ਵਾਪਸ ਖੇਤੀ ਵੱਲ


ਔਰਤਾਂ, ਜੋ ਕੇਰਲ ਵਿੱਚ ਖਾਧ ਉਤਪਾਦਨ ਉੱਪਰ ਆਪਣਾ ਨਿਯੰਤ੍ਰਣ ਗੁਆ ਚੁੱਕੀਆ ਸਨ, ਹੁਣ ਸਥਾਨਕ ਲੋੜਾਂ ਦੇ ਅਨੁਕੂਲ, ਸਾਧਾਰਨ ਜੈਵਿਕ ਤਰੀਕੇ ਅਪਣਾ ਕੇ ਖੇਤੀ ਵੱਲ ਵਾਪਸ ਆ ਰਹੀਆਂ ਹਨ|ਇਸ ਪਰਿਸਥਿਤਕੀ ਤੰਤਰ ਦ੍ਰਿਸ਼ਟੀਕੋਣ ਵਿੱਚ ਦਿਲਚਸਪੀ ਦਿਖਾਉਂਦੇ ਹੋਏ ਕਈ ਕਿਸਾਨ ਸਮੂਹ ਅਤੇ ਸੰਸਥਾਵਾਂ ‘ਖੇਤੀ ਜੈਵ ਵਿਭਿੰਨਤਾ ਨੂੰ ਕਿਵੇਂ ਹੋਰ ਖੁਸ਼ਹਾਲ ਬਣਾਇਆ ਜਾਵੇ’ ਬਾਰੇ ਸਿੱਖ ਰਹੇ ਹਨ|

ਨਾਰੀਅਲ, ਰਬੜ, ਕੋਕੋ ਅਤੇ ਕਾਫ਼ੀ ਆਦਿ ਦੀ ਖੇਤੀ ਦਾ ਹੜ੍ਹ ਆਉਣ ਕਾਰਨ ਕੇਰਲ ਨੇ ਆਪਣਾ ਜੈਵ ਵਿਭਿੰਨਤਾ ਆਧਾਰਿਤ ਖੇਤੀ ਸੱਭਿਆਚਾਰ, ਜਿਸ ਵਿੱਚ ਫਾਰਮ ਹਾਊਸ ਖੇਤੀ ਵੀ ਸ਼ਾਮਿਲ ਸੀ, ਗਵਾ ਲਿਆ|ਇਸ ਦਾ ਸਭ ਤੋਂ ਬੁਰਾ ਅਸਰ ਔਰਤਾਂ ਉੱਪਰ ਪਿਆ ਜਿੰਨਾਂ ਨੇ ਭੋਜਨ ਵਿਵਸਥਾ ਦੇ ਨਾਲ ਨਾਲ ਸਿਹਤ ਸੰਭਾਲ ਦੇ ਕੁਦਰਤੀ ਤਰੀਕਿਆਂ ਉੱਪਰ ਵੀ ਆਪਣਾਂ ਨਿਯੰਤ੍ਰਣ ਖੋਹ ਦਿੱਤਾ|ਭੂਮੀ ਦੀ ਮਾਲਕ ਹੋਣ ਦੇ ਬਾਵਜ਼ੂਦ ਔਰਤਾਂ ਆਪਣੇ ਭੋਜਨ ਲਈ ਬਾਜਾਰ ਉੱਪਰ ਨਿਰਭਰ ਹੋਣ ਲੱਗੀਆਂ| ਇਸ ਰੁਝਾਨ ਨੇ ਅਸਲ ਵਿੱਚ ਸੂਬੇ ਅਤੇ ਪਰਿਵਾਰਾਂ ਨੂੰ ਗੁਣਵੱਤਾ ਅਤੇ ਵਿਭਿੰਨਤਾ ਦੇ ਮਾਮਲੇ ਵਿੱਚ ਭੋਜਨ ਅਸੁਰੱਖਿਆ ਵੱਲ ਧਕੇਲ ਦਿੱਤਾ|

