ਗ੍ਰਾਮੀਣ ਰੀਆਲਿਟੀ ਸ਼ੋਅ- ਚੰਗੇ ਅਮਲ ਨੂੰ ਫੈਲਾਉਣ ਦਾ ਇੱਕ ਨਵਾਂ ਤਰੀਕਾ


ਖੇਤੀਬਾੜੀ ਵਿੱਚ ਚੰਗੀਆਂ ਤਕਨੀਕਾਂ ਨੂੰ ਵੱਡੇ ਪੱਧਰ ’ਤੇ ਫੈਲਾਉਣਾ ਹਮੇਸ਼ਾ ਹੀ ਇੱਕ ਚੁਣੌਤੀ ਰਹੀ ਹੈ| ਹਾਲਾਂਕਿ, ਭਾਰਤ ਦੇ ਬੁੰਦੇਲਖੰਡ ਖੇਤਰ ਦੇ ਇੱਕ ਛੋਟੇ ਜਿਹੇ ਪਿੰਡ ਰਾਜਾਵਰ ਦੇ ਲੋਕਾਂ ਨੇ ਸਮੁਦਾਇਕ ਰੇਡਿਓ ਦਾ ਉੱਤਮ ਪ੍ਰਯੋਗ ਕਰਕੇ ਵਿਕਾਸ ਦੀ ਦਿਸ਼ਾ ਵਿੱਚ ਸਮੂਹਿਕ ਪਰਿਵਰਤਨ ਦੀ ਇੱਕ ਪ੍ਰਕ੍ਰਿਆ ਦਾ ਪ੍ਰਦਰਸ਼ਨ ਕੀਤਾ ਹੈ| ਗ੍ਰਾਮੀਣ ਰਿਆਲਿਟੀ ਸਮੁਦਾਇਕ ਰੇਡਿਓ ਉੱਪਰ ਇੱਕ ਵਿਲੱਖਣ ਇੱਕ ਵਿਅਕਤੀ ਤੋਂ ਲੈ ਕੇ ਪੂਰੇ ਸਮੁਦਾਇ ਤੱਕ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਇੱਕ ਤਕਨੀਕ ਦੇ ਪ੍ਰਸਾਰ ਦਾ ਸਾਧਨ ਬਣ ਗਿਆ|

ਬੁੰਦੇਲਖੰਡ ਮੱਧ ਭਾਰਤ ਵਿੱਚ ਸਥਿਤ ਇੱਕ ਅਰਧ-ਖੁਸ਼ਕ ਖੇਤਰ ਹੈ ਜਿਸ ਵਿੱਚ ਮੱਧ ਪ੍ਰਦੇਸ਼  ਦੇ 6 ਜਿਲ੍ਹੇ ਅਤੇ ਉੱਤਰ ਪ੍ਰਦੇਸ਼ ਦੇ 7 ਜਿਲ੍ਹੇ ਸ਼ਾਮਿਲ ਹਨ|ਇਸ ਖੇਤਰ ਵਿੱਚ ਘੱਟ ਵਰਖਾ ਹੋਣ ਕਾਰਨ ਲਗਾਤਾਰ ਸੋਕੇ ਦੀ ਮਾਰ ਰਹਿੰਦੀ ਹੈ|ਇਸ ਦੇ ਇਲਾਵਾ, ਉੱਬੜ-ਖਾਬੜ ਅਤੇ ਚੱਟਾਨੀ ਇਲਾਕਾ ਹੋਣ ਕਾਰਨ, ਜੋ ਥੋੜੀ-ਬਹੁਤ ਵਰਖਾ ਹੁੰਦੀ ਹੈ, ਉਹ ਪਾਣੀ ਵੀ ਵਹਿ ਜਾਂਦਾ ਹੈ|ਇਸ ਕਰਕੇ, ਇੱਥੇ ਹਮੇਸ਼ਾ ਪਾਣੀ ਦੀ ਗੰਭੀਰ ਸਮੱਸਿਆ ਬਣੀ ਰਹਿੰਦੀ ਹੈ ਅਤੇ ਖੇਤੀ ਦਾ ਕੰਮ ਵੀ ਘੱਟ ਹੁੰਦਾ ਹੈ|ਪਿਛਲੇ ਸਮੇਂ ਵਿੱਚ, ਜਲਵਾਯੂ ਪਰਿਵਰਤਨ ਕਰਕੇ, ਅਸਥਿਰ ਅਤੇ ਅਚਨਚੇਤ ਵਰਖਾ ਕਰਕੇ ਕਿਸਾਨਾਂ ਦੀ ਦਸ਼ਾ ਹੋਰ ਵੀ ਬਦਤਰ ਹੋ ਗਈ ਹੈ|

