ਕੁਦਰਤੀ ਖੇਤੀ ਵਿਚ ਗਊ ਦਾ ਮਹੱਤਵ

Submitted by kvm on Wed, 10/31/2012 - 13:10
ਭਾਰਤ ਵਿਚ ਗਊ ਹਮੇਸ਼ਾ ਤੋਂ ਹੀ ਖੇਤੀ ਦਾ ਧੁਰਾ ਰਹੀ ਹੈ। ਸਾਡੀ ਖੇਤੀ, ਖੇਤੀ ਵਿਚਲੀਆਂ ਕਿਰਿਆਂਵਾਂ ਸਭ ਗਊ ਦੇ ਦੁਆਲੇ ਹੀ ਘੁੰਮਦੀਆਂ ਰਹੀਆਂ ਹਨ। ਗਊ ਦੇ ਗੋਬਰ ਦੀ ਖਾਦ ਸਾਡੀ ਜਮੀਨ ਨੂੰ ਉਪਜਾਊ ਬਣਾਉਂਦੀ ਰਹੀ ਹੈ। ਪਰ ਜਦ ਰਸਾਇਣਿਕ ਖੇਤੀ ਸ਼ੁਰੂ ਹੋਈ ਤਾਂ ਗਊ ਦੇ ਗੋਬਰ ਦੀ ਥਾਂ ਯੂਰੀਆ ਅਤੇ ਡੀ ਏ ਪੀ ਜਹੀਆਂ ਖਾਦਾਂ ਨੇ ਲੈ ਲਈ ਜਿਸਦਾ ਨਤੀਜ਼ਾ ਅੱਜ ਸਾਡੇ ਸਾਹਮਣੇ ਗੋਬਰ ਤੋਂ ਤਿਆਰ ਖਾਦ ਨੂੰ ਉੱਤਮ ਖਾਦ ਅਤੇ ਗੋਮੂਤਰ ਤੋਂ ਉੱਤਮ ਕੀਟਨਾਸ਼ਕ ਤਿਆਰ ਹੁੰਦੇ ਹਨ। ਇਸ ਤਰ੍ਹਾ ਗਊ ਜਿੰਨਾ ਲੈਂਦੀ ਹੈ, ਉਸਤੋਂ ਕੀਤੇ ਵੱਧ ਦਿੰਦੀ ਹੈ। ਗਊ ਦੇ ਇਸੇ ਗੁਣ ਕਾਰਨ ਹੀ ਭਾਰਤ ਵਿਚ ਉਸ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਅਤੇ ਉਸਦੀ ਪੂਜਾ ਕੀਤੀ ਗਈ। ਜਮੀਨ ਦੀ ਘਟਦੀ ਉਪਜਾਊ ਸ਼ਕਤੀ ਦੇ ਰੂਪ ਵਿਚ ਆ ਰਹਾ ਹੈ। ਅੱਜ ਜਮੀਨ, ਵਾਤਾਵਰਣ ਅਤੇ ਮਨੁੱਖ ਦੀ ਨਿਘਰਦੀ ਸਿਹਤ ਵੇਖ ਕੇ ਫਿਰ ਤੋਂ ਗਊ ਆਧਾਰਤਿ ਕੁਦਰਤੀ ਖੇਤੀ ਦੀ ਮੰਗ ਉੱਠਣ ਲੱਗੀ ਹੈ ਅਤੇ ਕਿਸਾਨ ਇਸ ਪਾਸੇ ਵੱਲ ਆਉਣ ਲੱਗੇ ਹਨ। ਜੇ ਇਹ ਕਿਹਾ ਜਾਵੇ ਕਿ ਗਊ ਤੋਂ ਬਿਨਾਂ ਕੁਦਰਤੀ ਖੇਤੀ ਸੰਭਵ ਹੀ ਨਹੀ ਤਾਂ ਕੋਈ ਅਤਿਕਥਨੀ ਨਹੀ ਹੋਵੇਗੀ।