ਤ੍ਰਿਵੇਂਦ੍ਰਮ ਜਿਲ੍ਹੇ ਦੇ ਵਿਜ੍ਹੀਨਜਮ ਅਤੇ ਵੇਂਗਾਨੂਰ ਪੰਚਾਇਤਾਂ ਦੇ ਲੋਕ, ਸੈਰ-ਸਪਾਟਾ ਉਦਯੋਗ ਤੋਂ ਇਲਾਵਾ, ਆਪਣੀ ਰੋਜ਼ੀ-ਰੋਟੀ ਲਈ ਜ਼ਿਆਦਾਤਰ ਖੇਤੀਬਾੜੀ ਅਤੇ ਮੱਛੀ ਪਾਲਣ ਉੱਪਰ ਨਿਰਭਰ ਕਰਦੇ ਹਨ| ਇਹਨਾਂ ਦੋਵੇਂ ਪੰਚਾਇਤਾਂ ਵਿੱਚ ਜ਼ਿਆਦਾਤਰ ਰਵਾਇਤੀ ਕਿਸਾਨ ਪੁਰਸ਼ ਹਨ ਅਤੇ ਸਬਜੀਆਂ, ਕੇਲੇ ਅਤੇ ਟੇਪਿਓਕਾ ਜੋ ਕਿ ਇੱਥੋਂ ਦੀਆਂ ਮੁੱਖ ਫਸਲਾਂ ਹਨ, ਵਿੱਚ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ| ਬਹੁਗਿਣਤੀ ਕਿਸਾਨ ਰਸਾਇਣਾਂ, ਮਿੱਟੀ ਦੀ ਸਿਹਤ ਜਾਂ ਖੇਤੀ ਦੇ ਲੰਬੇ ਸਮੇਂ ਲਈ ਟਿਕਾਊਪਣ ਜਿਹੇ ਮੁੱਦਿਆਂ ਪ੍ਰਤਿ ਸੰਵੇਦਨਸ਼ੀਲ ਨਹੀਂ ਹਨ| ਇਹ ਸਾਲ 2002 ਦੀ ਗੱਲ ਹੈ ਜਦੋਂ ਤਿਰੂਵਨੰਤਪੁਰਮ ਦੀ ਵਾਤਾਵਰਣ ਦੇ ਮੁੱਦਿਆਂ, ਮਨੁੱਖੀ ਸਿਹਤ ਅਤੇ ਆਜੀਵਿਕਾ ਦੇ ਮੁੱਦਿਆਂ ਤੇ ਕੰਮ ਕਰਨ ਵਾਲੀ ਗੈਰ ਸਰਕਾਰੀ ਸੰਸਥਾ ਥਨਲ ਨੇ ਇਹਨਾਂ ਦੋ ਪੰਚਾਇਤਾਂ ਵਿੱਚ ਮਹਿਲਾ ਕਿਸਾਨਾਂ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ|

ਕੋਵਾਲਮ ਵਿੱਚ ਆਪਣੇ ਕੰਮ ਦੇ ਹਿੱਸੇ ਦੇ ਰੂਪ ਵਿੱਚ ਥਨਲ ਉਹਨਾਂ ਦੇ ਜੀਵਨ ਅਤੇ ਆਜੀਵਿਕਾ ਬਾਰੇ ਸਮਝਣ ਲਈ ਔਰਤਾਂ ਦੇ ਸਥਾਨਕ ਸਮੂਹਾਂ ਨਾਲ ਜੁੜਿਆ| ਉਹਨਾਂ ਨੇ ਪਾਇਆ ਕਿ ਪੰਚਾਇਤ ਦੁਆਰਾ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਵਿੱਚ ਸੰਗਠਿਤ ਤਾਂ ਕੀਤਾ ਗਿਆ ਹੈ ਪਰ ਇਹ ਕੋਈ ਲਾਭਕਾਰੀ ਆਰਥਿਕ ਗਤੀਵਿਧੀਆਂ ਨਹੀਂ ਕਰ ਰਹੇ| ਰੋਜ਼ਾਨਾ ਦੀ ਮਜ਼ਦੂਰੀ ਤੋਂ ਕਮਾਈ ਕਰਨ ਤੋਂ ਇਲਾਵਾ, ਔਰਤਾਂ ਆਜੀਵਿਕਾ ਦੇ ਹੋਰ ਟਿਕਾਊ ਵਿਕਲਪਾਂ ਬਾਰੇ ਬਿਲਕੁਲ ਨਹੀਂ ਸੋਚ ਰਹੀਆਂ ਸਨ| ਪੰਚਾਇਤ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਥਨਲ ਨੇ ਕਈ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤੇ| ਇਸ ਵਿੱਚ ਨਾਰੀਅਲ ਦੇ ਖੋਲ ਤੋਂ ਉਤਪਾਦ ਬਣਾਉਣੇ, ਕਾਗਜ਼ ਦੇ ਉਤਪਾਦ, ਬਚੇ ਹੋਏ ਕੱਪੜੇ ਅਤੇ ਜੂਟ ਤੋਂ ਉਤਪਾਦ ਬਣਾਉਣ ਦੀ ਟ੍ਰੇਨਿੰਗ ਸ਼ਾਮਿਲ ਸੀ|ਹਾਲਾਂਕਿ ਦੋ ਸਮੂਹ ਖੇਤੀਬਾੜੀ, ਖ਼ਾਸ ਕਰਕੇ ਸਬਜੀਆਂ ਦੀ ਖੇਤੀ ਵਿੱਚ ਦਿਲਚਸਪੀ ਰੱਖਦੇ ਸਨ| ਪ੍ਰੰਤੂ ਇਹਨਾਂ ਸਮੂਹਾਂ ਦੀਆਂ ਜ਼ਿਆਦਾਤਰ ਔਰਤਾਂ ਕੋਲ ਆਪਣੀ ਜ਼ਮੀਨ ਨਹੀਂ ਸੀ|

