ਮੋਟੇ ਅਨਾਜਾਂ ਨੂੰ ਆਹਾਰ ਪ੍ਰਣਾਲੀ ਵਿਚ ਦੁਬਾਰਾ ਸ਼ਾਮਿਲ ਕਰਨਾ

31 Mar 2016
0 mins read

ਬੰਗਲਾਦੇਸ਼ ਚਾਵਲ ਖੋਜ ਸੰਸਥਾਨ ਅਤੇ ਖੇਤੀ ਪ੍ਰਸਾਰ ਵਿਭਾਗ ਦੁਆਰਾ ਇੱਕ ਨਵੀਂ ਪਹਿਲ ਦੇ ਰੂਪ ਵਿੱਚ ਪੌਦ ਕਲੀਨਿਕ ਸਥਾਪਨਾ ਇਸ ਉਦੇਸ਼ ਨਾਲ ਕੀਤੀ ਗਈ ਕਿ ਦੂਰ-ਦਰਾਜ਼ ਦੇ ਇਲਾਕਿਆਂ ਦੇ ਕਿਸਾਨਾਂ ਦਾ ਜੁੜਾਵ ਵਿਗਿਆਨਕ ਜਾਣਕਾਰੀਆਂ ਨਾਲ ਕਰਾਇਆ ਜਾ ਸਕੇ। ਕਿਸਾਨਾਂ ਨੇ ਇਸ ਸੇਵਾ ਤੋਂ ਲਾਭ ਦਾ ਅਨੁਭਵ ਕੀਤਾ ਅਤੇ ਪੌਦ ਕਲੀਨਿਕਾਂ ਦੀ ਮੰਗ ਤੇਜ਼ੀ ਨਾਲ ਵਧਦੀ ਜਾ ਰਹੀ ਹੈ।ਬੰਗਲਾਦੇਸ਼ ਦੇ ਦਖਣ-ਪਛਮੀ ਤੱਟੀ ਖੇਤਰ ਦੀ ਖੇਤੀ ਪਰਿਸਥਿਤਕੀ ਕਾਫ਼ੀ ਜਟਿਲ ਹੈ ਜੋ ਜਲਵਾਯੂ ਪਰਿਵਰਤਨ ਦੇ ਕਾਰਨ ਹੋਰ ਵੀ ਕਠਿਨ ਹੁੰਦੀ ਜਾ ਰਹੀ ਹੈ। ਪਿਛਲੇ 10 ਸਾਲਾਂ ਵਿੱਚ ਸਤਾਵੀਰਾ ਜਿਲ੍ਹੇ ਦੇ ਜ਼ਿਆਦਾਤਰ ਕਿਸਾਨ ਬੰਜਰ ਹੁੰਦੀ ਜਾ ਰਹੀ ਭੂਮੀ ਦੇ ਕਾਰਨ ਖੇਤੀ ਅਤੇ ਖੇਤੀ ਵਾਲੀ ਜ਼ਮੀਨ ਤੋਂ ਦੂਰ ਹੁੰਦੇ ਜਾ ਰਹੇ ਹਨ। ਸਾਲ 2001 ਵਿਚ ਲੰਬੇ ਸਮੇਂ ਤੱਕ ਧੁੰਦ ਅਤੇ ਠੰਡ ਦੇ ਕਾਰਨ ਅਤੇ ਕੀਟਾਂ ਅਤੇ ਨਦੀਨਾਂ ਦੇ ਵੱਡੇ ਹਮਲੇ ਕਾਰਨ ਝੋਨੇ ਦੀ ਫ਼ਸਲ ਪੂਰੀ ਤਰ੍ਹਾ ਨਸ਼ਟ ਹੋ ਗਈ। ਅਜਿਹੀ ਸਥਿਤੀ ਵਿੱਚ ਸਤਾਵੀਰਾ ਦੇ ਕਿਸਾਨਾਂ ਦੇ ਲਈ ਜਲਵਾਯੂ ਪਰਿਵਰਤਨ ਭਵਿਖ ਦੀ ਸੰਭਾਵਨਾ ਨਾ ਹੋ ਕੇ ਵਰਤਮਾਨ ਵਿੱਚ ਆਜੀਵਿਕਾ ਦੇ ਪ੍ਰਤਿ ਚੁਣੌਤੀ ਦੇ ਰੂਪ ਵਿੱਚ ਸਾਹਮਣੇ ਹੈ।