ਬੁੰਦੇਲਖੰਡ ਵਿੱਚ ਲਗਾਤਾਰ ਸੋਕੇ ਕਾਰਨ ਖੇਤੀ ਉਤਪਾਦਨ ਪ੍ਰਭਾਵਿਤ ਹੋਇਆ ਹੈ ਅਤੇ ਰੁਜ਼ਗਾਰ ਉੱਪਰ ਮਾਰ ਪਈ ਹੈ|ਜਲਵਾਯੂ ਪਰਿਵਰਤਨ ਕਰਕੇ ਖੇਤੀ ਆਧਾਰਿਤ ਰੁਜ਼ਗਾਰ ਵਿੱਚ ਅਤੇ ਅਨਾਜ ਦੇ ਉਤਪਾਦਨ ਵਿੱਚ 58% ਦੀ ਕਮੀ ਆਈ ਹੈ|ਜਿੱਥੇ ਕਦੇ ਸੰਘਣੇ ਜੰਗਲ ਹੁੰਦੇ ਸੀ, ਅੱਜ ਉਹ ਬੁੰਦੇਲਖੰਡ ਗੰਭੀਰ ਵਾਤਾਵਰਣੀ ਸੰਕਟ ’ਚੋਂ ਲੰਘ ਰਿਹਾ ਹੈ|

ਬੁੰਦੇਲਖੰਡ ਵਿੱਚ ਜਲਵਾਯੂ ਪਰਿਵਰਤਨ ਦੇ ਮੁੱਦੇ ਦੇ ਹੱਲ ਲਈ, ਡਿਵਲਪਮੈਂਟ ਅਲਟਰਨੇਟਿਵਸ (ਡੀ ਏ), ਜੋ ਕਿ ਟਿਕਾਊ ਵਿਕਾਸ ਨੂੰ ਸਮਰਪਿਤ ਇੱਕ ਸਮਾਜਿਕ ਉੱਦਮ ਹੈ, ਨੇ ਗ੍ਰਾਮੀਣ ਸਮੁਦਾਇ ਲਈ ਸਮੁਦਾਇ ਉੱਪਰ ਜਲਵਾਯੂ ਪਰਿਵਰਤਨ ਦੇ ਪੈਣ ਵਾਲੇ ਪ੍ਰਭਾਵਾਂ ਨੂੰ ਘੱਟ ਕਰਨ ਵਾਲੀਆਂ ਤਕਨੀਕਾਂ ਤੇ ਆਧਾਰਿਤ ਇੱਕ ਨਵਾਂ ਤਰੀਕਾ ਜਿਸਨੂੰ ਗ੍ਰਾਮੀਣ ਰਿਆਲਿਟੀ ਕਹਿੰਦੇ ਹਨ, ਡਿਜ਼ਾਈਨ ਕੀਤਾ| ਗ੍ਰਾਮੀਣ ਰਿਆਲਿਟੀ ਨੇ ਸਥਾਨਕ ਸਮੁਦਾਇਆਂ ਨੂੰ ਜੋੜਨ ਲਈ ਅਤੇ ਸਾਧਾਰਨ ਅਨੁਕੂਲਿਤ ਤਕਨੀਕਾਂ ਨੂੰ ਮਨੋਰੰਜਨ-ਸਿੱਖਿਆ ਫਾਰਮੈਟ ਵਿੱਚ ਸਮਝਾਉਣ ਲਈ ਸਮੁਦਾਇਕ ਰੇਡੀਓ ਨੂੰ ਇੱਕ ਸਾਧਨ ਦੇ ਤੌਰ ਤੇ ਵਰਤਿਆ|