ਇਹਨਾਂ ਔਰਤਾਂ ਦੀ ਮੱਦਦ ਕਰਨ ਦੇ ਲਈ ਪਿੰਡ ਦੇ ਆਗੂ ਬੰਦੇ ਕੁੱਝ ਅਜਿਹੇ ਜ਼ਮੀਨ ਮਾਲਕਾਂ ਨੂੰ ਮਿਲੇ ਜਿੰਨਾਂ ਕੋਲ ਕੁੱਝ ਖਾਲੀ ਜ਼ਮੀਨ ਪਈ ਸੀ ਅਤੇ ਸਬਜੀਆਂ ਦੀ ਖੇਤੀ ਸ਼ੁਰੂ ਕਰਨ ਲਈ ਇੱਕ ਰਸਮੀ ਸਮਝੌਤਾ ਕੀਤਾ ਗਿਆ|ਇਹਨਾਂ ਜ਼ਮੀਨਾਂ ਉੱਪਰ ਨਾਰੀਅਲ ਦੇ ਬਾਗ ਸਨ ਜਿੱਥੇ ਸਿਰਫ ਨਾਰੀਅਲ ਦੀ |ਸਲ ਸੀ ਅਤੇ ਰੁੱਖਾਂ ਵਿਰਕਾਰ ਕਾਫੀ ਜਗ੍ਹਾ ਖਾਲੀ ਸੀ|ਮਿੱਟੀ ਵਧੀਆ ਨਹੀਂ ਸੀ, ਪਾਣੀ ਦੀ ਉਪਲਬਧਤਾ ਘੱਟ ਸੀ ਅਤੇ ਹਰੀ ਖਾਦ ਜਾਂ ਜੈਵਿਕ ਖਾਦ ਵੀ ਉਪਲਬਧ ਨਹੀਂ ਸਨ|


