ਇੱਕ ਛੋਟੇ ਕਿਸਾਨ ਪਰਿਵਾਰ ਲਈ ਸਾਲਾਨਾ ਭੋਜਨ ਲੋੜਾਂ ਦੀ ਪੂਰਤੀ ਦਾ ਢੁਕਵਾਂ ਕੁਦਰਤੀ ਖੇਤੀ ਮਾਡਲ

Submitted by kvm on Sun, 11/09/2014 - 17:22
Printer Friendly, PDF & Email
ਪਿਆਰੇ ਪਾਠਕੋ ਇੱਥੇ ਅਸੀਂ ਆਪਜੀ ਨਾਲ ਉੱਘੇ ਕੁਦਰਤੀ ਖੇਤੀ ਕਿਸਾਨ ਅਤੇ ਖੇਤੀ ਵਿਰਾਸਤ ਮਿਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਅਮਰਜੀਤ ਸ਼ਰਮਾ ਦੁਆਰਾ ਇੱਕ ਛੋਟੇ ਪਰਿਵਾਰ ਦੀਆਂ ਸਲਾਨਾ ਭੋਜਨ ਲੋੜਾਂ ਦੀ ਪੂਰਤੀ ਨੂੰ ਧਿਆਨ 'ਚ ਰੱਖਦਿਆਂ ਸੁਝਾਇਆ ਗਿਆ ਕੁਦਰਤੀ ਖੇਤੀ ਮਾਡਲ ਸਾਂਝਾ ਕਰ ਰਹੇ ਹਾਂ। ਇਸ ਮਾਡਲ ਤਹਿਤ 5-6 ਜੀਆਂ ਦਾ ਛੋਟਾ ਪਰਿਵਾਰ ਆਪਣੀਆਂ ਸਾਲਾਨਾ ਭੋਜਨ ਲੋੜਾਂ ਸਿਰਫ ਇੱਕ ਏਕੜ ਜ਼ਮੀਨ ਤੋਂ ਕਿਵੇਂ ਪੂਰੀਆਂ ਕਰ ਸਕਦਾ ਹੈ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਆਸ ਹੈ ਹਥਲੀ ਜਾਣਕਾਰੀ ਆਪਜੀ ਲਈ ਲਾਹੇਵੰਦ ਸਿੱਧ ਹੋਵੇਗੀ।
ਕੁਦਰਤੀ ਖੇਤੀ ਤਹਿਤ ਇੱਕ ਛੋਟੇ ਕਿਸਾਨ ਪਰਿਵਾਰ ਵਾਸਤੇ ਸਾਉਣੀ ਦੀਆਂ ਫਸਲਾਂ ਦੀ ਵਿਉਂਤਬੰਦੀ:
ਹਰੀਆਂ ਸਬਜ਼ੀਆਂ
ਕੱਦੂ 1 ਮਰਲਾ
ਤੋਰੀ 1 ਮਰਲਾ
ਹਰੀ ਮਿਰਚ 1 ਮਰਲਾ
ਕਰੇਲਾ 1/2 ਮਰਲਾ
ਦੇਸੀ ਕਰੇਲਾ 1/2 ਮਰਲਾ
ਪੇਠਾ 1 ਮਰਲਾ
ਚੌਲੇ 1 ਮਰਲਾ
ਭਿੰਡੀ 1 ਮਰਲਾ
ਗੁਆਰਾ 1 ਮਰਲਾ
ਖੱਖੜੀ 1 ਮਰਲਾ
ਖੀਰਾ 1 ਮਰਲਾ
ਤਰ 1 ਮਰਲਾ
ਬੰਗਾ 1 ਮਰਲਾ
ਦੇਸੀ ਟਿੰਡੋ 1 ਮਰਲਾ
ਚੱਪਣ ਕੱਦੂ 1 ਮਰਲਾ
ਅਰਬੀ 1 ਮਰਲਾ
ਬੈਂਗਣ 1/2 ਮਰਲਾ
ਟਮਾਟਰ 1/2 ਮਰਲਾ
ਸੁਕੀਆਂ ਦਾਲਾਂ
ਮੂੰਗੀ 5 ਮਰਲੇ
ਅਰਹਰ 5 ਮਰਲੇ
ਮੋਠ 5 ਮਰਲੇ
ਮਾਂਹ 5 ਮਰਲੇ
ਸੋਇਆਬੀਨ 5 ਮਰਲੇ
ਹਰੇਕ ਸੁੱਕੀ ਦਾਲ ਵਿੱਚ ਮੱਕੀ, ਬਾਜ਼ਰੇ ਅਤੇ ਜਵਾਰ ਦਾ 10 ਗ੍ਰਾਮ ਬੀਜ ਮਿਲਾ ਕੇ ਬੀਜੋ।
ਅਨਾਜ
ਮੱਕੀ 5 ਮਰਲੇ
ਜਵਾਰ 5 ਮਰਲੇ
