ਔਰਤਾਂ ਦੁਆਰਾ ਸਬਜੀਆਂ ਦੀ ਜੈਵਿਕ ਖੇਤੀ

Submitted by kvm on Sun, 03/13/2016 - 17:50
Printer Friendly, PDF & Email

ਅਦਬਹੋਰਾ ਪਿੰਡ ਦੇ ਕਿਸਾਨ ਖੇਤੀ ਦੇ ਜ਼ਿਆਦਾ ਲਾਹੇਵੰਦ ਨਾ ਹੋਣ ਕਾਰਨ ਕਸਬਿਆਂ ਅਤੇ ਸ਼ਹਿਰਾਂ ਵੱਲ ਨੂੰ ਪਲਾਇਨ ਕਰ ਰਹੇ ਸਨ। ਪਿੰਡ ਦੀਆਂ ਔਰਤਾਂ ਨੇ ਇੱਕ ਗੈਰ ਸਰਕਾਰੀ ਸੰਸਥਾ ਦੀ ਮੱਦਦ ਨਾਲ ਖੁਦ ਨੂੰ ਇੱਕ ਸਮੂਹ ਦੇ ਰੂਪ ਵਿੱਚ ਸੰਗਠਿਤ ਕੀਤਾ ਅਤੇ ਹੁਣ ਟਿਕਾਊ ਖੇਤੀ ਪੱਦਤੀਆਂ ਨੂੰ ਅਪਣਾ ਕੇ ਵਧੀਆ ਫਸਲ ਲੈ ਰਹੀਆਂ ਹਨ। ਪਹਾੜੀ ਖੇਤੀ ਦੀਆਂ ਆਪਣੀਆਂ ਚੁਣੌਤੀਆਂ ਹਨ - ਅਸਮਤਲ ਧਰਾਤਲ, ਖੰਡਿਤ ਅਤੇ ਬਿੱਖਰੀਆਂ ਜ਼ਮੀਨਾਂ, ਖੋਰ ਦੀ ਸ਼ਿਕਾਰ ਕਮਜੋਰ ਅਤੇ ਖਾਲੀ ਜ਼ਮੀਨਾਂ, ਮਿੱਟੀ ਵਿੱਚ ਗਿਰਾਵਟ ਅਤੇ ਹੋਰ ਕਈ ਕੁੱਝ।ਪਰਿਵਾਰ ਦੇ ਪੁਰਸ਼ ਮੈਂਬਰਾਂ ਦੇ ਪਲਾਇਨ ਕਰਨ ਕਰਕੇ ਔਰਤਾਂ ਖੇਤੀ ਦੇ ਕੰਮ ਵਿੱਚ ਲੱਗੀਆਂ।

ਸੰਜੀਵਨੀ, ਗ੍ਰਾਮੀਣ ਵਿਕਾਸ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਇੱਕ ਗੈਰ-ਸਰਕਾਰੀ ਸੰਸਥਾ, ਨੇ ਟਿਕਾਊ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਬਿਖਿਯਾਸੇਨ ਬਲਾਕ ਦੇ ਅਦਬਹੋਰਾ ਪਿੰਡ ਨੰ ਚੁਣਿਆ।ਸੰਜੀਵਨੀ, ਪ੍ਰੋਜੈਕਟ ਦੇ ਇੱਕ ਹਿੱਸੇ ਦੇ ਰੂਪ ਵਿੱਚ, ਨੇ ਸੀਮਾਂਤ ਅਤੇ ਖੰਡਿਤ ਜ਼ਮੀਨ ਵਾਲੀਆਂ 51 ਕਿਸਾਨ ਔਰਤਾਂ ਨੂੰ ਚੁਣਿਆ ਅਤੇ ਉਹਨਾਂ ਨੂੰ ਦੋ ਸਮੂਹਾਂ ਵਿੱਚ ਸੰਗਠਿਤ ਕੀਤਾ।

ਔਰਤਾਂ ਨੂੰ ਜੈਵਿਕ ਤਰੀਕੇ ਨਾਲ ਫ਼ਸਲ ਉਗਾਉਣ ਦੀ ਟ੍ਰੇਨਿੰਗ ਦਿੱਤੀ ਗਈ।ਉਹਨਾਂ ਨੂੰ ਖੇਤ ਦੀ ਰਹਿੰਦ-ਖੂੰਹਦ ਅਤੇ ਗਾਂ ਦੇ ਗੋਬਰ ਦਾ ਇਸਤੇਮਾਲ ਕਰਕੇ ਵਰਮੀ ਕੰਪੋਸਟ, ਬਾਇਓਡਾਈਨਾਮਿਕ ਕੰਪੋਸਟ ਅਤੇ ਤਰਲ ਖਾਦ (ਜੀਵ ਅੰਮ੍ਰਿਤ) ਬਣਾਉਣ ਦੀ ਟ੍ਰੇਨਿੰਗ ਦਿੱਤੀ ਗਈ। ਔਰਤਾਂ ਨੂੰ ਕੀਟਾਂ ਅਤੇ ਰੋਗਾਂ ਦੇ ਜੈਵਿਕ ਪ੍ਰਬੰਧਨ ਲਈ ਵੀ ਟ੍ਰੇਨਿੰਗ ਦਿੱਤੀ ਗਈ।