ਵਾਏਨਾੜ ਜਿਲ੍ਹੇ ਦੀ ਤਿਰੂਨੈੱਲੀ ਪੰਚਾਇਤ ਵਿੱਚ ਹਾਲ ਹੀ ਵਿੱਚ ਕੀਤਾ ਗਿਆ ਅਧਿਐਨ ਇਹ ਦਿਖਾਉਂਦਾ ਹੈ ਕਿ ਸਥਾਨਕ ਔਰਤਾਂ ਨੂੰ 100 ਦੇ ਲਗਭਗ ਆਪਣੇ ਆਪ ਉੱਗੇ ਖਾਣ ਵਾਲੇ ਪੌਦਿਆਂ ਦੀ ਜਾਣਕਾਰੀ ਹੈ ਜੋ ਕਿ ਖੇਤੀ ਵਾਲੀ ਜ਼ਮੀਨ ਖ਼ਾਸ ਕਰਕੇ ਜੈਵਿਕ ਝੋਨੇ ਵਾਲੀ ਜ਼ਮੀਨ ਉੱਪਰ ਕੁਦਰਤੀ ਤੌਰ ਤੇ ਉੱਗਦੇ ਹਨ|ਔਰਤਾਂ ਨੂੰ ਜੈਵ ਵਿਭਿੰਨਤਾ,ਮਿੱਟੀ ਦੇ ਅਤੇ ਫ਼ਸਲਾਂ ਦੇ ਜੈਵਿਕ ਪ੍ਰਬੰਧਨ ਬਾਰੇ ਸਿਖਲਾਈ ਦਿੱਤੀ ਗਈ|ਇੱਕ ਸਾਲ ਦੇ ਸਮੇਂ ਵਿੱਚ ਹੀ, ਨਾਰੀਅਲ ਦਾ ਬਾਗ ਵਿਭਿੰਨ ਸਬਜੀਆਂ, ਕੰਦ ਮੂਲ ਅਤੇ ਕੇਲਿਆਂ ਨਾਲ ਭਰਿਆ-ਪੂਰਿਆ ਜੈਵ ਵਿਭਿੰਨਤਾ ਵਾਲਾ ਬਾਗ ਬਣ ਗਿਆ| ਔਰਤਾਂ ਨੇ ਬਾਗ ਦੀ ਏਨੀ ਵਧੀਆ ਦੇਖਭਾਲ ਕੀਤੀ ਕਿ ਨਾਰੀਅਲ ਦਾ ਵੀ ਉਤਪਾਦਨ ਵਧ ਗਿਆ ਅਤੇ ਇਹ ਬਦਲਾਵ ਦੇਖ ਕੇ ਜ਼ਮੀਨ ਦਾ ਮਾਲਕ ਬੜਾ ਖੁਸ਼ ਸੀ| ਇਹ ਬਹੁਤ ਹੀ ਵਧੀਆ ਸ਼ੁਰੂਆਤ ਸੀ ਅਤੇ ਬਹੁਤ ਸਾਰੇ ਹੋਰ ਕਿਸਾਨ ਅਤੇ ਜ਼ਮੀਨਾਂ ਦੇ ਮਾਲਕ ਨਤੀਜੇ ਦੇਖਣ ਲਈ ਇਹਨਾਂ ਬਾਗਾਂ ਦੇ ਦੌਰੇ ਕਰਨ ਲੱਗੇ|

ਸ਼ੁਰੂਆਤ ਵਿੱਚ, ਮਹਿਲਾ ਕਿਸਾਨਾਂ ਨੇ ਆਪਣੇ ਗਵਾਂਢੀਆਂ ਨਾਲ ਆਪਣਾ ਉਤਪਾਦਨ ਸਾਂਝਾ ਕਰਨਾ ਸ਼ੁਰੂ ਕੀਤਾ| ਹੌਲੀ-ਹੌਲੀ ਉਤਪਾਦਨ ਵਧਿਆ ਅਤੇ ਓਹਨਾਂ ਵਿੱਚੋਂ ਕੁੱਝ ਨੇ ਆਪਣਾ ਉਤਪਾਦਨ ਸਥਾਨਕ ਬਾਜ਼ਾਰ ਵਿੱਚ ਵੇਚਣਾ ਸ਼ੁਰੂ ਕੀਤਾ| ਹਾਲਾਂਕਿ, ਸਥਾਨਕ ਬਾਜ਼ਾਰ ਵਿੱਚ ਮਹਿਲਾ ਕਿਸਾਨਾਂ ਨੂੰ ਨਿਰਾਸ਼ਾ ਹੀ ਹੱਥ ਲੱਗੀ| ਉਹ ਆਪਣੇ ਉਤਪਾਦਨ ਲਈ ਅਲੱਗ ਬਾਜ਼ਾਰ ਚਾਹੁੰਦੀਆਂ ਸਨ, ਜਿੱਥੇ ਖਪਤਕਾਰ ਉਹਨਾਂ ਦੇ ਉਤਪਾਦਨ ਦੀ ਕਦਰ ਕਰਨ ਅਤੇ ਖਰੀਦਣ| ਇਸ ਤਰ੍ਹਾ ਤਿਰੂਵਨੰਤਪੁਰਮ ਦੀਆਂ ਪਹਿਲੀਆਂ ਜੈਵਿਕ ਉਤਪਾਦਨ ਦੀਆਂ ਦੁਕਾਨਾਂ ਵਿੱਚੋਂ ਇੱਕ ‘ਜੈਵਿਕ ਬਾਜਾਂਰ’ ਦੀ ਸ਼ੁਰੂਆਤ ਹੋਈ|