ਬਾਜ਼ਰਾ 5 ਮਰਲੇ
ਹਰੇਕ ਅਨਾਜ ਵਿੱਚ 100 ਗ੍ਰਾਮ ਮੂੰਗੀ ਜਾਂ ਬੌਣੇ ਚੌਲੇ ਵੀ ਲਾਜ਼ਮੀ ਬੀਜੋ।
ਹਰਾ ਚਾਰਾ
ਹਰਾ ਚਾਰਾ 14 ਮਰਲੇ
ਹਰੇ ਚਾਰੇ ਵਾਸਤੇ ਮੱਕੀ, ਬਾਜ਼ਰਾ, ਜਵਾਰ ਇਕੱਠੇ ਬੀਜੋ। ਇਹਨਾਂ ਵਿੱਚ ਮੂੰਗੀ, ਚੌਲੇ ਅਤੇ ਜੰਤਰ ਦਾ ਬੀਜ ਵੀ ਮਿਲਾ ਲਵੋ। ਬਹੁਤ ਵਧੀਆ ਤੇ ਪੌਸ਼ਟਿਕ ਹਰਾ ਚਾਰਾ ਤਿਆਰ ਮਿਲੇਗਾ। ਸਿਆੜਾਂ ਵਿਚਲਾ ਫਾਸਲਾ ਇੱਕ ਤੋਂ ਸਵਾ ਫੁੱਟ ਰੱਖੋ।
ਗੰਨਾ
ਗੰਨਾ 10 ਮਰਲੇ
ਬਿਜਾਈ 4x2 ਫੁੱਟ
ਗੰਨੇ ਦੀਆਂ ਡੇਢ ਇੰਚ ਅਕਾਰ ਦੀਆਂ ਗੁੱਲੀਆਂ ਕੱਢ ਲਵੋ। ਇਹਨਾਂ ਨੂੰ ਚੂਨੇ ਦੇ 2 ਫੀਸਦੀ ਮਿਸ਼ਰਣ ਚੋਂ ਡੁਬੋ ਕੱਢ ਲਵੋ। ਹੁਣ ਬੀਜ ਅੰਮ੍ਰਿਤ ਲਾ ਕੇ ਵੱਤਰ ਭੂਮੀ ਵਿੱਚ ਖੁੱਡ ਕਰਕੇ ਗੁੱਲੀਆਂ ਬੀਜ ਦਿਓ।
ਨਰਮਾ ਜਾਂ ਝੋਨਾ 78 ਮਰਲੇ
ਨਰਮੇ ਵਿੱਚ ਹਰ 10 ਸਿਆੜਾਂ ਬਾਅਦ ਇੱਕ ਸਿਆੜ ਮੱਕੀ, ਬਾਜ਼ਰੇ ਅਤੇ ਜ਼ਵਾਰ ਦਾ ਕੱਢੋ। ਇਸਦੇ ਨਾਲ ਹੀ ਨਰਮੇ ਵਿੱਚ ਮੋਠ, ਮਾਂਹ, ਦੇਸੀ ਟਿੰਡੋ ਅਤੇ ਖੱਖੜੀਆਂ ਵੀ ਬੀਜੋ।
ਝੋਨੇ ਦੀ ਪਨੀਰੀ ਦੀ ਉਮਰ 25 ਦਿਨਾਂ ਤੋਂ ਜਿਆਦਾ ਨਾ ਹੋਵੇ। ਬਿਨਾ ਕੱਦੂ ਕੀਤੇ ਖੇਤ ਵਿੱਚ ਬੂਟੇ ਤੋਂ ਬੂਟਾ 1x1 ਫੁੱਟ 'ਤੇ ਝੋਨਾ ਲਾਵੋ। ਇੱਕ ਥਾਂ 'ਤੇ ਇੱਕ ਹੀ ਬੂਟਾ ਲੱਗਣਾ ਚਾਹੀਦਾ ਹੈ।
ਮਸਾਲੇ
ਹਲਦੀ 1 ਮਰਲਾ
ਅਦਰਕ 1 ਮਰਲਾ
ਦੋਹਾਂ ਨੂੰ ਦਰਖਤਾਂ ਦੀ ਛਾਂਵੇਂ ਬੀਜੋ। ਕਿਉਂ ਇਹਨਾਂ ਨੂੰ ਵਿਕਾਸ ਕਰਨ ਲਈ ਛਾਂ ਦੀ ਲੋੜ ਹੁੰਦੀ ਹੈ।
18 ਸਬਜ਼ੀਆਂ = 16 ਮਰਲੇ
5 ਦਾਲਾਂ = 25 ਮਰਲੇ
3 ਅਨਾਜ = 15 ਮਰਲੇ
1 ਹਰਾ ਚਾਰਾ = 14 ਮਰਲੇ
1 ਗੰਨਾ = 10 ਮਰਲੇ
2 ਮਸਾਲੇ = 2 ਮਰਲੇ
1 ਨਰਮਾ ਜਾਂ ਝੋਨਾ =78 ਮਰਲੇ
***ਕੁਦਰਤੀ ਖੇਤੀ ਤਹਿਤ ਇੱਕ ਛੋਟੇ ਕਿਸਾਨ ਪਰਿਵਾਰ ਵਾਸਤੇ ਹਾੜੀ ਦੀਆਂ ਫਸਲਾਂ ਦੀ ਵਿਓਂਤਬੰਦੀ
ਹਰੀਆਂ ਸਬਜ਼ੀਆਂ
ਫੁੱਲ ਗੋਭੀ 1/2 ਮਰਲਾ
