ਸਬਜ਼ੀਆਂ ਦੇ ਉਤਪਾਦਨ ਰਾਹੀ ਕੁਪੋਸ਼ਣ ਨੂੰ ਦਿੱਤੀ ਮਾਤ


ਹੁਮਲਾ ਜਿਲ੍ਹੇ ਵਿੱਚ ਔਰਤਾਂ ਦੇ ਗਰੁੱਪ ਨੇ ਆਫ ਸੀਜ਼ਨ ਵਿੱਚ ਜੈਵਿਕ ਤਰੀਕਿਆਂ ਨਾਲ ਸਬਜ਼ੀਆਂ ਉਗਾ ਕੇ ਨਾ ਸਿਰਫ਼ ਸਬਜ਼ੀਆਂ ਦੀ ਪਹੁੰਚ ਤੱਕ ਸੁਧਾਰ ਕੀਤਾ ਬਲਕਿ ਟਿਕਾਊ ਆਜੀਵਿਕਾ ਦੀ ਵੀ ਸ਼ੁਰੂਆਤ ਕੀਤੀ|

ਪ੍ਰੰਪਰਿਕ ਰੂਪ ਵਿੱਚ, ਨੇਪਾਲ ਦੇ ਦੂਰ-ਦਰਾਜ ਦੇ ਹਿਮਾਲਿਆ ਖੇਤਰ ਵਿੱਚ ਸਥਿਤ ਹੁਮਲਾ ਜਿਲ੍ਹੇ ਵਿੱਚ ਸਾਲ ਦੇ ਸਿਰਫ਼ ਤਿੰਨ ਮਹੀਨੇ ਸਬਜ਼ੀਆਂ ਦਾ ਉਤਪਾਦਨ ਅਤੇ ਉਪਭੋਗ ਕੀਤਾ ਜਾਂਦਾ ਹੈ|ਖੇਤੀਬਾੜੀ ਸੁਵਿਧਾਵਾਂ ਅਤੇ ਜਰੂਰੀ ਢਾਂਚੇ ਦੀ ਗੈਰ ਮੌਜ਼ੂਦਗੀ ਦੇ ਚਲਦਿਆਂ ਹੁਮਲਾ ਜਿਲ੍ਹੇ ਦੇ ਕਿਸਾਨ ਸਬਜ਼ੀਆਂ ਦੀ ਖੇਤੀ ਦੇ ਲਈ ਕੁਦਰਤੀ ਮੌਸਮੀ ਪੈਟਰਨ ਉੱਪਰ ਭਰੋਸਾ ਕਰਦੇ ਹਨ| ਔਰਤਾਂ ਖੇਤੀ ਵਿੱਚ, ਖ਼ਾਸ ਕਰਕੇ ਸਬਜ਼ੀਆਂ ਦੀ ਖੇਤੀ ਵਿੱਚ ਬੜੀ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ|ਹਾਲਾਂਕਿ, ਉਹਨਾਂ ਦੇ ਯੋਗਦਾਨ ਨੂੰ ਮੁਸ਼ਕਿਲ ਨਾਲ ਹੀ ਮਾਨਤਾ ਮਿਲਦੀ ਹੈ|ਇਸਦੇ ਨਾਲ ਹੀ ਔਰਤਾਂ ਕੁਪੋਸ਼ਣ ਦੀਆਂ ਵੀ ਸ਼ਿਕਾਰ ਹਨ|ਇਸ ਪਿਛੋਕੜ ਵਿੱਚ, ਫਾਊਂਡ੍ਹੇਸ਼ਨ ਨੇਪਾਲ ਦੇ ਆਰਥਿਕ ਸਹਿਯੋਗ ਦੇ ਨਾਲ ਕਾਮਨ ਫਾਰਮ ਫਾਰ ਡਿਵਲਪਮੈਂਟ (ਸੀ ਐਫ ਡੀ) ਨੇ ਹੁਮਲਾ ਜਿਲ੍ਹੇ ਵਿੱਚ ਪਾਇਲਟ ਪ੍ਰੋਜੈਕਟ ਲਾਗੂ ਕੀਤਾ|