ਅਪਣਾਉਣ ਲਈ ਮਾਡਲ

ਕੇਰਲ ਵਿੱਚ ਹੁਣ ਔਰਤਾਂ ਖੇਤੀ ਅਤੇ ਖਾਧ ਉਤਪਾਦਨ ਦੇ ਕੰਮ ਵਿੱਚ ਵਾਪਸ ਆ ਰਹੀਆਂ ਹਨ|ਇਹਨਾਂ ਵਿੱਚੋਂ ਜ਼ਿਆਦਾਤਰ ਬਹੁਤ ਘੱਟ ਬਾਹਰੀ ਆਗਤਾਂ ਵਾਲੀ ਖੇਤੀ ਜਾਂ ਸਾਧਾਰਨ ਸਥਾਨਕ ਲੋੜਾਂ ਦੇ ਅਨੁਕੂਲਿਤ ਜੈਵਿਕ ਖੇਤੀ ਕਰ ਰਹੀਆਂ ਹਨ|ਅਜਿਹਾ ਕਰਨ ਨਾਲ ਓਹਨਾਂ ਨੂੰ ਬਹੁਤ ਲਾਭ ਮਿਲਿਆ|ਉਹਨਾਂ ਨੂੰ ਆਪਣੇ ਘਰ ਵਿੱਚ ਖਪਤ ਲਈ ਜ਼ਹਿਰ ਮੁਕਤ ਭੋਜਨ ਮਿਲਦਾ ਹੈ| ਉਹ ਬਿਨਾਂ ਕਿਸੇ ਬਾਹਰੀ ਨਿਰਭਰਤਾ ਦੇ ਆਪਣੀ ਖੇਤੀ ਦਾ ਪ੍ਰਬੰਧਨ ਕਰ ਸਕਦੀਆਂ ਹਨ, ਉਹਨਾਂ ਨੇ ਆਪਣੇ ਗਿਆਨ ਦਾ ਵਿਕਾਸ ਕੀਤਾ ਅਤੇ ਬਾਕੀਆਂ ਨਾਲ ਸਾਂਝਾ ਕੀਤਾ ਹੈ| ਇਸਦੇ ਨਾਲ ਹੀ, ਆਪਣੇ ਘਰ ਦੀਆਂ ਜਿੰਮੇਦਾਰੀਆਂ ਨਿਭਾਉਂਦੇ ਹੋਏ ਘਰ ਲਈ ਵਾਧੂ ਆਮਦਨੀ ਦਾ ਜ਼ਰੀਆ ਵੀ ਖੜ੍ਹਾ ਕੀਤਾ ਹੈ| ਔਰਤਾਂ ਨੂੰ ਆਪਣੇ ਨਵੇਂ ਗਿਆਨ ਅਤੇ ਸਮਰੱਥਾ ਉੱਪਰ ਗਰਵ ਹੈ| ਉਹਨਾਂ ਵਿੱਚੋਂ ਕੁੱਝ ਹੁਣ ਟ੍ਰੇਨਰ ਦੀ ਵੀ ਜਿੰਮੇਦਾਰੀ ਨਿਭਾ ਰਹੀਆਂ ਹਨ|