ਬੰਦ ਗੋਭੀ 1/2 ਮਰਲਾ
ਸਾਗ ਸਰੋਂ ਦਾ 1 ਮਰਲਾ
ਪਾਲਕ 1/4 ਮਰਲਾ
ਮੇਥੀ 1/4 ਮਰਲਾ
ਮੇਥੇ 1/4 ਮਰਲਾ
ਮਟਰ 1 ਮਰਲਾ
ਪਿਆਜ 2 ਮਰਲੇ
ਲਸਣ 2 ਮਰਲੇ
ਟਮਾਟਰ 1/2 ਮਰਲਾ
ਬੈਂਗਣ 1/2 ਮਰਲਾ
ਮੂਲੀਆਂ ਵੱਟਾਂ ਉੱਤੇ
ਗਾਜਰ 1/2 ਮਰਲਾ
ਸੂੰਗਰੇ 1/4 ਮਰਲਾ
ਸ਼ਲਗਮ 1/4 ਮਰਲਾ
ਪਰਮਲ 1/4 ਮਰਲਾ
ਮਟਰ ਗੁਆਰਾ 1 ਮਰਲਾ
ਸੁੱਕੀਆਂ ਦਾਲਾਂ
ਮਸਰ 10 ਮਰਲੇ
(ਮਸਰ ਡੇਢ ਕਿੱਲੋ +ਜੋਂ 100 ਗ੍ਰਾਮ)
ਮਸਾਲੇਧਨੀਆ 1 ਮਰਲਾ
ਹਾਲੋਂ 1 ਮਰਲਾ
ਅਲਸੀ 2 ਮਰਲੇ
ਤਾਰਾਮੀਰਾ 1 ਮਰਲਾ
ਸੌਂਫ 1 ਮਰਲਾ
ਅਜਵਾਇਣ 1 ਮਰਲਾ
ਹਰੇਕ ਬੀਜ ਵਿੱਚ 10 ਗ੍ਰਾਮ ਕਣਕ ਦਾ ਬੀਜ ਮਿਲਾ ਕੇ ਬੀਜੋ।
ਹਰਾ ਚਾਰਾ
ਇੱਕ ਗਾਂ ਲਈ ਹਰਾ ਚਾਰਾ 15 ਮਰਲੇ
ਬਰਸੀਮ ਦੇ ਚਾਰੇ ਵਿੱਚ 20 ਗ੍ਰਾਮ ਸਰੋਂ, 10 ਗ੍ਰਾਮ ਤਾਰਾਮੀਰਾ, 100 ਗ੍ਰਾਮ ਹਾਲੋਂ, 20 ਗ੍ਰਾਮ ਅਲਸੀ ਅਤੇ 500 ਗ੍ਰਾਮ ਜੌਂ ਮਿਲਾ ਕੇ ਬੀਜੋ।
ਗੰਨਾ
ਗੰਨਾ 10 ਮਰਲੇ
ਬਿਜਾਈ ਦਾ ਤਰੀਕਾ 4x2 ਫੁੱਟ
ਕਣਕ +ਛੋਲੇ+ਧਨੀਆ+ਮੇਥੇ 107 ਮਰਲੇ
ਸਰੋਂ ਵੱਟਾਂ ਉੱਤੇ ਅਤੇ ਚਾਰੇ ਪਾਸੇ
ਪੱਧਰ ਖੇਤ ਵਿੱਚ ਬਿਜਾਈ ਦਾ ਤਰੀਕਾ
ਕਣਕ 25 ਕਿੱਲੋ
ਛੋਲੇ 04 ਕਿੱਲੋ
ਧਨੀਆ 250 ਗ੍ਰਾਮ
ਮੇਥੇ 150 ਗ੍ਰਾਮ
ਸਾਰੇ ਬੀਜ ਮਿਲਾ ਕੇ ਡ੍ਰਿਲ ਨਾਲ ਬੀਜ ਦਿਓ।
17 ਸਬਜੀਆਂ- 11 ਮਰਲੇ
1 ਦਾਲ- 10 ਮਰਲੇ
6 ਮਸਾਲੇ- 7 ਮਰਲੇ
ਹਰਾ ਚਾਰਾ- 15 ਮਰਲੇ
ਗੰਨਾ- 10 ਮਰਲੇ
ਕਣਕ +ਛੋਲੇ+ਧਨੀਆ+ਮੇਥੇ- 107 ਮਰਲੇ

Add new comment

This question is for testing whether or not you are a human visitor and to prevent automated spam submissions.

6 + 13 =
Solve this simple math problem and enter the result. E.g. for 1+3, enter 4.