ਸਾਲ 2007 ਵਿਚ ਸ਼ੁਸ਼ੀਲਨ ਨਾਮਕ ਗੈਰ ਸਰਕਾਰੀ ਸੰਗਠਨ ਜੋ ਪਹਿਲਾਂ ਜਲਵਾਯੂ ਅਨੁਕੂਲਿਤ ਖੇਤੀ ਤਰੀਕਿਆਂ ਜਿਵੇਂ ਤੇਜ਼ਾਬੀ ਭੂਮੀ ਪ੍ਰਤੀਰੋਧੀ ਸਹਿਣਸ਼ੀਲ ਝੋਨੇ ਦੀਆਂ ਕਿਸਮਾਂ ਨੂੰ ਪ੍ਰੋਤਸ਼ਾਹਨ ਆਦਿ ਗਤੀਵਿਧੀਆਂ ਸੰਚਾਲਿਤ ਕਰ ਰਿਹਾ ਸੀ, ਉਸਨੇ ਆਪਨੇ ਕਾਰਜ ਖੇਤਰ ਵਿੱਚ ਪੌਦਿਆਂ ਦੀ ਸ਼ਿਹਤ ਦੀ ਦੇਖ-ਭਾਲ ਦੇ ਉਦੇਸ਼ ਨਾਲ ਪੌਦ ਕਲੀਨਿਕਾਂ ਦੀ ਸਥਾਪਨਾ ਦੀ ਨਵੀਂ ਪਹਿਲ ਸ਼ੁਰੂ ਕੀਤੀ। ਫਿਰ ਵੀ, ਪੂਰੇ ਜਨਪਦ ਵਿੱਚ ਕਿਸਾਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਇੱਕ ਸੰਪੂਰਨ ਖੇਤੀ ਪ੍ਰਸਾਰ ਸਹਿਯੋਗ ਜਰੂਰੀ ਸੀ।

ਇਸ ਪਰਿਯੋਜਨਾ ਦਾ ਮੁਖ ਉਦੇਸ਼ ਖੇਤੀ ਨਾਲ ਸੰਬੰਧਿਤ ਕੁਝ ਆਮ ਸਮਸਿਆਵਾਂ ਦੇ ਕਾਰਨਾਂ ਦਾ ਵਰਗੀਕਰਨ ਅਤੇ ਉਹਨਾਂ ਦਾ ਹੱਲ ਪੇਸ਼ ਕਰਨਾ ਸੀ। ਜਿਵੇਂ ਤੇਜ਼ਾਬੀ ਭੂਮੀ ਦੇ ਲਈ ਪ੍ਰਤਿਰੋਧਕ ਸਮਰਥਾ ਵਾਲੇ ਝੋਨੇ ਦੀਆਂ ਕਿਸਮਾਂ ਨੂੰ ਪ੍ਰੋਤਸ਼ਾਹਿਤ ਕਰਨਾ ਅਤੇ ਆਮ ਤੌਰ ਤੇ ਉਚਿਤ ਅਭਿਆਸਾਂ ਰਾਹੀ ਖੇਤੀ ਉਤਪਾਦਕਤਾ ਨੂੰ ਵਧਾਉਣਾ।