ਇਸ ਆਧੁਨਿਕ ਯੁੱਗ ਵਿਚ ਵੀ ਛੋਟੇ ਅਤੇ ਮੱਧਮ ਵਰਗ ਦੇ ਕਿਸਾਨਾਂ ਲਈ ਖੇਤੀ ਕਰਨ ਦੇ ਲਈ ਬੈਲਾਂ ਦੀ ਜਰੂਰਤ ਬਣੀ ਹੋਈ ਹੈ ਜੋ ਕਿ ਗਊ ਤੋਂ ਪ੍ਰਾਪਤ ਹੁੰਦੇ ਹਨ। ਗਊ ਤੋਂ ਦੁੱਧ, ਦਹੀ, ਘਿਓ , ਗੋਬਰ ਅਤੇ ਗੋਮੂਤਰ ਜਿਸਨੂੰ ਪੰਚਗਵਯ ਕਹਾ ਜਾਂਦਾ ਹੈ, ਪ੍ਰਾਪਤ ਹੁੰਦੇ ਹਨ। ਦੁੱਧ, ਦਹੀ ਅਤੇ ਘਿਓ ਨੂੰ ਸਿਹਤ ਵਰਧਕ ਮੰਨਿਆ ਜਾਂਦਾ ਹੈ।

ਗਊ ਦਾ ਗੋਬਰ ਅਤੇ ਗਊਮੂਤਰ ਜਮੀਨ ਨੂੰ ਊਪਜਾਊ ਬਣਾਉਣ ਦੇ ਨਜਰੀਏ ਤੋਂ ਉੱਤਮ ਮੰਨਿਆ ਗਿਆ ਹੈ। ਗੋਬਰ ਤੋਂ ਤਿਆਰ ਖਾਦ ਨੂੰ ਉੱਤਮ ਖਾਦ ਅਤੇ ਗੋਮੂਤਰ ਤੋਂ ਉੱਤਮ ਕੀਟਨਾਸ਼ਕ ਤਿਆਰ ਹੁੰਦੇ ਹਨ। ਇਸ ਤਰ੍ਹਾ ਗਊ ਜਿੰਨਾ ਲੈਂਦੀ ਹੈ, ਉਸਤੋਂ ਕੀਤੇ ਵੱਧ ਦਿੰਦੀ ਹੈ। ਗਊ ਦੇ ਇਸੇ ਗੁਣ ਕਾਰਨ ਹੀ ਭਾਰਤ ਵਿਚ ਉਸ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਅਤੇ ਉਸਦੀ ਪੂਜਾ ਕੀਤੀ ਗਈ।

ਅੱਜ-ਕੱਲ੍ਹ ਵਿਦੇਸ਼ਾਂ ਤੋਂ ਆਯਾਤ ਕੀਤੀਆਂ ਦੋਗਲੀ ਨਸਲ ਦੀਆਂ ਗਾਵਾਂ ਕਿਸਾਨਾਂ ਦੇ ਘਰਾਂ ਵਿਚ ਆ ਗਈਆਂ ਹਨ ਪਰ ਉਹਨਾਂ ਵਿਚ ਉਹ ਗੁਣ ਨਹੀ ਜੋ ਸਾਡੀਆਂ ਦੇਸੀ ਨਸਲ ਦੀਆਂ ਗਾਵਾਂ ਵਿਚ ਹਨ ਜਿੰਨਾਂ ਗੁਣਾਂ ਕਰਕੇ ਦੇਸੀ ਗਊ ਦੇ ਦੁੱਧ ਨੂੰ ਅਮ੍ਰਿਤ ਦਾ ਦਰਜਾ ਦਿੱਤਾ ਗਿਆ। ਦੋਗਲੀ ਨਸਲ ਦੀਆਂ ਗਊਆਂ ਦੇ ਦੁੱਧ, ਗੋਬਰ ਅਤੇ ਗੋਮੂਤਰ ਵਿਚ ਔਸ਼ਧੀ ਗੁਣ ਨਹੀ ਪਾਏ ਜਾਂਦੇ। ਇਹਨਾਂ ਨੂੰ ਪਾਲਣ ਤੇ ਜਿਆਦਾ ਖਰਚ ਕਰਨਾ ਪੈਂਦਾ ਹੈ। ਇਹ ਜਿਆਦਾ ਗਰਮੀ ਨਹੀ ਝੱਲ ਪਾਉਂਦੀਆਂ ਜਦੋਂ ਕਿ ਦੇਸੀ ਗਊ ਆਪਣੇ ਇੱਥੋਂ ਦੇ ਵਾਤਾਵਰਣ ਦੇ ਪੂਰੀ ਤਰ੍ਹਾ ਅਨੁਕੂਲ ਹੈ।