ਵਿਭਿੰਨ ਫ਼ਸਲਾਂ ਅਤੇ ਘੱਟ ਬਾਹਰੀ ਆਗਤਾਂ ਦੇ ਨਾਲ ਇਹਨਾਂ ਦੋ ਪੰਚਾਇਤਾਂ ਵਿੱਚ ਕੀਤੇ ਗਏ ਜੈਵਿਕ ਖੇਤੀ ਦੇ ਪਰੀਖਣ ਹੁਣ ਮਾਡਲ ਬਣ ਗਏ ਹਨ ਅਤੇ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਵੀ ਲਾਗੂ ਕੀਤੇ ਜਾ ਰਹੇ ਹਨ|ਕਈ ਪੰਚਾਇਤਾਂ ਅਤੇ ਖੇਤੀ ਵਿਭਾਗ ਹੁਣ ਭੂਮੀਹੀਨ ਕਿਸਾਨਾਂ, ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਖਾਸ ਕਰਕੇ ਅਜਿਹੀਆਂ ਯੋਜਨਾਵਾਂ ਲਈ ਸਹਿਯੋਗ ਦੇ ਰਹੇ ਹਨ|ਬਹੁਤ ਸਾਰੇ ਕਿਸਾਨ ਸਮੂਹ ਅਤੇ ਸੰਸਥਾਂਵਾਂ ਇਸ ਪਰਿਸਥਿਤਕੀ ਤੰਤਰ ਦ੍ਰਿਸ਼ਟੀਕੋਣ ਵਿੱਚ ਦਿਲਚਸਪੀ ਦਿਖਾ ਰਹੇ ਹਨ ਅਤੇ ਸਿੱਖ ਰਹੇ ਹਨ ਕਿ ਉਹਨਾਂ ਦੇ ਭੋਜਨ ਅਤੇ ਪੋਸ਼ਣ ਦੀਆਂ ਜਰੂਰਤਾਂ ਲਈ ਜਿੰਮੇਵਾਰ ਖੇਤੀ ਜੈਵ ਵਿਭਿੰਨਤਾ ਨੂੰ ਕਿਵੇਂ ਹੋਰ ਖੁਸ਼ਹਾਲ ਕੀਤਾ ਜਾਵੇ|

ਵੇਗਾਨੂਰ ਪੰਚਾਇਤ ਦੀ ਰਹਿਣ ਵਾਲੀ ਸ਼ਸ਼ੀ ਕਲਾ ਨੂੰ ਛੋਟੀ ਉਮਰ ਤੋਂ ਹੀ ਖੇਤੀ ਵਿੱਚ ਦਿਲਚਸਪੀ ਸੀ| ਵਿਆਹ ਤੋਂ ਬਾਅਦ, ਉਸਨੇ ਖੇਤੀ ਦੇ ਕੰਮ ਵਿੱਚ ਪਤੀ ਦਾ ਹੱਥ ਵਟਾਉਣਾ ਸ਼ੁਰੂਕੀਤਾ| ਇਹ ਰਵਾਇਤੀ ਖੇਤੀ ਸੀ ਜਿੱਥੇ ਰਸਾਇਣਾਂ ਦਾ ਪ੍ਰਯੋਗ ਆਮ ਸੀ| ਉਸਨੇ ਥਨਲ, ਗਾਂਧੀ ਸਮਾਰਕ ਨਿਧੀ ਆਦਿ ਸੰਸਥਾਵਾਂ ਦੁਆਰਾ ਜੈਵਿਕ ਖੇਤੀ ਉੱਪਰ ਆਯੋਜਿਤ ਟ੍ਰੇਨਿੰਗਾਂ ਵਿੱਚ ਭਾਗ ਲੈ ਕੇ ਜੈਵਿਕ ਖੇਤੀ ਬਾਰੇ ਹੋਰ ਜਾਣਨਾ ਸ਼ੁਰੂ ਕੀਤਾ| ਉਸਨੇ ਕ੍ਰਿਸ਼ੀ ਭਵਨ ਦੁਆਰਾ ਮੁਹੱਈਆ ਕਰਵਾਏ ਗਏ ਸਬਸਿਡੀ ਸਹਿਯੋਗ ਨਾਲ ਸਜਾਵਟੀ ਪੌਦਿਆਂ ਦੀ ਖੇਤੀ ਸ਼ੁਰੂ ਕੀਤੀ| ਉਸਨੂੰ ਸਜਾਵਟੀ ਪੌਦੇ ਉਗਾਉਣ ਵਿੱਚ ਸਫਲਤਾ ਮਿਲੀ ਅਤੇ ਉਸਨੇ ਇਸਨੂੰ ਗਵਾਂਢੀਆਂ ਵਿੱਚ ਵੀ ਫੈਲਾਇਆ|