ਪੌਦ ਕਲੀਨਿਕ
ਬੰਗਲਾਦੇਸ਼ ਚਾਵਲ ਖੋਜ ਸੰਸਥਾਨ ਅਤੇ ਖੇਤੀ ਪ੍ਰਸਾਰ ਵਿਭਾਗ ਦੇ ਸਹਿਯੋਗ ਨਾਲ ਪੌਦ ਕਲੀਨਿਕਾਂ ਦੀ ਸਥਾਪਨਾ ਸ਼ੁਸ਼ੀਲਨ ਦੁਆਰਾ ਕੀਤੀ ਗਈ। ਇਹਨਾਂ ਕਲੀਨਿਕਾਂ ਵਿੱਚ ਵਿਭਿੰਨ ਆਧੁਨਿਕ ਉਪਕਰਨਾਂ ਜਿਵੇਂ ਕੰਪਿਊਟਰ, ਵੇਬ ਕੈਮਰਾ, ਡਿਜਿਟਲ ਕੈਮਰਾ ਅਤੇ ਇੱਕ ਡਿਜਿਟਲ ਮਾਈਕ੍ਰੋਸਕੋਪ ਉਪਲਬਧ ਸਨ। ਤੱਟੀ ਖੇਤਰਾਂ ਦੇ ਕਿਸਾਨਾਂ ਨੂੰ ਸਿਖਿਅਤ ਕਰਨ, ਪੌਦ ਰੋਗਾਂ/ਬਿਮਾਰੀਆਂ/ਸਮਸਿਆਵਾਂ ਦੀ ਪਛਾਣ ਕਰਨ ਅਤੇ ਉਸਦਾ ਉਪਚਾਰ/ਹੱਲ ਦੱਸਣ ਦੇ ਲਈ ਸ਼ੁਸ਼ੀਲਨ ਵਿੱਚ ਦੋ ਪੌਦ ਡਾਕਟਰ ਵੀ ਉਪਸਥਿਤ ਰਹਿੰਦੇ ਸਨ। ਉਹ ਹਮੇਸ਼ਾ ਵਿਗਿਆਨਕਾਂ ਦੇ ਸੰਪਰਕ ਵਿੱਚ ਵੀ ਰਹਿੰਦੇ ਸਨ ਤਾਂਕਿ ਲੋੜ ਪੈਣ ਤੇ ਉਹਨਾਂ ਦੀ ਸਹਾਇਤਾ ਲੈ ਸਕਣ।

ਸਾਲ 2007-11 ਵਿਚਕਾਰ ਫ਼ਸਲ ਉਤਪਾਦਕਤਾ, ਫ਼ਸਲ ਵਿਭਿੰਨਤਾ ਅਤੇ ਫ਼ਸਲ ਸ੍ਘਨਤਾ ਵਿੱਚ ਵਾਧਾ ਹੋਇਆ ਹੈ ਅਤੇ ਪੌਦ ਕਲੀਨਿਕਾਂ ਦਾ ਇਸ ਵਾਧੇ ਵਿੱਚ ਆਂਸ਼ਿਕ ਯੋਗਦਾਨ ਹੈ।

ਸ਼ੁਰੂ ਵਿੱਚ ਦੋ ਪੌਦ ਕਲੀਨਿਕਾਂ ਦੀ ਸਥਾਪਨਾ ਵਿੱਚ 6000 ਡਾਲਰ ਖਰਚ ਹੋਏ। ਇਸਦੇ ਇਲਾਵਾ ਦੋ ਪੌਦ ਡਾਕਟਰਾਂ ਦੀ ਤਨਖਾਹ, ਮਕਾਨ ਦੇ ਕਿਰਾਏ, ਆਵਾਜਾਈ ਅਤੇ ਈਂਧਨ ਦੇ ਨਾਲ ਹੋਰ ਉਪਯੋਗੀ ਖਰਚੇ (ਜਿਸ ਵਿੱਚ ਇੰਟਰਨੇਟ ਉਪਯੋਗ ਦਾ ਖਰਚ ਵੀ ਸ਼ਾਮਿਲ ਸੀ) ਉੱਪਰ ਹਰ ਮਹੀਨੇ 1500 ਡਾਲਰ ਦਾ ਖਰਚ ਹੁੰਦਾ ਸੀ। ਇਹ ਸੋਚਿਆ ਗਿਆ ਸੀ ਕਿ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਦਲੇ ਕਿਸਾਨਾਂ ਤੋਂ ਵੀ ਕੁਝ ਫ਼ੀਸ ਲਈ ਜਾਵੇਗੀ। ਮਸਲਨ, ਮੋਬਾਇਲ ਜਾਂ ਇੰਟਰਨੇਟ ਰਹੀ ਦਿੱਤੀ ਗਈ ਸੇਵਾ ਬਦਲੇ ਕਿਸਾਨ ਤੋਂ 0.10 ਡਾਲਰ ਲਿਆ ਜਾਂਦਾ ਸੀ। ਫਿਰ ਵੀ ਇੰਟਰਨੇਟ ਸੂਚਨਾ ਤਕਨੀਕ ਬਾਰੇ ਸਮੁਦਾਇ ਦਾ ਜਾਗਰੂਕਤਾ ਪਧਰ ਘੱਟ ਹੋਣ ਕਰਕੇ ਅਤੇ ਪੌਦ ਚਿਕਿਤਸਾ ਦੇ ਪ੍ਰਦਰਸ਼ਨ ਦੀ ਮੰਗ ਜ਼ਿਆਦਾ ਹੋਣ ਕਰਕੇ ਇਸਦਾ ਕੋਈ ਬਹੁਤਾ ਲਾਭ ਨਹੀ ਮਿਲਿਆ। ਇਸ ਲਈ, ਸ਼ੁਰੂ ਵਿਚ ਇਹ ਸੇਵਾ ਮੁਫ਼ਤ ਪ੍ਰਦਾਨ ਕੀਤੀ ਗਈ।