ਦੇਸੀ ਗਊ ਤੋਂ ਪ੍ਰਾਪਤ ਹੋਣ ਵਾਲੇ ਪਦਾਰਥ ਅਤੇ ਉਹਨਾਂ ਦਾ ਖੇਤੀ ਵਿਚ ਉਪਯੋਗ-ਦੁੱਧ- ਗਾਂ ਦੇ ਦੁੱਧ ਵਿਚ 87.3 ਪ੍ਰਤੀਸ਼ਤ ਪਾਣੀ, 4 ਪ੍ਰਤੀਸ਼ਤ ਪ੍ਰੋਟੀਨ, 4 ਪ੍ਰਤੀਸ਼ਤ ਵਸਾ , 4 ਪ੍ਰਤੀਸ਼ਤ ਕਾਰਬੋਹਾਈਡ੍ਰੇਟ, 0.6 ਪ੍ਰਤੀਸ਼ਤ ਖਣਿਜ, 65 ਪ੍ਰਤੀਸ਼ਤ ਊਸ਼ਮਾ ਹੁੰਦੀ ਹੈ। ਇਸ ਵਿਚ ਕੈਲਸ਼ੀਅਮ, ਸੋਡੀਅਮ, ਮੈਗਨੀਸ਼ੀਅਮ, ਪੋਟਾਸ਼ੀਅਮ, ਕਲੋਰੀਨ ਸਵਰਨ ਲੋਹ, ਖਣਿਜ ਤੱਤ ਆਦਿ ਸ਼ਾਮਲਿ ਹਨ।

ਦੁੱਧ ਦੇ ਐਂਟੀਵਾਇਰਸ ਗੁਣ ਦੇ ਕਾਰਨ ਇਸ ਦਾ ਪ੍ਰਯੋਗ ਖੇਤੀ ਵਿਚ ਵਾਇਰਸ ਰੋਗਾਂ ਲਈ ਕੀਤਾ ਜਾਂਦਾ ਹੈ।

ਗੋਮੂਤਰ- ਗੋਮੂਤਰ ਦੇ ਕੁਝ ਮੁੱਖ ਤੱਤ ਹਨ- ਨਾਈਟ੍ਰੋਜਨ, ਸਲਫਰ, ਅਮੋਨੀਆ, ਮੈਂਗਨੀਜ, ਪੋਟਾਸ਼ੀਅਮ, ਯੂਰੀਆ, ਸੋਡੀਅਮ, ਆਇਰਨ।