2005-06 ਵਿੱਚ, ਉਸਦੀਆਂ ਸਹੇਲੀਆਂ ਵਿੱਚੋਂ ਇੱਕ ਸਹੇਲੀ ਉਸਨੂੰ ਮਿਲਣ ਆਈ ਅਤੇ ਉਸਨੂੰ ਬੈਂਗਣ ਦੇ ਬੀਜ ਦਿੱਤੇ| ਸ਼ਸ਼ੀਕਲਾ ਨੇ ਉਹਨਾਂ ਬੀਜਾਂ ਨੂੰ ਜੈਵਿਕ ਤਰੀਕੇ ਨਾਲ ਬੀਜਿਆ ਅਤੇ ਉਸਨੂੰ ਬਹੁਤ ਵਧੀਆ ਝਾੜ ਮਿਲਿਆ| ਉਸਨੇ ਜੈਵਿਕ ਤਰੀਕੇ ਨਾਲ ਉਗਾਈਆਂ ਸਬਜ਼ੀਆਂ ਦਾ ਸਵਾਦ ਮਹਿਸੂਸ ਕੀਤਾ ਅਤੇ ਇਸ ਸੰਤੁਸ਼ਟੀ ਨੇ ਉਸਨੂੰ ਸਬਜ਼ੀਆਂ ਦੀ ਕਾਸ਼ਤ ਨੂੰ ਗੰਭੀਰਤਾ ਨਾਲ ਲੈਣ ਲਈ ਪ੍ਰੇਰਿਤ ਕੀਤਾ| ਉਸਨੇ ਆਪਣੇ ਦੋਸਤਾਂ ਅਤੇ ਵੱਖ-ਵੱਖ ਥਾਵਾਂ ਤੋਂ ਦੇਸੀ ਬੀਜ ਇਕੱਠੇ ਕਰਨੇ ਸ਼ੁਰੂ ਕੀਤੇ| ਉਸਨੇ ਖੇਤੀ ਵਿੱਚ ਜ਼ਿਆਦਾ ਸਮਾਂ ਲਗਾਉਣਾ ਸ਼ੁਰੂ ਕੀਤਾ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੇ ਵੀ ਉਸਨੂੰ ਸਹਿਯੋਗ ਦਿੱਤਾ| ਉਹ ਤ੍ਰਿਵੇਂਦ੍ਰਮ ਜੈਵਿਕ ਬਾਜ਼ਾਰ ਦੇ ਮੁੱਖ ਸਪਲਾਇਰਾਂ ਵਿੱਚੋਂ ਇੱਕ ਹੈ|ਖੇਤੀ ਵਿੱਚ ਉਸਦੀ ਸਫਲਤਾ ਕਰਕੇ ਉਸਨੂੰ ਵੇਗਨੂਰ ਪੰਚਾਇਤ ਅਤੇ ਗਾਂਧੀ ਸਮਾਰਕ ਨਿਧੀ ਵੱਲੋਂ ਵਧੀਆ ਕੁਦਰਤੀ ਕਿਸਾਨ ਵਜੋਂ ਚੁਣਿਆ ਗਿਆ|

ਉਹ ਦੱਸਦੀ ਹੈ ਕਿ ਉਸਨੇ ਜੈਵਿਕ ਖੇਤੀ ਆਮਦਨੀ ਦੇ ਲਈ ਨਹੀ ਬਲਕਿ ਆਪਣੇ ਪਰਿਵਾਰ ਨੂੰ ਸੁਰੱਖਿਅਤ ਭੋਜਨ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਸੀ ਸ਼ਸ਼ੀ ਕਲਾ ਆਪਣੀ 30 ਸੈਂਟ ਜ਼ਮੀਨ ਉੱਪਰ ਅਤੇ ਘਰ ਦੀ ਛੱਤ ਉੱਪਰ ਸਬਜੀਆਂ ਦਾ ਉਤਪਾਦਨ ਕਰਦੀ ਹੈ| ਉਹ ਲਗਭਗ ਹਰ ਸਬਜੀ ਜਿਵੇਂ ਭਿੰਡੀ, ਬੈਂਗਣ, ਟਮਾਟਰ, ਮਿਰਚ, ਵਿੰਗਡ ਬੀਨ, ਸੁਹੰਜਨਾ , ਕੜ੍ਹੀ ਪੱਤਾ, ਪਪੀਤਾ, ਬੰਦ ਗੋਭੀ, ਫੁੱਲ ਗੋਭੀ, ਅਦਰਕ, ਹਲਦੀ, ਚੌਲਾਈ ਆਦਿ ਉਗਾਉਂਦੀ ਹੈ|ਉਹ ਬੜੀ ਸਾਵਧਾਨੀ ਨਾਲ ਪਾਣੀ ਦਾ ਇਸਤੇਮਾਲ ਕਰਦੀ ਹੈ| ਉਹ ਸਿੰਚਾਈ ਲਈ ਖੂਹ ਦਾ ਪਾਣੀ ਵਰਤਦੀ ਹੈ ਅਤੇ ਮਿੱਟੀ ਦੀ ਮਲਚਿੰਗ ਕਰਦੀ ਹੈ ਤਾਂਕਿ ਨਮੀ ਬਰਕਰਾਰ ਰਹੇ| ਉਹ ਮਿਸ਼੍ਰਿਤ ਫਸਲਾਂ ਅਤੇ ਫ਼ਸਲੀ ਚੱਕਰ ਵਾਲੀ ਵਿਧੀ ਵਰਤਦੀ ਹੈ|ਉਸਦਾ ਇਹ ਵੀ ਕਹਿਣਾਂ ਹੈ ਕਿ ਹੁਣ ਉਸਦੇ ਖੇਤ ਵਿੱਚ ਬੜੇ ਮਿੱਤਰ ਕੀੜੇ ਹਨ ਜਿਸ ਕਰਕੇ ਉਸਨੂੰ ਜੈਵਿਕ ਕੀਟਨਾਸ਼ਕ ਵਰਤਣ ਦੀ ਵੀ ਲੋੜ ਨਹੀਂ ਪੈਂਦੀ|ਇਹ ਸਵੈ-ਟਿਕਾਊ ਖੇਤ ਖੇਤ ਹੈ ਅਤੇ ਉਸਦਾ 30 ਸੈਂਟ ਦਾ ਇਹ ਖੇਤ ਜੈਵ ਵਿਭਿੰਨਤਾ ਭਰਪੂਰ ਸੁੰਦਰ ਬਾਗ ਹੈ|

