ਕੁਦਰਤੀ ਖੇਤੀ ਦੀ ਜਾਗੋ

Submitted by kvm on Wed, 08/13/2014 - 11:51
Printer Friendly, PDF & Email
.ਜੱਟਾ ਜਾਗ ਬਈ ਵੇ ਹੁਣ, ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,
ਬੱਲੇ ਬਈ ਹੁਣ ਜਾਗੋ ਆਈ ਆ,
ਕੁਦਰਤੀ ਖੇਤੀ ਵਾਲਿਆਂ ਨੇ ਇੱਕ ਨਵੀਂ ਲਹਿਰ ਚਲਾਈ ਆ,
ਬਈ ਹੁਣ ਜਾਗੋ ਆਈ ਆ, ਸ਼ਾਵਾ ਬਈ ਹੁਣ ਜਾਗੋ ਆਈ ਆ,

ਖੇਤ ਨਿਆਈਆਂ ਬਾਗ ਨੇ ਜਾਗੇ,
ਧਰਤੀ ਦੇ ਹੁਣ ਭਾਗ ਨੇ ਜਾਗੇ,
ਖੇਤੀ ਵਿਰਾਸਤ ਮਿਸ਼ਨ ਵਾਲਿਆਂ ਘਰ-ਘਰ ਅਲਖ ਜਗਾਈ ਆ,
ਬਈ ਹੁਣ ਜਾਗੋ ਆਈ ਆ, ਸ਼ਾਵਾ ਬਈ ਹੁਣ ਜਾਗੋ ਆਈ ਆ,
ਜੱਟਾ ਜਾਗ ਬਈ ਵੇ ਹੁਣ, ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,
ਬੱਲੇ ਬਈ ਹੁਣ ਜਾਗੋ ਆਈ ਆ,

ਹੁਣ ਥੋਡੀ ਜਾਗਣ ਦੀ ਵਾਰੀ,
ਜੈਵਿਕ ਖੁਰਾਕ ਦੀ ਕਰੋ ਤਿਆਰੀ
ਸਾਫ਼ ਤੇ ਸਾਦਾ ਖਾਣਾ ਖਾ ਕੇ, ਜ਼ਹਿਰਾਂ ਤੋਂ ਮੁਕਤੀ ਪਾਈ ਆ,
ਬਈ ਹੁਣ ਜਾਗੋ ਆਈ ਆ, ਸ਼ਾਵਾ ਬਈ ਹੁਣ ਜਾਗੋ ਆਈ ਆ,
ਜੱਟਾ ਜਾਗ ਬਈ ਵੇ ਹੁਣ, ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,
ਬੱਲੇ ਬਈ ਹੁਣ ਜਾਗੋ ਆਈ ਆ,

ਜੈਵਿਕ ਖੇਤੀ ਤੂੰ ਅਪਣਾ ਲੈ,
ਘਰੇ ਹੀ ਘਰ ਦੀ ਸਬਜੀ ਲਾ ਲੈ,
ਰਸੋਈ ਦਾ ਕੂੜਾ ਖਾਦ ਬਣਾ ਕੇ, ਵਿੱਚ ਬਗੀਚੀ ਪਾਈ ਆ,
ਬਈ ਹੁਣ ਜਾਗੋ ਆਈ ਆ, ਸ਼ਾਵਾ ਬਈ ਹੁਣ ਜਾਗੋ ਆਈ ਆ,
ਜੱਟਾ ਜਾਗ ਬਈ ਵੇ ਹੁਣ, ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,
ਬੱਲੇ ਬਈ ਹੁਣ ਜਾਗੋ ਆਈ ਆ,

ਪਿੰਡ ਮੇਰੇ ਦੇ ਲੋਕੋ ਜਾਗੋ,
ਪੰਜਾਬ ਮੇਰੇ ਦੇ ਲੋਕੋ ਜਾਗੋ,
ਜਦ ਤੁਸੀ ਜਾਗੇ, ਉਦੋਂ ਸਵੇਰਾ
ਕਿਉਂ ਸੁੱਤਿਆ ਰਾਤ ਲੰਘਾਈ ਆ,
ਬਈ ਹੁਣ ਜਾਗੋ ਆਈ ਆ, ਸ਼ਾਵਾ ਬਈ ਹੁਣ ਜਾਗੋ ਆਈ ਆ,
ਜੱਟਾ ਜਾਗ ਬਈ ਵੇ ਹੁਣ, ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,
ਬੱਲੇ ਬਈ ਹੁਣ ਜਾਗੋ ਆਈ ਆ,