ਉਪਯੋਗ ਅਤੇ ਪ੍ਰਭਾਵ
ਇੰਟਰਨੇਟ ਸੂਚਨਾ ਸੰਚਾਰ ਰਾਹੀ ਪ੍ਰਾਪਤ ਜਾਣਕਾਰੀਆਂ ਦੇ ਕਾਰਨ ਵਧ ਰਹੀ ਉਤਪਾਦਕਤਾ ਅਤੇ ਸੁਝਾਵਾਂ ਦੋਵਾਂ ਦੇ ਲੈ ਕਿਸਾਨਾਂ ਨਾਲ ਕੀਤੀ ਚਰਚਾ ਤੋਂ ਇਹ ਨਿਕਲ ਕੇ ਆਇਆ ਕਿ ਕਿਸਾਨ ਇਸ ਸੇਵਾ ਨੂੰ ਉਪਯੋਗੀ ਮੰਨਦੇ ਹਨ। ਉਦਾਹਰਨ ਦੇ ਤੌਰ ਤੇ ਉਹਨਾਂ ਦੁਆਰਾ ਫ਼ਸਲਾਂ ਲਈ ਕੀਤੇ ਗਏ ਪਰੀਖਣ ਦੇ ਵਿਸ਼ੇ ਵਿੱਚ ਸੁਝਾਵ, ਤੇਜ਼ਾਬੀ ਪ੍ਰਤਿਰੋਧਕ ਫ਼ਸਲਾਂ ਦੇ ਵਿਸ਼ੇ ਵਿੱਚ, ਵਿਭਿੰਨ ਫ਼ਸਲਾਂ ਜਿਵੇਂ ਮੱਕਾ, ਜਾਂ ਸੂਰਜਮੁਖੀ ਦੀ ਖੇਤੀ ਦੇ ਵਿਸ਼ੇ ਵਿਚ ਦਿੱਤੇ ਗਏ ਸੁਝਾਵ ਕਿਸਾਨਾਂ ਨੂੰ ਕਾਫ਼ੀ ਉਪਯੋਗੀ ਲੱਗੇ ਅਤੇ ਉਪਯੋਗ ਲਈ ਸੁਝਾਏ ਗਾਏ ਹੱਲ ਵੀ ਕਿਸਾਨਾਂ ਨੂੰ ਕਾਫ਼ੀ ਫਾਇਦੇਮੰਦ ਲੱਗੇ।

ਪੌਦਿਆਂ ਦੇ ਡਾਕਟਰ ਪਰਿਯੋਜਨਾ ਤੋਂ ਹੋਣ ਵਾਲੇ ਲਾਭਾਂ ਨੂੰ ਦੱਸਣ ਵਿੱਚ ਖ਼ੁਦ ਸਮਰਥ ਸਨ। ਉਦਾਹਰਨ ਦੇ ਲਈ ਉਹਨਾਂ ਵਿਚੋਂ ਇੱਕ ਨੂੰ ਬੈਂਗਣ ਦੀ ਫ਼ਸਲ ਦੇ ਇੱਕ ਹਿੱਸੇ ਵਿੱਚ ਇੱਕ ਨਵੀਂ ਅਤੇ ਅਪ੍ਰਚਲਿਤ ਬਿਮਾਰੀ ਬਾਰੇ ਪੁਛਿਆ ਗਿਆ। ਉਸਨੇ ਉਸਦਾ ਇੱਕ ਡਿਜਿਟਲ ਚਿੱਤਰ ਤਿਆਰ ਕੀਤਾ ਅਤੇ ਉਸਨੂੰ ਗਲੋਬਲ ਪੌਦ ਕਲੀਨਿਕ ਵਿੱਚ ਭੇਜ ਦਿੱਤਾ। ਉਸ ਬਿਮਾਰੀ ਨੂੰ ਤੁਲ੍ਸਿਪੋਰਾ (ਸਥਾਨਕ ਨਾਮ) ਨਾਲ ਪਛਾਣਿਆ ਗਿਆ, ਜੋ ਕਿ ਗਰਮ ਤਾਪਮਾਨ ਕਰਕੇ ਉਤਪੰਨ ਹੁੰਦੀ ਹੈ ਜਿਸਦਾ ਅਨੁਭਵ ਸਥਾਨਕ ਪਧਰ ਉੱਪਰ ਵੀ ਕੀਤਾ ਜਾ ਰਿਹਾ ਹੈ।