ਰਿਆਲਿਟੀ ਸ਼ੋ ‘ਕੌਣ ਬਣੇਗਾ ਸ਼ੁਭਕਾਲ ਲੀਡਰ’ ਓਰਚਾ ਵਿੱਚ ਸਥਿਤ ਸਮੁਦਾਇਕ ਰੇਡੀਓ, ਰੇਡੀਓ ਬੁੰਦੇਲਖੰਡ ਉੱਪਰ ਪ੍ਰਸਾਰਿਤ ਹੋਣ ਵਾਲਾ ਭਾਰਤ ਦਾ ਪਹਿਲਾ ਗ੍ਰਾਮੀਣ ਰਿਆਲਿਟੀ ਸ਼ੋ ਬਣ ਗਿਆ ਹੈ|

ਰੇਡੀਓ ਬੁੰਦੇਲਖੰਡ ਦਾ ਪ੍ਰਬੰਧਨ ਡੀ ਏ ਅਤੇ ਸਮੁਦਾਇ ਦੁਆਰਾ ਮਿਲ ਕੇ ਕੀਤਾ ਜਾਂਦਾ ਹੈ ਜਿੱਥੇ ਪ੍ਰੋਗਰਾਮ ਲੋਕਾਂ ਦੀ ਭਾਗੀਦਾਰੀ ਨਾਲ ਬਣਾਏ ਜਾਂਦੇ ਹਨ| ਇਸ ਸ਼ੋ ਨੇ ਮੱਧ ਭਾਰਤ ਦੇ ਸੋਕੇ ਦੀ ਸੰਭਾਵਨਾ ਵਾਲੇ ਖੇਤਰਾਂ ਵਿੱਚ ਜਲਵਾਯੂ ਪਰਿਵਰਤਨ ਅਤੇ ਅਨੁਕੂਲਨ ਵਿਕਲਪਾਂ ਬਾਰੇ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਮੱਦਦ ਕੀਤੀ ਹੈ|

ਪ੍ਰੋਗਰਾਮਾਂ ਨੂੰ ਦਿਲਚਸਪ ਅਤੇ ਜਾਣਕਾਰੀ ਭਰਪੂਰ ਬਣਾਉਣ ਲਈ ਮਾਹਿਰਾਂ ਅਤੇ ਸਮੁਦਾਇ ਦੇ ਇੰਟਰਵਿਊ, ਟਾਕ ਸ਼ੋ ਅ ਸਰਗਰਮੀ ਆਧਾਰਿਤ ਰਿਪੋਰਟਿੰਗ, ਲੋਕ ਗੀਤ, ਰੇਡੀਓ ਡਰਾਮਾ ਅਤੇ ਮੁਕਾਬਲੇ ਆਦਿ ਸ਼ੋ ਅ ਸ਼ਾ ਮਿਲ ਕੀਤੇ ਗਏ|ਮੁਕਾਬਲੇ ਵਿੱਚ ਜਲਵਾਯੂ ਪਰਿਵਰਤਨ ਦੇ ਅਨੁਕੂਲਤਾ ਵਿਕਲਪਾਂ ਦਾ ਇਸਤੇਮਾਲ ਕਰਨ ਲਈ ਪ੍ਰਤੀਭਾਗੀਆਂ ਵਿੱਚ ਸਮਰੱਥਾ ਨਿਰਮਾਣ, ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਦੀ ਚੋਣ ਕਰਨ ਲਈ ਵਧੀਆ ਪ੍ਰਦਰਸ਼ਨ ਨਾ ਕਰਨ ਵਾਲਿਆਂ ਨੂੰ ਮੁਕਾਬਲੇ ਵਿੱਚੋਂ ਹਟਾਉਣਾ,  ਟਿਕਾਊਪਣ ਸੁਨਿਸ਼ਚਿਤ ਕਰਨ ਲਈ ਚੁਣੇ ਹੋਏ ਪ੍ਰਤੀਭਾਗੀਆਂ ਦਾ ਪੂਰਾ ਮਾਰਗ-ਦਰਸ਼ਨ ਅਤੇ ਸਹਿਯੋਗ ਕਰਨਾ ਆਦਿ ਸ਼ਾਮਿਲ ਸੀ|ਗ੍ਰਾਮੀਣ ਰਿਆਲਿਟੀ ਵਿੱਚ, ਸਥਾਨਕ ਪਿੰਡਾਂ ਵਿੱਚੋਂ ਜਲਵਾਯੂ ਚੈਂਪੀਅਨ ਚੁਣੇ ਗਏ ਅਤੇ ਉਹਨਾਂ ਨੂੰ ਵਿਭਿੰਨ ਤਰ੍ਹਾਂ ਦੀਆਂ ਅਨੁਕੂਲਨ ਤਕਨੀਕਾਂ ਦੀ ਟ੍ਰੇਨਿੰਗ ਦਿੱਤੀ ਗਈ| ਇਹ ਚੈਂਪੀਅਨ ਆਪਣੇ ਪਿੰਡਾਂ ਵਿੱਚ ਉਹ ਅੱਗੇ ਕਿੰਨੇ ਹੋਰ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਇਸ ਅਨੁਕੂਲਨ ਤਕਨੀਕ ਦੀ ਟ੍ਰੇਨਿੰਗ ਦੇ ਸਕਦੇ ਹਨ, ਤੇ ਆਧਾਰਿਤ ਚੋਣ ਦੌਰ ਦੁਆਰਾ ਇਹਨਾਂ ਚੈਂਪੀਅਨਾਂ ਦਾ ਮੁਲਾਂਕਣ ਕੀਤਾ ਗਿਆ ਅਤੇ ਉਹਨਾਂ ਨੂੰ ਅੱਗੇ ਵਧਾਇਆ ਗਿਆ| ਇਸ ਤਰੀਕੇ ਨੇ ਜ਼ਿਆਦਾ ਪ੍ਰਭਾਵੀ ਤਰੀਕੇ ਨਾਲ ਅਤੇ ਤੇਜ਼ੀ ਨਾਲ ਇਸ ਸੁਨੇਹੇ ਨੂੰ ਸਮਾਜ ਦੇ ਵੱਡੇ ਤਬਕੇ ਤੱਕ ਪਹੁੰਚਾਉਣ ਵਿੱਚ ਮੱਦਦ ਕੀਤੀ|