ਔਰਤਾਂ ਦਾ ਆਫ ਸੀਜ਼ਨ ਸਬਜ਼ੀਆਂ ਦਾ ਉਤਪਾਦਨ ਗਰੁੱਪ ਇੱਕ ਕਲੈਕਟਿਵ ਹੈ ਜੋ ਕਿ ਹੁਮਲਾ ਜਿਲ੍ਹੇ ਦੀ ਥੇਹੇ ਵੀ ਡੀ ਸੀ (ਗ੍ਰਾਮ ਵਿਕਾਸ ਕਮੇਟੀ) ਦੇ ਮਹਿਲਾ ਕਿਸਾਨਾਂ ਦੇ ਸਮੂਹ ਦੇ ਅਧਿਕਾਰ ਵਿੱਚ ਹੈ ਅਤੇ ਉਸਦੇ ਦੁਆਰਾ ਹੀ ਇਸ ਦਾ ਪ੍ਰਬੰਧਨ ਕੀਤਾ ਜਾਂਦਾ ਹੈ|ਇਸ ਉੱਦਮ ਦਾ ਮੁੱਖ ਉਦੇਸ਼ ਪੂਰਾ ਸਾਲ ਸਬਜ਼ੀਆਂ ਦਾ ਉਤਪਾਦਨ ਅਤੇ ਮੰਡੀਕਰਨ ਕਰਨਾ ਹੈ ਜਿਸ ਨਾਲ ਕਿ ਸਥਾਨਕ ਸਮੁਦਾਇਆਂ ਦੀ ਭੋਜਨ ਸੁਰੱਖਿਆ ਵਿੱਚ ਅਤੇ ਪੌਸ਼ਟਿਕਤਾ ਵਿੱਚ ਵਾਧਾ ਕੀਤਾ ਜਾ ਸਕੇ|ਪ੍ਰੰਪਰਿਕ ਰੂਪ ਵਿੱਚ, ਹੁਮਲਾ ਜਿਲ੍ਹੇ ਵਿੱਚ ਸਾਲ ਵਿੱਚ ਤਿੰਨ ਮਹੀਨੇ ਸਬਜ਼ੀਆਂ ਦਾ ਉਤਪਾਦਨ ਹੁੰਦਾ ਹੈ| ਉਦਮ ਨੇ ਦੇਖਿਆ ਕਿ ਖੇਤੀ ਆਫ ਸੀਜ਼ਨ ਵਿੱਚ, ਖ਼ਾਸ ਕਰਕੇ ਸੈਰ ਸਪਾਟਾ ਉਦਯੋਗ ਵਿੱਚ ਵਾਧੇ ਦੇ ਕਾਰਨ ਸਬਜੀ ਉਤਪਾਦਨ ਦੀ ਲੋੜ ਅਤੇ ਮੰਗ ਹੈ|

ਔਰਤਾਂ ਨੂੰ ਸਬਜ਼ੀਆਂ ਦੇ ਆਫ ਸੀਜ਼ਨ ਉਤਪਾਦਨ ਨਾਲ ਸੰਬੰਧਿਤ ਤਕਨੀਕੀ ਪੱਖਾਂ, ਕੰਪੋਸਟ ਅਤੇ ਜੈਵਿਕ ਕੀਟਨਾ੍ਹਕ ਉਤਪਾਦਨ, ਗ੍ਰੀਨ ਹਾਊਸ/ਪੌਲੀ ਹਾਊਸ ਨਿਰਮਾਣ, ਆਵਾਜਾਈ-ਢੁਆਈ, ਕਾਰੋਬਾਰ ਯੋਜਨਾ ਵਿਕਾਸ ਅਤੇ ਪ੍ਰਬੰਧਨ ਬਾਰੇ ਸਿਖਲਾਈ ਦਿੱਤੀ ਗਈ|

ਔਰਤਾਂ ਨੇ ਬਾਜ਼ਾਰ ਦੀ ਮੰਗ ਅਨੁਸਾਰ ਸਬਜ਼ੀਆਂ ਦੀ ਚੋਣ ਕੀਤੀ ਤਾਂਕਿ ਆਫ ਸੀਜ਼ਨ ਮਾਰਕਿਟ ਦੇ ਨਾਲ-ਨਾਲ, ਦਸ਼ਈ , ਜੋ ਕਿ ਹਰ ਸਾਲ ਅਕਤੂਬਰ ਵਿੱਚ ਮਨਾਇਆ ਜਾਣ ਵਾਲਾ ਨੇਪਾਲੀ ਤਿਓਹਾਰ ਹੈ, ਦੇ ਬਾਜ਼ਾਰ ਤੱਕ ਵੀ ਪਹੁੰਚ ਬਣਾਈ ਜਾ ਸਕੇ|ਉਹਨਾਂ ਨੇ ਆਪਣੇ ਦੁਆਰਾ ਬਣਾਏ ਕੰਪੋਸਟ ਅਤੇ ਜੈਵਿਕ ਕੀਟਨਾਸ਼ਕਾਂ ਦਾ ਸਬਜ਼ੀਆਂ ਦੀ ਫ਼ਸਲ ਊੱਪਰ ਇਸਤੇਮਾਲ ਕੀਤਾ| ਜਾਨਵਰਾਂ ਦੇ ਗੋਬਰ ਅਤੇ ਘਰ ਦੇ ਜੈਵਿਕ ਕਚਰੇ ਤੋਂ ਕੰਪੋਯਟ ਤਿਆਰ ਕੀਤੀ ਗਈ|ਜੈਵਿਕ ਕੀਟਨਾਸ਼ਕ ਸਥਾਨਕ ਪੱਧਰ ਤੇ ਉਪਲਬਧ ਔਸ਼ਧੀ ਪੌਦਿਆਂ ਤੋਂ ਤਿਆਰ ਕੀਤੇ ਗਏ|