ਸਾਲ 2011-12 ਦੇ ਦੌਰਾਨ, ਕਾਲੀਗੰਜ ਉਪ-ਜਨਪਦ ਵਿੱਚ ਖੇਤੀ ਪ੍ਰਸਾਰ ਵਿਭਾਗ ਦੇ ਸਥਾਨਕ ਦਫ਼ਤਰ ਨੇ ਨੋਟਿਸ ਲਿਆ ਕਿ ਕੀਟਾਂ ਅਤੇ ਬਿਮਾਰੀਆਂ ਦੇ ਉਪਚਾਰ ਲਈ ਦੱਸੀਆਂ ਗਈਆਂ ਸੂਚਨਾਵਾਂ ਕਾਫੀ ਸਹਾਇਕ ਸਿਧ ਹੋ ਰਹੀਆਂ ਹਨ। ਪ੍ਰਾਪਤ ਸੂਚਨਾਵਾਂ/ਜਾਣਕਾਰੀਆਂ ਦੇ ਆਧਾਰ ਤੇ ਇਹ ਅਨੁਮਾਨ ਲਗਾਇਆ ਗਿਆ ਕਿ ਸਾਲ 2007 ਤੋਂ ਲੈ ਕੇ 2011 ਵਿਚਕਾਰ ਕੀਟਾਂ ਅਤੇ ਬਿਮਾਰੀਆਂ ਨਾਲ ਹੋਣ ਵਾਲੇ ਨੁਕਸਾਨ ਵਿਚ 20ਲਗਭਗ ਪ੍ਰਤਿਸ਼ਤ ਦੀ ਕਮੀ ਆਈ ਹੈ। ਠੀਕ ਉਸੀ ਸਮੇਂ ਫ਼ਸਲ ਉਤਪਾਦਕਤਾ ਵਿਚ ਵੀ ਵਾਧਾ ਹੋਇਆ ਹੈ।

ਭਾਵ 80 ਪ੍ਰਤਿਸ਼ਤ ਸਥਿਤੀਆਂ ਵਿੱਚ ਪ੍ਰਤਿ ਹੈਕਟੇਅਰ ਫ਼ਸਲ ਦੀ ਅਨੁਮਾਨਿਤ ਅਤੇ ਵਾਸਤਵਿਕ ਉਪਜ ਦੇ ਵਿਚਕਾਰ ਅੰਤਰ ਘਟਿਆ ਹੈ। ਹੁਣ ਇਹ ਖੇਤੀ ਵਿੱਚ ਵਿਭਿੰਨਤਾ ਨੂੰ ਵੀ ਅਪਨਾ ਰਹੇ ਹਨ। ਉਦਾਹਰਨ ਦੇ ਲਈ ਤੇਜ਼ਾਬੀ ਪ੍ਰਤੀਰੋਧੀ ਕਿਸਮ ਦੇ ਝੋਨੇ ਅਤੇ ਮੱਕੀ ਅਤੇ ਸੂਰਜਮੁਖੀ ਦੀ ਖੇਤੀ ਕਰ ਰਹੇ ਹਨ। ਇਸਦੇ ਨਾਲ ਹੀ ਉਹ ਸਘਨ ਖੇਤੀ ਪ੍ਰਣਾਲੀ ਨੂੰ ਅਪਣਾਉਂਦੇ ਹੋਏ ਇੱਕ ਏਕੜ ਵਿੱਚ 28 ਤਰ੍ਹਾ ਦੀਆਂ ਫ਼ਸਲਾਂ ਲਗਾ ਰਹੇ ਹਨ।