ਪਿੰਡਾਂ ਵਿੱਚ ਗ੍ਰਾਮੀਣ ਰਿਆਲਿਟੀ ਸ਼ੋ ਦੌਰਾਨ ਜਲਵਾਯੂ ਪਰਿਵਰਤਨ ਦੇ ਅਨੁਕੂਲਨ ਲਈ ਪ੍ਰਚਾਰਿਤ ਕੀਤੇ ਗਏ  25 ਤਰੀਕਿਆਂ ਵਿੱਚੋਂ, ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਅਤੇ ਰਸਾਇਣਿਕ ਖਾਦਾਂ ਦਾ ਇਸਤੇਮਾਲ ਘਟਾਉਣ ਲਈ ਪ੍ਰਚਾਰਿਤ ਕੀਤੇ ਤਰੀਕਿਆਂ ਵਿੱਚੋਂ ਇੱਕ ਤਰੀਕਾ ਅੰਮ੍ਰਿਤ ਮਿੱਟੀ ਦਾ ਪ੍ਰਯੋਗ ਸੀ| ਅੰਮ੍ਰਿ੍ਰਤ ਮਿੱਟੀ ਫਸਲ ਦੀ ਰਹਿੰਦ-ਖੂੰਹਦ, ਜਾਨਵਰਾਂ ਦੇ ਗੋਬਰ, ਥੋੜ੍ਹਾ ਜਿਹੇ ਗੁੜ ਅਤੇ ਪਾਣੀ ਤੋਂ ਤਿਆਰ ਕੀਤੀ ਜੈਵਿਕ ਖਾਦ ਹੈ| ਇਹ ਖਾਦ ਪੋਸ਼ਕ ਤੱਤਾਂ ਨਾਲ ਭਰਪੂਰ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਪਾਣੀ ਧਾਰਨ ਦੀ ਸਮਰੱਥਾ ਵਧਾਉਣ ਵਾਲੀ ਖਾਦ ਦੇ ਤੌਰ ਤੇ ਜਾਣੀ ਜਾਂਦੀ ਹੈ|ਇਸ ਲਈ, ਇਹ ਬੁੰਦੇਲਖੰਡ ਜਿਹੇ ਅਰਧ-ਖੁਸ਼ਕ ਖੇਤਰ ਵਿੱਚ ਖੇਤੀ ਲਈ ਢੁੱਕਵੀਆਂ ਸਭ ਤੋਂ ਵਧੀਆ ਤਕਨੀਕਾਂ ਵਿੱਚੋਂ ਇੱਕ ਤਕਨੀਕ ਹੈ|