ਖੇਤ ਮਜ਼ਦੂਰ ਕਿਸਾਨ ਜਾਗ ਪਏ
ਧਰਤੀ ਦੇ ਹੁਣ ਭਾਗ ਜਾਗ ਪਏ
ਜਾਗ ਪਈ ਕਾਇਨਾਤ ਇਹ ਸਾਰੀ,
ਜਾਗੀ ਕੁੱਲ ਲੋਕਾਈ ਆ,
ਬਈ ਹੁਣ ਜਾਗੋ ਆਈ ਆ, ਸ਼ਾਵਾ ਬਈ ਹੁਣ ਜਾਗੋ ਆਈ ਆ,
ਜੱਟਾ ਜਾਗ ਬਈ ਵੇ ਹੁਣ, ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,
ਬੱਲੇ ਬਈ ਹੁਣ ਜਾਗੋ ਆਈ ਆ,

ਪਾਣੀ ਨੂੰ ਆਪਣਾ ਬਾਪ ਸਮਝੀਏ
ਧਰਤੀ ਪਿਆਰੀ ਮਾਤ ਸਮਝੀਏ,
ਬਾਬੇ ਦੀ ਬਾਣੀ ਫਰਮਾਇਆ,
ਹਵਾ ਦੇ ਕੋਲ ਗੁਰਿਆਈ ਆ,
ਬਈ ਹੁਣ ਜਾਗੋ ਆਈ ਆ, ਸ਼ਾਵਾ ਬਈ ਹੁਣ ਜਾਗੋ ਆਈ ਆ,
ਜੱਟਾ ਜਾਗ ਬਈ ਵੇ ਹੁਣ, ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,
ਬੱਲੇ ਬਈ ਹੁਣ ਜਾਗੋ ਆਈ ਆ,

ਕੁਦਰਤੀ ਖੇਤੀ ਨੂੰ ਅਪਣਾਈਏ
ਇਸ ਦੀਆਂ ਵੰਡੀਆਂ ਦਾਤਾ ਖਾਈਏ,
ਕੁਦਰਤ ਨਾਲ ਖਿਲਵਾੜ ਨਾ ਕਰੀਏ ,
ਏਸੇ ਵਿੱਚ ਭਲਾਈ ਆ
ਬਈ ਹੁਣ ਜਾਗੋ ਆਈ ਆ, ਸ਼ਾਵਾ ਬਈ ਹੁਣ ਜਾਗੋ ਆਈ ਆ,
ਜੱਟਾ ਜਾਗ ਬਈ ਵੇ ਹੁਣ, ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,
ਬੱਲੇ ਬਈ ਹੁਣ ਜਾਗੋ ਆਈ ਆ,

ਜ਼ਮੀਨ ਨਿਗਲ ਲਈ ਸਾਰੀ ਜ਼ਹਿਰਾਂ,
ਜ਼ਹਿਰੀਲੇ ਹੋ ਗਏ ਸੂਏ-ਨਹਿਰਾਂ,
ਹੁਣ ਜੈਵਿਕ ਖੇਤੀ ਨੂੰ ਅਪਣਾਉਣਾ,
ਇੱਕੋ-ਇੱਕ ਦਵਾਈ ਆ,
ਬਈ ਹੁਣ ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,
ਜੱਟਾ ਜਾਗ ਬਈ ਵੇ ਹੁਣ, ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,
ਬੱਲੇ ਬਈ ਹੁਣ ਜਾਗੋ ਆਈ ਆ,