ਅਸਰਮਹਿਲਾ ਕਿਸਾਨਾਂ ਨੇ ਦੇਖਿਆ ਕਿ ਇਸ ਉੱਦਮ ਨੂੰ ਸ਼ੁਰੂ ਕਰਨ ਤੋਂ ਬਾਅਦ ਉਹਨਾਂ ਦੀ ਆਮਦਨੀ ਵਿੱਚ ਵਾਧਾ ਹੋਇਆ| 2012 ਵਿੱਚ ਔਸਤ ਆਮਦਨ 27000 ਨੇਪਾਲੀ ਰੁਪਇਆ ਸੀ ਜੋ ਕਿ 2013 ਵਿੱਚ ਵਧ ਕੇ 39000 ਨੇਪਾਲੀ ਰੁਪਇਆ ਹੋ ਗਈ, ਜਿਸ ਵਿੱਚ ਖ਼ਾਸ ਕਰਕੇ ਪਿਆਜ਼, ਟਮਾਟਰ, ਫੁੱਲ ਗੋਭੀ, ਗਾਜਰ ਅਤੇ ਬੰਦ ਗੋਭੀ ਦੀ ਵਿਕਰੀ ਦਾ ਯੋਗਦਾਨ ਸੀ|ਆਰਥਿਕ ਸਸ਼ਕਤੀਕਰਨ ਨੇ ਉਹਨਾਂ ਨੂੰ ਆਪਣੇ ਸਮੁਦਾਇ ਅਤੇ ਘਰ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਦੀ ਸ਼ਕਤੀ ਦਿੱਤੀ|ਆਫ ਸੀਜ਼ਨ ਦੌਰਾਨ ਸਬਜ਼ੀਆਂ ਦੀ ਵਿਕਰੀ ਨੇ ਪਹਿਲਾਂ ਹੀ ਸਮੁਦਾਇ ਦੀ ਨੇਪਾਲਗੰਜ ਅਤੇ ਸੁਰਖੇਤ ਤੋਂ ਸਿਮੀਕੋਟ ਵਿੱਚ ਜਿਲ੍ਹਾ ਹੈੱਡ ਕੁਆਰਟਰ ਤੱਕ ਆਉਣ ਵਾਲੇ ਭੋਜਨ ਉੱਪਰ ਨਿਰਭਰਤਾ ਘਟਾ ਦਿੱਤੀ|

ਅਕਤੂਬਰ 2012 ਤੋਂ, ਜਦੋਂ ਇਹ ਸਭ ਸ਼ੁਰੂ ਹੋਇਆ, ਥੇਹੀ ਵੀ ਡੀ ਸੀ ਵਿੱਚ ਭੋਜਨ ਸੁਰੱਖਿਆ ਅਤੇ ਪੌਸ਼ਟਿਕਤਾ ਦੇ ਮਾਮਲੇ ਵਿੱਚ ਸੁਧਾਰ ਹੋਇਆ ਹੈ|ਥੇਹੀ ਵੀ ਡੀ ਸੀ ਵਿੱਚ ਸਿਹਤ ਕੇਂਦਰ ਵੱਲੋਂ ਬੱਚਿਆਂ ਵਿੱਚ ਕੁਪੋਸ਼ਣ ਦੇ ਮਾਮਲਿਆਂ ਦੀ ਕਮੀ ਬਾਰੇ ਆਪਣੀ ਰਿਪੋਰਟ ਵਿੱਚ ਦੱਸਿਆ ਗਿਆ ਹੈ|ਇਸਦੇ ਨਾਲ ਹੀ, ਸਮੂਹ ਵਿੱਚ ਸ਼ਾਮਿਲ ਜ਼ਿਆਦਾਤਰ ਘਰਾਂ ਦੀ ਕਈ ਮਹੀਨਿਆਂ ਲਈ ਭੋਜਨ ਸੁਰੱਖਿਆ ਵਧੀ ਹੈ|

