋਏ ਗੋਲੀ ਵਿਧੀ ਵਿੱਚ ਲਗਭਗ 25-30 ਗ੍ਰਾਮ ਦੇ ਮਿੱਟੀ ਦੀ ਗੋਲੀ ਲਈ 16 ਤੱਤਾਂ ਨਾਲ ਭਰਪੂਰ ਨਿੰਮ ਦੀ ਖਲ ਨੂੰ ਗੋਲੀ ਬਣਾਉਂਦੇ ਸਮੇਂ ਹੀ ਮਿੱਟੀ ਵਿਚ ਮਿਲਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾ 10 ਕਿਲੋ ਮਿੱਟੀ ਵਿੱਚ 1 ਕਿਲੋ ਗੰਡੋਏ ਦੀ ਖਾਦ ਮਿਲਾਉਂਦੇ ਹਨ। ਇਸ ਵਿੱਚ 1:5 ਦੇ ਅਨੁਪਾਤ ਵਿੱਚ ਨਿੰਮ ਖਾਦ, 5 ਗ੍ਰਾਮ ਟਰਾਈਕੋਡਰਮਾ ਪ੍ਰਤਿ ਕਿਲੋ ਦੇ ਹਿਸਾਬ ਨਾਲ ਮਿੱਟੀ ਵਿਚ ਮਿਲਾ ਕੇ ਗੋਲੀ ਬਣਾਉਂਦੇ ਹਨ ਅਤੇ ਝੋਨੇ ਦੇ ਬੀਜ ਦਾ ਸੋਧਣ ਵਿਵੇਰੀਆ ਬਾਈਸਿਆਨਾ ਨਾਲ ਕੀਤਾ ਜਾਂਦਾ ਹੈ।

ਗੋਲੀ ਵਿਧੀ ਨਾਲ ਝੋਨੇ ਦੀ ਖੇਤੀ ਦੇ ਲਾਭ


1. ਸਮੇਂ ਅਤੇ ਸਥਾਨ ਪ੍ਰਬੰਧਨ ਵਿਚ - ਸੇਮ ਵਾਲੇ ਥਾਵਾਂ ਤੇ ਝੋਨੇ ਦੀ ਖੇਤੀ ਦੇ ਲਈ ਪਹਿਲਾਂ ਤੋਂ ਤਿਆਰੀ ਕਰਕੇ ਬੀਜਾਂ ਅਤੇ ਮਿੱਟੀ ਨੂੰ ਪਹਿਲਾਂ ਹੀ ਸੋਧ ਲਿਆ ਜਾਂਦਾ ਹੈ। ਇਸ ਪ੍ਰਕਾਰ ਸਮੇਂ ਅਤੇ ਸਥਾਨ ਦੋਵਾਂ ਦਾ ਪ੍ਰਬੰਧਨ ਕੀਤਾ ਜਾਂਦਾ ਹੈ।
2. ਇਸ ਵਿਧੀ ਵਿਚ ਝੋਨੇ ਦੀ ਫ਼ਸਲ ਨੂੰ ਘੱਟ ਪਾਣੀ ਦੀ ਜਰੂਰਤ ਹੁੰਦੀ ਹੈ, ਜਿਸ ਨਾਲ ਸਿੰਚਾਈ ਦੀ ਲਾਗਤ ਵਿੱਚ ਵੀ ਕਮੀ ਆਉਂਦੀ ਹੈ।3. ਪੌਦੇ ਤੋਂ ਪੌਦੇ ਵਿਚਕਾਰ ਉਚਿਤ ਦੂਰੀ ਹੋਣ ਤੇ ਗੁਡਾਈ ਕਰਨ ਵਿਚ ਆਸਾਨੀ ਹੁੰਦੀ ਹੈ ਜਿਸ ਨਾਲ ਘੱਟ ਮੇਹਨਤ ਵਿਚ ਨਦੀਨ ਪ੍ਰਬੰਧਨ ਅਪਣਾਇਆ ਜਾ ਸਕਦਾ ਹੈ।
4. ਗੋਲੀ ਵਿਚ ਨਿੰਮ ਖਾਦ ਦੇ ਪ੍ਰਯੋਗ ਨਾਲ ਇਹ ਪਾਣੀ ਨੂੰ ਅਚਾਨਕ ਹੇਠਾਂ ਜਾਂ ਤੋਂ ਰੋਕਦਾ ਹੈ ਅਤੇ ਮਿੱਟੀ ਵਿਚ ਪਾਣੀ ਰੋਕਣ ਦੀ ਸਮਰਥਾ ਵਿਚ ਵਾਧਾ ਹੁੰਦਾ ਹੈ।