ਔਰਤਾਂ ਦੇ ਸਮੂਹ ਨੇ ਬੈਂਗਣ, ਗੋਭੀ, ਬੰਦ ਗੋਭੀ, ਟਮਾਟਰ ਅਤੇ ਮਿਰਚ ਜਿਹੀਆਂ ਕਈ ਸਬਜ਼ੀਆਂ ਦੀ ਖੇਤੀ ਕੀਤੀ। ਬੀਜਾਂ ਨੂੰ ਫਫੂੰਦ ਅਤੇ ਬੈਕਟੀਰੀਆ ਦੇ ਰੋਗਾਂ ਤੋਂ ਬਚਾਉਣ ਲਈ ਪੀ ਐਸ ਬੀ, ਟ੍ਰਾਈਕੋਡਰਮਾ ਨਾਲ ਸੋਧਿਆ ਗਿਆ। ਨਰਸਰੀਆਂ ਨਿਗਰਾਨੀ ਹੇਠ ਤਿਆਰ ਕਰਵਾਈਆਂ ਗਈਆਂ ਅਤੇ ਭੂਮੀ ਦੀ ਤਿਆਰੀ ਕਰਵਾਈ ਗਈ। ਪਨੀਰੀ ਨੂੰ ਮੁੱਖ ਖੇਤ ਵਿੱਚ ਬਿਜਾਈ ਤੋਂ ਪਹਿਲਾਂ ਪੰਚਗਵਯ ਨਾਲ ਸੋਧਿਆ ਗਿਆ।ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਓਹਨਾਂ ਦੀ ਸਬਜ਼ੀਆਂ ਦੀ ਪੈਦਾਵਾਰ ਵਿੱਚ ਸੁਧਾਰ ਹੋਇਆ। ਓਹਨਾਂ ਦੀ ਆਮਦਨ 47000 ਰੁਪਏ ਪ੍ਰਤਿ ਸੀਜ਼ਨ ਤੋਂ ਵਧ ਕੇ 86000 ਰੁਪਏ ਹੋ ਗਈ। ਇਸਦੇ ਨਾਲ ਹੀ, ਓਹਨਾਂ ਨੂੰ ਨਿਯਮਿਤ ਆਦਮਨ ਪ੍ਰਾਪਤ ਕਰਨ ਦੇ ਸਮਰੱਥ ਕਰਨ ਲਈ ਡੇਅਰੀ ਫਾਰਮਿੰਗ ਨੂੰ ਵੀ ਪ੍ਰੋਤਸ਼ਾਹਿਤ ਕੀਤਾ ਗਿਆ।

ਵਰਤਮਾਨ ਵਿੱਚ, ਪਿੰਡ ਵਿੱਚ ਦੁੱਧ ਦਾ ਉਤਪਾਦਨ 50 ਲਿਟਰ ਹੈ।ਅਤੇ ਹਰ ਸਾਲ ਪਿੰਡ ਤੋਂ 8-10 ਲੱਖ ਕੀਮਤ ਦੀ ਮਿਰਚ ਵੇਚੀ ਜਾਂਦੀ ਹੈ। ਸੰਜੀਵਨੀ, ਉੱਤਰਾਖੰਡ ਆਰਗੈਨਿਕ ਕਮੋਡਿਟੀ ਬੋਰਡ ਦੇ ਨਾਲ ਮਿਲ ਕੇ, ਕਿਸਾਨਾਂ ਨੂੰ ਬਾਜ਼ਾਰ ਲਿੰਕ ਮੁਹੱਈਆ ਕਰਵਾ ਰਿਹਾ ਹੈ ਤਾਂਕਿ ਬਿਨਾਂ ਵਿਚੋਲਿਆਂ ਦੀ ਸ਼ਮੂਲੀਅਤ ਖਪਤਕਾਰਾਂ ਨੂੰ ਸਿੱਧੇ ਵੇਚਿਆ ਜਾ ਸਕੇ।

ਟੇਬਲ 1 - ਸਬਜੀਆਂ ਦਾ ਉਤਪਾਦਨ


 

ਸਬਜ਼ੀਆਂ

2013-14 ਕੁਇੰਟਲ/ਹੈਕਟੇਅਰ

2014-15 ਕੁਇੰਟਲ/ਹੈਕਟੇਅਰ

ਬੈਂਗਣ

1

1.5

ਫੁੱਲ ਗੋਭੀ

1.5-2

1.5-2

ਬੰਦ ਗੋਭੀ

1.5-2  

2-2.5

ਟਮਾਟਰ

1-1.5

0.5-0.75

ਮਿਰਚ

40-45

45-50

 