ਗੋਮੂਤਰ ਬਹੁਤ ਤੇਜ ਹੁੰਦਾ ਹੈ। ਇਸਲਈ ਇਸਦਾ ਪੌਦਿਆਂ ਉੱਪਰ ਸਿਧਾ ਪ੍ਰਯੋਗ ਨਹੀ ਕੀਤਾ ਜਾਂਦਾ। ਇੱਕ ਭਾਗ ਗੋਮੂਤਰ ਨੂੰ ਦਸ ਭਾਗ ਤੋਂ ਸੌ ਭਾਗ ਪਾਣੀ ਵਿਚ ਮਿਲਾ ਕੇ ਪੌਦਆਿਂ ਉੱਪਰ ਛਿੜਕਾ ਕਰਨ ਨਾਲ ਪੌਦਿਆਂ ਦਾ ਵਿਕਾਸ ਵਧੀਆ ਹੁੰਦਾ ਹੈ। ਇਹ ਨਾਈਟ੍ਰੋਜਨ, ਫਾਸਫੋਰਸ ਪੋਟਾਸ਼ ਆਦਿ ਦੀ ਪੂਰਤੀ ਕਰਦਾ ਹੈ। ਗੋਮੂਤਰ ਕੀਟਾਂ ਨੂੰ ਕਾਬੂ ਕਰਨ ਵਿਚ ਵੀ ਕੰਮ ਕਰਦਾ ਹੈ।
ਗੋਬਰ- ਗੋਬਰ, ਮਲ ਨਹੀ ਸਗੋਂ ਗੋ-ਵਰ ਹੈ। ਇਸ ਵਿਚ 16 ਖਣਿਜ ਹੁੰਦੇ ਹਨ। ਗਾਂ ਦੇ ਗੋਬਰ ਵਿਚ ਰੇਡੀਓ ਐਕਟਵਿ ਕਿਰਣਾਂ ਨੂੰ ਸੋਖਣ ਦਾ ਅਦਭੁੱਤ ਗੁਣ ਹੁੰਦਾ ਹੈ। ਗੋਬਰ ਤੋਂ ਤਿਆਰ ਖਾਦ ਵਿਚ ਵਟਾਮਨਿ ਬੀ-12 ਕਾਫੀ ਮਾਤਰਾ ਵਿਚ ਮੌਜੂਦ ਹੁੰਦਾ ਹੈ ਜੋ ਸ਼ਰੀਰ ਲਈ ਬਹੁਤ ਜਰੂਰੀ ਹੈ। ਇਹ ਖਾਦ ਦੁਆਰਾ ਉਗਾਏ ਗਏ ਫਲ ਅਤੇ ਹਰੀਆਂ ਸਬਜੀਆਂ ਰਾਹੀ ਸਾਡੇ ਸ਼ਰੀਰ ਤੱਕ ਪਹੁੰਚਦਾ ਹੈ।

ਗੋਬਰ ਵਿਚ ਅਣਗਣਿਤ ਜੀਵਾਣੂ ਹੁੰਦੇ ਹਨ ਜੋ ਖੇਤੀ ਵਿਚ ਉਪਯੋਗੀ ਭੂਮਿਕਾ ਨਿਭਾਉਂਦੇ ਹਨ। ਗੋਬਰ ਦੀਆਂ ਪਾਥੀਆਂ ਦੀ ਰਾਖ ਖਾਦ ਵਿਚ ਪਾਉਣ ਨਾਲ ਜੀਵਾਣੂਆਂ ਦੀ ਕਿਰਿਆ ਵਧਦੀ ਹੈ ਅਤੇ ਖਾਦ ਵਿਚ ਐਨ ਪੀ ਕੇ ਦੀ ਮਾਤਰਾ ਵੀ ਵਧਦੀ ਹੈ।

ਇਸ ਤਰ੍ਹਾ ਅਸੀਂ ਦੇਖਦੇ ਹਾਂ ਕਿ ਕੁਦਰਤੀ ਖੇਤੀ ਗਊ ਤੋਂ ਬਿਨਾਂ ਅਧੂਰੀ ਹੈ। ਗਊ ਕਿਸਾਨ ਨੂੰ ਸਿਰਫ ਦੁਧ ਹੀ ਪ੍ਰਦਾਨ ਨਹੀ ਕਰਦੀ ਸਗੋਂ ਉਸਦੀ ਖੇਤੀ ਵਿਚ ਵੀ ਮਹਤਵਪੂਰਨ ਭੂਮਿਕਾ ਨਿਭਾਉਂਦੀ ਹੈ।
Disqus Comment

More From Author

Related Articles (Topic wise)

Related Articles (District wise)

About the author

नया ताजा