ਚੁਣੌਤੀ


ਕਿਸਾਨਾਂ ਨੂੰ ਆਪਣੇ ਸਥਾਨਕ ਅਤੇ ਪ੍ਰੰਪਰਿਕ ਤਰੀਕਿਆਂ ਨੂੰ ਬਦਲਣ ਵਿੱਚ ਇਤਰਾਜ਼ ਹੋ ਸਕਦਾ ਹੈ। ਖਾਸ ਕਰ ਓਦੋਂ, ਜਦ ਸ਼ਹਿਰ ਤੋਂ ਆਇਆ ਕੋਈ ਵਿਅਕਤੀ ਉਹਨਾਂ ਨੂੰ ਖੇਤੀ ਕਿਸਾਨੀ ਦਸਦਾ ਹੈ ਕਿ ਪਰੰਪਰਿਕ ਵਿਧੀਆਂ ਨੂੰ ਛੱਡ ਕੇ ਨਵੀਆਂ ਵਿਧੀਆਂ ਨੂੰ ਅਪਣਾਉਣਾ ਹੈ ਪ੍ਰੰਤੂ ਜਲਵਾਯੂ ਪਰਿਵਰਤਨ ਨਾਲ ਕਿਸਾਨ ਏਨਾ ਜ਼ਿਆਦਾ ਨੁਕਸਾਨ ਉਠਾ ਰਹੇ ਹਨ ਅਤੇ ਬੁਰੀ ਹਾਲਤ ਵਿੱਚ ਹਨ ਕਿ ਉਹ ਹੋਰ ਜੋਖਿਮ ਨੂੰ ਉਠਾਉਣ ਨੂੰ ਤਿਆਰ ਹੋ ਜਾਂਦੇ ਹਨ।

ਬੜਹਲਗੰਜ ਦੇ ਕਿਸਾਨ ਸ਼੍ਰੀ ਰਵੀ ਕੁਮਾਰ ਪੁਤਰ ਛੇਦੀ ਦਸਦੇ ਹਨ ਕਿ ਸਾਡੇ ਕੋਲ ਖੇਤੀ ਕਿਸਾਨੀ ਵਿੱਚ ਸਮੇਂ ਦੀ ਬਹੁਤ ਕਮੀ ਹੈ ਅਤੇ ਜਲਵਾਯੂ ਪਰਿਵਰਤਨ ਇਸਨੂੰ ਹੋਰ ਮੁਸ਼ਕਿਲ ਬਣਾ ਦਿੰਦਾ ਹੈ। ਗੋਲੀ ਵਿਧੀ ਨਾਲ ਝੋਨੇ ਦੀ ਖੇਤੀ ਕਰਨ ਵਿੱਚ ਮੇਹਨਤ ਘੱਟ ਕਰਨੀ ਪੈਂਦੀ ਹੈ ਅਤੇ ਘੱਟ ਲਾਗਤ ਵਿਚ ਉਤਪਾਦਨ ਸਹੀ ਮਿਲ ਜਾਂਦਾ ਹੈ।