ਸਾਰੇ ਘਰ ਵਿੱਚ ਸਬਜ਼ੀ ਲਾਈਏ,
ਦੇਸੀ ਖਾਦ ਰੂੜੀ ਦੀ ਪਾਈਏ,
ਲੱਸੀ ਅਤੇ ਨਿੰਮ੍ ਦੇ ਪੱਤਿਆਂ ਦੀ,
ਅਸੀਂ ਘਰੇ ਸਪ੍ਰੇਅ ਬਣਾਈ ਆ,
ਬਈ ਹੁਣ ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,
ਜੱਟਾ ਜਾਗ ਬਈ ਵੇ ਹੁਣ, ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,

ਦੇਸੀ ਬਾਜਰਾ, ਮੱਕੀ ਖਾਈਏ,
ਸਿਹਤ ਆਪਣੀ ਤੰਦਰੁਸਤ ਬਣਾਈਏ,
ਬਰਗਰ, ਪੀਜ਼ੇ ਛੱਡ ਕੇ ਅਸੀਂ,
ਪੂੜੇ 'ਤੇ ਖੀਰ ਬਣਾਈ ਆ,
ਬਈ ਹੁਣ ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,
ਜੱਟਾ ਜਾਗ ਬਈ ਵੇ ਹੁਣ, ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,

ਆਉ ਸਰੋਂ ਦਾ ਸਾਗ ਬਣਾਈਏ,
ਨਾਲ ਮੱਕੀ ਦੀ ਰੋਟੀ ਖਾਈਏ,
ਜੀਂਹਤੋਂ ਰੋਟੀ ਖਾਧੀ ਨੀ ਜਾਂਦੀ,
ਮੋਠ-ਬਾਜਰੇ ਦੀ ਖਿਚੜੀ ਬਣਾਈ ਆ,
ਬਈ ਹੁਣ ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,
ਜੱਟਾ ਜਾਗ ਬਈ ਵੇ ਹੁਣ, ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,

ਜਵਾਰ, ਮੱਕੀ ਦੀਆਂ ਖਿੱਲਾਂ ਬਣਾ ਕੇ,
ਘਰ ਦੇ ਗੁੜ ਦੀ ਚਾਹਣੀ ਬਣਾ ਕੇ,
ਭੂਤ-ਪਿੰਨੇ ਬਣਾ ਕੇ ਅਸੀਂ,
ਬੱਚਿਆਂ ਦੀ ਰੀਝ ਪੁਗਾਈ ਆ,
ਬਈ ਹੁਣ ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,
ਜੱਟਾ ਜਾਗ ਬਈ ਵੇ ਹੁਣ, ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,

ਦੇਸੀ ਬੀਜਾਂ ਦੀ ਕਰੋ ਤਿਆਰੀ,
ਰਸਾਇਣਿਕ ਖਾਦਾਂ ਦੀ ਵੱਢੋ ਦੀ ਬਿਮਾਰੀ,
ਇਹੀ ਗੱਲਾਂ ਦੱਸਣ ਦੇ ਲਈ,
ਕੇ ਵੀ ਐਮ ਟੀਮ ਪੰਜਾਬ ਵਿੱਚ ਆਈ ਆ,
ਬਈ ਹੁਣ ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,

ਜੱਟਾ ਜਾਗ ਬਈ ਵੇ ਹੁਣ, ਜਾਗੋ ਆਈ ਆ,
ਸ਼ਾਵਾ ਬਈ ਹੁਣ ਜਾਗੋ ਆਈ ਆ,
ਕੁਦਰਤੀ ਖੇਤੀ ਵਾਲਿਆਂ ਨੇ ਇੱਕ ਨਵੀਂ ਲਹਿਰ ਚਲਾਈ ਆ,
ਬਈ ਹੁਣ ਜਾਗੋ ਆਈ ਆ, ਸ਼ਾਵਾ ਬਈ ਹੁਣ ਜਾਗੋ ਆਈ ਆ,

Add new comment

This question is for testing whether or not you are a human visitor and to prevent automated spam submissions.

12 + 8 =
Solve this simple math problem and enter the result. E.g. for 1+3, enter 4.

Related Articles (Topic wise)

Related Articles (District wise)

About the author

नया ताजा