ਕੰਪੋਸਟ ਅਤੇ ਜੈਵਿਕ ਕੀਟਨਾਸ਼ਕਾਂ ਦੇ ਪ੍ਰਯੋਗ ਨਾਲ, ਵਾਤਾਵਰਨ ਉੱਪਰ ਵੀ ਸਕਾਰਾਤਮਕ ਪ੍ਰਭਾਵ ਪਿਆ ਹੈ|ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ ਅਤੇ ਸਮੁਦਾਇਆਂ ਨੂੰ ਕਚਰਾ ਪ੍ਰਬੰਧਨ ਦਾ ਵਧੀਆ ਤਰੀਕਾ ਮਿਲ ਗਿਆ ਹੈ|

ਹੁਣ ਅੱਗੇ ਕੀ?

ਇਸ ਉੱਦਮ ਦੀ ਸਫਲਤਾ ਨੂੰ ਦੇਖਦੇ ਹੋਏ, 150 ਤੋਂ ਜ਼ਿਆਦਾ ਸਥਾਨਕ ਔਰਤਾਂ ਨੇ ਆਉਣ ਵਾਲੇ ਸਾਲ ਵਿੱਚ ਸਮੂਹ ਵਿੱਚ ਸ਼ਾਮਿਲ ਹੋਣ ਲਈ ਦਿਲਚਸਪੀ ਦਿਖਾਈ ਹੈ|ਔਰਤਾਂ ਦੇ ਸਮੂਹ ਦੁਆਰਾ ਦਿਲਚਸਪੀ ਰੱਖਣ ਵਾਲੀਆਂ ਔਰਤਾਂ ਨੂੰ ਸਮੂਹ ਵਿੱਚ ਸ਼ਾਮਿਲ ਕਰਨ ਲਈ ਮੈਂਬਰਸ਼ਿਪ ਦਾ ਵਿਸਥਾਰ ਕਰਨ ਦੀ ਉਮੀਦ ਹੈ| ਔਰਤਾਂ ਦੇ ਸਮੂਹ ਦੀ ਫੰਡ ਦੇ ਅੰਦਰੂਨੀ ਅਤੇ ਬਾਹਰੀ ਦੋਵੇਂ ਤਰ੍ਹਾ ਦੇ ਸ੍ਰੋਤਾਂ ਰਾਹੀ ਸਮੂਹ ਦੀਆਂ ਆਰਥਿਕ ਜਰੂਰਤਾਂ ਪੂਰੀਆਂ ਕਰਨ ਦੀ ਯੋਜਨਾ ਹੈ|ਇਸਦਾ ਪੱਧਰ ਵਧਾਉਣ ਨਾਲ, ਥੇਹੀ ਪਿੰਡ ਦੀ 30 ਪ੍ਰਤੀ੍ਸ਼ਤ ਸਬ੦ੀਆਂ ਦੀ ਖੇਤੀ ਦੇ ਜੈਵਿਕ ਹੋਣ ਦੀ ਉਮੀਦ ਹੈ, ਜਿਸ ਦੇ ਨਤੀਜੇ ਵਜੋਂ ਅਗਲੇ ਤਿੰਨ ਸਾਲਾਂ ਵਿੱਚ ਆਮਦਨੀ ਦੇ 25-30 ਪ੍ਰਤੀ੍ਸ਼ਤ ਵਧਣ ਦੀ ਸੰਭਾਵਨਾ ਹੈ|

ਨਿਰਮਲਾ ਅਧਿਕਾਰੀ
ਕਾਰਜਕਾਰੀ ਨਿਰਦੇਸ਼ਕ, ਕਾਮਨ ਫਾਰਮ ਫਾਰ ਡਿਵਲਪਮੈਂਟ (ਸੀ ਐਫ ਡੀ)
ਪੋਸਟ ਬਾਕਸ 13141, ਸੁੰਧਾਰਾ, ਕਾਠਮੰਡੂ, ਨੇਪਾਲ
ਈਮੇਲ:nadhikari80@yahoo.com

Posted by
Get the latest news on water, straight to your inbox
Subscribe Now
Continue reading