ਟੀਕਮਗੜ੍ਹ ਜਿਲ੍ਹੇ ਦੇ ਪਿੰਡ ਰਾਜਾਵਰ ਦੇ ਰਹਿਣ ਵਾਲੇ 25 ਸਾਲਾਂ ਕਿਸਾਨ ਪ੍ਰਕਾਸ਼ ਕੁਸ਼ਵਾਹਾ ਨੇ ਗ੍ਰਾਮੀਣ ਰਿਆਲਿਟੀ ਸ਼ੋ ਦੌਰਾਨ ਅੰਮ੍ਰਿਤ ਮਿੱਟੀ ਬਣਾਉਣ ਬਾਰੇ ਸਿੱਖਿਆ| ਉਦੋਂ ਤੋਂ ਉਹ ਅੰਮ੍ਰਿਤ ਮਿੱਟੀ ਨਾ ਸਿਰਫ ਆਪਣੇ ਖੇਤ ਵਿੱਚ ਇਸਤੇਮਾਲ ਕਰ ਰਿਹਾ ਹੈ ਬਲਕਿ ਆਪਣੇ ਪਿੰਡ ਵਿੱਚ ਇਸ ਬਾਰੇ ਸਭਨਾਂ ਨੂੰ ਜਾਣਕਾਰੀ ਦਿੱਤੀ ਹੈ| ਪ੍ਰਕਾਸ਼ ਵਾਤਾਵਰਣ ਦੇ ਮੁੱਦਿਆਂ ਨੂੰ ਸਮਝਦਾ ਹੈ ਅਤੇ ਨਾਲ ਹੀ ਆਪਣੇ ਖੇਤ ਵਿੱਚ ਉਹਨਾਂ ਨਵੇਂ-ਨਵੇਂ ਤਰੀਕਿਆਂ ਦੇ ਤਜ਼ਰਬੇ ਕਰਦਾ ਰਹਿੰਦਾ ਹੈ ਜੋ ਕਿਸਾਨੀ ਦੇ ਨਾਲ-ਨਾਲ ਵਾਤਾਵਰਣ ਲਈ ਵੀ ਫਾਇਦੇਮੰਦ ਹੋਣ|ਪ੍ਰਕਾਸ਼ ਦੀ ਕਹਾਣੀ ਸਭ ਤੋਂ ਪ੍ਰਭਾਵਸ਼ਾਲੀ ਜਲਵਾਯੂ ਪਰਿਵਰਤਨ ਅਨੁਕੂਲਨ ਕੇਸ ਸਟੱਡੀ ਦੇ ਤੌਰ ਤੇ ਉੱਭਰੀ ਅਤੇ ਉਹ ਗ੍ਰਾਮੀਣ ਰਿਆਲਿਟੀ ਸ਼ੋ ਅ ਦੇ ਫਾਈਨਲ ਪੁਰਸਕਾਰ ਜੇਤੂਆਂ ਵਿੱਚੋਂ ਇੱਕ ਸੀ|

ਅਸਰ ਦਾ ਫੈਲਣਾ ਗ੍ਰਾਮੀਣ ਰਿਆਲਿਟੀ ਸ਼ੋ ਵਿੱਚ ਭਾਗ ਲੈਣ ਤੋਂ ਬਾਅਦ ਪ੍ਰਕਾਸ਼ ਆਪਣੇ ਪਿੰਡ ਵਿੱਚ ਬਹੁਤ ਪ੍ਰਸਿੱਧ ਹੋ ਗਿਆ ਅਤੇ ਲੋਕ ਵਾਤਾਵਰਣ ਦੇ ਮੁੱਦਿਆਂ ਉੱਪਰ ਉਸਦੇ ਡੂੰਘੇ ਗਿਆਨ ਕਰਕੇ ਉਸਦੀ ਇੱਜ਼ਤ ਕਰਦੇ ਹਨ| ਹਰ ਉਮਰ ਵਰਗ ਦੇ ਲੋਕ ਹੁਣ ਖੇਤੀ ਸੰਬੰਧਿਤ ਮੁੱਦਿਆਂ ਉੱਪਰ ਉਸਦੀ ਸਲਾਹ ਲੈਂਦੇ ਹਨ|