ਜਦੋਂ ਸ਼ਸ਼ੀ ਕਲਾ ਨੇ ਸਬਜੀਆਂ ਦੀ ਜੈਵਿਕ ਖੇਤੀ ਸ਼ੁਰੂ ਕੀਤੀ ਸੀ, ਓਦੋਂ ਉਹ 1000 ਰੁਪਏ ਪ੍ਰਤਿ ਮਹੀਨਾ ਕਮਾ ਰਹੀ ਸੀ| ਹੁਣ, ਉਹ ਘਰੇਲੂ ਖਪਤ ਤੋਂ ਬਾਅਦ ਬਚੀਆਂ ਜੈਵਿਕ ਸਬਜੀਆਂ ਵੇਚ ਕੇ 4000 ਰੁਪਏ ਪ੍ਰਤਿ ਮਹੀਨਾ ਕਮਾ ਰਹੀ ਹੈ| ਉਹ ਆਪਣੀ ਖੇਤੀ ਅਤੇ ਸਿਹਤਮੰਦ ਭੋਜਨ ਦੇ ਤਜ਼ਰਬੇ ਹੋਰ ਕਿਸਾਨਾਂ, ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਸਾਂਝਾ ਕਰਦੀ ਹੈ| ਉਹ ਦੇਸੀ ਬੀਜ ਵੀ ਸਾਂਝੇ ਕਰਦੀ ਹੈ| ਉਸਨੇ ਕਈਆਂ ਨੂੰ ਜੈਵਿਕ ਤਰੀਕੇ ਨਾਲ ਸਬਜ਼ੀਆਂ ਦੀ ਕਾਸ਼ਤ ਬਾਰੇ ਸਿਖਲਾਈ ਦਿੱਤੀ ਹੈ|

ਉਸਦੇ ਵਿਚਾਰ ਵਿੱਚ, “ਜੇਕਰ ਅਸੀਂ ਪੌਦਿਆਂ ਨੂੰ ਪਿਆਰ ਕਰਦੇ ਹਾਂ ਅਤੇ ਓਹਨਾਂ ਦੀ ਸੰਭਾਲ ਕਰਦੇ ਹਾਂ, ਉਹ ਸਾਨੂੰ ਕਦੇ ਵੀ ਧੋਖਾ ਨਹੀਂ ਦੇਣਗੇ ਅਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਫਲਾਂ ਦੇ ਰੂਪ ਵਿੱਚ ਕਰਨਗੇ|

ਊਸ਼ਾ ਐਸ
ਥਨਲ

Posted by
Get the latest news on water, straight to your inbox
Subscribe Now
Continue reading