ਕਿਸਾਨਾਂ ਦੇ ਅਨੁਭਵ


ਬੜਹਲਗੰਜ ਦੇ ਕਿਸਾਨ ਸ਼੍ਰੀ ਰਾਮ੍ਸੁਮੇਰ ਦਸਦੇ ਹਨ ਕਿ 1 ਬਿਘੇ ਵਿਚ ਇਸ ਵਿਧੀ ਨਾਲ ਉਹ ਲਗਭਗ ਇੱਕ ਹਜਾਰ ਰੁਪਏ ਦੀ ਬਚਤ ਕਰ ਲੈਂਦੇ ਹਨ। ਉਹਨਾਂ ਦੇ ਅਨੁਸਾਰ ਆਮ ਤੌਰ ਤੇ ਝੋਨੇ ਦੇ ਇੱਕ ਬਿਘੇ ਖੇਤ ਦੀ ਬਿਜਾਈ ਲਈ 5-6 ਲੋਕਾਂ ਨੂੰ ਲਗਾਉਣਾ ਪੈਂਦਾ ਹੈ ਜਦਕਿ ਗੋਲੀ ਵਿਧੀ ਵਿਚ ਇੱਕ ਆਦਮੀ ਹੀ ਇਹ ਕੰਮ ਕਰ ਸਕਦਾ ਹੈ। ਪੌਦਿਆਂ ਵਿਚਕਾਰ ਸਹੀ ਦੂਰੀ ਹੋਣ ਕਾਰਨ ਕਦੇ-ਕਦੇ ਦੂਸਰੇ ਲੋਕ ਵੀ ਆਪਨੇ ਜਾਨਵਰਾਂ ਨੂੰ ਖਵਾਉਣ ਲਈ ਘਾਹ ਆਦਿ ਕਢ ਦਿੰਦੇ ਹਨ।

ਸਿੱਟਾ


ਬੜਹਲਗੰਜ ਵਿਕਾਸ ਖੰਡ ਦੀਆਂ ਵਿਭਿੰਨ ਗ੍ਰਾਮ ਪੰਚਾਇਤਾਂ ਵਿੱਚ 311 ਕਿਸਾਨ ਝੋਨੇ ਦੀ ਖੇਤੀ ਗੋਲੀ ਵਿਧੀ ਨਾਲ ਕਰ ਰਹੇ ਹਨ। ਇਹਨਾਂ ਵਿਚੋਂ ਪਰਿਯੋਜਨਾ ਤਹਿਤ ਜੁੜੇ ਕਿਸਾਨ ਕਾਫੀ ਸਕ੍ਰਿਅ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਗੋਲੀ ਵਿਧੀ ਨਾਲ ਝੋਨੇ ਦੀ ਬਿਜਾਈ ਕਰਨ ਨਾਲ ਬੀਜ ਘੱਟ ਲੱਗਦਾ ਹੈ। ਇਸ ਵਿਚ ਜ਼ਿਆਦਾਤਰ ਬੀਜਾਂ ਦਾ ਅੰਕੁਰਨ ਹੁੰਦਾ ਹੈ। ਔਸਤਨ ਕੋਈ ਵੀ ਬੀਜ ਫੇਲ ਨਹੀ ਹੁੰਦਾ। ਪੌਦੇ ਇੱਕ ਖਾਸ ਦੂਰੀ ਤੇ ਹੋਣ ਦੇ ਕਾਰਨ ਘਾਹ ਆਦਿ ਕਢਣ ਵਿਚ ਆਸਾਨੀ ਹੁੰਦੀ ਹੈ। ਇਸ ਕਾਰਨ ਕਿਸਾਨਾਂ ਨੂੰ ਗੋਲੀ ਵਿਧੀ ਨਾਲ ਝੋਨੇ ਦੀ ਬਿਜਾਈ ਭਾਅ ਰਹੀ ਹੈ। ਇਸ ਕਾਰਨ ਕਿਸਾਨ ਆਪਣੇ ਉਪਜ ਟੀਚੇ ਵੱਲ ਲਗਾਤਾਰ ਵਧ ਰਹੇ ਹਨ। ਇਸ ਵਿਧੀ ਨਾਲ ਹੇਠਲੇ ਪਧਰ ਦੀ ਜ਼ਮੀਨ ਵਿਚ ਬਿਜਾਈ ਪ੍ਰਭਾਵੀ ਹੋ ਰਹੀ ਹੈ ਅਤੇ ਕਿਸਾਨਾਂ ਨੂੰ ਲੋੜੀਂਦਾ ਲਾਭ ਮਿਲ ਰਿਹਾ ਹੈ।