ਉਸੇ ਹੀ ਪਿੰਡ ਦੀ 20 ਸਾਲਾਂ ਕੁੜੀ ਬਬਲੀ ਦਾ ਕਹਿਣਾ ਹੈ “ਇਹ ਪ੍ਰਕਾਸ਼ ਜੀ ਹੀ ਹਨ ਜਿੰਨਾਂ ਨੇ ਮੈਨੂੰ ਅਤੇ ਮੇਰੀਆਂ ਭੈਣਾਂ ਨੂੰ ਸਾਡੇ ਘਰ ਵਿੱਚ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ|” ਇਸ ਵਿੱਚ ਜੋੜਦੇ ਹੋਏ ਬਬਲੀ ਦੇ ਪਿਤਾ ਜੀ ਦੱਸਦੇ ਹਨ, “ਪ੍ਰਕਾਸ਼ ਇੱਕ ਪ੍ਰੇਰਣਾ, ਇੱਕ ਜਾਣਕਾਰੀ ਸ੍ਰੋਤ, ਇੱਕ ਸਲਾਹਕਾਰ ਅਤੇ ਇਸਦੇ ਨਾਲ ਹੀ ਰਾਜਾਵਰ ਵਿੱਚ ਹਰ ਕਿਸਾਨ ਲਈ ਇੱਕ ਮੁਲਾਂਕਨ ਕਰਤਾ ਹੈ| ਉਹ ਪਿੰਡ ਵਿੱਚ ਹਰ ਇੱਕ ਲਈ ਬਦਲਾਅ ਦਾ ਜ਼ਰੀਆ ਬਣ ਗਿਆ ਹੈ|”

ਜਦ ਕੋਈ ਪ੍ਰਕਾਸ਼ ਦੇ ਪਿੰਡ ਰਾਜਾਵਰ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਪਹਾੜ ਦੀ ਤਲਹਟੀ ਵਿੱਚ ਹਰੇ ਭਰੇ ਆਪਣੇ ਖੇਤਾਂ ਵਿੱਚ ਉਤਸ਼ਾਹ ਨਾਲ ਭਰੇ ਲੋਕਾਂ ਨੂੰ ਕੰਮ ਕਰਦਿਆਂ ਦੇਖ ਸਕਦਾ ਹੈ|

ਸੰਤੋਸ਼ ਕੁਸ਼ਵਾਹਾ, ਜੋ ਕਿ ਬਚਪਨ ਤੋਂ ਹੀ ਖੇਤੀ ਦੇ ਕੰਮ ਵਿੱਚ ਲੱਗੇ ਹੋਏ ਹਨ, ਦੱਸਦੇ ਹਨ, “ਸਾਡੀ ਜ਼ਮੀਨ ਪਹਿਲਾਂ ਏਨੀ ਉਪਜਾਊ ਨਹੀਂ ਸੀ ਅਤੇ ਘੱਟ ਬਾਰ੍ਹਿਸ਼ ਅਤੇ ਚੱਟਾਨੀ ਜ਼ਮੀਨ ਕਰਕੇ ਕੋਈ ਵੀ ਫਸਲ ਨੂੰ ਉਗਾਉਣਾ ਬੜਾ ਮੁਸ਼ਕਿਲ ਸੀ|ਇਸਲਈ ਇੱਥੇ ਖੇਤੀ ਕਰਨਾ ਆਸਾਨ ਕੰਮ ਨਹੀਂ ਸੀ|” ਹੁਣ ਸੰਤੋਸ਼ ਆਪਣੇ ਹਰੇ ਭਰੇ ਖੇਤ ਦਿਖਾਉਂਦੇ ਖੁਸ਼ੀ ਨਾਲ ਭਰ ਜਾਂਦੇ ਹਨ ਅਤੇ ਦੱਸਦੇ ਹਨ ਕਿ ਉਸਦੇ ਖੇਤਾਂ ਵਿੱਚ ਅੰਮ੍ਰਿਤ ਮਿੱਟੀ ਦੇ ਇਸਤੇਮਾਲ ਤੋਂ ਬਾਅਦ ਜ਼ਮੀਨ ਦੀ ਉਤਪਾਦਕ ਸ਼ਕਤੀ ਵਧ ਗਈ ਹੈ|ਸੰਤੋਸ਼ ਅਤੇ ਦੂਸਰੇ ਕਿਸਾਨਾਂ ਨੇ ਇੱਕ ਫਸਲੀ ਸੀਜ਼ਨ ਲਈ ਆਪਣੀ ਜ਼ਮੀਨ ਦੇ ਇੱਕ ਛੋਟੇ ਹਿੱਸੇ ਵਿੱਚ ਅੰਮ੍ਰਿਤ ਮਿੱਟੀ ਨਾਲ ਤਜ਼ਰਬਾ ਕੀਤਾ| ਉਹਨਾਂ ਨੇ ਪਾਇਆ ਕਿ ਜਿੱਥੇ ਅੰਮ੍ਰਿਤ ਮਿੱਟੀ ਵਰਤੀ ਗਈ ਸੀ ਉੱਥੇ ਪਾਣੀ ਦੀ ਬਹੁਤ ਘੱਟ ਮਾਤਰਾ ਦੀ ਜਰੂਰਤ ਪਈ ਅਤੇ ਫਸਲ ਵੀ ਜ਼ਿਆਦਾ ਸਿਹਤਮੰਦ ਸੀ|