ਪੌਦ ਕਲੀਨਿਕਾਂ ਤੋਂ ਪ੍ਰਾਪਤ ਸੁਝਾਵਾਂ ਅਤੇ ਬਿਮਾਰੀਆਂ ਦੇ ਹੱਲ ਦੇਬਾਰੇ ਵਿਚ ਕਿਸਾਨਾਂ ਦੇ ਸਕਾਰਾਤਮਕ ਵਿਚਾਰ ਸਾਹਮਣੇ ਆ ਰਹੇ ਹਨ। ਕਿਸਾਨ ਤੇਜ਼ੀ ਨਾਲ ਪ੍ਰਾਪਤ ਹੋਣ ਵਾਲੀ, ਗੁਣਵੱਤਾ ਪੂਰਨ ਜਾਣਕਾਰੀਆਂ ਵਿਸ਼ੇਸ਼ ਕਰਕੇ ਕੀਟਾਂ/ ਬਿਮਾਰੀਆਂ/ਨਵੀਆਂ ਫਸਲਾਂ/ ਕਿਸਮਾਂ, ਖਾਦਾਂ ਅਤੇ ਅਗਾਉਂ ਚੇਤਾਵਨੀ ਨਾਲ ਸੰਬੰਧਿਤ ਤੇਜ਼ੀ ਨਾਲ ਮਿਲਣ ਵਾਲੀਆਂ ਜਾਣਕਾਰੀਆਂ ਅਤੇ ਸਲਾਹਾਂ ਨੂੰ ਪਾ ਕੇ ਲਾਭ ਉਠਾ ਰਹੇ ਹਨ ਜੋ ਉਹਨਾਂ ਨੂੰ ਪੌਦ ਕਲੀਨਿਕ ਹੀ ਉਪਲਬਧ ਕਰਵਾ ਸਕਦਾ ਹੈ।

ਪੌਦ ਕਲੀਨਿਕ ਤੋਂ ਪ੍ਰਾਪਤ ਹੋਣ ਵਾਲੀਆਂ ਸੇਵਾਵਾਂ ਦੀ ਮੰਗ ਨਿਸ਼ਚਿਤ ਤੌਰ ਤੇ ਵਧਦੀ ਜਾ ਰਹੀ ਹੈ ਅਤੇ ਇਸੀ ਦੇ ਨਾਲ ਇਸ ਸੇਵਾ ਦਾ ਵਿਸਤਾਰ ਵੀ ਹੋ ਰਿਹਾ ਹੈ। ਪ੍ਰੰਤੂ ਪਰਿਯੋਜਨਾ ਆਧਾਰਿਤ ਕੰਮ ਹੋਣ ਦੇ ਕਾਰਨ ਇਸਨੂੰ ਲੰਬੇ ਸਮੇਂ ਤੱਕ ਚਲਾਉਣਾ ਕਠਿਨ ਹੋਵੇਗਾ। ਅਜਿਹੀ ਸਥਿਤੀ ਵਿੱਚ ਇਸ ਸੇਵਾ ਤੋਂ ਹੋਣ ਵਾਲੇ ਲਾਭਾਂ ਦੇ ਬਾਰੇ ਵਿਚ ਕਿਸਾਨਾਂ ਦੇ ਅਨੁਭਵਾਂ ਦਾ ਨਾਲ ਹੀ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਭਵਿਖ ਵਿਚ ਕਿਸਾਨ ਪੌਦ ਕਲੀਨਿਕਾਂ ਤੋਂ ਪ੍ਰਾਪਤ ਹੋਣ ਵਾਲੀਆਂ ਸੇਵਾਵਾਂ ਦੇ ਬਦਲੇ ਕੁਝ ਨਿਊਨਤਮ ਰਾਸ਼ੀ ਦੇਣ ਦੇ ਲਈ ਆਪਣੀ ਮਰਜ਼ੀ ਨਾਲ ਤਿਆਰ ਹੋ ਜਾਣਗੇ।

Posted by
Get the latest news on water, straight to your inbox
Subscribe Now
Continue reading