ਤਾਰਾ ਦੇਵੀ ਦੀ ਕਹਾਣੀ ਅਦਬਹੋਰਾ ਪਿੰਡ ਦੀ 51 ਸਾਲਾਂ ਤਾਰਾ ਦੇਵੀ ਨਿੱਡਰ ਅਤੇ ਹਿੰਮਤੀ ਕਿਸਾਨ ਸੀ। ਉਹ ‘ਜੈਵਿਕ ਉਤਪਾਦਕ ਉਪਸਮੂਹ ਅਦਬਹੋਰਾ’ ਜੋ ਕਿ 20 ਮੈਂਬਰਾਂ ਦਾ ਜੈਵਿਕ ਕਿਸਾਨਾਂ ਦਾ ਸਮੂਹ ਹੈ, ਵਿੱਚ ਸ਼ਾਮਿਲ ਹੋਈ। ਆਪਣੇ ਘਰੇਲੂ ਕੰਮ ਅਤੇ ਆਸ-ਪਾਸ ਦੇ ਲੋਕਾਂ ਦੀ ਆਲੋਚਨਾ ਦੇ ਬਾਵਜ਼ੂਦ ਉਸਨੇ ਹਿੰਮਤ ਨਾਲ ਟ੍ਰੇਨਿੰਗਾਂ ਵਿੱਚ ਭਾਗ ਲਿਆ। 3.54 ਹੈਕਟੇਅਰ ਜ਼ਮੀਨ ਵਿੱਚ, ਮਿਰਚਾਂ ਦੀ ਖੇਤੀ ਤੋਂ ਇਲਾਵਾ, ਉਸਨੇ 20*5 ਮੀਟਰ ਦਾ ਪੋਲੀਹਾਊਸ ਲਗਾਇਆ ਜਿਸ ਵਿੱਚ ਉਸਨੇ ਸਬਜ਼ੀਆਂ ਜਿਵੇਂ ਮਟਰ, ਬੰਦ ਗੋਭੀ, ਭਿੰਡੀ, ਸ਼ਿਮਲਾ ਮਿਰਚ ਅਤੇ ਬੈਂਗਣ ਆਦਿ ਦਾ ਉਤਪਾਦਨ ਕੀਤਾ। ਉਸਨੇ ਆੜੂ, ਬੇਰ, ਖੁੰਬਾਨੀ ਅਤੇ ਅਮਰੂਦ ਦੇ 200 ਦਰੱਖਤ ਲਗਾਏ। ਉਸਨੇ 6*5*1.5 ਮੀਟਰ ਦਾ ਤਲਾਬ ਬਣਾਇਆ ਅਤੇ ਉਸ ਵਿੱਚ ਮੱਛੀ ਪਾਲਣ ਸ਼ੁਰੂ ਕੀਤਾ। ਮੱਛੀਆਂ ਵੇਚ ਕੇ ਹੋਣ ਵਾਲੇ ਮੁਨਾਫ਼ੇ ਨੂੰ ਉਸਨੇ ਮੁਰਗੀ ਪਾਲਣ ਲਈ ਢਾਂਚਾ ਖੜ੍ਹਾ ਕਰਨ ਵਿੱਚ ਨਿਵੇਸ਼ ਕੀਤਾ। ਹੁਣ ਉਹ ਡੇਅਰੀ ਤੋਂ 6-7 ਹਜਾਰ ਰੁਪਏ ਅਤੇ ਪੂਰੇ ਸੀਜ਼ਨ ਵਿੱਚ ਮਿਰਚਾਂ ਦੀ ਖੇਤੀ ਤੋਂ 20-25 ਹਜਾਰ ਰੁਪਏ ਕਮਾਉਂਦੀ ਹੈ ਜਦੋਂ ਕਿ ਪਹਿਲਾਂ ਉਹ 10-15 ਹਜਾਰ ਹੀ ਕਮਾ ਪਾਉਂਦੀ ਸੀ। ਉਸਨੇ ਆਪਣੇ ਸਮੂਹ ਦੀਆਂ 14 ਕਿਸਾਨ ਔਰਤਾਂ ਤੋਂ ਇਲਾਵਾ ਹੋਰਾਂ ਔਰਤਾਂ ਨੂੰ ਵੀ ਪ੍ਰੇਰਿਤ ਕੀਤਾ ਹੈ।

ਹਿਰਦੇਸ਼ ਕੁਮਾਰ ਚੁਨੇਰਾ
ਪ੍ਰੋਜੈਕਟ ਮੈਨੇਜਰ
ਸੰਜੀਵਨੀ ਵਿਕਾਸ ਅਤੇ ਜਨ ਕਲਿਆਣ ਸਮਿਤੀ

Add new comment

This question is for testing whether or not you are a human visitor and to prevent automated spam submissions.

17 + 1 =
Solve this simple math problem and enter the result. E.g. for 1+3, enter 4.