ਅੱਜ, ਰਾਜਾਵਰ ਵਿੱਚ ਲਗਭਗ 90 ਪ੍ਰਤੀਸ਼ਤ ਕਿਸਾਨ ਆਪਣੇ ਖੇਤਾਂ ਵਿੱਚ ਅੰਮ੍ਰਿਤ ਮਿੱਟੀ ਦਾ ਪ੍ਰਯੋਗ ਕਰ ਰਹੇ ਹਨ| ਕਿਸਾਨਾਂ ਦਾ ਕਹਿਣਾ ਹੈ ਕਿ ਅੰਮ੍ਰਿਤ ਮਿੱਟੀ ਦੇ ਪ੍ਰਯੋਗ ਕਾਰਨ ਸਿੰਚਾਈ ਲਈ ਚਾਹੀਦੇ ਪਾਣੀ ਦੀ ਮਾਤਰਾ ਵਿੱਚ ਕਮੀ ਆਈ ਹੈ ਅਤੇ ਉਤਪਾਦਿਤ ਫਸਲਾਂ ਦੀ ਗੁਣਵੱਤਾ ਵਿੱਚ ਸੁਧਾਰ ਆਇਆ ਹੈ| ਇਸ ਨਾਲ ਉਹਨਾਂ ਦੇ ਰਸਾਇਣਿਕ ਖਾਦਾਂ ਉੱਪਰ ਹੋਣ ਵਾਲੇ ਖਰਚੇ ਵਿੱਚ ਵੀ ਕਮੀ ਆਈ ਹੈ ਜੋ ਕਿ ਪਹਿਲਾਂ ਕਿਸਾਨਾਂ ਲਈ ਇੱਕ ਵੱਡਾ ਖਰਚ ਸੀ| ਸਿਰਫ਼ ਇਹੀ ਨਹੀਂ, ਕਿਸਾਨ ਹੁਣ ਜ਼ਿਆਦਾ ਪਾਣੀ ਮੰਗਣ ਵਾਲੀਆਂ ਫਸਲਾਂ ਜਿਵੇਂ ਸਬਜੀਆਂ ਵੀ ਆਪਣੇ ਖੇਤਾਂ ਵਿੱਚ ਉਗਾਉਣ ਲੱਗੇ ਹਨ ਜੋ ਕਿ ਇਸ ਪਿੰਡ ਵਿੱਚ ਪਹਿਲਾਂ ਸੰਭਵ ਨਹੀਂ ਸੀ|

ਰਾਜਾਵਰ ਦੇ ਲੋਕ ਹੁਣ ਰੁੱਖਾਂ ਦੇ ਵਿਕਾਸ ਅਤੇ ਆਪਣੀ ਖੁਸ਼ਹਾਲੀ ਵਿੱਚਲੇ ਸੰਬੰਧ ਨੂੰ ਵੀ ਸਮਝ ਗਏ ਹਨ| ਵਧੀਆ ਬਾਰਿਸ਼ ਲਈ ਰੁੱਖ ਲਗਾਉਣ ਤੋਂ ਲੈ ਕੇ, ਫਸਲੀ ਚੱਕਰ ਅਤੇ ਅੰਮ੍ਰਿਤ ਮਿੱਟੀ ਦੇ ਪ੍ਰਯੋਗ ਤੱਕ, ਲੋਕ ਕੁਦਰਤ ਨਾਲ ਵਧੀਆ ਰਿਸ਼ਤਾ ਬਣਾਉਣ ਲਈ ਕਈ ਤਰੀਕੇ ਅਪਣਾ ਰਹੇ ਹਨ| ਇਸ ਛੋਟੇ ਜਿਹੇ ਪਿੰਡ ਦੀ ਖੁਸ਼ਹਾਲੀ ਇੱਥੋਂ ਦੇ ਗਰਵੀਲੇ ਕਿਸਾਨਾਂ ਦੇ ਚਿਹਰੇ ਉੱਪਰ ਦਿਖਾਈ ਦਿੰਦੀ ਹੈ|

ਇਸ ਤਰ੍ਹਾ, ਰਾਜਾਵਰ ਪਿੰਡ ਨੇ ਵਿਕਾਸ ਦੀ ਦਸ਼ਾ ਵਿੱਚ ਸਮੁਦਾਇਕ ਬਦਲਾਅ ਦੀ ਪਕ੍ਰਿਆ ਦਾ ਉੱਤਮ ਪ੍ਰਦਰਸ਼ਨ ਕੀਤਾ ਹੈ| ਇੱਥੇ ਸਮੁਦਾਇਕ ਰੇਡੀਓ ਨਾ ਸਿਰਫ ਵਿਅਕਤੀਆਂ ਨੂੰ ਜਾਣਕਾਰੀ ਦੇਣ ਵਿੱਚ ਸਫਲ ਹੋਇਆ ਬਲਕਿ ਜਲਵਾਯੂ ਪਰਿਵਰਤਨ ਦੇ ਮੁੱਦੇ ਤੇ ਸਮੁਦਾਇ ਵਿਚਕਾਰ ਸੰਵਾਦ ਕਾਇਮ ਕਰਨ ਵਿੱਚ ਵੀ ਕਾਮਯਾਬ ਰਿਹਾ| ਇਹ ਇੱਕ ਬੜਾ ਹੀ ਦਿਲਚਸਪ ਮਾਡਲ ਹੈ ਜਿਸਦੀ ਪ੍ਰਤੀਨਿੱਧਤਾ ਇਹ ਪਿੰਡ ਕਰਦਾ ਹੈ, ਜਿਸ ਵਿੱਚ ਇੱਕ ਵਿਅਕਤੀ ਵਿੱਚੋਂ ਬਦਲਾਅ ਲਿਆਉਣ ਵਾਲਾ ਅੰਕੁਰਣ ਫੁੱਟਦਾ ਹੈ ਅਤੇ ਸਮੁਦਾਇਕ ਪੱਧਰ ਦਾ ਪ੍ਰਭਾਵ ਲਿਆਉਣ ਲਈ ਸਮੁਦਾਇ ਦੇ ਦੂਸਰੇ ਮੈਂਬਰਾਂ ਤੱਕ ਪਹੁੰਚਦਾ ਹੈ ਅਤੇ ਗ੍ਰਾਮੀਣ ਰਿਆਲਿਟੀ ਸ਼ੋ ਨੇ ਇਸ ਪ੍ਰਕ੍ਰਿਆ ਨੂੰ ਸ਼ੁਰੂ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ|

ਸ਼ਵੇਤਾ ਪਰਜਾਪਤੀ
ਡਿਪਟੀ ਮੈਨੇਜਰ, ਡਿਵਲਪਮੈਂਟ ਅਲਟਰਨੇਟਿਵਸ
ਗਜ਼ਾਲਾ ਸ਼ੇਖ
ਸਹਾਇਕ ਪ੍ਰੋਗਰਾਮ ਨਿਰਦੇਸ਼ਕ, ਡਿਵਲਪਮੈਂਟ ਅਲਟਰਨੇਟਿਵਸ

Posted by
Get the latest news on water, straight to your inbox
Subscribe Now
Continue reading